ਯਾਕੋਬ 2
2
ਪੱਖਪਾਤ ਵਰਜਿਤ ਹੈ
1ਹੇ ਮੇਰੇ ਭਰਾਵੋ ਅਤੇ ਭੈਣੋ, ਸਾਡੇ ਪ੍ਰਤਾਪਵਾਨ ਪ੍ਰਭੂ ਯਿਸ਼ੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਪੱਖਪਾਤ ਨਹੀਂ ਦਿਖਾਉਣਾ ਚਾਹੀਦਾ।#2:1 ਅੱਯੋ 34:19; ਜ਼ਬੂ 24:7-10 2ਮੰਨ ਲਓ ਕਿ ਇੱਕ ਆਦਮੀ ਸੋਨੇ ਦੀ ਮੁੰਦਰੀ ਅਤੇ ਵਧੀਆ ਕੱਪੜੇ ਪਾ ਕੇ ਤੁਹਾਡੇ ਪ੍ਰਾਰਥਨਾ ਸਥਾਨ ਵਿੱਚ ਆਉਂਦਾ ਹੈ, ਅਤੇ ਇੱਕ ਗਰੀਬ ਆਦਮੀ ਗੰਦੇ ਪੁਰਾਣੇ ਕੱਪੜਿਆਂ ਵਿੱਚ ਵੀ ਆਉਂਦਾ ਹੈ। 3ਜੇ ਤੁਸੀਂ ਉਸ ਵਿਅਕਤੀ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋ ਜੋ ਵਧੀਆ ਕੱਪੜੇ ਪਾਉਂਦਾ ਹੈ ਅਤੇ ਉਸ ਨੂੰ ਕਹੋ, “ਇੱਥੇ ਚੰਗੀ ਥਾਂ ਆ ਕੇ ਬੈਠ,” ਅਤੇ ਉਸ ਗਰੀਬ ਨੂੰ ਕਹੋ ਕਿ, “ਤੂੰ ਇੱਥੇ ਖੜ੍ਹਾ ਰਹਿ,” ਜਾਂ “ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ,” 4ਕੀ ਤੁਸੀਂ ਆਪਸ ਵਿੱਚ ਭੇਦ-ਭਾਵ ਨਹੀਂ ਕੀਤਾ ਅਤੇ ਭੈੜੇ ਵਿਚਾਰਾਂ ਨਾਲ ਨਿਆਈਂ ਨਹੀਂ ਬਣ ਗਏ?
5ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ: ਸੁਣੋ, ਕੀ ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਨੂੰ ਨਹੀਂ ਚੁਣਿਆ ਜੋ ਦੁਨੀਆਂ ਦੀ ਨਜ਼ਰ ਵਿੱਚ ਗਰੀਬ ਹਨ ਅਤੇ ਕਿ ਉਹ ਵਿਸ਼ਵਾਸ ਵਿੱਚ ਅਮੀਰ ਹੋਣ ਅਤੇ ਰਾਜ ਦੇ ਵਾਰਸ ਬਣਨ ਜਿਸ ਦਾ ਵਾਅਦਾ ਉਹ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੱਤਾ ਸੀ? 6ਪਰ ਤੁਸੀਂ ਗਰੀਬਾਂ ਦਾ ਨਿਰਾਦਰ ਕੀਤਾ ਹੈ। ਕੀ ਇਹ ਅਮੀਰ ਤੁਹਾਡੇ ਉੱਤੇ ਜ਼ੁਲਮ ਨਹੀਂ ਕਰਦੇ? ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਕੇ ਨਹੀਂ ਲੈ ਜਾਂਦੇ? 7ਕੀ ਇਹ ਉਹ ਨਹੀਂ ਹਨ ਜੋ ਉਸ ਦੇ ਉੱਤਮ ਨਾਮ#2:7 ਉੱਤਮ ਨਾਮ ਪ੍ਰਭੂ ਯਿਸ਼ੂ ਮਸੀਹ ਦਾ ਨਾਮ ਦੀ ਨਿੰਦਿਆ ਕਰ ਰਹੇ ਹਨ ਜਿਸ ਨਾਲ ਤੁਸੀਂ ਸੰਬੰਧਿਤ ਹੋ?
