1
ਯੋਹਨ 6:35
ਪੰਜਾਬੀ ਮੌਜੂਦਾ ਤਰਜਮਾ
PMT
ਤਦ ਯਿਸ਼ੂ ਨੇ ਕਿਹਾ, “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਵੀ ਮੇਰੇ ਕੋਲ ਆਵੇਗਾ ਉਹ ਕਦੀ ਭੁੱਖਾ ਨਹੀਂ ਰਹੇਗਾ, ਅਤੇ ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ ਕਦੇ ਪਿਆਸਾ ਨਹੀਂ ਰਹੇਗਾ।
對照
ਯੋਹਨ 6:35 探索
2
ਯੋਹਨ 6:63
ਕੇਵਲ ਆਤਮਾ ਹੀ ਸਦੀਪਕ ਜੀਵਨ ਦਿੰਦਾ ਹੈ। ਮਨੁੱਖੀ ਕੋਸ਼ਿਸ਼ ਕੁਝ ਵੀ ਨਹੀਂ ਕਰ ਸਕਦੀ ਅਤੇ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਬੋਲੀਆਂ ਹਨ ਉਹ ਆਤਮਾ ਅਤੇ ਜੀਵਨ ਹਨ।
ਯੋਹਨ 6:63 探索
3
ਯੋਹਨ 6:27
ਨਾਸ਼ਵਾਨ ਭੋਜਨ ਲਈ ਮਿਹਨਤ ਨਾ ਕਰੋ, ਪਰ ਉਸ ਭੋਜਨ ਲਈ ਮਿਹਨਤ ਕਰੋ ਜੋ ਸਦੀਪਕ ਜੀਵਨ ਤੱਕ ਰਹਿੰਦਾ ਹੈ, ਮਨੁੱਖ ਦਾ ਪੁੱਤਰ ਤੁਹਾਨੂੰ ਉਹ ਭੋਜਨ ਦੇਵੇਗਾ। ਕਿਉਂਕਿ ਪਰਮੇਸ਼ਵਰ ਪਿਤਾ ਨੇ ਉਸ ਉੱਤੇ ਆਪਣੀ ਮੋਹਰ ਲਗਾਈ ਹੈ।”
ਯੋਹਨ 6:27 探索
4
ਯੋਹਨ 6:40
ਮੇਰੇ ਪਿਤਾ ਦੀ ਇੱਛਾ ਇਹ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਹੈ ਅਤੇ ਉਹਨਾਂ ਤੇ ਵਿਸ਼ਵਾਸ ਕਰਦਾ ਹੈ, ਉਹ ਸਦੀਪਕ ਜੀਵਨ ਪਾਵੇਗਾ, ਅਤੇ ਮੈਂ ਉਹਨਾਂ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।”
ਯੋਹਨ 6:40 探索
5
ਯੋਹਨ 6:29
ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦਾ ਕੰਮ ਇਹ ਹੈ: ਜਿਸ ਨੂੰ ਉਸ ਨੇ ਭੇਜਿਆ ਹੈ ਉਸ ਤੇ ਵਿਸ਼ਵਾਸ ਕਰੋ।”
ਯੋਹਨ 6:29 探索
6
ਯੋਹਨ 6:37
ਕਿਉਂਕਿ ਉਹ ਸਭ ਲੋਕ ਜੋ ਪਿਤਾ ਮੈਨੂੰ ਦਿੰਦੇ ਹਨ ਮੇਰੇ ਕੋਲ ਆਉਣਗੇ, ਅਤੇ ਜੋ ਕੋਈ ਮੇਰੇ ਕੋਲ ਆਉਂਦਾ ਹੈ, ਮੈਂ ਉਸ ਨੂੰ ਕਦੇ ਵਾਪਸ ਨਹੀਂ ਘੱਲਾਂਗਾ।
ਯੋਹਨ 6:37 探索
7
ਯੋਹਨ 6:68
ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, “ਪ੍ਰਭੂ, ਅਸੀਂ ਕਿਸ ਦੇ ਕੋਲ ਜਾਵਾਂਗੇ? ਤੁਹਾਡੇ ਕੋਲ ਬਚਨ ਹਨ ਜੋ ਸਦੀਪਕ ਜੀਵਨ ਦਿੰਦੇ ਹਨ।
