1 ਕੁਰਿੰਥੀਆਂ 7

7
ਵਿਆਹ ਦੀ ਜ਼ਿੰਦਗੀ ਬਾਰੇ
1ਹੁਣ ਜਿਨ੍ਹਾਂ ਗੱਲਾਂ ਦੇ ਬਾਰੇ ਤੁਸੀਂ ਲਿਖਿਆ ਸੀ: “ਆਦਮੀ ਦੇ ਲਈ ਇਹ ਚੰਗਾ ਹੈ ਜੋ ਉਹ ਔਰਤ ਨੂੰ ਨਾ ਹੀ ਛੂਹੇ। 2ਪਰੰਤੂ ਵਿਭਚਾਰ ਤੋਂ ਬਚਨ ਲਈ ਹਰ ਇੱਕ ਪੁਰਸ਼ ਆਪਣੀ ਹੀ ਪਤਨੀ ਨੂੰ ਅਤੇ ਹਰ ਇੱਕ ਔਰਤ ਆਪਣੇ ਹੀ ਪਤੀ ਨੂੰ ਰੱਖੇ।” 3ਪਤੀ ਨੂੰ ਆਪਣੀ ਪਤਨੀ ਦੇ ਪ੍ਰਤੀ ਆਪਣਾ ਵਿਆਹੁਤਾ ਫ਼ਰਜ ਨਿਭਾਉਣਾ ਚਾਹੀਦਾ ਹੈ, ਅਤੇ ਇਸੇ ਤਰ੍ਹਾਂ ਪਤਨੀ ਨੂੰ ਵੀ ਆਪਣੇ ਪਤੀ ਦੇ ਪ੍ਰਤੀ ਆਪਣਾ ਫ਼ਰਜ ਨਿਭਾਉਣਾ ਚਾਹੀਦਾ ਹੈ। 4ਪਤਨੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਸਗੋਂ ਪਤੀ ਨੂੰ ਹੈ। ਇਸੇ ਤਰ੍ਹਾਂ ਪਤੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਪਰ ਪਤਨੀ ਨੂੰ ਹੈ। 5ਤੁਸੀਂ ਇੱਕ ਦੂਸਰੇ ਤੋਂ ਅਲੱਗ ਨਾ ਹੋਵੇ ਪਰ ਥੋੜੇ ਸਮੇਂ ਲਈ, ਇਹ ਵੀ ਉਦੋਂ ਜਦੋਂ ਦੋਨਾਂ ਦੀ ਆਪਸੀ ਸਲਾਹ ਹੋਵੇ ਤਾਂ ਜੋ ਤੁਸੀਂ ਆਪਣੇ ਆਪ ਨੂੰ ਪ੍ਰਾਰਥਨਾ ਲਈ ਸਮਰਪਿਤ ਕਰ ਸਕੋ। ਅਤੇ ਫਿਰ ਇਕੱਠੇ ਹੋ ਜਾਓ ਤਾਂ ਜੋ ਸ਼ੈਤਾਨ ਤੁਹਾਨੂੰ ਤੁਹਾਡੇ ਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ। 6ਪਰ ਮੈਂ ਇਹ ਤੁਹਾਨੂੰ ਰਿਆਇਤ ਦੇ ਤੌਰ ਤੇ ਬੋਲ ਰਿਹਾ, ਹੁਕਮ ਦੇ ਤੌਰ ਤੇ ਨਹੀਂ। 7ਮੈਂ ਤਾਂ ਇਹ ਚਾਹੁੰਦਾ ਹਾਂ ਜੋ ਤੁਸੀਂ ਸਾਰੇ ਇਹੋ ਜਿਹੇ ਹੋਵੋ ਜਿਵੇਂ ਮੈਂ ਆਪ ਹਾਂ। ਪਰ ਅਸੀਂ ਸਾਰਿਆ ਨੇ ਆਪਣਾ-ਆਪਣਾ ਦਾਨ ਪਰਮੇਸ਼ਵਰ ਤੋਂ ਪ੍ਰਾਪਤ ਕੀਤਾ ਹੈ; ਕਿਸੇ ਨੇ ਇਸ ਪ੍ਰਕਾਰ ਦਾ ਕਿਸੇ ਨੇ ਉਸ ਪ੍ਰਕਾਰ ਦਾ।
8ਹੁਣ ਅਣਵਿਆਹਿਆਂ ਨੂੰ ਅਤੇ ਵਿਧਵਾਵਾਂ ਨੂੰ ਇਹ ਆਖਦਾ ਹਾਂ ਕਿ ਉਹਨਾਂ ਲਈ ਚੰਗਾ ਹੈ, ਇਹੋ ਜਿਹੇ ਰਹਿਣ ਅਜਿਹਾ ਮੈਂ ਹਾਂ। 9ਪਰ ਅਗਰ ਉਹਨਾਂ ਵਿੱਚ ਸੰਜਮ ਨਹੀਂ ਹੈ, ਤਾਂ ਕਿਉਂ ਜੋ ਵਾਸਨਾ ਵਿੱਚ ਜਲਣ ਨਾਲੋਂ ਵਿਆਹ ਕਰਾਉਣਾ ਚੰਗਾ ਹੈ।
