ਉਤਪਤ 14

14
ਅਬਰਾਮ ਲੂਤ ਨੂੰ ਛੁਡਾਉਂਦਾ ਹੈ
1ਜਿਸ ਸਮੇਂ ਸ਼ਿਨਾਰ ਦਾ ਰਾਜਾ ਅਮਰਾਫ਼ਲ, ਏਲਾਸਾਰ ਦਾ ਰਾਜਾ ਅਰਯੋਕ, ਏਲਾਮ ਦਾ ਰਾਜਾ ਕਦਾਰਲਾਓਮਰ ਅਤੇ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ, 2ਇਹ ਰਾਜੇ ਇੱਕ ਜੁੱਟ ਹੋ ਕੇ ਸੋਦੋਮ ਦੇ ਰਾਜਾ ਬੇਰਾ, ਗਾਮੂਰਾਹ ਦਾ ਰਾਜਾ ਬਿਰਸ਼ਾ, ਅਦਮਾਹ ਦਾ ਰਾਜਾ ਸ਼ਿਨਾਬ, ਜ਼ਬੋਯੀਮ ਦਾ ਰਾਜਾ ਸ਼ਮੇਬਰ ਅਤੇ ਬੇਲਾ (ਅਰਥਾਤ ਸੋਆਰ) ਦੇ ਵਿਰੁੱਧ ਲੜਨ ਲਈ ਗਏ। 3ਇਸ ਤੋਂ ਬਾਅਦ ਸਾਰੇ ਰਾਜੇ ਸਿੱਦੀਮ ਦੀ ਵਾਦੀ (ਜੋ ਖਾਰਾ ਸਾਗਰ ਹੈ) ਫ਼ੌਜਾਂ ਵਿੱਚ ਸ਼ਾਮਲ ਹੋ ਗਏ। 4ਬਾਰਾਂ ਸਾਲਾਂ ਤੱਕ ਉਹ ਕਦਾਰਲਾਓਮਰ ਦੇ ਅਧੀਨ ਰਹੇ ਪਰ ਤੇਹਰਵੇਂ ਸਾਲ ਵਿੱਚ ਉਹਨਾਂ ਨੇ ਬਗਾਵਤ ਕੀਤੀ।
5ਚੌਧਵੇਂ ਸਾਲ ਵਿੱਚ, ਕਦਾਰਲਾਓਮਰ ਅਤੇ ਉਹ ਰਾਜੇ ਉਸ ਦੇ ਨਾਲ ਦੇ ਆਏ ਸਨ ਅਤੇ ਉਹਨਾਂ ਰਫ਼ਾਈਮਆਂ ਨੂੰ ਅਸਤਰੋਥ-ਕਰਨਇਮ ਵਿੱਚ ਜ਼ੂਜ਼ੀਆਂ ਨੂੰ ਹਾਮ ਵਿੱਚ ਅਤੇ ਏਮੀਆਂ ਨੂੰ ਸ਼ਾਵੇਹ ਕਿਰਯਾਥਇਮ ਵਿੱਚ, 6ਅਤੇ ਹੋਰੀਆ ਨੂੰ ਉਹਨਾਂ ਦੇ ਪਰਬਤ ਸੇਈਰ ਵਿੱਚ ਏਲ-ਪਰਾਨ ਤੱਕ, ਜੋ ਉਜਾੜ ਕੋਲ ਹੈ ਮਾਰਿਆ। 7ਤਦ ਉਹ ਮੁੜੇ ਅਤੇ ਏਨ ਮਿਸ਼ਪਤ (ਅਰਥਾਤ ਕਾਦੇਸ਼) ਨੂੰ ਗਏ ਅਤੇ ਅਮਾਲੇਕੀਆਂ ਦੇ ਨਾਲੇ ਹਜ਼ੋਨ-ਤਾਮਾਰ ਵਿੱਚ ਰਹਿੰਦੇ ਅਮੋਰੀਆਂ ਦੇ ਸਾਰੇ ਇਲਾਕੇ ਨੂੰ ਜਿੱਤ ਲਿਆ।
8ਤਦ ਸੋਦੋਮ ਦਾ ਰਾਜਾ, ਗਾਮੂਰਾਹ ਦਾ ਰਾਜਾ, ਅਦਮਾਹ ਦਾ ਰਾਜਾ, ਜ਼ਬੋਯੀਮ ਦਾ ਰਾਜਾ ਅਤੇ ਬੇਲਾ (ਜੋ ਸੋਆਰ) ਦਾ ਰਾਜਾ ਸੀ। 9ਏਲਾਮ ਦੇ ਰਾਜੇ ਕਦਾਰਲਾਓਮਰ ਦੇ ਵਿਰੁੱਧ, ਗੋਈਮ ਦੇ ਰਾਜੇ ਤਿਦਾਲ ਦੇ ਵਿਰੁੱਧ, ਸ਼ਿਨਾਰ ਦੇ ਰਾਜਾ ਅਮਰਾਫ਼ਲ, ਅਤੇ ਏਲਾਸਾਰ ਦੇ ਰਾਜਾ ਅਰਯੋਕ ਦੇ ਵਿਰੁੱਧ ਪੰਜ ਦੇ ਵਿਰੁੱਧ ਚਾਰ ਰਾਜੇ। 