8ਜੇ ਤੁਸੀਂ ਸੱਚ-ਮੁੱਚ ਪਵਿੱਤਰ ਸ਼ਾਸਤਰ ਵਿੱਚ ਲਿਖੇ ਗਏ ਉਸ ਸ਼ਾਹੀ ਕਾਨੂੰਨ ਨੂੰ ਮੰਨਦੇ ਹੋ, “ਕਿ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ,” ਤਾਂ ਤੁਸੀਂ ਸਹੀ ਕਰਦੇ ਹੋ।#2:8 ਲੇਵਿ 19:18 9ਪਰ ਜੇ ਤੁਸੀਂ ਪੱਖਪਾਤ ਕਰਦੇ ਹੋ, ਤਾਂ ਤੁਸੀਂ ਪਾਪ ਕਰਦੇ ਹੋ ਅਤੇ ਕਾਨੂੰਨ ਤੋੜਨ ਵਾਲੇ ਵਜੋਂ ਦੋਸ਼ੀ ਠਹਿਰਾਏ ਜਾਂਦੇ ਹੋ।#2:9 ਲੇਵਿ 19:15 10ਕਿਉਂਕਿ ਜੋ ਕੋਈ ਵੀ ਪੂਰੇ ਕਾਨੂੰਨ ਦੀ ਪਾਲਣਾ ਕਰਦਾ ਹੈ ਅਤੇ ਫਿਰ ਵੀ ਸਿਰਫ ਇੱਕ ਬਿੰਦੂ ਤੇ ਠੋਕਰ ਖਾਂਦਾ ਹੈ ਉਹ ਇਸ ਨੂੰ ਤੋੜਨ ਦਾ ਦੋਸ਼ੀ ਹੈ। 11ਕਿਉਂਕਿ ਜਿਸ ਨੇ ਕਿਹਾ ਸੀ, “ਤੂੰ ਵਿਭਚਾਰ ਨਾ ਕਰਨਾ,” ਇਹ ਵੀ ਕਿਹਾ ਗਿਆ ਸੀ, “ਤੂੰ ਕਤਲ ਨਾ ਕਰਨਾ।” ਜੇ ਤੁਸੀਂ ਵਿਭਚਾਰ ਨਹੀਂ ਕਰਦੇ ਪਰ ਕਤਲ ਕਰਦੇ ਹੋ, ਤਾਂ ਤੁਸੀਂ ਬਿਵਸਥਾ ਤੋੜਨ ਵਾਲੇ ਬਣ ਗਏ ਹੋ।#2:11 ਕੂਚ 20:13-14; ਬਿਵ 5:17-18
12ਤੁਸੀਂ ਬੋਲੋ ਅਤੇ ਉਨ੍ਹਾਂ ਦੀ ਤਰ੍ਹਾਂ ਕੰਮ ਕਰੋ ਜਿਨ੍ਹਾਂ ਦਾ ਨਿਆਂ ਕਾਨੂੰਨ ਦੁਆਰਾ ਕੀਤਾ ਜਾਵੇਗਾ ਜੋ ਅਜ਼ਾਦੀ ਦਿੰਦਾ ਹੈ, 13ਕਿਉਂਕਿ ਜਿਸ ਨੇ ਦਯਾ ਨਹੀਂ ਕੀਤੀ ਉਸ ਦਾ ਨਿਆਂ ਬਿਨ੍ਹਾਂ ਦਯਾ ਤੋਂ ਕੀਤਾ ਜਾਵੇਗਾ। ਦਯਾ ਨਿਆਂ ਦੇ ਉੱਤੇ ਜਿੱਤ ਪਾਉਂਦੀ ਹੈ।
ਵਿਸ਼ਵਾਸ ਅਤੇ ਕਰਮ
14ਹੇ ਮੇਰੇ ਭਰਾਵੋ ਅਤੇ ਭੈਣੋ, ਜੇ ਕੋਈ ਵਿਸ਼ਵਾਸ ਕਰਨ ਦਾ ਦਾਅਵਾ ਕਰਦਾ ਹੈ, ਪਰ ਕੋਈ ਕਰਮ ਨਹੀਂ ਕਰਦਾ ਤਾਂ ਇਸ ਦਾ ਕੀ ਲਾਭ ਹੈ? ਕੀ ਅਜਿਹਾ ਵਿਸ਼ਵਾਸ ਉਨ੍ਹਾਂ ਨੂੰ ਬਚਾ ਸਕਦਾ ਹੈ? 15ਮੰਨ ਲਓ ਕਿ ਕੋਈ ਭਰਾ ਜਾਂ ਭੈਣ ਬਿਨਾਂ ਕੱਪੜਿਆਂ ਅਤੇ ਰੋਜ਼ਾਨਾ ਭੋਜਨ ਦੇ ਜੀਵਨ ਬਤੀਤ ਕਰ ਰਿਹਾ ਹੈ। 16ਜੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਕਹੇ, “ਸ਼ਾਂਤੀ ਨਾਲ ਚਲੇ ਜਾਓ; ਨਿੱਘੇ ਅਤੇ ਰੱਜੇ ਪੁੱਜੇ ਰਹੋ,” ਪਰ ਜਿਹੜੀਆਂ ਵਸਤਾਂ ਸਰੀਰ ਲਈ ਜ਼ਰੂਰੀ ਹਨ ਜੇ ਉਹ ਤੁਸੀਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਇਸ ਦਾ ਕੀ ਲਾਭ ਹੈ? 17ਇਸੇ ਤਰ੍ਹਾਂ, ਵਿਸ਼ਵਾਸ ਜੇਕਰ ਉਸ ਦੇ ਕਰਮਾਂ ਦੇ ਅਨੁਸਾਰ ਨਹੀਂ ਹੈ, ਤਾਂ ਉਹ ਮਰਿਆ ਹੋਇਆਂ ਹੈ।
