YouVersion logo
Dugme za pretraživanje

1 ਕੁਰਿੰਥੀਆਂ 13

13
1ਭਾਵੇਂ ਮੈਂ ਮਨੁੱਖਾਂ ਜਾਂ ਸਵਰਗਦੂਤਾਂ ਦੀਆਂ ਭਾਸ਼ਾਵਾਂ ਕਿਉਂ ਨਾ ਬੋਲਾਂ, ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਮੈਂ ਸਿਰਫ ਇੱਕ ਗੂੰਜ ਕਰਨ ਵਾਲੀ ਘੜਿਆਲ ਜਾਂ ਇੱਕ ਛਣ-ਛਣ ਕਰਦੇ ਛੈਣੇ ਦੀ ਤਰ੍ਹਾਂ ਹਾਂ 2ਭਾਵੇਂ ਮੇਰੇ ਕੋਲ ਭਵਿੱਖਬਾਣੀ ਕਰਨ ਦਾ ਵਰਦਾਨ ਹੋਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਨੂੰ ਸਮਝਣ ਵਾਲਾ ਹੋਵਾ, ਅਤੇ ਮੇਰਾ ਵਿਸ਼ਵਾਸ ਅਜਿਹਾ ਹੋਵੇ ਜੋ ਪਹਾੜਾਂ ਨੂੰ ਹਟਾ ਦੇਵੇ, ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਮੈਂ ਕੁਝ ਵੀ ਨਹੀਂ ਹਾਂ। 3ਭਾਵੇਂ ਮੈਂ ਆਪਣਾ ਸਾਰਾ ਮਾਲ ਧੰਨ ਗਰੀਬਾਂ ਨੂੰ ਵੰਡ ਦੇਵਾਂ ਅਤੇ ਆਪਣਾ ਸਰੀਰ ਬਲੀਦਾਨ ਲਈ ਦੇ ਦਿਆਂ ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਕੁਝ ਵੀ ਲਾਭ ਨਹੀਂ ਹੈ।
4ਪਿਆਰ ਧੀਰਜਵਾਨ ਹੈ, ਪਿਆਰ ਦਿਆਲੂ ਹੈ। ਇਹ ਈਰਖਾ ਨਹੀਂ ਕਰਦਾ, ਇਹ ਮਾਣ ਨਹੀਂ ਕਰਦਾ, ਇਹ ਘਮੰਡ ਨਹੀਂ ਕਰਦਾ। 5ਇਹ ਦੂਸਰਿਆ ਦਾ ਨਿਰਾਦਰ ਨਹੀਂ ਕਰਦਾ, ਇਹ ਸੁਆਰਥੀ ਨਹੀਂ ਹੈ, ਇਹ ਜਲਦੀ ਗੁੱਸਾ ਨਹੀਂ ਕਰਦਾ, ਅਤੇ ਇਹ ਬੁਰਾ ਨਹੀਂ ਮੰਨਦਾ। 6ਪਿਆਰ ਬੁਰਾਈ ਵਿੱਚ ਖੁਸ਼ ਨਹੀਂ ਹੁੰਦਾ ਪਰ ਸੱਚ ਨਾਲ ਆਨੰਦ ਹੁੰਦਾ ਹੈ। 7ਇਹ ਹਮੇਸ਼ਾ ਸੁਰੱਖਿਆ ਪ੍ਰਦਾਨ ਕਰਦਾ ਹੈ, ਭਰੋਸਾ ਰੱਖਦਾ ਹੈ, ਆਸ ਰੱਖਦਾ ਹਾਂ, ਅਤੇ ਸਬਰ ਕਰਦਾ ਹੈ।
8ਪਿਆਰ ਅਸਫ਼ਲ ਨਹੀਂ ਹੁੰਦਾ, ਜਿੱਥੋ ਤੱਕ ਭਵਿੱਖਬਾਣੀਆ ਦਾ ਸਵਾਲ ਹੈ, ਉਹ ਥੋੜੇ ਸਮੇਂ ਲਈ ਹਨ। ਭਾਸ਼ਾ ਉਹ ਖਤਮ ਹੋ ਜਾਣਗੀਆਂ ਗਿਆਨ ਮਿਟ ਜਾਏਗਾ। 9ਅਸੀਂ ਤਾਂ ਕੁਝ ਜਾਣਦੇ ਹਾਂ ਅਤੇ ਕੁਝ ਹਿੱਸੇ ਤੱਕ ਭਵਿੱਖਬਾਣੀ ਕਰਦੇ ਹਾਂ, 10ਪਰ ਜਦੋਂ ਸੰਪੂਰਨਤਾ ਆਉਂਦੀ ਹੈ, ਜੋ ਅਧੂਰਾ ਹੈ ਉਹ ਮਿਟ ਜਾਂਦਾ ਹੈ। 11ਜਦੋਂ ਮੈਂ ਬੱਚਾ ਸੀ, ਉਦੋਂ ਮੈਂ ਬੱਚਿਆਂ ਵਾਂਗ ਬੋਲਦਾ ਸੀ, ਬੱਚਿਆਂ ਦੀ ਤਰ੍ਹਾਂ ਸੋਚਦਾ ਅਤੇ ਬੱਚਿਆਂ ਦੀ ਤਰ੍ਹਾਂ ਵਾਦ-ਵਿਵਾਦ ਕਰਦਾ ਸੀ। ਪਰ ਜਦੋਂ ਮੈਂ ਸਿਆਣਾ ਹੋ ਗਿਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਪਿੱਛੇ ਛੱਡ ਦਿੱਤੀਆਂ। 12ਹੁਣ ਤਾਂ ਸਾਨੂੰ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਦਿਖਦਾ ਹੈ; ਪਰ ਉਸ ਸਮੇਂ ਆਹਮੋ-ਸਾਹਮਣੇ ਵੇਖਾਂਗੇ। ਹੁਣ ਮੇਰਾ ਗਿਆਨ ਘੱਟ ਹੈ ਪਰ ਉਸ ਵੇਲੇ ਮੇਰਾ ਗਿਆਨ ਅਜਿਹਾ ਹੋਵੇਗਾ ਜਿਸ ਤਰ੍ਹਾਂ ਦਾ ਮੈਂ ਜਾਣਿਆ ਗਿਆ ਹਾਂ।
13ਇਸ ਦੌਰਾਨ ਹੁਣ ਵਿਸ਼ਵਾਸ, ਆਸ, ਪਿਆਰ, ਇਹ ਤਿੰਨ ਬਣੇ ਰਹਿੰਦੇ ਹਨ। ਪਰ ਇਹਨਾਂ ਵਿੱਚੋਂ ਪਿਆਰ ਉੱਤਮ ਹੈ।

Istaknuto

Kopiraj

Uporedi

Podeli

None

Želiš li da tvoje istaknuto bude sačuvano na svim tvojim uređajima? Kreiraj nalog ili se prijavi