ਲੇਵਿਆਂ 17

17
ਲਹੂ ਖਾਣਾ ਮਨ੍ਹਾ ਹੈ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਯਾਹਵੇਹ ਨੇ ਇਹ ਹੁਕਮ ਦਿੱਤਾ ਹੈ: 3‘ਕੋਈ ਵੀ ਇਸਰਾਏਲੀ ਜਿਹੜਾ ਬਲਦ, ਲੇਲੇ ਜਾਂ ਬੱਕਰੇ ਦੀ ਬਲੀ ਡੇਰੇ ਵਿੱਚ ਜਾਂ ਉਸ ਦੇ ਬਾਹਰ ਚੜ੍ਹਾਉਂਦਾ ਹੈ 4ਉਸ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਲਿਆਉਣ ਦੀ ਬਜਾਏ ਇਸ ਨੂੰ ਯਾਹਵੇਹ ਦੇ ਤੰਬੂ ਦੇ ਸਾਹਮਣੇ ਇੱਕ ਭੇਟ ਵਜੋਂ ਪੇਸ਼ ਕਰਨ ਲਈ ਉਸ ਵਿਅਕਤੀ ਨੂੰ ਖੂਨ-ਖਰਾਬੇ ਦਾ ਦੋਸ਼ੀ ਮੰਨਿਆ ਜਾਵੇਗਾ, ਉਹਨਾਂ ਨੇ ਖੂਨ ਵਹਾਇਆ ਹੈ ਅਤੇ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। 5ਇਹ ਇਸ ਲਈ ਹੈ ਕਿ ਇਸਰਾਏਲੀ ਆਪਣੇ ਬਲੀਦਾਨਾਂ ਨੂੰ ਜਿਨ੍ਹਾਂ ਨੂੰ ਉਹ ਖੁੱਲ੍ਹੇ ਮੈਦਾਨ ਵਿੱਚ ਚੜ੍ਹਾਉਂਦੇ ਹਨ, ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਜਾਜਕ ਦੇ ਕੋਲ ਯਾਹਵੇਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਕਰਕੇ ਲਿਆਉਣ। 6ਜਾਜਕ ਮੰਡਲੀ ਦੇ ਦਰਵਾਜ਼ੇ ਉੱਤੇ ਯਾਹਵੇਹ ਦੀ ਜਗਵੇਦੀ ਉੱਤੇ ਲਹੂ ਨੂੰ ਛਿੜਕੇ ਅਤੇ ਚਰਬੀ ਨੂੰ ਯਾਹਵੇਹ ਨੂੰ ਪ੍ਰਸੰਨ ਕਰਨ ਲਈ ਸੁਗੰਧਤਾ ਕਰਕੇ ਸਾੜੇ। 7ਤਾਂ ਜੋ ਉਹ ਜਿਹੜੇ ਬੱਕਰਿਆਂ ਦੀ ਪੂਜਾ#17:7 ਬੱਕਰਿਆਂ ਦੀ ਪੂਜਾ ਮਤਲਬ ਦੁਸ਼ਟ ਆਤਮਾਵਾਂ ਕਰਕੇ ਵਿਭਚਾਰ ਕਰਦੇ ਹਨ, ਫਿਰ ਕਦੀ ਆਪਣੀ ਬਲੀਆਂ ਉਨ੍ਹਾਂ ਦੇ ਅੱਗੇ ਨਾ ਚੜ੍ਹਾਉਣ। ਇਹ ਉਨ੍ਹਾਂ ਦੇ ਲਈ ਉਨ੍ਹਾਂ ਦੀ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਹੋਵੇਗੀ।’
8“ਉਹਨਾਂ ਨੂੰ ਆਖੋ, ‘ਕੋਈ ਵੀ ਇਸਰਾਏਲੀ ਜਾਂ ਕੋਈ ਪਰਦੇਸੀ ਜੋ ਉਹਨਾਂ ਵਿੱਚ ਰਹਿੰਦਾ ਹੈ ਜੋ ਹੋਮ ਦੀ ਭੇਟ ਜਾਂ ਸੁੱਖ-ਸਾਂਦ ਦੀ ਭੇਟ ਚੜ੍ਹਾਉਂਦਾ ਹੈ, 9ਅਤੇ ਉਹ ਉਸ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਾਹਵੇਹ ਦੇ ਅੱਗੇ ਚੜ੍ਹਾਉਣ ਲਈ ਨਾ ਲਿਆਵੇ, ਉਹ ਮਨੁੱਖ ਇਸਰਾਏਲੀਆਂ ਵਿੱਚੋਂ ਛੇਕਿਆ ਜਾਵੇ।
