1
ਉਤਪਤ 13:15
ਪੰਜਾਬੀ ਮੌਜੂਦਾ ਤਰਜਮਾ
PCB
ਉਹ ਸਾਰੀ ਧਰਤੀ ਜਿਹੜੀ ਤੂੰ ਵੇਖਦਾ ਹੈ, ਮੈਂ ਤੁਹਾਨੂੰ ਅਤੇ ਤੁਹਾਡੀ ਅੰਸ ਨੂੰ ਸਦਾ ਲਈ ਦਿਆਂਗਾ।
موازنہ
تلاش ਉਤਪਤ 13:15
2
ਉਤਪਤ 13:14
ਲੂਤ ਤੋਂ ਵੱਖ ਹੋਣ ਤੋਂ ਬਾਅਦ ਯਾਹਵੇਹ ਨੇ ਅਬਰਾਮ ਨੂੰ ਕਿਹਾ, “ਉੱਤਰ ਅਤੇ ਦੱਖਣ ਵੱਲ, ਪੂਰਬ ਅਤੇ ਪੱਛਮ ਵੱਲ, ਜਿੱਥੇ ਤੂੰ ਹੈ ਆਲੇ-ਦੁਆਲੇ ਵੇਖ।
تلاش ਉਤਪਤ 13:14
3
ਉਤਪਤ 13:16
ਮੈਂ ਤੇਰੀ ਅੰਸ ਨੂੰ ਧਰਤੀ ਦੀ ਧੂੜ ਵਰਗਾ ਵਧਾਵਾਂਗਾ, ਤਾਂ ਜਿਵੇਂ ਕੋਈ ਮਿੱਟੀ ਨੂੰ ਗਿਣ ਨਾ ਸਕੇ ਤਾਂ ਤੇਰੀ ਅੰਸ ਨੂੰ ਵੀ ਗਿਣ ਨਾ ਸਕੇਗਾ।
تلاش ਉਤਪਤ 13:16
4
ਉਤਪਤ 13:8
ਤਾਂ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਵਿੱਚ ਜਾਂ ਤੇਰੇ ਅਤੇ ਮੇਰੇ ਚਰਵਾਹਿਆਂ ਵਿੱਚ ਕੋਈ ਝਗੜਾ ਨਾ ਹੋਵੇ ਕਿਉਂ ਜੋ ਅਸੀਂ ਨਜ਼ਦੀਕੀ ਰਿਸ਼ਤੇਦਾਰ ਹਾਂ।
تلاش ਉਤਪਤ 13:8
5
ਉਤਪਤ 13:18
ਸੋ ਅਬਰਾਮ ਹੇਬਰੋਨ ਵਿੱਚ ਮਮਰੇ ਦੇ ਵੱਡੇ ਰੁੱਖਾਂ ਦੇ ਕੋਲ ਰਹਿਣ ਲਈ ਚਲਾ ਗਿਆ, ਜਿੱਥੇ ਉਸ ਨੇ ਆਪਣੇ ਤੰਬੂ ਲਾਏ ਅਤੇ ਉੱਥੇ ਉਸਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ।
تلاش ਉਤਪਤ 13:18
6
ਉਤਪਤ 13:10
ਲੂਤ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਿਆ ਕਿ ਸੋਆਰ ਵੱਲ ਯਰਦਨ ਦਾ ਸਾਰਾ ਮੈਦਾਨ, ਜਿਵੇਂ ਕਿ ਮਿਸਰ ਦੀ ਧਰਤੀ ਵਾਂਗ, ਯਾਹਵੇਹ ਦੇ ਬਾਗ਼ ਵਾਂਗ ਸਿੰਜਿਆ ਹੋਇਆ ਸੀ। (ਇਹ ਯਾਹਵੇਹ ਵੱਲੋਂ ਸੋਦੋਮ ਅਤੇ ਗਾਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਗੱਲ ਸੀ।)
تلاش ਉਤਪਤ 13:10