10ਪਰ ਵਿਆਹਿਆ ਹੋਇਆ ਨੂੰ ਮੈਂ ਇਹ ਆਗਿਆ ਦਿੰਦਾ ਹਾਂ, (ਮੈਂ ਨਹੀਂ ਸਗੋਂ ਪ੍ਰਭੂ): ਇੱਕ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ। 11ਅਗਰ ਉਹ ਅਲੱਗ ਹੋਵੇ ਵੀ ਤਾਂ ਅਣਵਿਆਹੀ ਰਿਹੇ ਜਾਂ ਆਪਣੇ ਪਤੀ ਨਾਲ ਮੇਲ-ਮਿਲਾਪ ਕਰ ਲਵੇ। ਅਤੇ ਪਤੀ ਆਪਣੀ ਪਤਨੀ ਨੂੰ ਨਾ ਤਿਆਗੇ।
12ਪਰ ਬਾਕੀ ਸਭ ਨੂੰ ਮੈਂ ਇਹ ਕਹਿੰਦਾ ਹਾਂ (ਪ੍ਰਭੂ ਨਹੀਂ ਸਗੋਂ, ਮੈਂ): ਜੇ ਕਿਸੇ ਵਿਸ਼ਵਾਸੀ ਦੀ ਪਤਨੀ ਵਿਸ਼ਵਾਸ ਵਿੱਚ ਨਾ ਹੋਵੇ ਅਤੇ ਉਹ ਉਸ ਨਾਲ ਰਹਿਣਾ ਚਾਹੁੰਦਾ ਹੋਵੇ, ਤਾਂ ਉਹ ਆਪਣੇ ਪਤਨੀ ਨੂੰ ਤਲਾਕ ਨਾ ਦੇਵੇ। 13ਅਤੇ ਜਿਸ ਕਿਸੇ ਵਿਸ਼ਵਾਸੀ ਪਤਨੀ ਦਾ ਪਤੀ ਵਿਸ਼ਵਾਸ ਵਿੱਚ ਨਾ ਹੋਵੇ ਅਤੇ ਉਹ ਉਸ ਨਾਲ ਰਹਿਣਾ ਚਾਹੁੰਦੀ ਹੋਵੇ, ਤਾਂ ਉਹ ਆਪਣੇ ਪਤੀ ਨੂੰ ਤਲਾਕ ਨਾ ਦੇਵੇ। 14ਕਿਉਂਕਿ ਨਾ ਵਿਸ਼ਵਾਸ ਕਰਨ ਵਾਲਾ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਹੋਇਆ ਹੈ, ਅਤੇ ਇਸੇ ਤਰ੍ਹਾਂ ਨਾ ਵਿਸ਼ਵਾਸ ਕਰਨ ਵਾਲੀ ਪਤਨੀ ਆਪਣੇ ਪਤੀ ਦੇ ਕਾਰਨ ਪਵਿੱਤਰ ਹੋਈ ਹੈ। ਨਹੀਂ ਤਾਂ ਤੁਹਾਡੇ ਬੱਚੇ ਅਸ਼ੁੱਧ ਹੋਣਗੇ, ਪਰ ਹੁਣ ਤਾਂ ਪਵਿੱਤਰ ਹਨ।
15ਪਰ ਫਿਰ ਵੀ ਅਗਰ ਉਹ ਅਵਿਸ਼ਵਾਸੀ ਅਲੱਗ ਹੋਣਾ ਚਾਹੇ, ਤਾਂ ਉਸਨੂੰ ਹੋਣ ਦਿਓ। ਕੋਈ ਵੀ ਵਿਸ਼ਵਾਸੀ ਭਰਾਂ ਜਾਂ ਭੈਣ ਇਸ ਤਰ੍ਹਾਂ ਦੀ ਗੁਲਾਮੀ ਵਿੱਚ ਬੱਧੇ ਨਾ ਰਹਿਣ। ਪਰ ਪਰਮੇਸ਼ਵਰ ਨੇ ਸਾਨੂੰ ਸ਼ਾਂਤੀ ਨਾਲ ਰਹਿਣ ਲਈ ਬੁਲਾਇਆ ਹੈ। 16ਪਤਨੀ ਤੂੰ ਕਿਵੇਂ ਜਾਣਦੀ ਹੈ, ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ? ਹੇ ਪਤੀ, ਤੂੰ ਕਿਵੇਂ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਗਾ?
