YouVersion logo
Dugme za pretraživanje

ਇਬਰਾਨੀਆਂ 13

13
ਸਮਾਪਤੀ ਉਪਦੇਸ਼
1ਇੱਕ-ਦੂਜੇ ਨੂੰ ਭਰਾਵਾਂ ਅਤੇ ਭੈਣਾਂ ਵਾਂਗ ਪਿਆਰ ਕਰਦੇ ਰਹੋ। 2ਅਜਨਬੀਆਂ ਦੀ ਪਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕੁਝ ਲੋਕਾਂ ਨੇ ਬਿਨ੍ਹਾਂ ਜਾਣੇ ਦੂਤਾਂ ਦੀ ਪਰਾਹੁਣਚਾਰੀ ਕੀਤੀ ਹੈ।#13:2 1 ਪਤ 4:9; ਉਤ 18:1; 19:3 3ਜੇਲ੍ਹ ਵਿੱਚ ਬੰਦ ਲੋਕਾਂ ਨੂੰ ਇਸ ਤਰ੍ਹਾਂ ਯਾਦ ਰੱਖਣਾ ਜਾਰੀ ਰੱਖੋ ਜਿਵੇਂ ਕਿ ਤੁਸੀਂ ਉਹਨਾਂ ਦੇ ਨਾਲ ਜੇਲ੍ਹ ਵਿੱਚ ਹੋ, ਅਤੇ ਜਿਨ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਜਿਵੇਂ ਕਿ ਤੁਸੀਂ ਖੁਦ ਦੁੱਖ ਝੱਲ ਰਹੇ ਹੋ।
4ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਮੰਨਿਆ ਜਾਵੇ ਅਤੇ ਵਿਆਹ ਦਾ ਬਿਸਤਰਾ ਪਵਿੱਤਰ ਰੱਖਿਆ ਜਾਵੇ, ਕਿਉਂਕਿ ਪਰਮੇਸ਼ਵਰ ਵਿਭਚਾਰ ਕਰਨ ਵਾਲੇ ਅਤੇ ਸਾਰੇ ਜਿਨਸੀ ਅਨੈਤਿਕਾਂ ਦਾ ਨਿਆਂ ਕਰੇਗਾ। 5ਆਪਣੀ ਜ਼ਿੰਦਗੀ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚ ਸੰਤੁਸ਼ਟ ਰਹੋ, ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈ,
“ਮੈਂ ਤੈਨੂੰ ਕਦੇ ਨਹੀਂ ਛੱਡਾਂਗਾ;
ਅਤੇ ਮੈਂ ਤੈਨੂੰ ਕਦੇ ਨਹੀਂ ਤਿਆਗਾਂਗਾ।”#13:5 ਬਿਵ 31:6; 8; ਉਤ 28:15; ਯੋਹ 1:5; 1 ਇਤਿ 28:20
6ਇਸ ਲਈ ਅਸੀਂ ਵਿਸ਼ਵਾਸ ਨਾਲ ਕਹਿੰਦੇ ਹਾਂ,
“ਪ੍ਰਭੂ ਮੇਰਾ ਸਹਾਇਕ ਹੈ; ਮੈਂ ਨਹੀਂ ਡਰਾਂਗਾਂ।
ਮਨੁੱਖ ਮੇਰਾ ਕੀ ਕਰ ਸਕਦਾ ਹੈ?”#13:6 ਜ਼ਬੂ 118:6; 27:1
7ਆਪਣੇ ਆਤਮਿਕ ਆਗੂਆਂ ਨੂੰ ਯਾਦ ਰੱਖੋ, ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ਵਰ ਦਾ ਬਚਨ ਸੁਣਾਇਆ ਸੀ। ਉਹਨਾਂ ਦੇ ਜੀਵਨ ਦੇ ਢੰਗ ਅਤੇ ਤੌਰ ਤਰੀਕਿਆਂ ਉੱਤੇ ਗੌਰ ਕਰੋ ਅਤੇ ਉਹਨਾਂ ਦੇ ਵਿਸ਼ਵਾਸ ਦੀ ਨਕਲ ਕਰੋ। 8ਯਿਸ਼ੂ ਮਸੀਹ ਕੱਲ ਅਤੇ ਅੱਜ ਅਤੇ ਜੁੱਗੋ-ਜੁੱਗ ਲਈ ਇੱਕੋ ਜਿਹਾ ਹੈ।#13:8 ਜ਼ਬੂ 90:2; ਪ੍ਰਕਾ 1:8; ਯਸ਼ਾ 41:4