10ਹੁਣ ਸਿੱਦੀਮ ਦੀ ਵਾਦੀ ਤਾਰ ਦੇ ਟੋਇਆਂ ਨਾਲ ਭਰੀ ਹੋਈ ਸੀ ਅਤੇ ਜਦੋਂ ਸੋਦੋਮ ਅਤੇ ਗਾਮੂਰਾਹ ਦੇ ਰਾਜੇ ਭੱਜ ਗਏ ਤਾਂ ਕੁਝ ਮਨੁੱਖ ਉਹਨਾਂ ਵਿੱਚ ਡਿੱਗ ਪਏ ਅਤੇ ਬਾਕੀ ਪਹਾੜੀਆਂ ਨੂੰ ਭੱਜ ਗਏ। 11ਚਾਰਾਂ ਰਾਜਿਆਂ ਨੇ ਸੋਦੋਮ ਅਤੇ ਗਾਮੂਰਾਹ ਦਾ ਸਾਰਾ ਮਾਲ ਅਤੇ ਉਹਨਾਂ ਦਾ ਸਾਰਾ ਭੋਜਨ ਖੋਹ ਕੇ ਚਲੇ ਗਏ। 12ਉਹਨਾਂ ਨੇ ਅਬਰਾਮ ਦੇ ਭਤੀਜੇ ਲੂਤ ਨੂੰ ਅਤੇ ਉਸ ਦਾ ਮਾਲ ਵੀ ਲੁੱਟ ਲਿਆ ਕਿਉਂਕਿ ਉਹ ਸੋਦੋਮ ਵਿੱਚ ਰਹਿੰਦਾ ਸੀ।
13ਇੱਕ ਮਨੁੱਖ ਜਿਹੜਾ ਬਚ ਨਿੱਕਲਿਆ ਸੀ, ਉਸ ਨੇ ਆਣ ਕੇ ਇਬਰਾਨੀ ਅਬਰਾਮ ਨੂੰ ਖ਼ਬਰ ਦਿੱਤੀ। ਹੁਣ ਅਬਰਾਮ ਮਮਰੇ ਅਮੋਰੀ ਦੇ ਵੱਡੇ ਰੁੱਖਾਂ ਦੇ ਕੋਲ ਰਹਿੰਦਾ ਸੀ, ਜੋ ਅਸ਼ਕੋਲ ਅਤੇ ਅਨੇਰ ਦਾ ਭਰਾ ਸੀ, ਉਹਨਾਂ ਸਾਰਿਆ ਨੇ ਅਬਰਾਮ ਦੇ ਨਾਲ ਨੇਮ ਬੰਨ੍ਹਿਆ ਸੀ। 14ਜਦੋਂ ਅਬਰਾਮ ਨੇ ਸੁਣਿਆ ਕਿ ਉਸਦੇ ਰਿਸ਼ਤੇਦਾਰ ਨੂੰ ਬੰਦੀ ਬਣਾ ਲਿਆ ਗਿਆ ਹੈ, ਤਾਂ ਉਸਨੇ ਆਪਣੇ ਘਰ ਵਿੱਚ ਪੈਦਾ ਹੋਏ 318 ਸਿਖਾਏ ਹੋਏ ਜਵਾਨਾਂ ਨੂੰ ਬੁਲਾਇਆ ਅਤੇ ਦਾਨ ਤੱਕ ਪਿੱਛਾ ਕੀਤਾ। 15ਰਾਤ ਵੇਲੇ ਅਬਰਾਮ ਨੇ ਉਹਨਾਂ ਉੱਤੇ ਹਮਲਾ ਕਰਨ ਲਈ ਆਪਣੇ ਆਦਮੀਆਂ ਨੂੰ ਵੰਡਿਆ ਅਤੇ ਉਹਨਾਂ ਨੂੰ ਦੰਮਿਸ਼ਕ ਦੇ ਉੱਤਰ ਵੱਲ ਹੋਬਾਹ ਤੱਕ ਉਹਨਾਂ ਦਾ ਪਿੱਛਾ ਕੀਤਾ। 16ਉਸ ਨੇ ਸਾਰਾ ਮਾਲ ਲੈ ਲਿਆ ਅਤੇ ਆਪਣੇ ਰਿਸ਼ਤੇਦਾਰ ਲੂਤ ਨੂੰ ਅਤੇ ਉਸ ਦੀਆਂ ਚੀਜ਼ਾਂ ਨੂੰ ਅਤੇ ਇਸਤਰੀਆਂ ਸਮੇਤ ਮੋੜ ਲਿਆਇਆ।
17ਜਦੋਂ ਅਬਰਾਮ ਕਦਾਰਲਾਓਮਰ ਨੂੰ ਹਰਾ ਕੇ ਵਾਪਸ ਪਰਤਿਆ ਅਤੇ ਰਾਜਿਆਂ ਨੇ ਉਸ ਨਾਲ ਗੱਠਜੋੜ ਕੀਤਾ, ਤਾਂ ਸੋਦੋਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਘਾਟੀ (ਜਿਸਨੂੰ ਰਾਜਿਆਂ ਦੀ ਵਾਦੀਕ ਕਹਿੰਦੇ ਹਨ) ਵਿੱਚ ਮਿਲਣ ਲਈ ਆਇਆ।