ਪਰਮੇਸ਼ਵਰ ਦੀ ਬੁਲਾਹਟ ਦੇ ਅਨੁਸਾਰ ਚੱਲਣਾ
17ਤੁਹਾਡੇ ਵਿੱਚ ਹਰ ਇੱਕ ਵਿਸ਼ਵਾਸੀ ਜਿਹੜੀ ਵੀ ਸਥਿਤੀ ਵਿੱਚ ਹੈ ਉਸੇ ਤਰ੍ਹਾਂ ਹੀ ਬਣੇ ਰਹਿਣ, ਜਿਵੇਂ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਹੈ, ਅਤੇ ਉਸੇ ਪ੍ਰਕਾਰ ਹੀ ਚਾਲ ਚੱਲੋ। ਅਤੇ ਸਾਰੀਆਂ ਕਲੀਸਿਆ ਦੇ ਲਈ ਮੇਰਾ ਇਹੀ ਨਿਰਦੇਸ਼ ਹੈ।#7:17 2 ਕੁਰਿੰ 10:13 18ਕੀ ਕਿਸੇ ਅਜਿਹੇ ਵਿਅਕਤੀ ਨੂੰ ਬੁਲਾਇਆ ਗਿਆ ਜਿਸ ਦੀ ਸੁੰਨਤ ਨਾ ਹੋਈ ਹੋਵੇ? ਉਹ ਅਸੁੰਨਤੀ ਨਾ ਬਣੇ ਰਹੇ। ਕੀ ਕੋਈ ਅਸੁੰਨਤੀ ਬੁਲਾਇਆ ਗਿਆ ਹੈ? ਤਾਂ ਉਸ ਦੀ ਸੁੰਨਤ ਨਾ ਕੀਤੀ ਜਾਵੇਂ। 19ਸੁੰਨਤ ਕੁਝ ਨਹੀਂ ਹੈ ਅਤੇ ਅਸੁੰਨਤ ਵੀ ਕੁਝ ਨਹੀਂ ਹੈ। ਪਰ ਪਰਮੇਸ਼ਵਰ ਦੇ ਹੁਕਮਾ ਦੀ ਪਾਲਣਾ ਕਰਨਾ ਸਭ ਕੁਝ ਹੈ। 20ਤੁਹਾਡੇ ਵਿੱਚੋਂ ਹਰ ਕੋਈ ਉਸੇ ਹੀ ਹਲਾਤ ਵਿੱਚ ਬਣਿਆ ਰਹੇ, ਜਿਸ ਵਿੱਚ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ।
21ਜਿਸ ਸਮੇਂ ਤੁਸੀਂ ਬੁਲਾਏ ਗਏ, ਕੀ ਤੁਸੀਂ ਗੁਲਾਮ ਸੀ? ਤਾਂ ਫਿਰ ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਨਾ ਹੋਵੇ, ਆਪਣੀ ਅਜ਼ਾਦੀ ਪ੍ਰਾਪਤ ਕਰਨ ਦਾ ਜਤਨ ਕਰੋ। 22ਕਿਉਂਕਿ ਜਿਹੜਾ ਗੁਲਾਮ ਹੋ ਕੇ ਪ੍ਰਭੂ ਵਿੱਚ ਬੁਲਾਇਆ ਗਿਆ ਹੈ, ਉਹ ਪ੍ਰਭੂ ਦਾ ਅਜ਼ਾਦ ਕੀਤਾ ਹੋਇਆ ਹੈ; ਇਸੇ ਤਰ੍ਹਾਂ ਜਿਹੜਾ ਅਜ਼ਾਦ ਹੋ ਕੇ ਬੁਲਾਇਆ ਗਿਆ ਹੈ, ਉਹ ਮਸੀਹ ਦਾ ਗੁਲਾਮ ਹੈ। 23ਤੁਹਾਨੂੰ ਪਰਮੇਸ਼ਵਰ ਦੁਆਰਾ ਇੱਕ ਕੀਮਤ ਦੇ ਕੇ ਖਰੀਦਿਆ ਗਿਆ ਹੈ, ਇਸ ਲਈ ਮਨੁੱਖਾਂ ਦੇ ਗੁਲਾਮ ਨਾ ਬਣੋ। 24ਹੇ ਭਰਾਵੋ ਅਤੇ ਭੈਣੋ, ਹਰ ਇੱਕ ਵਿਅਕਤੀ ਜਿਸ ਹਲਾਤ ਵਿੱਚ ਬੁਲਾਇਆ ਗਿਆ ਉਸੇ ਸਥਿਤੀ ਵਿੱਚ ਪਰਮੇਸ਼ਵਰ ਦੇ ਅੱਗੇ ਰਹੇ।
