2 ਥੱਸਲੁਨੀਕੀਆਂ 2
2
ਕੁਧਰਮ ਦਾ ਮਨੁੱਖ
1ਹੇ ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਸ ਆਉਣ ਅਤੇ ਸਾਡੇ ਉਸ ਦੇ ਕੋਲ ਇਕੱਠੇ ਹੋਣ ਦੇ ਸੰਬੰਧ ਵਿੱਚ, ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ, 2ਸਾਡੇ ਦੁਆਰਾ ਕਥਿਤ ਤੌਰ ਤੇ ਦਿੱਤੀ ਗਈ ਸਿੱਖਿਆ ਦੁਆਰਾ ਅਸਾਨੀ ਨਾਲ ਅਸੰਤੁਸ਼ਟ ਜਾਂ ਚਿੰਤਤ ਨਾ ਹੋਵੋ ਭਾਵੇਂ ਭਵਿੱਖਬਾਣੀ ਦੁਆਰਾ ਜਾਂ ਮੂੰਹ ਰਾਹੀਂ ਜਾਂ ਚਿੱਠੀ ਦੁਆਰਾ, ਇਹ ਦਾਅਵਾ ਕਰਦੇ ਹੋਏ ਕਿ ਪ੍ਰਭੂ ਦਾ ਵਾਪਸ ਆਉਣ ਦਾ ਦਿਨ ਪਹਿਲਾਂ ਹੀ ਆ ਗਿਆ ਹੈ। 3ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਨਾ ਭਰਮਾਵੇ, ਕਿਉਂਕਿ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਨਹੀਂ ਹੋ ਜਾਂਦੀ ਅਤੇ ਕੁਧਰਮ ਦਾ ਮਨੁੱਖ ਪ੍ਰਗਟ ਨਹੀਂ ਹੋ ਜਾਂਦਾ, ਉਹ ਆਦਮੀ ਵਿਨਾਸ਼#2:3 ਆਦਮੀ ਵਿਨਾਸ਼ ਸ਼ੈਤਾਨ ਲਈ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ। 4ਉਹ ਵਿਰੋਧ ਕਰੇਗਾ ਅਤੇ ਆਪਣੇ ਆਪ ਨੂੰ ਉਸ ਹਰ ਚੀਜ਼ ਤੋਂ ਉੱਚਾ ਕਰੇਗਾ ਜਿਸ ਨੂੰ ਪਰਮੇਸ਼ਵਰ ਕਿਹਾ ਜਾਂਦਾ ਹੈ ਜਾਂ ਜਿਸ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਜੋ ਉਹ ਆਪਣੇ ਆਪ ਨੂੰ ਪਰਮੇਸ਼ਵਰ ਦੀ ਹੈਕਲ ਵਿੱਚ ਸਥਾਪਿਤ ਕਰੇ, ਆਪਣੇ ਆਪ ਨੂੰ ਪਰਮੇਸ਼ਵਰ ਹੋਣ ਦਾ ਐਲਾਨ ਕਰੇ।#2:4 ਹਿਜ਼ 28:2; ਦਾਨੀ 11:36-37
5ਕੀ ਤੁਹਾਨੂੰ ਯਾਦ ਨਹੀਂ ਕਿ ਜਦੋਂ ਮੈਂ ਤੁਹਾਡੇ ਨਾਲ ਥੱਸਲੁਨੀਕੀਆਂ ਸ਼ਹਿਰ ਵਿੱਚ ਸੀ ਤਾਂ ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਹੁੰਦਾ ਸੀ? 6ਅਤੇ ਹੁਣ ਤੁਸੀਂ ਜਾਣਦੇ ਹੋ ਕਿ ਉਸ ਨੂੰ ਕੀ ਰੋਕ ਰਿਹਾ ਹੈ, ਤਾਂ ਜੋ ਉਸ ਨੂੰ ਸਹੀ ਸਮੇਂ ਤੇ ਪ੍ਰਗਟ ਕੀਤਾ ਜਾ ਸਕੇ। 7ਕਿਉਂਕਿ ਕੁਧਰਮ ਦੀ ਗੁਪਤ ਸ਼ਕਤੀ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ; ਪਰ ਜਿਹੜਾ ਹੁਣ ਉਸ ਨੂੰ ਰੋਕਦਾ ਹੈ ਉਹ ਅਜਿਹਾ ਕਰਨਾ ਜਾਰੀ ਰੱਖੇਗਾ ਜਦੋਂ ਤੱਕ ਉਸ ਨੂੰ ਰਸਤੇ ਤੋਂ ਬਾਹਰ ਨਹੀਂ ਕੱਢਿਆ ਜਾਂਦਾ। 8ਅਤੇ ਫਿਰ ਉਹ ਕੁਧਰਮੀ ਪ੍ਰਗਟ ਹੋਵੇਗਾ, ਜਿਸ ਨੂੰ ਪ੍ਰਭੂ ਯਿਸ਼ੂ ਆਪਣੇ ਮੂੰਹ ਦੀ ਫੂਕ ਨਾਲ ਮਾਰ ਦੇਵੇਗਾ ਅਤੇ ਆਪਣੇ ਵਾਪਸ ਆਉਣ ਦੇ ਪ੍ਰਕਾਸ਼ ਨਾਲ ਨਸ਼ਟ ਕਰ ਦੇਵੇਗਾ।