18ਤਦ ਸ਼ਾਲੇਮ ਨਗਰ ਦਾ ਰਾਜਾ ਮਲਕੀਸਿਦੇਕ ਰੋਟੀ ਅਤੇ ਦਾਖ਼ਰਸ ਲਿਆਇਆ, ਉਹ ਅੱਤ ਮਹਾਨ ਪਰਮੇਸ਼ਵਰ ਦਾ ਜਾਜਕ ਸੀ, 19ਅਤੇ ਉਸਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਕਿਹਾ,
“ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ,
ਅੱਤ ਮਹਾਨ ਪਰਮੇਸ਼ਵਰ ਅਬਰਾਮ ਨੂੰ ਅਸੀਸ ਦੇਵੇ।
20ਅਤੇ ਅੱਤ ਮਹਾਨ ਪਰਮੇਸ਼ਵਰ ਦੀ ਉਸਤਤ ਹੋਵੇ,
ਜਿਸ ਨੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ।”
ਫ਼ੇਰ ਅਬਰਾਮ ਨੇ ਉਸਨੂੰ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ।
21ਸੋਦੋਮ ਦੇ ਰਾਜੇ ਨੇ ਅਬਰਾਮ ਨੂੰ ਕਿਹਾ, “ਲੋਕਾਂ ਨੂੰ ਮੈਨੂੰ ਦੇ ਅਤੇ ਮਾਲ ਆਪਣੇ ਕੋਲ ਰੱਖ।”
22ਪਰ ਅਬਰਾਮ ਨੇ ਸੋਦੋਮ ਦੇ ਰਾਜੇ ਨੂੰ ਕਿਹਾ, “ਮੈਂ ਹੱਥ ਚੁੱਕ ਕੇ ਅੱਤ ਮਹਾਨ ਪਰਮੇਸ਼ਵਰ, ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ ਦੇ ਅੱਗੇ ਸਹੁੰ ਖਾਧੀ ਹੈ, 23ਕਿ ਮੈਂ ਕੁਝ ਵੀ ਸਵੀਕਾਰ ਨਹੀਂ ਕਰਾਂਗਾ। ਇੱਕ ਧਾਗਾ ਜਾਂ ਜੁੱਤੀ ਦਾ ਤਸਮਾ ਵੀ ਨਹੀਂ, ਤਾਂ ਜੋ ਤੁਸੀਂ ਕਦੇ ਇਹ ਨਾ ਆਖ ਸਕੋ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ ਹੈ।’ 24ਮੈਂ ਕੁਝ ਨਹੀਂ ਸਵੀਕਾਰ ਕਰਾਂਗਾ ਪਰ ਮੇਰੇ ਬੰਦਿਆਂ ਨੇ ਖਾਧਾ ਹੈ ਅਤੇ ਜੋ ਹਿੱਸਾ ਹੈ। ਉਹਨਾਂ ਆਦਮੀਆਂ ਨੂੰ ਜਿਹੜੇ ਮੇਰੇ ਨਾਲ ਗਏ ਸਨ, ਅਨੇਰ, ਅਸ਼ਕੋਲ ਅਤੇ ਮਮਰੇ ਨੂੰ। ਉਹਨਾਂ ਨੂੰ ਉਹਨਾਂ ਦਾ ਹਿੱਸਾ ਲੈਣ ਦਿਓ।”

目前选定:

ਉਤਪਤ 14: OPCV

高亮显示

分享

复制

None

想要在所有设备上保存你的高亮显示吗? 注册或登录