ਤੀਤੁਸ 3
3
ਭਲਾ ਕਰਨ ਦੇ ਕ੍ਰਮ ਵਿੱਚ ਬਚਾਏ ਗਏ
1ਲੋਕ ਹਾਕਮਾਂ ਅਤੇ ਅਧਿਕਾਰੀਆਂ ਦੇ ਅਧੀਨ ਹੋਣ, ਆਗਿਆਕਾਰੀ ਬਣੇ ਰਹਿਣ, ਹਰੇਕ ਭਲੇ ਕੰਮ ਲਈ ਹਮੇਸ਼ਾ ਤਿਆਰ ਰਹਿਣ ਲਈ ਕਲੀਸਿਆ ਨੂੰ ਸਿਖਾ, 2ਕਿਸੇ ਦੀ ਵੀ ਨਿੰਦਿਆ ਨਾ ਕਰਨ, ਸ਼ਾਂਤੀਪੂਰਨ ਅਤੇ ਵਿਚਾਰਸ਼ੀਲ ਹੋਣ, ਅਤੇ ਹਮੇਸ਼ਾ ਸਭ ਮਨੁੱਖਾਂ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰਨ।
3ਮਸੀਹ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਅਸੀਂ ਵੀ ਮੂਰਖ, ਪਰਮੇਸ਼ਵਰ ਦੇ ਅਣ-ਆਗਿਆਕਾਰ, ਧੋਖੇਬਾਜ਼ ਅਤੇ ਅਨੇਕ ਪ੍ਰਕਾਰ ਦੇ ਬੁਰਿਆਂ ਵਿਸ਼ਿਆਂ ਦੇ ਗੁਲਾਮ ਸੀ ਅਤੇ ਈਰਖਾ ਦਾ ਜੀਵਨ ਬਤੀਤ ਕਰਦੇ ਸੀ, ਅਸੀਂ ਘਿਣ ਅਤੇ ਇੱਕ-ਦੂਜੇ ਨਾਲ ਨਫ਼ਰਤ ਕਰਦੇ ਸੀ। 4ਪਰ ਜਦੋਂ ਸਾਡੇ ਮੁਕਤੀਦਾਤੇ ਪਰਮੇਸ਼ਵਰ ਦੀ ਦਿਆਲਤਾ ਅਤੇ ਪਿਆਰ ਪ੍ਰਗਟ ਹੋਇਆ, 5ਪਰਮੇਸ਼ਵਰ ਨੇ ਸਾਨੂੰ ਬਚਾਇਆ, ਉਨ੍ਹਾਂ ਧਰਮੀ ਕੰਮਾਂ ਕਰਕੇ ਨਹੀਂ ਜੋ ਅਸੀਂ ਕੀਤੇ ਸਨ, ਬਲਕਿ ਉਸ ਦੀ ਦਯਾ ਦੇ ਕਾਰਨ। ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਵਿੱਚ ਨਵੀਨੀਕਰਨ ਦੁਆਰਾ ਨਵੇਂ ਜਨਮ ਦੇ ਰਾਹੀਂ ਸਾਨੂੰ ਬਚਾਇਆ। 6ਜਿਸ ਨੂੰ ਉਸ ਨੇ ਸਾਡੇ ਮੁਕਤੀਦਾਤੇ ਯਿਸ਼ੂ ਮਸੀਹ ਦੁਆਰਾ ਖੁੱਲ੍ਹੇ ਦਿਲ ਨਾਲ ਸਾਡੇ ਉੱਤੇ ਵਹਾਇਆ,#3:6 ਯੋਏ 2:28 7ਤਾਂ ਜੋ, ਉਸ ਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਜਾਣ ਦੇ ਬਾਅਦ, ਅਸੀਂ ਸਦੀਵੀ ਜੀਵਨ ਦੀ ਉਮੀਦ ਰੱਖਣ ਵਾਲੇ ਵਾਰਸ ਬਣ ਸਕੀਏ। 8ਇਹ ਇੱਕ ਭਰੋਸੇਯੋਗ ਕਹਾਵਤ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਤੇ ਜ਼ੋਰ ਦਿਆ ਕਰ, ਤਾਂ ਜੋ ਉਹ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਤੇ ਭਰੋਸਾ ਕੀਤਾ ਹੈ ਉਹ ਆਪਣੇ ਆਪ ਨੂੰ ਭਲੇ ਕੰਮਾਂ ਲਈ ਸਮਰਪਿਤ ਕਰਨ ਲਈ ਸਾਵਧਾਨ ਰਹਿਣ। ਇਹ ਗੱਲਾਂ ਭਲੀਆਂ ਅਤੇ ਹਰ ਮਨੁੱਖ ਦੇ ਲਈ ਲਾਭਦਾਇਕ ਹਨ।