ਕੁਵਾਰੀਆਂ ਦੇ ਬਾਰੇ
25ਹੁਣ ਕੁਵਾਰੀਆਂ ਦੇ ਬਾਰੇ: ਮੈਨੂੰ ਪ੍ਰਭੂ ਵੱਲੋਂ ਕੋਈ ਆਗਿਆ ਨਹੀਂ ਹੈ, ਪਰ ਜਿਵੇਂ ਮੈਨੂੰ ਵਿਸ਼ਵਾਸਯੋਗ ਹੋਣ ਦੇ ਕਾਰਨ ਕਿਰਪਾ ਪ੍ਰਭੂ ਵੱਲੋਂ ਮਿਲੀ ਹੈ ਉਸੇ ਤਰ੍ਹਾਂ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ। 26ਕਿਉਂਕਿ ਵਰਤਮਾਨ ਕਸ਼ਟ ਦੇ ਕਾਰਨ ਮੇਰੇ ਵਿਚਾਰ ਇਹ ਹਨ, ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਹ ਜਿਸ ਸਥਿਤੀ ਵਿੱਚ ਹੈ ਉਸੇ ਵਿੱਚ ਹੀ ਬਣਿਆ ਰਹੇ। 27ਕੀ ਤੂੰ ਪਤਨੀ ਨਾਲ ਬੰਧਨ ਵਿੱਚ ਬੰਨ੍ਹਿਆ ਹੋਇਆ ਹੈ? ਤਾਂ ਛੁਟਕਾਰਾ ਨਾ ਲੱਭ। ਕੀ ਤੂੰ ਪਤਨੀ ਤੋਂ ਛੁੱਟਿਆ ਹੋਇਆ ਹੈ? ਤਾਂ ਪਤਨੀ ਦੀ ਭਾਲ ਨਾ ਕਰ। 28ਪਰ ਜੇ ਤੂੰ ਵਿਆਹ ਕਰ ਲਵੇ, ਤਾਂ ਪਾਪ ਨਹੀਂ ਕਰਦਾ; ਅਤੇ ਜੇ ਕੁਆਰੀ ਵਿਆਹ ਕਰਾ ਲਵੇ, ਉਹ ਵੀ ਪਾਪ ਨਹੀਂ ਕਰਦੀ। ਪਰ ਉਹ ਜੋ ਵਿਆਹ ਕਰਦੇ ਹਨ ਉਨ੍ਹਾਂ ਨੂੰ ਇਸ ਜੀਵਨ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ, ਅਤੇ ਮੈਂ ਤੁਹਾਨੂੰ ਇਸ ਤੋਂ ਬਚਾਉਣਾ ਚਾਹੁੰਦਾ ਹਾਂ।