9ਤੁਸੀਂ ਹਰ ਤਰ੍ਹਾਂ ਦੀਆਂ ਓਪਰੀਆਂ ਸਿੱਖਿਆਂਵਾਂ ਦੇ ਭਰਮਾਵੇ ਵਿੱਚ ਨਾ ਆਓ। ਕਿਉਂ ਜੋ ਇਹ ਚੰਗਾ ਹੈ ਕਿ ਮਨ ਪਰਮੇਸ਼ਵਰ ਦੀ ਕਿਰਪਾ ਨਾਲ ਤਕੜਾ ਕੀਤਾ ਜਾਵੇ, ਰਸਮੀ ਭੋਜਨ ਖਾਣ ਨਾਲ ਨਹੀਂ, ਜੋ ਅਜਿਹਾ ਕਰਨ ਵਾਲਿਆਂ ਲਈ ਕੋਈ ਲਾਭ ਨਹੀਂ ਹੈ। 10ਸਾਡੇ ਕੋਲ ਇੱਕ ਜਗਵੇਦੀ ਹੈ ਜਿਸ ਤੋਂ ਯਹੂਦੀ ਤੰਬੂ ਵਿੱਚ ਸੇਵਾ ਕਰਨ ਵਾਲਿਆਂ ਨੂੰ ਖਾਣ ਦਾ ਕੋਈ ਅਧਿਕਾਰ ਨਹੀਂ ਹੈ।
11ਯਹੂਦੀ ਮਹਾਂ ਜਾਜਕ ਪਾਪ ਦੀ ਭੇਟ ਵਜੋਂ ਜਾਨਵਰਾਂ ਦਾ ਖੂਨ ਅੱਤ ਪਵਿੱਤਰ ਸਥਾਨ ਤੇ ਲੈ ਕੇ ਜਾਂਦਾ ਹੈ, ਪਰ ਲਾਸ਼ਾਂ ਨੂੰ ਡੇਰੇ ਦੇ ਬਾਹਰ ਸਾੜ ਦਿੱਤਾ ਜਾਂਦਾ ਹੈ। 12ਅਤੇ ਇਸ ਲਈ ਯਿਸ਼ੂ ਨੇ ਵੀ ਆਪਣੇ ਲਹੂ ਰਾਹੀਂ ਲੋਕਾਂ ਨੂੰ ਪਵਿੱਤਰ ਬਣਾਉਣ ਲਈ ਸ਼ਹਿਰ ਦੇ ਦਰਵਾਜ਼ੇ ਦੇ ਬਾਹਰ ਦੁੱਖ ਝੱਲਿਆ। 13ਆਓ, ਅਸੀਂ ਵੀ ਉਸ ਦੇ ਸਮਾਨ ਨਿੰਦਿਆ ਸਹਿੰਦੇ ਹੋਏ ਡੇਰੇ ਦੇ ਬਾਹਰ ਉਸ ਦੇ ਕੋਲ ਚੱਲੀਏ।#13:13 ਲੂਕ 6:22 14ਕਿਉਂਕਿ ਇਸ ਧਰਤੀ ਤੇ ਸਾਡੇ ਕੋਲ ਸਥਿਰ ਸ਼ਹਿਰ ਨਹੀਂ ਹੈ, ਪਰ ਅਸੀਂ ਉਸ ਸ਼ਹਿਰ ਦੀ ਭਾਲ ਕਰ ਰਹੇ ਹਾਂ ਜੋ ਆਉਣ ਵਾਲਾ ਹੈ।
15ਇਸ ਲਈ, ਯਿਸ਼ੂ ਦੁਆਰਾ, ਆਓ ਅਸੀਂ ਅਰਾਧਨਾ ਦਾ ਬਲੀਦਾਨ ਅਰਥਾਤ ਬੁੱਲ੍ਹਾਂ ਦਾ ਫ਼ਲ ਜੋ ਖੁੱਲ੍ਹੇਆਮ ਪਰਮੇਸ਼ਵਰ ਦੇ ਨਾਮ ਦਾ ਵਾਅਦਾ ਕਰਦੇ ਹਨ ਨਿਰੰਤਰ ਪਰਮੇਸ਼ਵਰ ਦੇ ਅੱਗੇ ਚੜ੍ਹਾਇਆ ਕਰੀਏ।#13:15 ਜ਼ਬੂ 50:14; 50:23; ਹੋਸ਼ੇ 14:2 16ਅਤੇ ਭਲਾ ਕਰਨਾ ਅਤੇ ਦੂਜਿਆਂ ਨਾਲ ਲੈਣ ਦੇਣ ਕਰਨਾ ਨਾ ਭੁੱਲੋ, ਕਿਉਂਕਿ ਅਜਿਹੀਆਂ ਕੁਰਬਾਨੀਆਂ ਨਾਲ ਪਰਮੇਸ਼ਵਰ ਪ੍ਰਸੰਨ ਹੁੰਦਾ ਹੈ।
17ਆਪਣੇ ਆਗੂਆਂ ਉੱਤੇ ਭਰੋਸਾ ਰੱਖੋ ਅਤੇ ਉਹਨਾਂ ਦੇ ਅਧਿਕਾਰ ਦੇ ਅਧੀਨ ਰਹੋ, ਕਿਉਂਕਿ ਉਹ ਤੁਹਾਡੇ ਉੱਤੇ ਉਹਨਾਂ ਵਾਂਗੂ ਜਿਨ੍ਹਾਂ ਨੇ ਲੇਖਾ ਦੇਣਾ ਹੋਵੇ ਨਜ਼ਰ ਰੱਖਦੇ ਹਨ। ਅਜਿਹਾ ਇਸ ਲਈ ਕਰੋ ਤਾਂ ਜੋ ਉਹਨਾਂ ਦਾ ਕੰਮ ਖੁਸ਼ੀ ਦਾ ਹੋਵੇ, ਬੋਝ ਦਾ ਨਹੀਂ, ਕਿਉਂਕਿ ਇਸ ਦਾ ਤੁਹਾਡੇ ਲਈ ਕੋਈ ਲਾਭ ਨਹੀਂ ਹੋਵੇਗਾ।#13:17 1 ਥੱਸ 5:12-13
