YouVersion logo
Dugme za pretraživanje

ਤੀਤੁਸ 1

1
1ਪੌਲੁਸ, ਪਰਮੇਸ਼ਵਰ ਦੇ ਸੇਵਕ ਅਤੇ ਯਿਸ਼ੂ ਮਸੀਹ ਦਾ ਰਸੂਲ, ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਦੀ ਨਿਹਚਾ ਅਤੇ ਉਨ੍ਹਾਂ ਦੀ ਸੱਚਾਈ ਦੇ ਗਿਆਨ ਨੂੰ ਅੱਗੇ ਵਧਾਉਣ ਲਈ ਜੋ ਭਗਤੀ ਵੱਲ ਲੈ ਜਾਂਦਾ ਹੈ। 2ਸਦੀਵੀ ਜੀਵਨ ਦੀ ਉਮੀਦ ਉੱਤੇ, ਜਿਹੜਾ ਪਰਮੇਸ਼ਵਰ ਨੇ ਅਰੰਭ ਤੋਂ ਪਹਿਲਾਂ ਵਾਅਦਾ ਕੀਤਾ ਸੀ, ਜੋ ਕਦੇ ਝੂਠ ਨਹੀਂ ਬੋਲਦਾ, 3ਅਤੇ ਜੋ ਹੁਣ ਉਸ ਨੇ ਆਪਣੇ ਨਿਰਧਾਰਿਤ ਸਮੇਂ ਉੱਤੇ ਸਾਡੇ ਮੁਕਤੀਦਾਤਾ ਪਰਮੇਸ਼ਵਰ ਦੇ ਹੁਕਮ ਦੁਆਰਾ ਮੈਨੂੰ ਸੌਂਪੇ ਗਏ ਪ੍ਰਚਾਰ ਦੁਆਰਾ ਪ੍ਰਕਾਸ਼ਤ ਕੀਤਾ ਹੈ,
4ਇਹ ਪੱਤਰ ਤੀਤੁਸ ਨੂੰ, ਜੋ ਸਾਡੇ ਸਾਂਝੇ ਵਿਸ਼ਵਾਸ ਵਿੱਚ ਮੇਰਾ ਅਸਲ ਪੁੱਤਰ ਹੈ:
ਸਾਡੇ ਪਿਤਾ ਪਰਮੇਸ਼ਵਰ ਅਤੇ ਮੁਕਤੀਦਾਤਾ ਮਸੀਹ ਯਿਸ਼ੂ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਕਲੀਸਿਆ ਦੇ ਬਜ਼ੁਰਗਾਂ ਨੂੰ ਨਿਯੁਕਤ ਕਰਨਾ
5ਮੈਂ ਤੈਨੂੰ ਇਸ ਕਰਕੇ ਕਰੇਤ ਟਾਪੂ ਵਿੱਚ ਛੱਡ ਦਿੱਤਾ ਸੀ ਕਿ ਜੋ ਗੱਲਾਂ ਅਧੂਰੀਆਂ ਰਹਿ ਗਈਆਂ ਸਨ ਤੂੰ ਉਹਨਾਂ ਨੂੰ ਪੂਰਾ ਕਰੇ ਅਤੇ ਹਰ ਕਸਬੇ ਵਿੱਚ ਕਲੀਸਿਆ ਦੇ ਬਜ਼ੁਰਗਾਂ ਦੀ ਨਿਯੁਕਤੀ ਕਰੇ, ਜਿਵੇਂ ਕਿ ਮੈਂ ਤੈਨੂੰ ਨਿਰਦੇਸ਼ ਦਿੱਤਾ ਸੀ। 6ਇੱਕ ਬਜ਼ੁਰਗ ਨਿਰਦੋਸ਼ ਅਤੇ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹੋਵੇ, ਅਤੇ ਉਹ ਆਦਮੀ ਜਿਸ ਦੇ ਬੱਚੇ ਵਿਸ਼ਵਾਸ ਕਰਦੇ ਹੋਣ ਅਤੇ ਬੇਕਾਬੂ ਅਤੇ ਅਣ-ਆਗਿਆਕਾਰੀ ਹੋਣ ਦੇ ਦੋਸ਼ ਵਿੱਚ ਖੁੱਲ੍ਹੇ ਨਾ ਹੋਣ।#1:6 1 ਤਿਮੋ 3:1-6 7ਕਿਉਂਕਿ ਨਿਗਾਹਬਾਨ ਨੂੰ ਪਰਮੇਸ਼ਵਰ ਦਾ ਭੰਡਾਰੀ ਹੋਣ ਲਈ ਨਿਰਦੋਸ਼ ਹੋਣਾ ਚਾਹੀਦਾ ਹੈ; ਨਾ ਜ਼ਿੱਦੀ, ਨਾ ਗੁੱਸੇ ਵਾਲਾ, ਨਾ ਸ਼ਰਾਬੀ, ਨਾ ਕੁੱਟਮਾਰ ਕਰਨ ਵਾਲਾ, ਅਤੇ ਨਾ ਹੀ ਬੇਈਮਾਨੀ ਦੀ ਕਮਾਈ ਲਾਲਚ ਕਰਨ ਵਾਲਾ ਹੋਵੇ। 8ਇਸ ਦੀ ਬਜਾਏ, ਉਹ ਪਰਾਹੁਣਚਾਰੀ ਵਾਲਾ ਹੋਣਾ ਚਾਹੀਦਾ ਹੈ, ਉਹ ਨੇਕੀ ਨੂੰ ਪਿਆਰ ਕਰਨ ਵਾਲਾ ਹੋਵੇ, ਜੋ ਸਵੈ-ਨਿਯੰਤ੍ਰਿਤ, ਸਿੱਧਾ, ਪਵਿੱਤਰ ਅਤੇ ਅਨੁਸ਼ਾਸਿਤ ਹੋਵੇ। 