1
ਯੋਹਨ 14:27
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਮੈਂ ਤੁਹਾਨੂੰ ਸ਼ਾਤੀ ਦਿੰਦਾ ਹਾਂ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਉਵੇਂ ਨਹੀਂ ਦਿੰਦਾ ਜਿਸ ਤਰ੍ਹਾਂ ਸੰਸਾਰ ਦਿੰਦਾ ਹੈ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਤੁਸੀਂ ਡਰਨਾ।
Ṣe Àfiwé
Ṣàwárí ਯੋਹਨ 14:27
2
ਯੋਹਨ 14:6
ਯਿਸ਼ੂ ਨੇ ਉੱਤਰ ਦਿੱਤਾ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਆਉਂਦਾ।
Ṣàwárí ਯੋਹਨ 14:6
3
ਯੋਹਨ 14:1
ਯਿਸ਼ੂ ਨੇ ਆਖਿਆ, “ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਵਰ ਤੇ ਵਿਸ਼ਵਾਸ ਕਰੋ ਅਤੇ ਮੇਰੇ ਤੇ ਵੀ ਵਿਸ਼ਵਾਸ ਕਰੋ।
Ṣàwárí ਯੋਹਨ 14:1
4
ਯੋਹਨ 14:26
ਪਰ ਫਿਰ ਮਦਦਗਾਰ ਜੋ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜਦਾ ਹੈ, ਉਹ ਤੁਹਾਨੂੰ ਸਭ ਕੁਝ ਸਿਖਾਏਗਾ ਅਤੇ ਉਹ ਸਭ ਕੁਝ ਚੇਤੇ ਕਰਾਵੇਗਾ ਜੋ ਮੈਂ ਤੁਹਾਨੂੰ ਕਿਹਾ ਹੈ।
Ṣàwárí ਯੋਹਨ 14:26
5
ਯੋਹਨ 14:21
ਜਿਸ ਕਿਸੇ ਕੋਲ ਮੇਰੀਆਂ ਆਗਿਆਵਾਂ ਹਨ ਅਤੇ ਉਹਨਾਂ ਨੂੰ ਮੰਨਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਮੈਨੂੰ ਪਿਆਰ ਕਰਦਾ ਹੈ। ਜੋ ਕੋਈ ਮੈਨੂੰ ਪਿਆਰ ਕਰਦਾ ਉਹ ਮੇਰੇ ਪਿਤਾ ਨੂੰ ਪਿਆਰ ਕਰਦਾ, ਅਤੇ ਮੈਂ ਵੀ ਉਹਨਾਂ ਨਾਲ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਹਨਾਂ ਤੇ ਪ੍ਰਗਟ ਕਰਾਂਗਾ।”
Ṣàwárí ਯੋਹਨ 14:21
6
ਯੋਹਨ 14:16-17
ਅਤੇ ਮੈਂ ਪਿਤਾ ਅੱਗੇ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਇੱਕ ਹੋਰ ਸਹਾਇਕ ਦੇਵੇਗਾ ਤਾਂ ਜੋ ਉਹ ਤੁਹਾਡੀ ਸਹਾਇਤਾ ਕਰੇ ਅਤੇ ਹਮੇਸ਼ਾ ਤੁਹਾਡੇ ਨਾਲ ਰਹੇ। ਉਹ ਸੱਚ ਦਾ ਆਤਮਾ ਹੈ। ਸੰਸਾਰ ਉਸ ਨੂੰ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਉਹ ਉਸ ਨੂੰ ਵੇਖ ਨਹੀਂ ਸਕਦਾ ਅਤੇ ਨਾ ਉਸ ਨੂੰ ਜਾਣਦਾ ਹੈ। ਪਰ ਤੁਸੀਂ ਉਸ ਨੂੰ ਜਾਣਦੇ ਹੋ, ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਅੰਦਰ ਹੋਵੇਗਾ।
Ṣàwárí ਯੋਹਨ 14:16-17
7
ਯੋਹਨ 14:13-14
ਅਤੇ ਜੋ ਵੀ ਤੁਸੀਂ ਮੇਰੇ ਨਾਮ ਤੇ ਮੰਗੋਂਗੇ ਮੈਂ ਕਰਾਂਗਾ, ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ। ਤੁਸੀਂ ਮੇਰੇ ਨਾਮ ਤੇ ਕੁਝ ਵੀ ਮੰਗੋਂਗੇ ਤਾਂ ਮੈਂ ਉਹ ਕਰਾਂਗਾ।”
Ṣàwárí ਯੋਹਨ 14:13-14
8
ਯੋਹਨ 14:15
ਯਿਸ਼ੂ ਨੇ ਕਿਹਾ, “ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂਂ ਦੀ ਪਾਲਣਾ ਕਰੋ।
Ṣàwárí ਯੋਹਨ 14:15
9
ਯੋਹਨ 14:2
ਮੇਰੇ ਪਿਤਾ ਜੀ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਸਥਾਨ ਹਨ; ਜੇ ਇਹ ਨਾ ਹੁੰਦਾ, ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਹਾਂ?
Ṣàwárí ਯੋਹਨ 14:2
10
ਯੋਹਨ 14:3
ਅਤੇ ਜੇ ਮੈਂ ਜਾਵਾਂਗਾ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂਗਾ, ਤਾਂ ਮੈਂ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਰਹਿਣ ਲਈ ਲੈ ਜਾਵਾਂਗਾ ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਉੱਥੇ ਹੋਵੋ।
Ṣàwárí ਯੋਹਨ 14:3
11
ਯੋਹਨ 14:5
ਥੋਮਸ ਨੇ ਯਿਸ਼ੂ ਨੂੰ ਕਿਹਾ, “ਪ੍ਰਭੂ ਜੀ, ਸਾਨੂੰ ਨਹੀਂ ਪਤਾ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਅਸੀਂ ਉਸ ਰਸਤੇ ਨੂੰ ਕਿਵੇਂ ਜਾਣ ਸਕਦੇ ਹਾਂ?”
Ṣàwárí ਯੋਹਨ 14:5
Ilé
Bíbélì
Àwon ètò
Àwon Fídíò