18ਪਰ ਜੇ ਕੋਈ ਕਹੇ, “ਤੇਰੇ ਕੋਲ ਵਿਸ਼ਵਾਸ ਹੈ; ਮੇਰੇ ਕੋਲ ਕਰਮ ਹਨ।”
ਮੈਨੂੰ ਬਿਨਾਂ ਕਰਮਾਂ ਦੇ ਆਪਣਾ ਵਿਸ਼ਵਾਸ ਦਿਖਾ, ਅਤੇ ਮੈਂ ਤੈਨੂੰ ਆਪਣੇ ਕਰਮਾਂ ਦੁਆਰਾ ਆਪਣਾ ਵਿਸ਼ਵਾਸ ਦਿਖਾਵਾਂਗਾ। 19ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਇੱਕ ਹੀ ਹੈ। ਇਹ ਤੂੰ ਚੰਗਾ ਕਰਦਾ ਹੈ, ਭੂਤ ਵੀ ਇਹ ਵਿਸ਼ਵਾਸ ਕਰਦੇ ਅਤੇ ਕੰਬਦੇ ਹਨ।
20ਉਹ ਤੂੰ ਮੂਰਖ ਵਿਅਕਤੀ! ਕੀ ਤੂੰ ਸਬੂਤ ਚਾਹੁੰਦਾ ਹੈ ਕਿ ਕਰਮ ਤੋਂ ਬਿਨਾਂ ਵਿਸ਼ਵਾਸ ਵਿਅਰਥ ਹੈ? 21ਕੀ ਸਾਡੇ ਪੂਰਵਜ ਪਿਤਾ ਅਬਰਾਹਾਮ ਨੂੰ ਉਸ ਕੰਮ ਲਈ ਧਰਮੀ ਨਹੀਂ ਸਮਝਿਆ ਗਿਆ ਸੀ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਤੇ ਚੜ੍ਹਾਇਆ ਸੀ?#2:21 ਉਤ 22:9 22ਤੁਸੀਂ ਵੇਖਦੇ ਹੋ ਕਿ ਉਸ ਦੀ ਨਿਹਚਾ ਅਤੇ ਉਸ ਦੇ ਕਾਰਜ ਮਿਲ ਕੇ ਕੰਮ ਕਰ ਰਹੇ ਸਨ, ਅਤੇ ਵਿਸ਼ਵਾਸ ਉਸ ਦੇ ਕੰਮਾਂ ਦੁਆਰਾ ਪੂਰਾ ਹੋਇਆ ਜੋ ਉਸ ਨੇ ਕੀਤਾ। 23ਅਤੇ ਪਵਿੱਤਰ ਸ਼ਾਸਤਰ ਸੰਪੂਰਨ ਹੋਇਆ ਜੋ ਕਹਿੰਦਾ ਹੈ, “ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣੀ ਗਈ,”#2:23 ਉਤ 15:6 ਅਤੇ ਉਸ ਨੂੰ ਪਰਮੇਸ਼ਵਰ ਦਾ ਮਿੱਤਰ ਕਿਹਾ ਗਿਆ। 24ਤੁਸੀਂ ਵੇਖਦੇ ਹੋ ਕਿ ਇੱਕ ਵਿਅਕਤੀ ਕੇਵਲ ਵਿਸ਼ਵਾਸ ਨਾਲ ਹੀ ਨਹੀਂ ਸਗੋਂ ਕੰਮਾਂ ਨਾਲ ਵੀ ਧਰਮੀ ਠਹਿਰਾਇਆ ਜਾਂਦਾ ਹੈ।
25ਇਸੇ ਤਰ੍ਹਾਂ, ਕੀ ਰਾਹਾਬ ਵੇਸਵਾ ਵੀ ਕਰਮਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਸ ਨੇ ਜਾਸੂਸਾਂ ਨੂੰ ਆਪਣੇ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਸਰੇ ਰਾਹ ਵੱਲੋਂ ਭੇਜ ਦਿੱਤਾ?#2:25 ਯੇਹੋ 2:15-16; ਇਬ 11:31 26ਜਿਸ ਤਰ੍ਹਾਂ ਆਤਮਾ ਤੋਂ ਬਿਨਾਂ ਸਰੀਰ ਮਰ ਜਾਂਦਾ, ਉਸੇ ਤਰ੍ਹਾਂ ਕਰਮਾਂ ਤੋਂ ਬਿਨਾਂ ਵਿਸ਼ਵਾਸ ਮੁਰਦਾ ਹੁੰਦਾ ਹੈ।
Trenutno izabrano:
ਯਾਕੋਬ 2: PCB
Istaknuto
Kopiraj
Uporedi
Podeli
Želiš li da tvoje istaknuto bude sačuvano na svim tvojim uređajima? Kreiraj nalog ili se prijavi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.