ਰਸੂਲਾਂ 6

6
ਸੱਤਾਂ ਦਾ ਚੁਣਿਆ ਜਾਣਾ
1ਉਨ੍ਹਾਂ ਦਿਨਾਂ ਵਿੱਚ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ, ਤਾਂ ਯੂਨਾਨੀ#6:1 ਇਹ ਉਹ ਯਹੂਦੀ ਜਿਨ੍ਹਾਂ ਨੇ ਯੂਨਾਨੀ ਭਾਸ਼ਾ ਅਤੇ ਸਭਿਆਚਾਰ ਨੂੰ ਅਪਣਾਇਆ ਸੀ ਬੋਲਣ ਵਾਲੇ ਯਹੂਦੀ ਵਿਸ਼ਵਾਸੀ ਇਬਰਾਨੀ ਬੋਲਣ ਵਾਲੇ ਯਹੂਦੀ ਵਿਸ਼ਵਾਸੀਆਂ ਉੱਤੇ ਸ਼ਿਕਾਇਤ ਕਰਨ ਲੱਗੇ, ਕਿਉਂ ਜੋ ਹਰ ਦਿਨ ਭੋਜਨ ਵੰਡਣ ਦੀ ਸੇਵਾ ਦੇ ਸਮੇਂ ਉਹ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਅਣਦੇਖਾ ਕਰਦੇ ਸਨ। 2ਤਦ ਉਨ੍ਹਾਂ ਨੇ ਬਾਰ੍ਹਾਂ ਚੇਲਿਆਂ ਦੀ ਸੰਗਤ ਨੂੰ ਕੋਲ ਸੱਦ ਕੇ ਆਖਿਆ, “ਇਹ ਚੰਗੀ ਗੱਲ ਨਹੀਂ ਜੋ ਅਸੀਂ ਪਰਮੇਸ਼ਵਰ ਦਾ ਬਚਨ ਸਿਖਾਉਣਾ ਛੱਡ ਕੇ ਖਿਲਾਉਣ ਪਿਲਾਉਣ ਦੀ ਸੇਵਾ ਕਰੀਏ। 3ਇਸ ਲਈ, ਹੇ ਭਾਈਉ ਅਤੇ ਭੈਣੋਂ ਆਪਣੇ ਵਿੱਚੋਂ ਸੱਤ ਬੁੱਧਵਾਨ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਲੋਕਾਂ ਨੂੰ ਚੁਣ ਲਵੋ, ਕਿ ਅਸੀਂ ਉਨ੍ਹਾਂ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਦੇਈਏ 4ਅਤੇ ਅਸੀਂ ਪ੍ਰਾਰਥਨਾ ਅਤੇ ਬਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ।”
5ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਸਟੀਫਨ ਨੂੰ ਚੁਣਿਆ, ਉਹ ਆਦਮੀ ਜੋ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ; ਅਤੇ ਫਿਲਿਪ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਉਸ ਨੂੰ ਚੁਣ ਲਿਆ ਜੋ ਅੰਤਾਕਿਆ ਸ਼ਹਿਰ ਦਾ ਸੀ ਅਤੇ ਜਿਸਨੇ ਯਹੂਦੀ ਮੱਤ ਨੂੰ ਕਬੂਲ ਕਰ ਲਿਆ ਸੀ। 6ਸੰਗਤ ਨੇ ਉਨ੍ਹਾਂ ਚੁਣੇ ਹੋਏ ਆਦਮੀਆਂ ਨੂੰ ਰਸੂਲਾਂ ਦੇ ਸਾਹਮਣੇ ਪੇਸ਼ ਕੀਤਾ, ਅਤੇ ਉਨ੍ਹਾਂ ਨੇ ਪ੍ਰਾਰਥਨਾ ਕਰਕੇ ਉਨ੍ਹਾਂ ਉੱਤੇ ਹੱਥ ਰੱਖੇ।
7ਇਸ ਤਰਾਂ ਪਰਮੇਸ਼ਵਰ ਦਾ ਬਚਨ ਫੈਲਦਾ ਗਿਆ। ਯੇਰੂਸ਼ਲੇਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਗਈ, ਅਤੇ ਵੱਡੀ ਗਿਣਤੀ ਵਿੱਚ ਯਹੂਦੀ ਜਾਜਕ ਨਿਹਚਾ ਵਿੱਚ ਆਗਿਆਕਾਰ ਹੋ ਗਏ।