18ਸਾਡੇ ਲਈ ਪ੍ਰਾਰਥਨਾ ਕਰੋ। ਸਾਨੂੰ ਯਕੀਨ ਹੈ ਕਿ ਸਾਡਾ ਸ਼ੁੱਧ ਜ਼ਮੀਰ ਹੈ ਅਤੇ ਹਰ ਤਰੀਕੇ ਨਾਲ ਆਦਰਯੋਗ ਜੀਉਣ ਦੀ ਇੱਛਾ ਹੈ। 19ਮੈਂ ਖਾਸ ਤੌਰ ਤੇ ਤੁਹਾਨੂੰ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਨ ਦੀ ਬੇਨਤੀ ਕਰਦਾ ਹਾਂ ਤਾਂ ਜੋ ਮੈਂ ਜਲਦੀ ਤੁਹਾਡੇ ਕੋਲ ਵਾਪਸ ਆ ਸਕਾਂ।
ਬੇਨਤੀ ਅਤੇ ਅੰਤਿਮ ਸ਼ੁਭਕਾਮਨਾਵਾਂ
20ਹੁਣ ਸ਼ਾਂਤੀ ਦਾ ਪਰਮੇਸ਼ਵਰ, ਜਿਹੜਾ ਸਦੀਵੀ ਵਾਚਾ ਦੇ ਲਹੂ ਰਾਹੀਂ ਸਾਡੇ ਪ੍ਰਭੂ ਯਿਸ਼ੂ ਨੂੰ ਮੁਰਦਿਆਂ ਵਿੱਚੋਂ ਉੱਠਾ ਲਿਆਇਆ, ਭੇਡਾਂ ਦਾ ਉਹ ਮਹਾਨ ਚਰਵਾਹਾ,#13:20 ਯੋਹ 10:11; ਰਸੂ 2:24; ਰੋਮਿ 15:33 21ਤੁਹਾਨੂੰ ਹਰੇਕ ਚੰਗੇ ਕੰਮ ਵਿੱਚ ਸੰਪੂਰਨ ਕਰੇ ਤਾਂ ਕਿ ਤੁਸੀਂ ਉਸ ਦੀ ਮਰਜ਼ੀ ਨੂੰ ਪੂਰਾ ਕਰੋ, ਅਤੇ ਉਹ ਸਾਡੇ ਵਿੱਚ ਉਹ ਕੰਮ ਕਰੇ ਜੋ ਉਸ ਨੂੰ ਚੰਗਾ ਲੱਗਦਾ ਹੈ, ਯਿਸ਼ੂ ਮਸੀਹ ਦੁਆਰਾ, ਜਿਸ ਦੀ ਸਦਾ ਅਤੇ ਸਦਾ ਲਈ ਮਹਿਮਾ ਹੋਵੇ। ਆਮੀਨ।
22ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਇਸ ਪੱਤਰ ਦੇ ਉਪਦੇਸ਼ ਦੇ ਸ਼ਬਦਾਂ ਨੂੰ ਸਹਿਣ ਕਰੋ, ਕਿਉਂਕਿ ਅਸਲ ਵਿੱਚ ਮੈਂ ਤੁਹਾਨੂੰ ਬਹੁਤ ਸੰਖੇਪ ਵਿੱਚ ਲਿਖਿਆ ਹੈ।
23ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਸਾਡਾ ਭਰਾ ਤਿਮੋਥਿਉਸ ਜੇਲ੍ਹ ਤੋਂ ਰਿਹਾ ਹੋ ਗਿਆ ਹੈ। ਜੇ ਉਹ ਜਲਦੀ ਆ ਜਾਂਦਾ ਹੈ, ਤਾਂ ਮੈਂ ਤੁਹਾਨੂੰ ਮਿਲਣ ਲਈ ਉਸ ਦੇ ਨਾਲ ਆਵਾਂਗਾ।
24ਆਪਣੇ ਸਾਰੇ ਆਗੂਆਂ ਅਤੇ ਪ੍ਰਭੂ ਦੇ ਲੋਕਾਂ ਨੂੰ ਨਮਸਕਾਰ।
ਇਟਲੀ ਦੇ ਦੇਸ਼ ਤੋਂ ਆਏ ਲੋਕ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ।
25ਪਰਮੇਸ਼ਵਰ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ।

Istaknuto

Kopiraj

Uporedi

Podeli

None

Želiš li da tvoje istaknuto bude sačuvano na svim tvojim uređajima? Kreiraj nalog ili se prijavi