9ਪਰ ਬਿਵਸਥਾ ਦੇ ਬਾਰੇ ਹੋਣ ਵਾਲੇ ਮੂਰਖ ਵਿਵਾਦਾਂ ਅਤੇ ਵੰਸ਼ਾਵਲੀ ਅਤੇ ਦਲੀਲਾਂ ਅਤੇ ਝਗੜਿਆਂ ਤੋਂ ਬਚ, ਕਿਉਂਕਿ ਇਹ ਲਾਭਹੀਣ ਅਤੇ ਬੇਕਾਰ ਹਨ। 10ਝਗੜੇ ਕਰਨ ਵਾਲੇ ਲੋਕਾਂ ਨੂੰ ਇੱਕ-ਦੋ ਵਾਰ ਚੇਤਾਵਨੀ ਦਿਓ, ਜੇ ਉਹ ਨਹੀਂ ਬਦਲਦੇ, ਤਾਂ ਉਨ੍ਹਾਂ ਨਾਲ ਹੋਰ ਕੋਈ ਲੈਣਾ-ਦੇਣਾ ਨਾ ਰੱਖਣਾ। 11ਕਿਉਂ ਜੋ ਤੂੰ ਜਾਣਦਾ ਹੈ ਕਿ ਇਹੋ ਜਿਹਾ ਮਨੁੱਖ ਰਾਹ ਤੋਂ ਭਟਕ ਗਿਆ ਹੈ ਅਤੇ ਪਾਪ ਕਰਦਾ, ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ।
ਅੰਤਿਮ ਟਿੱਪਣੀਆਂ
12ਜਿਵੇਂ ਹੀ ਮੈਂ ਅਰਤਿਮਿਸ ਜਾਂ ਤੁਖਿਕੁਸ ਨੂੰ ਤੇਰੇ ਕੋਲ ਭੇਜਾਂ ਤਾਂ ਤੂੰ ਨਿਕੁਪੁਲਿਸ ਸ਼ਹਿਰ ਵਿੱਚ ਮੇਰੇ ਕੋਲ ਆਉਣ ਦਾ ਜਤਨ ਕਰੀਂ ਕਿਉਂ ਜੋ ਮੈਂ ਉੱਥੇ ਸਿਆਲ ਕੱਟਣ ਦਾ ਇਰਾਦਾ ਕੀਤਾ ਹੈ। 13ਵਕੀਲ ਜ਼ੇਨਸ ਅਤੇ ਅਪੁੱਲੋਸ ਨੂੰ ਕੋਸ਼ਿਸ਼ ਕਰਕੇ ਪਹਿਲਾਂ ਭੇਜ ਦੇਵੀਂ ਕਿ ਉਹਨਾਂ ਨੂੰ ਕਿਸੇ ਵਸਤੂ ਦੀ ਘਾਟ ਨਾ ਹੋਵੇ।
14ਸਾਡੇ ਵਿਸ਼ਵਾਸੀ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਚੰਗੇ ਕੰਮ ਕਰਨ ਲਈ ਸਮਰਪਿਤ ਕਰਨਾ ਸਿੱਖਣ, ਤਾਂ ਜੋ ਜ਼ਰੂਰੀ ਲੋੜਾਂ ਪੂਰੀਆਂ ਹੋ ਸਕਣ ਅਤੇ ਤਾਂ ਜੋ ਉਹ ਬੇਫ਼ਲ ਨਾ ਰਹਿਣ।
15ਜੋ ਮੇਰੇ ਨਾਲ ਹਨ ਹਰ ਕੋਈ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ।
ਉਨ੍ਹਾਂ ਲੋਕਾਂ ਨੂੰ ਨਮਸਕਾਰ ਜੋ ਸਾਨੂੰ ਵਿਸ਼ਵਾਸ ਵਿੱਚ ਪਿਆਰ ਕਰਦੇ ਹਨ।
ਤੁਹਾਡੇ ਸਭਨਾਂ ਉੱਤੇ ਪਰਮੇਸ਼ਵਰ ਦੀ ਕਿਰਪਾ ਹੁੰਦੀ ਰਹੇ।
Trenutno izabrano:
ਤੀਤੁਸ 3: PCB
Istaknuto
Kopiraj
Uporedi
Podeli
Želiš li da tvoje istaknuto bude sačuvano na svim tvojim uređajima? Kreiraj nalog ili se prijavi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.