9ਉਸ ਨੂੰ ਭਰੋਸੇਯੋਗ ਬਚਨ ਨੂੰ ਦ੍ਰਿੜਤਾ ਨਾਲ ਫੜਨਾ ਚਾਹੀਦਾ ਹੈ ਜਿਵੇਂ ਕਿ ਇਹ ਸਿਖਾਇਆ ਗਿਆ ਹੈ, ਤਾਂ ਜੋ ਉਹ ਦੂਜਿਆਂ ਨੂੰ ਖ਼ਰੀ ਸਿੱਖਿਆ ਦੁਆਰਾ ਉਤਸ਼ਾਹਿਤ ਕਰ ਸਕੇ ਅਤੇ ਵਿਵਾਦ ਕਰਨ ਵਾਲਿਆਂ ਨੂੰ ਚੁੱਪ ਕਰਾ ਸਕੇ।
ਉਹਨਾਂ ਨੂੰ ਝਿੜਕਣਾ ਜੋ ਭਲਾ ਕਰਨ ਵਿੱਚ ਅਸਫ਼ਲ ਹਨ
10ਕਿਉਂਕਿ ਬਹੁਤ ਸਾਰੇ ਵਿਦਰੋਹੀ ਲੋਕ ਹਨ, ਜੋ ਅਰਥਹੀਣ ਗੱਲਾਂ ਅਤੇ ਧੋਖੇਬਾਜ਼ ਹਨ, ਖਾਸ ਕਰਕੇ ਵਿਸ਼ਵਾਸੀ ਸੁੰਨਤੀ ਯਹੂਦੀ ਭਰਾਵਾਂ ਵਿੱਚੋਂ ਹਨ। 11ਜਿਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ। ਕਿਉਂਕਿ ਉਹ ਝੂਠੇ ਲਾਭ ਦੇ ਲਈ ਅਜਿਹੀ ਸਿੱਖਿਆ ਦੇ ਕੇ ਘਰਾਂ ਦੇ ਘਰ ਬਰਬਾਦ ਕਰਦੇ ਹਨ। 12ਕਰੇਤ ਦੇ ਆਪਣੇ ਨਬੀਆਂ ਵਿੱਚੋਂ ਇੱਕ ਨੇ ਇਹ ਕਿਹਾ ਹੈ: “ਕਿ ਕਰੇਤੀ ਟਾਪੂ ਦੇ ਲੋਕ ਹਮੇਸ਼ਾ ਝੂਠੇ, ਦੁਸ਼ਟ ਵਹਿਸ਼ੀ, ਆਲਸੀ ਪੇਟੂ ਹੁੰਦੇ ਹਨ।” 13ਇਹ ਕਹਾਵਤ ਸੱਚ ਹੈ। ਇਸ ਲਈ ਉਨ੍ਹਾਂ ਨੂੰ ਸਖ਼ਤੀ ਨਾਲ ਝਿੜਕ, ਤਾਂ ਜੋ ਉਹ ਵਿਸ਼ਵਾਸ ਵਿੱਚ ਮਜ਼ਬੂਤ ਹੋਣ। 14ਅਤੇ ਯਹੂਦੀਆਂ ਦੀਆਂ ਖਿਆਲੀ ਕਹਾਣੀਆਂ ਵੱਲ ਜਾਂ ਉਨ੍ਹਾਂ ਲੋਕਾਂ ਦੇ ਮਨੁੱਖੀ ਆਦੇਸ਼ਾਂ ਵੱਲ ਕੋਈ ਧਿਆਨ ਨਾ ਦੇਣ ਜੋ ਸੱਚ ਨੂੰ ਰੱਦ ਕਰਦੇ ਹਨ। 15ਜੋ ਮਨ ਦੇ ਸ਼ੁੱਧ ਹਨ, ਉਹਨਾਂ ਲਈ ਸਾਰੀਆਂ ਚੀਜ਼ਾਂ ਸ਼ੁੱਧ ਹਨ, ਪਰ ਉਨ੍ਹਾਂ ਲਈ ਜੋ ਭ੍ਰਿਸ਼ਟ ਹਨ ਅਤੇ ਵਿਸ਼ਵਾਸ ਨਹੀਂ ਕਰਦੇ, ਕੁਝ ਵੀ ਸ਼ੁੱਧ ਨਹੀਂ ਹੈ। ਦਰਅਸਲ, ਉਨ੍ਹਾਂ ਦੇ ਦਿਮਾਗ ਅਤੇ ਜ਼ਮੀਰ ਦੋਵੇਂ ਭ੍ਰਿਸ਼ਟ ਹਨ। 16ਉਹ ਪਰਮੇਸ਼ਵਰ ਨੂੰ ਜਾਣਦੇ ਹੋਣ ਦਾ ਦਾਅਵਾ ਕਰਦੇ ਹਨ, ਪਰ ਆਪਣੇ ਕੰਮਾਂ ਦੁਆਰਾ ਉਹ ਉਸ ਦਾ ਇਨਕਾਰ ਕਰਦੇ ਹਨ। ਉਹ ਘਿਣਾਉਣੇ, ਅਣ-ਆਗਿਆਕਾਰ ਅਤੇ ਕੁਝ ਵੀ ਚੰਗਾ ਕਰਨ ਲਈ ਅਯੋਗ ਹਨ।

Trenutno izabrano:

ਤੀਤੁਸ 1: PCB

Istaknuto

Kopiraj

Uporedi

Podeli

None

Želiš li da tvoje istaknuto bude sačuvano na svim tvojim uređajima? Kreiraj nalog ili se prijavi