10“ ‘ਮੈਂ ਆਪਣਾ ਮੂੰਹ ਕਿਸੇ ਵੀ ਇਸਰਾਏਲੀ ਜਾਂ ਉਹਨਾਂ ਦੇ ਵਿਚਕਾਰ ਰਹਿਣ ਵਾਲੇ ਕਿਸੇ ਵਿਦੇਸ਼ੀ ਦੇ ਵਿਰੁੱਧ ਕਰਾਂਗਾ ਜੋ ਖੂਨ ਖਾਂਦਾ ਹੈ ਅਤੇ ਮੈਂ ਉਹਨਾਂ ਨੂੰ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ। 11ਸਰੀਰ ਦੀ ਜਾਨ ਲਹੂ ਵਿੱਚ ਹੈ ਅਤੇ ਮੈਂ ਉਸਨੂੰ ਤੁਹਾਨੂੰ ਜਗਵੇਦੀ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਦਿੱਤਾ ਹੈ, ਕਿਉਂ ਜੋ ਲਹੂ ਹੈ ਜੋ ਕਿਸੇ ਦੇ ਜੀਵਨ ਲਈ ਪ੍ਰਾਸਚਿਤ ਕਰਦਾ ਹੈ। 12ਇਸ ਲਈ ਮੈਂ ਇਸਰਾਏਲੀਆਂ ਨੂੰ ਆਖਦਾ ਹਾਂ, “ਤੁਹਾਡੇ ਵਿੱਚੋਂ ਕੋਈ ਵੀ ਜਾਂ ਤੁਹਾਡੇ ਵਿਚਕਾਰ ਰਹਿਣ ਵਾਲਾ ਕੋਈ ਵੀ ਪਰਦੇਸੀ, ਲਹੂ ਨਾ ਖਾਵੇ।”
13“ ‘ਤੁਹਾਡੇ ਵਿੱਚ ਰਹਿਣ ਵਾਲਾ ਕੋਈ ਵੀ ਇਸਰਾਏਲੀ ਜਾਂ ਕੋਈ ਪਰਦੇਸੀ ਜਿਹੜਾ ਕਿਸੇ ਜਾਨਵਰ ਜਾਂ ਪੰਛੀ ਦਾ ਸ਼ਿਕਾਰ ਕਰਦਾ ਹੈ ਜਿਸ ਨੂੰ ਖਾਧਾ ਜਾ ਸਕਦਾ ਹੈ, ਉਸ ਦਾ ਲਹੂ ਕੱਢ ਕੇ ਮਿੱਟੀ ਨਾਲ ਢੱਕ ਦੇਵੇ। 14ਕਿਉਂਕਿ ਹਰ ਜੀਵ ਦਾ ਜੀਵਨ ਉਸਦੇ ਲਹੂ ਵਿੱਚ ਹੈ, ਇਸ ਲਈ ਮੈਂ ਇਸਰਾਏਲੀਆਂ ਨੂੰ ਕਿਹਾ ਹੈ ਕਿ ਤੁਹਾਨੂੰ ਕਿਸੇ ਵੀ ਪ੍ਰਾਣੀ ਦਾ ਲਹੂ ਨਹੀਂ ਖਾਣਾ ਚਾਹੀਦਾ ਕਿਉਂਕਿ ਹਰ ਪ੍ਰਾਣੀ ਦਾ ਜੀਵਨ ਉਸਦਾ ਲਹੂ ਹੈ। ਜਿਹੜਾ ਵੀ ਇਸ ਨੂੰ ਖਾਂਦਾ ਹੈ ਉਸਨੂੰ ਵੱਢ ਦੇਣਾ ਚਾਹੀਦਾ ਹੈ।
15“ ‘ਕੋਈ ਵੀ ਭਾਵੇਂ ਦੇਸ਼ ਵਿੱਚ ਜੰਮਿਆ ਹੋਵੇ ਜਾਂ ਪਰਦੇਸੀ ਹੋਵੇ, ਜਿਹੜਾ ਮਰੇ ਹੋਏ ਜਾਂ ਜੰਗਲੀ ਜਾਨਵਰਾਂ ਦੁਆਰਾ ਮਾਰੇ ਹੋਏ ਕੋਈ ਚੀਜ਼ ਖਾਵੇ, ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ, ਅਤੇ ਉਹ ਸ਼ਾਮ ਤੱਕ ਰਸਮੀ ਤੌਰ ਤੇ ਅਸ਼ੁੱਧ ਰਹੇਗਾ ਫਿਰ ਉਹ ਸ਼ੁੱਧ ਹੋ ਜਾਵੇਗਾ। 16ਪਰ ਜੇਕਰ ਉਹ ਆਪਣੇ ਕੱਪੜੇ ਨਾ ਧੋਵੇ ਅਤੇ ਨਾ ਨਹਾਵੇ ਤਾਂ ਉਸ ਦਾ ਦੋਸ਼ ਉਸੇ ਦੇ ਜੁੰਮੇ ਹੈ।’ ”

നിലവിൽ തിരഞ്ഞെടുത്തിരിക്കുന്നു:

ਲੇਵਿਆਂ 17: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക