ਲੇਵਿਆਂ 2

2
ਅਨਾਜ ਦੀ ਭੇਟ
1“ ‘ਜਦੋਂ ਕੋਈ ਯਾਹਵੇਹ ਦੇ ਅੱਗੇ ਮੈਦੇ ਦੀ ਭੇਟ ਚੜ੍ਹਾਵੇ ਤਾਂ ਉਸ ਦੀ ਭੇਟ ਸ਼ੁੱਧ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਪਾਵੇ ਅਤੇ ਉਸ ਦੇ ਉੱਤੇ ਲੁਬਾਨ ਰੱਖੇ। ਉਹਨਾਂ ਨੂੰ ਇਸ ਉੱਤੇ ਜ਼ੈਤੂਨ ਦਾ ਤੇਲ ਡੋਲ੍ਹਣਾ ਚਾਹੀਦਾ ਹੈ, ਇਸ ਉੱਤੇ ਧੂਪ ਪਾਉਣੀ ਚਾਹੀਦੀ ਹੈ 2ਅਤੇ ਇਸਨੂੰ ਹਾਰੋਨ ਦੇ ਜਾਜਕ ਪੁੱਤਰਾਂ ਕੋਲ ਲੈ ਜਾਣ। ਜਾਜਕ ਨੂੰ ਸਾਰੀ ਧੂਪ ਦੇ ਨਾਲ ਇੱਕ ਮੁੱਠੀ ਭਰ ਆਟਾ ਅਤੇ ਤੇਲ ਲੈਣਾ ਚਾਹੀਦਾ ਹੈ ਅਤੇ ਜਾਜਕ ਉਸਨੂੰ ਜਗਵੇਦੀ ਉੱਤੇ ਉਸ ਦੀ ਯਾਦਗਾਰੀ ਲਈ ਯਾਹਵੇਹ ਦੇ ਅੱਗੇ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਕਰਕੇ ਸਾੜੇ। 3ਬਾਕੀ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।
4“ ‘ਜੇ ਤੁਸੀਂ ਤੰਦੂਰ ਵਿੱਚ ਪਕਾਏ ਹੋਏ ਅਨਾਜ ਦੀ ਭੇਟ ਲਿਆਉਂਦੇ ਹੋ, ਤਾਂ ਇਹ ਸਭ ਤੋਂ ਵਧੀਆ ਆਟਾ ਹੋਵੇ ਜਾਂ ਤਾਂ ਖਮੀਰ ਤੋਂ ਬਿਨਾਂ ਬਣੀਆਂ ਮੋਟੀਆਂ ਰੋਟੀਆਂ, ਜ਼ੈਤੂਨ ਦੇ ਤੇਲ ਵਿੱਚ ਰਲਾਈਆਂ ਹੋਣ ਜਾਂ ਖਮੀਰ ਤੋਂ ਬਿਨਾਂ ਬਣੀਆਂ ਅਤੇ ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਪਤਲੀਆਂ ਰੋਟੀਆਂ ਹੋਣ। 5ਜੇਕਰ ਤੁਹਾਡੀ ਅਨਾਜ਼ ਦੀ ਭੇਟ ਇੱਕ ਤਵੇ ਉੱਤੇ ਤਿਆਰ ਕੀਤੀ ਜਾਂਦੀ ਹੈ, ਤਾਂ ਇਹ ਤੇਲ ਵਿੱਚ ਰਲੇ ਹੋਏ ਅਤੇ ਖਮੀਰ ਤੋਂ ਬਿਨਾਂ ਸਭ ਤੋਂ ਵਧੀਆ ਆਟੇ ਦਾ ਬਣਿਆ ਹੋਵੇ। 6ਇਸ ਨੂੰ ਚੂਰ ਕੇ ਅਤੇ ਇਸ ਤੇ ਤੇਲ ਪਾਵੀਂ। ਇਹ ਇੱਕ ਅਨਾਜ ਦੀ ਭੇਟ ਹੈ। 7ਜੇਕਰ ਤੁਹਾਡੀ ਅਨਾਜ਼ ਦੀ ਭੇਟ ਨੂੰ ਇੱਕ ਕੜਾਹੀ ਵਿੱਚ ਪਕਾਇਆ ਜਾਂਦਾ ਹੈ, ਤਾਂ ਇਹ ਸਭ ਤੋਂ ਵਧੀਆ ਆਟੇ ਅਤੇ ਕੁਝ ਜ਼ੈਤੂਨ ਦੇ ਤੇਲ ਨਾਲ ਗੁੰਨੇ ਹੋਏ ਅਨਾਜ ਦਾ ਹੋਵੇ। 8ਇਨ੍ਹਾਂ ਚੀਜ਼ਾਂ ਤੋਂ ਬਣੀ ਅਨਾਜ ਦੀ ਭੇਟ ਨੂੰ ਯਾਹਵੇਹ ਅੱਗੇ ਲਿਆਓ ਅਤੇ ਇਸ ਨੂੰ ਜਾਜਕ ਅੱਗੇ ਪੇਸ਼ ਕਰੋ, ਜੋ ਇਸਨੂੰ ਜਗਵੇਦੀ ਕੋਲ ਲੈ ਜਾਵੇਗਾ। 