ਸਟੀਫਨ ਦੀ ਗ੍ਰਿਫਤਾਰੀ
8ਹੁਣ ਸਟੀਫਨ, ਇੱਕ ਪਰਮੇਸ਼ਵਰ ਦਾ ਬੰਦਾ ਜੋ ਉਸ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਉਸ ਨੇ ਲੋਕਾਂ ਵਿੱਚ ਨਿਸ਼ਾਨ ਅਤੇ ਵੱਡੇ ਅਚਰਜ਼ ਕੰਮ ਕੀਤੇ। 9ਹਾਲਾਂਕਿ, ਵਿਰੋਧ ਹੋਇਆ, ਉਸ ਪ੍ਰਾਰਥਨਾ ਸਥਾਨ#6:9 ਪ੍ਰਾਰਥਨਾ ਸਥਾਨ ਯਹੂਦੀ ਪ੍ਰਾਰਥਨਾ ਸਥਾਨ ਵਿੱਚੋਂ ਜੋ ਲਿਬਰਤੀਨੀਆਂ ਦਾ ਕਹਾਉਂਦਾ ਹੈ ਅਤੇ ਕੁਰੇਨੀਆਂ ਅਤੇ ਸਿਕੰਦਰਿਯਾ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਆ ਅਤੇ ਏਸ਼ੀਆ ਪ੍ਰਾਂਤ ਤੋਂ ਆਏ ਯਹੂਦੀ ਸਨ, ਕਈ ਆਦਮੀ ਉੱਠ ਕੇ ਸਟੀਫਨ ਨਾਲ ਬਹਿਸ ਕਰਨ ਲੱਗੇ। 10ਪਰ ਉਹ ਉਸ ਦੀ ਬੁੱਧ ਅਤੇ ਪਵਿੱਤਰ ਆਤਮਾ ਦਾ ਜਿਸ ਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸਕੇ।
11ਫੇਰ ਉਨ੍ਹਾਂ ਨੇ ਕੁਝ ਮਨੁੱਖਾਂ ਨੂੰ ਭਰਮਾ ਕੇ ਇਹ ਬੋਲਣ ਲਈ ਕਿਹਾ, “ਕਿ ਅਸੀਂ ਇਹ ਨੂੰ ਮੋਸ਼ੇਹ ਅਤੇ ਪਰਮੇਸ਼ਵਰ ਦੇ ਵਿਰੁੱਧ ਕੁਫ਼ਰ ਬੋਲਦੇ ਸੁਣਿਆ ਹੈ।”
12ਤਦ ਉਨ੍ਹਾਂ ਨੇ ਲੋਕਾਂ ਅਤੇ ਬਜ਼ੁਰਗਾਂ ਅਤੇ ਬਿਵਸਥਾ ਦੇ ਸਿਖਾਉਣ ਵਾਲਿਆਂ ਨੂੰ ਭੜਕਾਇਆ। ਉਹ ਉਸ ਉੱਤੇ ਚੜ੍ਹ ਆਏ ਅਤੇ ਫੜ੍ਹ ਕੇ ਮਹਾਂ ਸਭਾ ਵਿੱਚ ਲੈ ਗਏ। 13ਉਨ੍ਹਾਂ ਨੇ ਝੂਠੇ ਗਵਾਹ ਪੇਸ਼ ਕੀਤੇ, ਜਿਨ੍ਹਾਂ ਨੇ ਗਵਾਹੀ ਦਿੱਤੀ, “ਇਹ ਵਿਅਕਤੀ ਕਦੇ ਵੀ ਇਸ ਪਵਿੱਤਰ ਅਸਥਾਨ ਅਤੇ ਬਿਵਸਥਾ ਦੇ ਵਿਰੁੱਧ ਬੋਲਣ ਤੋਂ ਨਹੀਂ ਟਲਦਾ। 14ਕਿਉਂ ਜੋ ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਯਿਸ਼ੂ ਨਾਸਰੀ ਇਸ ਜਗ੍ਹਾ#6:14 ਪ੍ਰਾਰਥਨਾ ਸਥਾਨ (ਹੈਕਲ) ਨੂੰ ਨਸ਼ਟ ਕਰ ਦੇਵੇਗਾ ਅਤੇ ਮੋਸ਼ੇਹ ਨੇ ਜੋ ਸਾਨੂੰ ਰੀਤੀ ਰਿਵਾਜ਼ ਦਿੱਤੇ ਹਨ, ਉਨ੍ਹਾਂ ਨੂੰ ਬਦਲ ਦੇਵੇਗਾ।”
15ਜਦੋਂ ਉਨ੍ਹਾਂ ਸਾਰਿਆ ਲੋਕਾਂ ਨੇ ਜਿਹੜੇ ਮਹਾਂ ਸਭਾ ਵਿੱਚ ਬੈਠੇ ਸਨ, ਸਟੀਫਨ ਦੀ ਵੱਲ ਬੜੇ ਧਿਆਨ ਨਾਲ ਵੇਖਿਆ, ਤਾਂ ਉਹ ਦਾ ਚਿਹਰਾ ਸਵਰਗਦੂਤ ਦੇ ਰੂਪ ਵਰਗਾ ਚਮਕਦਾ ਦੇਖਿਆ।

高亮显示

分享

复制

None

想要在所有设备上保存你的高亮显示吗? 注册或登录