#2:8 ਅੱਯੋ 4:9; ਯਸ਼ਾ 11:4 9ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮ ਕਰਨ ਦੇ ਤਰੀਕੇ ਦੇ ਅਨੁਸਾਰ ਹੋਵੇਗਾ। ਉਹ ਝੂਠ ਦੀ ਪੂਰਤੀ ਕਰਨ ਵਾਲੇ ਚਿੰਨ੍ਹ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨਾਲ ਹੋਵੇਗਾ, 10ਅਤੇ ਉਹ ਜੋ ਹਰ ਪ੍ਰਕਾਰ ਦੇ ਦੁਸ਼ਟਤਾਈ ਦੇ ਧੋਖੇ ਨਾਲ ਨਾਸ਼ ਹੋ ਰਹੇ ਹਨ। ਉਹ ਇਸ ਲਈ ਨਾਸ਼ ਹੋ ਗਏ ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜਿਸ ਤੋਂ ਉਹ ਬਚਾਏ ਜਾ ਸਕਦੇ ਸੀ। 11ਇਸ ਕਾਰਨ ਕਰਕੇ ਪਰਮੇਸ਼ਵਰ ਉਨ੍ਹਾਂ ਉੱਤੇ ਇੱਕ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ। 12ਅਤੇ ਇਸ ਲਈ ਉਹ ਸਾਰੇ ਦੋਸ਼ੀ ਠਹਿਰਾਏ ਜਾਣਗੇ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਪਰ ਜੋ ਦੁਸ਼ਟਤਾ ਵਿੱਚ ਖੁਸ਼ ਹੋਏ।
ਦ੍ਰਿੜ੍ਹ ਬਣੇ ਰਹੋ
13ਹੇ ਭਰਾਵੋ ਅਤੇ ਭੈਣੋਂ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਲਗਾਤਾਰ ਤੁਹਾਡੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹੀਏ, ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਪਵਿੱਤਰ ਆਤਮਾ ਦੇ ਪਵਿੱਤਰ ਕਾਰਜ ਦੁਆਰਾ ਅਤੇ ਸੱਚ ਵਿੱਚ ਵਿਸ਼ਵਾਸ ਦੁਆਰਾ ਬਚਾਏ ਜਾਣ ਲਈ ਪਹਿਲੇ ਫ਼ਲ ਵਜੋਂ ਚੁਣਿਆ ਹੈ।#2:13 ਅਫ਼ 1:4-5; 1 ਪਤ 1:1-5; ਬਿਵ 32:12 14ਪਰਮੇਸ਼ਵਰ ਨੇ ਤੁਹਾਨੂੰ ਸਾਡੀ ਖੁਸ਼ਖ਼ਬਰੀ ਦੁਆਰਾ ਇਸ ਲਈ ਬੁਲਾਇਆ ਹੈ, ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਮਹਿਮਾ ਵਿੱਚ ਹਿੱਸਾ ਪਾ ਸਕੋ।
15ਹੇ ਭਰਾਵੋ ਅਤੇ ਭੈਣੋ, ਇਸ ਲਈ ਦ੍ਰਿੜ ਰਹੋ ਅਤੇ ਉਨ੍ਹਾਂ ਸਿੱਖਿਆਵਾਂ ਨੂੰ ਜੋ ਅਸੀਂ ਤੁਹਾਨੂੰ ਦਿੱਤੀਆਂ ਹਨ, ਭਾਵੇਂ ਤੁਸੀਂ ਜ਼ੁਬਾਨੀ ਜਾਂ ਫਿਰ ਸਾਡੇ ਪੱਤਰ ਰਾਹੀ ਉਹਨਾਂ ਨੂੰ ਫੜ੍ਹੀ ਰੱਖੋ।
16ਸਾਡਾ ਪ੍ਰਭੂ ਯਿਸ਼ੂ ਮਸੀਹ ਖੁਦ ਅਤੇ ਸਾਡਾ ਪਿਤਾ ਪਰਮੇਸ਼ਵਰ, ਜਿਸ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੀ ਕਿਰਪਾ ਨਾਲ ਸਾਨੂੰ ਸਦੀਪਕ ਉਤਸ਼ਾਹ ਅਤੇ ਚੰਗੀ ਉਮੀਦ ਦਿੱਤੀ, 17ਤੁਹਾਡੇ ਦਿਲਾਂ ਨੂੰ ਉਤਸ਼ਾਹਿਤ ਕਰੇ ਅਤੇ ਹਰ ਚੰਗੇ ਕੰਮ ਅਤੇ ਬਚਨ ਵਿੱਚ ਤੁਹਾਨੂੰ ਮਜ਼ਬੂਤ ਕਰੇ।
Trenutno izabrano:
2 ਥੱਸਲੁਨੀਕੀਆਂ 2: PCB
Istaknuto
Kopiraj
Uporedi
Podeli
Želiš li da tvoje istaknuto bude sačuvano na svim tvojim uređajima? Kreiraj nalog ili se prijavi
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.