ਕੁਲੁੱਸੀਆਂ 2
2
1ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਮੈਂ ਤੁਹਾਡੇ ਲਈ ਅਤੇ ਲਾਉਦਿਕੀਆ ਦੇ ਲੋਕਾਂ ਲਈ, ਅਤੇ ਉਹਨਾਂ ਸਾਰਿਆਂ ਲਈ ਜੋ ਮੈਨੂੰ ਨਿੱਜੀ ਤੌਰ ਉੱਤੇ ਨਹੀਂ ਮਿਲੇ ਹਨ ਉਨ੍ਹਾਂ ਸਭਨਾਂ ਦੇ ਲਈ ਕਿੰਨੀ ਮੁਸ਼ਕਲ ਨਾਲ ਮੁਕਾਬਲਾ ਕਰ ਰਿਹਾ ਹਾਂ। 2ਮੇਰਾ ਟੀਚਾ ਇਹ ਹੈ ਕਿ ਉਹਨਾਂ ਨੂੰ ਦਿਲੋਂ ਹੌਸਲਾ ਮਿਲੇ ਅਤੇ ਪਿਆਰ ਵਿੱਚ ਏਕਤਾ ਹੋਵੇ, ਤਾਂ ਜੋ ਉਹਨਾਂ ਨੂੰ ਪੂਰੀ ਸਮਝ ਦੀ ਪੂਰੀ ਦੌਲਤ ਮਿਲ ਸਕੇ, ਤਾਂ ਜੋ ਉਹ ਪਰਮੇਸ਼ਵਰ ਦੇ ਭੇਤ ਨੂੰ ਜਾਣ ਸਕਣ, ਅਰਥਾਤ, ਮਸੀਹ 3ਜਿਸ ਵਿੱਚ ਸਿਆਣਪ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਛੁਪੇ ਹੋਏ ਹਨ। 4ਮੈਂ ਤੁਹਾਨੂੰ ਇਹ ਇਸ ਲਈ ਦੱਸਦਾ ਹਾਂ ਤਾਂ ਜੋ ਕੋਈ ਵੀ ਤੁਹਾਨੂੰ ਸਹੀ-ਸਹੀ ਬਹਿਸ ਕਰਕੇ ਧੋਖਾ ਨਾ ਦੇ ਸਕੇ। 5ਕਿਉਂਕਿ ਭਾਵੇਂ ਮੈਂ ਸਰੀਰ ਵਿੱਚ ਤੁਹਾਡੇ ਤੋਂ ਗ਼ੈਰਹਾਜ਼ਰ ਹਾਂ, ਪਰ ਮੈਂ ਤੁਹਾਡੇ ਨਾਲ ਆਤਮਾ ਅਤੇ ਪ੍ਰਸੰਨਤਾ ਨਾਲ ਤੁਹਾਡੇ ਨਾਲ ਹਾਜ਼ਰੀ ਭਰਦਾ ਹਾਂ ਕਿ ਤੁਸੀਂ ਕਿੰਨੇ ਅਨੁਸ਼ਾਸਿਤ ਹੋ ਅਤੇ ਮਸੀਹ ਵਿੱਚ ਪੱਕੇ ਹੋ।
ਮਸੀਹ ਵਿੱਚ ਰੂਹਾਨੀ ਪੂਰਨਤਾ
6ਇਸ ਲਈ, ਜਿਸ ਤਰ੍ਹਾਂ ਤੁਸੀਂ ਮਸੀਹ ਯਿਸ਼ੂ ਨੂੰ ਪ੍ਰਭੂ ਦੇ ਤੌਰ ਤੇ ਪ੍ਰਾਪਤ ਕੀਤਾ, ਉਸੇ ਤਰ੍ਹਾਂ ਆਪਣੀ ਜ਼ਿੰਦਗੀ ਉਸ ਵਿੱਚ ਜੀਉਂਦੇ ਰਹੋ, 7ਜੜ੍ਹੋਂ ਬਣੀ ਹੋਈ ਹੈ ਅਤੇ ਉਸ ਵਿੱਚ ਸਥਿਰ ਹੋਈ, ਨਿਹਚਾ ਵਿੱਚ ਮਜ਼ਬੂਤ ਹੋਈ ਜਿਵੇਂ ਤੁਹਾਨੂੰ ਸਿਖਾਇਆ ਗਿਆ ਹੈ, ਅਤੇ ਧੰਨਵਾਦ ਨਾਲ ਭਰਪੂਰ ਹੋ।
8ਇਸ ਨੂੰ ਵੇਖੋ ਕਿ ਕੋਈ ਵੀ ਤੁਹਾਨੂੰ ਖੋਖਲੇ ਅਤੇ ਧੋਖੇਬਾਜ਼ ਸਿੱਖਿਆ ਰਾਹੀਂ ਗ਼ੁਲਾਮ ਨਹੀਂ ਬਣਾਉਂਦਾ, ਜੋ ਮਨੁੱਖੀ ਪਰੰਪਰਾ ਅਤੇ ਮਸੀਹ ਦੀ ਬਜਾਏ ਇਸ ਸੰਸਾਰ ਦੇ ਮੂਲ ਅਧਿਆਤਮਿਕ ਸ਼ਕਤੀਆਂ ਤੇ ਨਿਰਭਰ ਕਰਦਾ ਹੈ।
9ਕਿਉਂਕਿ ਮਸੀਹ ਵਿੱਚ ਪਰਮੇਸ਼ਵਰ ਦੀ ਸਾਰੀ ਪੂਰਨਤਾ ਉਹਨਾਂ ਦੇ ਸਰੀਰ ਵਿੱਚ ਵੱਸਦੀ ਹੈ। 10ਅਤੇ ਮਸੀਹ ਵਿੱਚ ਤੁਹਾਨੂੰ ਪੂਰਨਤਾ ਦਿੱਤੀ ਗਈ ਹੈ। ਉਹ ਹਰ ਸ਼ਕਤੀ ਅਤੇ ਅਧਿਕਾਰ ਦਾ ਸਿਰ ਹੈ। 11ਉਸ ਵਿੱਚ ਤੁਹਾਡੀ ਸੁੰਨਤ ਵੀ ਇੱਕ ਸੁੰਨਤ ਨਾਲ ਹੋਈ ਜੋ ਮਨੁੱਖੀ ਹੱਥਾਂ ਦੁਆਰਾ ਨਹੀਂ ਕੀਤੀ ਗਈ ਸੀ। ਤੁਹਾਡਾ ਸਾਰਾ ਸਰੀਰ ਆਪ ਦੁਆਰਾ ਤਿਆਗਿਆ ਗਿਆ ਸੀ ਜਦੋਂ ਤੁਸੀਂ ਮਸੀਹ ਦੁਆਰਾ ਸੁੰਨਤ ਕੀਤੇ ਗਏ, 12ਤੁਸੀਂ ਉਸ ਨਾਲ ਬਪਤਿਸਮੇ ਵਿੱਚ ਦਫ਼ਨਾਏ ਗਏ, ਉਸੇ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਕੰਮ ਵਿੱਚ ਵਿਸ਼ਵਾਸ ਦੁਆਰਾ ਉਸ ਨਾਲ ਜਿਵਾਲੇ ਗਏ ਹੋ।
13ਜਦੋਂ ਤੁਸੀਂ ਆਪਣੇ ਪਾਪਾਂ ਅਤੇ ਆਪਣੇ ਸਰੀਰ ਦੀ ਸੁੰਨਤ ਵਿੱਚ ਮਰੇ ਹੋਏ ਸੀ, ਤਾਂ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ। ਉਸ ਨੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ, 14ਸਾਡੇ ਕਾਨੂੰਨੀ ਫਰਜਾਂ ਦੇ ਦੋਸ਼ ਨੂੰ ਰੱਦ ਕਰਦਿਆਂ, ਜੋ ਸਾਡੇ ਵਿਰੁੱਧ ਖੜ੍ਹਾ ਹੈ ਅਤੇ ਸਾਡੀ ਨਿੰਦਾ ਕਰਦਾ ਹੈ; ਪਰਮੇਸ਼ਵਰ ਨੇ ਇਸ ਨੂੰ ਸਲੀਬ ਦੇ ਉੱਤੇ ਟੰਗਿਆ, ਇਸ ਨੂੰ ਲੈ ਗਏ। 15ਅਤੇ ਸ਼ਕਤੀਆਂ ਅਤੇ ਅਧਿਕਾਰੀਆਂ ਨੂੰ ਹਥਿਆਰਬੰਦ ਕਰ ਦੇਣ ਤੋਂ ਬਾਅਦ, ਉਸ ਨੇ ਉਹਨਾਂ ਦਾ ਇੱਕ ਜਨਤਕ ਤਮਾਸ਼ਾ ਬਣਾਇਆ ਅਤੇ ਸਲੀਬ ਦੁਆਰਾ ਉਹਨਾਂ ਉੱਤੇ ਜਿੱਤ ਪ੍ਰਾਪਤ ਕੀਤੀ।
ਮਨੁੱਖੀ ਨਿਯਮਾਂ ਤੋਂ ਸੁਤੰਤਰਤਾ
16ਇਸ ਲਈ ਕਿਸੇ ਨੂੰ ਤੁਹਾਡੇ ਦੁਆਰਾ ਖਾਣ-ਪੀਣ, ਜਾਂ ਕਿਸੇ ਧਾਰਮਿਕ ਤਿਉਹਾਰ, ਨਵੇਂ ਚੰਦਰਮਾ ਦੇ ਜਸ਼ਨ ਜਾਂ ਸਬਤ ਦੇ ਦਿਨ ਦੇ ਅਧਾਰ ਤੇ ਤੁਹਾਡਾ ਨਿਆਂ ਨਾ ਕਰਨ ਦਿਓ। 17ਇਹ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹਨ; ਹਕੀਕਤ, ਪਰ, ਮਸੀਹ ਵਿੱਚ ਪਾਇਆ ਗਿਆ ਹੈ। 18ਕੋਈ ਵੀ, ਜੋ ਨਿਮਰਤਾ ਦੇ ਪ੍ਰਦਰਸ਼ਨ ਅਤੇ ਦੂਤਾਂ ਦੀ ਪੂਜਾ ਵਿੱਚ ਲੀਨ ਹੈ, ਤੁਹਾਨੂੰ ਤੁਹਾਡੇ ਇਨਾਮ ਤੋਂ ਦੂਰ ਨਾ ਕਰੇ। ਅਜਿਹਾ ਵਿਅਕਤੀ ਆਪਣੇ ਦੇਖੇ ਹੋਏ ਬ੍ਰਹਮ ਦਰਸ਼ਨਾਂ ਦਾ ਵਿਸਥਾਰ ਨਾਲ ਵਰਣਨ ਕਰਦਾ ਹੈ ਅਤੇ ਖੋਖਲੀ ਦੁਨਿਆਵੀ ਸਮਝ ਨਾਲ ਫੁੱਲਿਆ ਹੋਇਆ ਹੈ। 19ਇਹ ਵਿਅਕਤੀ ਸਿਰ ਨੂੰ ਮਜ਼ਬੂਤੀ ਨਾਲ ਨਹੀਂ ਫੜਦਾ ਜਿਸ ਤੋਂ ਸਾਰਾ ਸਰੀਰ ਪੋਸ਼ਣ ਅਤੇ ਜੋੜਾਂ ਅਤੇ ਸਾਹ ਲੈਣ ਵਾਲੇ ਅੰਗਾਂ ਦੁਆਰਾ ਜੁੜਿਆ ਹੁੰਦਾ ਹੈ ਅਤੇ ਪਰਮੇਸ਼ਵਰ ਦੁਆਰਾ ਕੀਤੇ ਵਿਕਾਸ ਦੁਆਰਾ ਵਧਦਾ ਜਾਂਦਾ ਹੈ।
20ਕਿਉਂਕਿ ਤੁਸੀਂ ਮਸੀਹ ਦੇ ਨਾਲ ਇਸ ਸੰਸਾਰ ਦੀਆਂ ਰੂਹਾਨੀ ਸ਼ਕਤੀਆਂ ਦੇ ਲਈ ਮਰ ਗਏ, ਇਸ ਲਈ, ਜਿਵੇਂ ਕਿ ਤੁਸੀਂ ਅਜੇ ਵੀ ਸੰਸਾਰ ਨਾਲ ਸੰਬੰਧਿਤ ਹੋ, ਤਾਂ ਤੁਸੀਂ ਇਸ ਦੇ ਨਿਯਮਾਂ ਨੂੰ ਮੰਨਦੇ ਹੋ। 21“ਸੰਭਾਲੋ ਨਾ! ਸੁਆਦ ਨਾ ਚੱਖੋ! ਹੱਥ ਨਾ ਲਾੳ”?#2:21 1 ਤਿਮੋ 4:3 22ਇਨ੍ਹਾਂ ਚੀਜ਼ਾਂ ਦੀ ਨਿਰੰਤਰ ਵਰਤੋਂ ਨਾਲ ਨਸ਼ਟ ਹੋ ਜਾਣਾ ਸੁਭਾਅ ਹੈ ਕਿਉਂਕਿ ਇਹ ਮਨੁੱਖ ਦੇ ਹੁਕਮਾਂ ਅਤੇ ਸਿੱਖਿਆਵਾਂ ਤੇ ਹੀ ਅਧਾਰਿਤ ਹਨ। 23ਅਜਿਹੇ ਨਿਯਮਾਂ ਵਿੱਚ ਸੱਚ-ਮੁੱਚ ਬੁੱਧੀ ਦੀ ਇੱਕ ਦਿੱਖ ਹੁੰਦੀ ਹੈ, ਉਹ ਮਨ ਮਰਜ਼ੀ ਦੀ ਪੂਜਾ, ਉਹਨਾਂ ਦੀ ਝੂਠੀ ਨਿਮਰਤਾ ਅਤੇ ਸਰੀਰ ਨਾਲ ਸਖ਼ਤ ਸਲੂਕ ਦੇ ਨਾਲ, ਪਰ ਉਹਨਾਂ ਦਾ ਅਨੁਭਵ ਭੋਗ ਨੂੰ ਰੋਕਣ ਵਿੱਚ ਕੋਈ ਕਮੀ ਨਹੀਂ ਹੁੰਦੀ।
Trenutno izabrano:
ਕੁਲੁੱਸੀਆਂ 2: PCB
Istaknuto
Kopiraj
Uporedi
Podeli
Želiš li da tvoje istaknuto bude sačuvano na svim tvojim uređajima? Kreiraj nalog ili se prijavi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.