ਯੋਹਨ 6:68 探索
8
ਯੋਹਨ 6:51
ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਆਈ ਹੈ। ਜਿਹੜਾ ਵੀ ਇਹ ਰੋਟੀ ਖਾਂਦਾ ਹੈ ਉਹ ਸਦਾ ਜੀਵੇਗਾ। ਇਹ ਰੋਟੀ ਮੇਰਾ ਮਾਸ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਕਿ ਸੰਸਾਰ ਨੂੰ ਜੀਵਨ ਮਿਲੇ।”
ਯੋਹਨ 6:51 探索
9
ਯੋਹਨ 6:44
ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਉਸਨੂੰ ਮੇਰੇ ਕੋਲ ਨਹੀਂ ਲਿਆਉਂਦੇ। ਮੈਂ ਉਸ ਮਨੁੱਖ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।
ਯੋਹਨ 6:44 探索
10
ਯੋਹਨ 6:33
ਪਰਮੇਸ਼ਵਰ ਦੀ ਰੋਟੀ ਉਹ ਰੋਟੀ ਹੈ ਜੋ ਸਵਰਗ ਤੋਂ ਹੇਠਾਂ ਆਉਂਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।”
ਯੋਹਨ 6:33 探索
11
ਯੋਹਨ 6:48
ਮੈਂ ਹੀ ਜੀਵਨ ਦੀ ਰੋਟੀ ਹਾਂ।
ਯੋਹਨ 6:48 探索
12
ਯੋਹਨ 6:11-12
ਤਦ ਯਿਸ਼ੂ ਨੇ ਰੋਟੀਆਂ ਅਤੇ ਮੱਛੀਆਂ ਲਈਆਂ, ਤੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਬੈਠੇ ਲੋਕਾਂ ਨੂੰ ਵੰਡ ਦਿੱਤੀਆਂ। ਯਿਸ਼ੂ ਨੇ ਲੋਕਾਂ ਨੂੰ ਦਿੱਤੀਆਂ ਜਿੰਨ੍ਹੀਆਂ ਉਹ ਚਾਹੁੰਦੇ ਸਨ। ਜਦੋਂ ਉਹ ਸਾਰੇ ਲੋਕ ਰੱਜ ਗਏ ਤਾਂ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਚੇ ਹੋਏ ਟੁਕੜੇ ਇਕੱਠੇ ਕਰੋ। ਕੁਝ ਵੀ ਬਰਬਾਦ ਨਾ ਹੋਣ ਦਿਓ।”
ਯੋਹਨ 6:11-12 探索
13
ਯੋਹਨ 6:19-20
ਜਦੋਂ ਚੇਲੇ ਲਗਭਗ ਤਿੰਨ ਜਾਂ ਚਾਰ ਮੀਲ ਝੀਲ ਵਿੱਚ ਜਾ ਚੁੱਕੇ ਸਨ। ਤਾਂ ਉਹਨਾਂ ਨੇ ਯਿਸ਼ੂ ਨੂੰ ਪਾਣੀ ਉੱਤੇ ਤੁਰਦਿਆਂ ਅਤੇ ਕਿਸ਼ਤੀ ਦੇ ਨੇੜੇ ਆਉਂਦੀਆਂ ਵੇਖਿਆ, ਅਤੇ ਉਹ ਸਾਰੇ ਡਰ ਗਏ। ਪਰ ਯਿਸ਼ੂ ਨੇ ਚੇਲਿਆਂ ਨੂੰ ਆਖਿਆ, “ਡਰੋ ਨਾ, ਮੈਂ ਹਾਂ।”
ਯੋਹਨ 6:19-20 探索
主頁
聖經
計劃
影片