29ਹੇ ਮੇਰੇ ਭਰਾਵੋ ਅਤੇ ਭੈਣੋ, ਮੇਰਾ ਇਹ ਮਤਲਬ ਹੈ, ਜੋ ਸਮਾਂ ਘਟਾਇਆ ਗਿਆ ਹੈ, ਇਸ ਤੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਿਵੇਂ ਉਹਨਾਂ ਦੀਆਂ ਪਤਨੀਆਂ ਨਹੀਂ ਹਨ; 30ਅਤੇ ਰੋਣ ਵਾਲੇ ਅਜਿਹੇ ਹੋਣ ਕਿ ਉਹ ਨਹੀਂ ਰੋਂਦੇ; ਜਿਹੜੇ ਖੁਸ਼ੀ ਕਰਦੇ ਹਨ, ਅਜਿਹੇ ਹੋਣ ਜਿਵੇਂ ਖੁਸ਼ੀ ਨਹੀਂ ਕਰਦੇ; ਅਤੇ ਖਰੀਦਣ ਵਾਲੇ ਵੀ ਜਿਵੇਂ ਕਿ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ; 31ਅਤੇ ਜਿਨ੍ਹਾਂ ਦਾ ਲੈਣ ਦੇਣ ਸੰਸਾਰਕ ਚੀਜ਼ਾ ਨਾਲ ਹੈ, ਉਹ ਉਹਨਾਂ ਵਿੱਚ ਲੀਨ ਨਾ ਹੋ ਜਾਣਾ। ਕਿਉਂਕਿ ਇਸ ਵਰਤਮਾਨ ਸੰਸਾਰ ਦਾ ਨਾਸ ਹੁੰਦਾ ਜਾ ਰਿਹਾ ਹੈ।
32ਮੈਂ ਚਾਹੁੰਦਾ ਹਾਂ ਕਿ ਤੁਸੀਂ ਚਿੰਤਾ ਤੋਂ ਮੁਕਤ ਰਹੋ। ਇੱਕ ਅਣਵਿਆਹਿਆਂ ਆਦਮੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਪ੍ਰਭੂ ਨੂੰ ਕਿਵੇਂ ਪਰਸੰਨ ਕਰਾ। 33ਪਰ ਇੱਕ ਵਿਆਹਿਆ ਆਦਮੀ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ, ਜੋ ਆਪਣੀ ਪਤਨੀ ਨੂੰ ਕਿਵੇਂ ਖੁਸ਼ ਰੱਖੇ। 34ਅਤੇ ਦੁਬਦਾ ਵਿੱਚ ਪਿਆ ਰਹਿੰਦਾ ਹੈ। ਅਤੇ ਅਣਵਿਆਹੀ ਔਰਤ ਜਾਂ ਕੁਆਰੀ ਪ੍ਰਭੂ ਦੀਆ ਗੱਲਾਂ ਦੀ ਚਿੰਤਾ ਕਰਦੀ ਹੈ: ਕਿ ਉਹ ਸਰੀਰ ਅਤੇ ਆਤਮਾ ਵਿੱਚ ਪਵਿੱਤਰ ਹੋਵੇ। ਪਰ ਜਿਹੜੀ ਵਿਆਹੀ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਖੁਸ਼ ਕਰੇ। 35ਅਤੇ ਮੈਂ ਤੁਹਾਡੇ ਭਲੇ ਲਈ ਇਹ ਬੋਲ ਰਿਹਾ ਹਾਂ, ਨਾ ਕਿ ਤੁਹਾਡੇ ਉੱਤੇ ਕੋਈ ਪਾਬੰਦੀ ਲਗਾ ਰਿਹਾ ਹਾਂ, ਪਰ ਇਸ ਲਈ ਜੋ ਤੁਸੀਂ ਸਹੀ ਢੰਗ ਅਤੇ ਪ੍ਰਭੂ ਦੀ ਸੇਵਾ ਵਿੱਚ ਜੀਵਨ ਬਤੀਤ ਕਰ ਸਕੋ।
