ਕੂਚ 40

40
ਡੇਰੇ ਦੀ ਸਥਾਪਨਾ
1ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ: 2“ਪਹਿਲੇ ਮਹੀਨੇ ਦੇ ਪਹਿਲੇ ਦਿਨ ਡੇਰੇ, ਮੰਡਲੀ ਦੇ ਤੰਬੂ ਨੂੰ ਸਥਾਪਿਤ ਕਰ। 3ਨੇਮ ਦੇ ਸੰਦੂਕ ਨੂੰ ਇਸ ਵਿੱਚ ਰੱਖੀ ਅਤੇ ਸੰਦੂਕ ਨੂੰ ਪਰਦੇ ਨਾਲ ਵੱਖਰਾ ਕਰੀ। 4ਤੂੰ ਮੇਜ਼ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਸਮਾਨ ਨੂੰ ਸੁਆਰ ਕੇ ਰੱਖੀ। ਫਿਰ ਸ਼ਮਾਦਾਨ ਨੂੰ ਅੰਦਰ ਲਿਆਵੀਂ ਅਤੇ ਇਸ ਦੇ ਦੀਵੇ ਜਗਾਵੀਂ। 5ਧੂਪ ਦੀ ਸੋਨੇ ਦੀ ਜਗਵੇਦੀ ਨੂੰ ਨੇਮ ਦੇ ਸੰਦੂਕ ਦੇ ਅੱਗੇ ਰੱਖੀ ਅਤੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਗਾਉਣਾ।
6“ਤੂੰ ਹੋਮ ਦੀ ਭੇਟ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਅੱਗੇ ਰੱਖੀ। 7ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਹੌਦ ਰੱਖੀ ਅਤੇ ਇਸ ਵਿੱਚ ਪਾਣੀ ਪਾਈ। 8ਉਸ ਦੇ ਆਲੇ-ਦੁਆਲੇ ਵਿਹੜਾ ਬਣਾਈ ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਗਾਈ।
9“ਮਸਹ ਕਰਨ ਵਾਲਾ ਤੇਲ ਲੈ ਕੇ ਡੇਰੇ ਅਤੇ ਉਸ ਵਿੱਚ ਮੌਜੂਦ ਸਾਰੀਆਂ ਚੀਜ਼ਾਂ ਨੂੰ ਮਸਹ ਕਰੀ। ਇਸਨੂੰ ਅਤੇ ਇਸਦੇ ਸਾਰੇ ਸਮਾਨ ਨੂੰ ਪਵਿੱਤਰ ਕਰੀ ਅਤੇ ਇਹ ਪਵਿੱਤਰ ਹੋਵੇਗਾ। 10ਤੂੰ ਹੋਮ ਦੀ ਜਗਵੇਦੀ ਅਤੇ ਉਸਦੇ ਸਾਰੇ ਭਾਂਡਿਆਂ ਨੂੰ ਮਸਹ ਕਰੀ। ਜਗਵੇਦੀ ਨੂੰ ਪਵਿੱਤਰ ਕਰੀ, ਅਤੇ ਇਹ ਸਭ ਤੋਂ ਪਵਿੱਤਰ ਹੋਵੇਗੀ। 11ਫਿਰ ਤੂੰ ਹੌਦ ਨੂੰ ਅਤੇ ਉਸ ਦੀ ਚੌਕੀ ਨੂੰ ਮਲੀ, ਅਤੇ ਉਸ ਨੂੰ ਪਵਿੱਤਰ ਕਰੀ।
12“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਕੋਲ ਲਿਆਓ ਅਤੇ ਉਹਨਾਂ ਨੂੰ ਪਾਣੀ ਨਾਲ ਨਹਿਲਾਈਂ। 13ਫਿਰ ਹਾਰੋਨ ਨੂੰ ਪਵਿੱਤਰ ਬਸਤਰ ਪਹਿਨਾਈ, ਉਸਨੂੰ ਮਸਹ ਕਰਕੇ ਪਵਿੱਤਰ ਕਰੀ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕੇ। 14ਉਸ ਦੇ ਪੁੱਤਰਾਂ ਨੂੰ ਲਿਆਓ ਅਤੇ ਉਹਨਾਂ ਨੂੰ ਕੱਪੜੇ ਪਹਿਨਾਈ। 15ਉਸ ਨੂੰ ਮਸਹ ਕਰੀ ਜਿਵੇਂ ਤੂੰ ਉਹਨਾਂ ਦੇ ਪਿਤਾ ਨੂੰ ਮਸਹ ਕੀਤਾ ਸੀ, ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ ਅਤੇ ਉਸ ਤਰ੍ਹਾਂ ਉਹਨਾਂ ਦਾ ਮਸਹ ਹੋਣਾ ਉਹਨਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਜਾਜਕਾਈ ਹੋਵੇਗੀ।” 16ਮੋਸ਼ੇਹ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।
