ਹਰ ਕੋਈ ਖੇਡਾਂ ਵਿੱਚ ਹਿੱਸਾ ਲੈਣ ਵਾਲਾ ਸਖ਼ਤ ਸਿਖਲਾਈ ਵਿੱਚੋਂ ਹੋ ਕੇ ਲੰਘਦਾ ਹੈ। ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਨਾਸ਼ਵਾਨ ਮੁਕਟ ਨੂੰ ਪ੍ਰਾਪਤ ਕਰ ਸਕਣ, ਪਰ ਅਸੀਂ ਅਜਿਹਾ ਮੁਕਟ ਪ੍ਰਾਪਤ ਕਰਨ ਲਈ ਕਰਦੇ ਹਾਂ ਜੋ ਨਾਸ਼ਵਾਨ ਨਹੀਂ ਪਰ ਹਮੇਸ਼ਾ ਰਹੇਗਾ। ਇਸ ਲਈ ਮੈਂ ਇਸ ਤਰ੍ਹਾਂ ਨਹੀਂ ਦੌੜਦਾ ਜਿਸ ਤਰ੍ਹਾਂ ਕੋਈ ਬਿਨ੍ਹਾਂ ਮਕਸਦ ਦੌੜਦਾ ਹੈ; ਮੈਂ ਇਸ ਤਰ੍ਹਾਂ ਨਹੀਂ ਲੜਦਾ ਜਿਵੇਂ ਕੋਈ ਹਵਾ ਵਿੱਚ ਮੁੱਕੇ ਮਾਰਦਾ ਹੋਵੇ।