36ਜੇ ਕਿਸੇ ਨੂੰ ਇਹ ਚਿੰਤਾ ਹੁੰਦੀ ਹੈ ਕਿ ਸ਼ਾਇਦ ਉਸ ਕੁਆਰੀ ਨਾਲ ਜਿਸ ਨਾਲ ਉਸ ਦੀ ਮੰਗਣੀ ਹੋਈ ਹੈ, ਉਸ ਦਾ ਵਰਤਾਓ ਸਹੀ ਨਹੀਂ ਹੈ, ਅਤੇ ਜੇ ਉਸ ਦੀਆਂ ਭਾਵਨਾਵਾਂ ਜ਼ਿਆਦਾ ਸਖ਼ਤ ਹਨ ਅਤੇ ਉਸ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਵਿਆਹ ਕਰਨਾ ਚਾਹੀਦਾ ਹੈ, ਤਾਂ ਉਹ ਉਵੇਂ ਹੀ ਕਰ ਲਵੇ ਜਿਵੇਂ ਉਹ ਚਾਹੁੰਦਾ ਹੈ। ਉਹ ਪਾਪ ਨਹੀਂ ਕਰਦਾ। ਉਹ ਵਿਆਹ ਕਰਵਾ ਲੈਣ। 37ਪਰ ਜੇ ਕੋਈ ਆਪਣੇ ਮਨ ਵਿੱਚ ਪੱਕਾ ਰਹੇ ਜਿਸ ਨੂੰ ਕੋਈ ਲੋੜ ਨਹੀਂ ਹੈ ਸਗੋਂ ਉਹ ਆਪ ਆਪਣੀ ਇੱਛਾ ਦਾ ਮਾਲਕ ਹੈ ਅਤੇ ਉਸ ਨੇ ਆਪਣੇ ਮਨ ਵਿੱਚ ਇਹ ਪੱਕਾ ਕਰ ਲਿਆ ਹੋਵੇ ਕਿ ਮੈਂ ਉਸ ਨੂੰ ਆਪਣੀ ਕੁਆਰੀ ਹੀ ਰੱਖਾਗਾ, ਤਾਂ ਉਹ ਚੰਗਾ ਕਰਦਾ ਹੈ। 38ਗੱਲ ਕਾਹਦੀ ਜਿਹੜਾ ਆਪਣੀ ਕੁਆਰੀ ਦਾ ਵਿਆਹ ਕਰਦਾ ਹੈ ਉਹ ਚੰਗਾ ਕਰਦਾ ਹੈ ਅਤੇ ਜਿਹੜਾ ਵਿਆਹ ਨਹੀਂ ਕਰਦਾ ਉਹ ਹੋਰ ਵੀ ਚੰਗਾ ਕਰਦਾ ਹੈ।
39ਪਤਨੀ ਉਦੋਂ ਤੱਕ ਆਪਣੇ ਪਤੀ ਨਾਲ ਜੁੜੀ ਰਹਿੰਦੀ ਜਦੋਂ ਤੱਕ ਉਹ ਜਿਉਂਦਾ ਹੈ। ਪਰ ਜਦੋਂ ਉਸ ਦਾ ਪਤੀ ਮਰ ਜਾਂਦਾ ਹੈ ਤਾਂ ਉਹ ਅਜ਼ਾਦ ਹੈ ਅਤੇ ਜਿਸ ਕਿਸੇ ਨਾਲ ਚਾਹੇ ਵਿਆਹ ਕਰ ਲਵੇ, ਪਰ ਕੇਵਲ ਪ੍ਰਭੂ ਵਿੱਚ। 40ਪਰ ਜੇ ਉਹ ਉਸੇ ਤਰ੍ਹਾਂ ਰਹੇ ਤਾਂ ਮੇਰੀ ਜਾਂਚ ਵਿੱਚ ਉਹ ਹੋਰ ਵੀ ਚੰਗਾ ਹੈ, ਅਤੇ ਮੈਂ ਸੋਚਦਾ ਹਾਂ ਕਿ ਪਰਮੇਸ਼ਵਰ ਦਾ ਆਤਮਾ ਮੇਰੇ ਵਿੱਚ ਵਾਸ ਕਰਦਾ ਹੈ।

Àwon tá yàn lọ́wọ́lọ́wọ́ báyìí:

1 ਕੁਰਿੰਥੀਆਂ 7: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