17ਇਸ ਲਈ ਡੇਰਾ ਦੂਜੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਸਥਾਪਤ ਕੀਤਾ ਗਿਆ ਸੀ। 18ਜਦੋਂ ਮੋਸ਼ੇਹ ਨੇ ਤੰਬੂ ਦੀ ਸਥਾਪਨਾ ਕੀਤੀ, ਅਤੇ ਉਸ ਨੇ ਉਸ ਦੀਆਂ ਚੀਥੀਆਂ ਅਤੇ ਉਸਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆ। 19ਫਿਰ ਮੋਸ਼ੇਹ ਨੇ ਤੰਬੂ ਨੂੰ ਡੇਰੇ ਉੱਤੇ ਵਿਛਾ ਦਿੱਤਾ ਅਤੇ ਤੰਬੂ ਉੱਤੇ ਢੱਕਣ ਪਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।
20ਉਸ ਨੇ ਨੇਮ ਦੀਆਂ ਫੱਟੀਆਂ ਲੈ ਕੇ ਸੰਦੂਕ ਵਿੱਚ ਰੱਖ ਦਿੱਤੀਆਂ, ਚੋਬਾਂ ਨੂੰ ਸੰਦੂਕ ਉੱਤੇ ਰੱਖਿਆ ਅਤੇ ਪ੍ਰਾਸਚਿਤ ਦਾ ਢੱਕਣ ਸੰਦੂਕ ਦੇ ਉੱਤੇ ਰੱਖਿਆ। 21ਫਿਰ ਉਸਨੇ ਸੰਦੂਕ ਨੂੰ ਡੇਰੇ ਵਿੱਚ ਲਿਆਂਦਾ ਅਤੇ ਢਾਲ ਵਾਲੇ ਪਰਦੇ ਨੂੰ ਟੰਗ ਦਿੱਤਾ ਅਤੇ ਨੇਮ ਦੇ ਸੰਦੂਕ ਨੂੰ ਢਾਲ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
22ਮੋਸ਼ੇਹ ਨੇ ਮੇਜ਼ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਬਾਹਰ ਡੇਰੇ ਦੇ ਉੱਤਰ ਵਾਲੇ ਪਾਸੇ ਰੱਖਿਆ 23ਅਤੇ ਯਾਹਵੇਹ ਦੇ ਅੱਗੇ ਰੋਟੀ ਰੱਖ ਦਿੱਤੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
24ਉਸ ਨੇ ਸ਼ਮਾਦਾਨ ਨੂੰ ਮੰਡਲੀ ਦੇ ਤੰਬੂ ਵਿੱਚ ਮੇਜ਼ ਦੇ ਸਾਹਮਣੇ ਡੇਰੇ ਦੇ ਦੱਖਣ ਵਾਲੇ ਪਾਸੇ ਰੱਖਿਆ। 25ਅਤੇ ਯਾਹਵੇਹ ਦੇ ਅੱਗੇ ਦੀਵੇ ਜਗਾਏ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
26ਮੋਸ਼ੇਹ ਨੇ ਸੋਨੇ ਦੀ ਜਗਵੇਦੀ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਸਾਹਮਣੇ ਰੱਖਿਆ 27ਅਤੇ ਉਸ ਉੱਤੇ ਸੁਗੰਧਿਤ ਧੂਪ ਧੁਖਾਈ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
28ਤਦ ਉਸ ਨੇ ਡੇਰੇ ਦੇ ