1 ਕੁਰਿੰਥੀਆਂ 8

8
ਮੂਰਤੀਆਂ ਦੇ ਚੜ੍ਹਾਵੇ ਦੇ ਖਾਣ-ਪੀਣ ਦੇ ਵਿਸ਼ੇ ਬਾਰੇ
1ਹੁਣ ਮੂਰਤੀਆਂ ਦੇ ਚੜ੍ਹਾਵੇ ਬਾਰੇ: ਅਸੀਂ ਸਾਰੇ ਜਾਣਦੇ ਹਾਂ, “ਸਾਨੂੰ ਸਭਨਾਂ ਨੂੰ ਗਿਆਨ ਹੈ।” ਪਰ ਅਸਲ ਵਿੱਚ ਗਿਆਨ ਸਾਨੂੰ ਹੰਕਾਰੀ ਬਣਾਉਂਦਾ ਹੈ ਜਦੋਂ ਕਿ ਪਿਆਰ ਸਾਨੂੰ ਉੱਚਾ ਬਣਾਉਂਦਾ ਹੈ। 2ਜਿਹੜੇ ਇਹ ਸੋਚਦੇ ਹਨ ਅਸੀਂ ਸਭ ਕੁਝ ਜਾਣਦੇ ਹਾਂ ਤਾਂ ਜਿਸ ਤਰ੍ਹਾਂ ਜਾਣਨਾ ਚਾਹੀਦਾ ਹੈ ਉਸ ਤਰ੍ਹਾਂ ਅਜੇ ਤੱਕ ਨਹੀਂ ਜਾਣਦੇ। 3ਪਰ ਜਿਹੜਾ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਉਹ ਪਰਮੇਸ਼ਵਰ ਨੂੰ ਜਾਣਦਾ ਹੈ।#8:3 ਗਲਾ 4:9; 1 ਕੁਰਿੰ 13:12
4ਤਾਂ ਫਿਰ, ਮੂਰਤੀਆਂ ਨੂੰ ਚੜ੍ਹਾਏ ਗਏ ਭੋਜਨ ਨੂੰ ਖਾਣ ਬਾਰੇ: ਅਸੀਂ ਜਾਣਦੇ ਹਾਂ, “ਸੰਸਾਰ ਵਿੱਚ ਇੱਕ ਮੂਰਤੀ ਕੁਝ ਵੀ ਨਹੀਂ ਹੈ” ਅਤੇ, “ਇੱਕ ਪਰਮੇਸ਼ਵਰ ਤੋਂ ਇਲਾਵਾ ਦੂਸਰਾ ਕੋਈ ਦੇਵਤਾ ਨਹੀਂ ਹੈ।” 5ਭਾਵੇਂ ਇੱਥੇ ਬਹੁਤ ਸਾਰੇ ਦੇਵਤੇ ਹਨ, ਜਾਂ ਸਵਰਗ ਵਿੱਚ ਹੋਣ ਜਾਂ ਧਰਤੀ ਉੱਤੇ (ਸੱਚ-ਮੁੱਚ ਇੱਥੇ ਬਹੁਤ ਸਾਰੇ, “ਦੇਵਤੇ” ਅਤੇ ਬਹੁਤ ਸਾਰੇ, “ਸੁਆਮੀ” ਹਨ), 6ਪਰ ਸਾਡੇ ਲਈ ਇੱਕ ਪਰਮੇਸ਼ਵਰ ਹੈ, ਜੋ ਪਿਤਾ ਹੈ, ਜਿਸ ਤੋਂ ਸਭ ਚੀਜ਼ਾ ਰਚਿਆ ਗਿਆ ਹੈ ਅਤੇ ਅਸੀਂ ਉਸੇ ਲਈ ਹਾਂ; ਅਤੇ ਇੱਕੋ ਹੀ ਪ੍ਰਭੂ ਹੈ ਜੋ ਯਿਸ਼ੂ ਮਸੀਹ ਹੈ, ਜਿਸ ਦੁਆਰਾ ਸਭ ਕੁਝ ਰਚਿਆ ਗਿਆ ਅਤੇ ਉਸ ਦੇ ਦੁਆਰਾ ਅਸੀਂ ਜਿਉਂਦੇ ਹਾਂ।#8:6 ਯੋਹ 1:3; ਰੋਮਿ 11:36
7ਪਰ ਹਰ ਕਿਸੇ ਨੂੰ ਇਸ ਦਾ ਗਿਆਨ ਨਹੀਂ ਹੈ। ਕੁਝ ਲੋਕ ਅਜੇ ਵੀ ਮੂਰਤੀਆਂ ਦੇ ਇੰਨੇ ਆਦੀ ਹਨ ਕਿ ਜਦੋਂ ਉਹ ਮੂਰਤੀ ਦੇ ਚੜ੍ਹਾਏ ਗਏ ਭੋਜਨ ਨੂੰ ਖਾਂਦੇ ਹਨ, ਤਾਂ ਉਹ ਇਸ ਨੂੰ ਕਿਸੇ ਦੇਵਤੇ ਦੀ ਚੜ੍ਹਾਈ ਹੋਈ ਬਲੀ ਸਮਝਦੇ ਹਨ, ਕਿਉਂਕਿ ਉਹਨਾਂ ਦਾ ਜ਼ਮੀਰ ਕਮਜ਼ੋਰ ਹੈ, ਇਸ ਲਈ ਉਹ ਅਸ਼ੁੱਧ ਹੋ ਗਏ ਹਨ। 8ਪਰ ਭੋਜਨ ਸਾਨੂੰ ਪਰਮੇਸ਼ਵਰ ਦੇ ਕੋਲ ਨਹੀਂ ਲੈ ਕੇ ਜਾਂਦਾ; ਪਰ ਭੋਜਨ ਖਾਣ ਤੋਂ ਨਾ ਸਾਨੂੰ ਕੁਝ ਘਾਟਾ ਹੈ ਅਤੇ ਨਾ ਕੁਝ ਲਾਭ ਹੈ।
9ਪਰ ਸਾਵਧਾਨ, ਤੁਹਾਡਾ ਇਹ ਕਰਨਾ ਕਿਤੇ ਉਹਨਾਂ ਲਈ ਜਿਹੜੇ ਵਿਸ਼ਵਾਸ ਵਿੱਚ ਕਮਜ਼ੋਰ ਹਨ ਠੋਕਰ ਦਾ ਕਾਰਨ ਨਾ ਬਣੇ। 10ਕਿਉਂਕਿ ਜਿਹੜਾ ਕੋਈ ਗਿਆਨ ਰੱਖਦਾ ਹੈ ਅਤੇ ਮੂਰਤੀ ਦੇ ਮੰਦਰ ਵਿੱਚ ਤੁਹਾਨੂੰ ਬੈਠਾ ਹੋਇਆ ਅਤੇ ਭੋਜਨ ਖਾਂਦਾ ਵੇਖੇ ਜੇ ਉਸ ਦਾ ਵਿਵੇਕ ਕਮਜ਼ੋਰ ਹੈ ਕਿ ਉਹ ਮੂਰਤੀਆਂ ਦੇ ਚੜ੍ਹਾਵੇ ਦੇ ਖਾਣ ਨੂੰ ਦਲੇਰ ਨਹੀਂ ਹੋਵੇਗਾ? 11ਇਸ ਲਈ ਇਹ ਮਸੀਹੀ ਭਰਾਂ ਅਤੇ ਭੈਣਾਂ ਜਿਨ੍ਹਾਂ ਦਾ ਵਿਸ਼ਵਾਸ ਕਮਜ਼ੋਰ ਹੈ, ਜਿਨ੍ਹਾਂ ਲਈ ਮਸੀਹ ਮਰਿਆ, ਤੁਹਾਡੇ ਗਿਆਨ ਕਾਰਨ ਨਾਸ਼ ਹੁੰਦੇ ਹਨ। 12ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਭਰਾਵਾਂ ਦੇ ਪ੍ਰਤੀ ਕਰਕੇ ਅਤੇ ਉਹਨਾਂ ਦੇ ਕਮਜ਼ੋਰ ਵਿਵੇਕ ਨੂੰ ਜ਼ਖਮੀ ਕਰਦੇ ਹੋ, ਤਾਂ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ। 13ਇਸ ਕਰਕੇ, ਅਗਰ ਇਹ ਭੋਜਨ ਮੇਰੇ ਭਰਾਵਾਂ ਅਤੇ ਭੈਣਾਂ ਲਈ ਪਾਪ ਦਾ ਕਾਰਨ ਬਣੇ, ਤਾਂ ਅੰਤ ਸਮੇਂ ਤੱਕ ਕਦੇ ਵੀ ਮੂਰਤੀਆਂ ਦਾ ਭੋਜਨ ਨਹੀਂ ਖਾਵਾਂਗਾ ਤਾਂ ਜੋ ਮੈ ਉਹਨਾਂ ਨੂੰ ਕਦੇ ਠੋਕਰ ਨਾ ਖਵਾਵਾਂ।#8:13 ਰੋਮਿ 14:2,21

Айни замон обунашуда:

1 ਕੁਰਿੰਥੀਆਂ 8: PCB

Лаҳзаҳои махсус

Нусха

Муқоиса

Паҳн кунед

None

Want to have your highlights saved across all your devices? Sign up or sign in