9ਫਿਰ ਜਾਜਕ ਉਸਨੂੰ ਅਨਾਜ਼ ਦੀ ਭੇਟ ਵਿੱਚੋਂ ਯਾਦਗਾਰੀ ਦਾ ਹਿੱਸਾ ਕੱਢ ਕੇ ਇਸਨੂੰ ਜਗਵੇਦੀ ਉੱਤੇ ਭੋਜਨ ਦੀ ਭੇਟ ਵਜੋਂ ਸਾੜੇ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ। 10ਬਚੀ ਹੋਈ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।
11“ ‘ਹਰ ਅਨਾਜ ਦੀ ਭੇਟ ਜੋ ਤੁਸੀਂ ਯਾਹਵੇਹ ਲਈ ਲਿਆਉਂਦੇ ਹੋ, ਬਿਨਾਂ ਖਮੀਰ ਦੇ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਯਾਹਵੇਹ ਨੂੰ ਚੜ੍ਹਾਏ ਜਾਣ ਦੀ ਭੇਟ ਵਿੱਚ ਕੋਈ ਵੀ ਖਮੀਰ ਜਾਂ ਸ਼ਹਿਦ ਨਹੀਂ ਸਾੜਨਾ ਚਾਹੀਦਾ। 12ਤੁਸੀਂ ਉਹਨਾਂ ਨੂੰ ਪਹਿਲੇ ਫਲਾਂ ਦੀ ਭੇਟ ਵਜੋਂ ਯਾਹਵੇਹ ਦੇ ਕੋਲ ਲਿਆ ਸਕਦੇ ਹੋ, ਪਰ ਉਹਨਾਂ ਨੂੰ ਜਗਵੇਦੀ ਉੱਤੇ ਖੁਸ਼ਬੂਦਾਰ ਸੁਗੰਧ ਵਜੋਂ ਨਹੀਂ ਚੜ੍ਹਾਇਆ ਜਾਣਾ ਚਾਹੀਦਾ ਹੈ। 13ਆਪਣੀਆਂ ਸਾਰੀਆਂ ਅਨਾਜ ਦੀਆਂ ਭੇਟਾਂ ਵਿੱਚ ਲੂਣ ਪਾਓ। ਆਪਣੇ ਅਨਾਜ ਦੀਆਂ ਭੇਟਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਨੇਮ ਦਾ ਲੂਣ ਨਾ ਛੱਡੋ, ਅਤੇ ਆਪਣੀਆਂ ਸਾਰੀਆਂ ਭੇਟਾਂ ਵਿੱਚ ਲੂਣ ਪਾਓ।
14“ ‘ਜੇਕਰ ਤੁਸੀਂ ਯਾਹਵੇਹ ਨੂੰ ਪਹਿਲੀ ਫ਼ਸਲ ਦੀ ਭੇਟ ਚੜ੍ਹਾਉਂਦੇ ਹੋ, ਤਾਂ ਆਪਣੀ ਪਹਿਲੀ ਫ਼ਸਲ ਦੀ ਭੇਟ ਦੇ ਨਾਲ ਅੱਗ ਉੱਤੇ ਭੁੰਨੇ ਹੋਏ ਨਵੇਂ ਅਨਾਜ ਦੇ ਸਿੱਟੇ ਹੋਮ ਬਲੀ ਵਜੋਂ ਲਿਆਓ। 15ਇਸ ਉੱਤੇ ਤੇਲ ਅਤੇ ਲੁਬਾਨ ਪਾਈ, ਇਹ ਇੱਕ ਅਨਾਜ ਦੀ ਭੇਟ ਹੈ। 16ਜਾਜਕ ਕੁਚਲੇ ਹੋਏ ਅਨਾਜ ਅਤੇ ਤੇਲ ਦੇ ਯਾਦਗਾਰੀ ਹਿੱਸੇ ਨੂੰ, ਸਾਰੇ ਧੂਪਾਂ ਦੇ ਸਮੇਤ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਦੀ ਭੇਟ ਵਜੋਂ ਸਾੜੇਗਾ।

നിലവിൽ തിരഞ്ഞെടുത്തിരിക്കുന്നു:

ਲੇਵਿਆਂ 2: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക