1
ਲੂਕਸ 8:15
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਪਰ ਜਿਹੜਾ ਬੀਜ ਚੰਗੀ ਜ਼ਮੀਨ ਉੱਤੇ ਡਿੱਗਿਆ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਚੰਗੇ ਅਤੇ ਨੇਕ ਦਿਲ ਨਾਲ ਵਚਨ ਨੂੰ ਸੁਣਦੇ ਹਨ ਅਤੇ ਉਸ ਵਿੱਚ ਬਣੇ ਰਹਿੰਦੇ ਹਨ ਅਤੇ ਲਗਾਤਾਰ ਫ਼ਲ ਲੈ ਕੇ ਆਉਂਦੇ ਹਨ।
Ṣe Àfiwé
Ṣàwárí ਲੂਕਸ 8:15
2
ਲੂਕਸ 8:14
ਉਹ ਬੀਜ ਜਿਹੜਾ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਉਹ ਲੋਕ ਹਨ, ਜੋ ਵਚਨ ਸੁਣਦੇ ਹਨ ਪਰ ਸੰਸਾਰ ਦੀਆਂ ਚਿੰਤਾਵਾਂ, ਧਨ-ਦੌਲਤ ਅਤੇ ਭੋਗ ਬਿਲਾਸ ਵਚਨ ਨੂੰ ਦੱਬ ਲੈਦੀਆਂ ਹਨ ਅਤੇ ਉਹਨਾਂ ਦਾ ਫ਼ਲ ਕਦੇ ਨਹੀਂ ਪੱਕਦਾ ਹੈ।
Ṣàwárí ਲੂਕਸ 8:14
3
ਲੂਕਸ 8:13
ਪਥਰੀਲੀ ਜ਼ਮੀਨ ਦਾ ਬੀਜ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਵਚਨ ਨੂੰ ਸੁਣਦੇ ਹਨ ਅਤੇ ਖੁਸ਼ੀ ਨਾਲ ਵਚਨ ਨੂੰ ਮੰਨਦੇ ਹਨ ਪਰ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਾ ਹੋਣ ਕਰਕੇ ਉਹ ਥੋੜ੍ਹੇ ਸਮੇਂ ਲਈ ਵਿਸ਼ਵਾਸ ਕਰਦੇ ਹਨ। ਪਰ ਜਦੋਂ ਉਹ ਪਰਖੇ ਜਾਂਦੇ ਹਨ ਤਾਂ ਉਹ ਉਸ ਵਿਸ਼ਵਾਸ ਤੋਂ ਦੂਰ ਹੋ ਜਾਂਦੇ ਹਨ।
Ṣàwárí ਲੂਕਸ 8:13
4
ਲੂਕਸ 8:25
ਯਿਸ਼ੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਤੁਹਾਡਾ ਵਿਸ਼ਵਾਸ ਕਿੱਥੇ ਹੈ?” ਚੇਲੇ ਡਰ ਗਏ ਅਤੇ ਹੈਰਾਨ ਹੋ ਕੇ, ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹੈ, ਇਸ ਨੇ ਤੂਫਾਨ ਅਤੇ ਪਾਣੀ ਨੂੰ ਹੁਕਮ ਦਿੱਤਾ ਅਤੇ ਉਹ ਵੀ ਉਸ ਦੇ ਹੁਕਮ ਨੂੰ ਮੰਨਦੇ ਹਨ!”
Ṣàwárí ਲੂਕਸ 8:25
5
ਲੂਕਸ 8:12
ਸੜਕ ਦੇ ਕਿਨਾਰੇ ਦੀ ਜ਼ਮੀਨ ਉਹ ਲੋਕ ਹਨ, ਜੋ ਵਚਨ ਨੂੰ ਸੁਣਦੇ ਤਾਂ ਹਨ ਪਰ ਦੁਸ਼ਟ ਆਉਂਦਾ ਹੈ ਅਤੇ ਉਹਨਾਂ ਦੇ ਦਿਲ ਵਿੱਚੋਂ ਵਚਨ ਨੂੰ ਕੱਢ ਕੇ ਲੈ ਜਾਂਦਾ ਹੈ ਤਾਂ ਕਿ ਉਹ ਵਿਸ਼ਵਾਸ ਨਾ ਕਰਨ ਅਤੇ ਬਚਾਏ ਨਾ ਜਾਣ।
Ṣàwárí ਲੂਕਸ 8:12
6
ਲੂਕਸ 8:17
ਕਿਉਂਕਿ ਇੱਥੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਪ੍ਰਗਟ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕੋਈ ਭੇਤ ਨਹੀਂ ਜੋ ਖੋਲ੍ਹਿਆ ਨਾ ਜਾਵੇਗਾ ਅਤੇ ਸਭ ਦੇ ਸਾਹਮਣੇ ਨਹੀਂ ਲਿਆਂਦਾ ਜਾਵੇਗਾ।
Ṣàwárí ਲੂਕਸ 8:17
7
ਲੂਕਸ 8:47-48
ਤਦ ਉਸ ਔਰਤ ਨੂੰ ਅਹਿਸਾਸ ਹੋਇਆ ਕਿ ਉਹ ਲੁਕੀ ਨਹੀਂ ਰਹਿ ਸਕਦੀ, ਤਾਂ ਉਹ ਕੰਬਣ ਲੱਗੀ ਅਤੇ ਯਿਸ਼ੂ ਦੇ ਪੈਰਾਂ ਤੇ ਡਿੱਗ ਪਈ ਉਸ ਔਰਤ ਨੇ ਭੀੜ ਦੇ ਸਾਹਮਣੇ ਮੰਨਿਆ ਕਿ ਉਸ ਨੇ ਯਿਸ਼ੂ ਨੂੰ ਕਿਉਂ ਛੂਹਿਆ ਅਤੇ ਉਹ ਤੁਰੰਤ ਚੰਗੀ ਹੋ ਗਈ। ਤਦ ਯਿਸ਼ੂ ਨੇ ਉਸ ਨੂੰ ਕਿਹਾ, “ਬੇਟੀ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਸ਼ਾਂਤੀ ਨਾਲ ਵਾਪਸ ਚਲੀ ਜਾ।”
Ṣàwárí ਲੂਕਸ 8:47-48
8
ਲੂਕਸ 8:24
ਚੇਲਿਆਂ ਨੇ ਜਾ ਕੇ ਯਿਸ਼ੂ ਨੂੰ ਜਗਾਇਆ ਅਤੇ ਕਿਹਾ, “ਸਵਾਮੀ ਜੀ! ਸਵਾਮੀ ਜੀ! ਅਸੀਂ ਡੁੱਬ ਚੱਲੇ ਹਾਂ!” ਯਿਸ਼ੂ ਨੇ ਉੱਠ ਕੇ ਤੂਫਾਨ ਅਤੇ ਜ਼ੋਰਦਾਰ ਲਹਿਰਾਂ ਨੂੰ ਝਿੜਕਿਆ; ਤੂਫਾਨ ਰੁਕ ਗਿਆ ਅਤੇ ਤੇਜ਼ ਲਹਿਰਾਂ ਸ਼ਾਂਤ ਹੋ ਗਈਆਂ।
Ṣàwárí ਲੂਕਸ 8:24
Ilé
Bíbélì
Àwon ètò
Àwon Fídíò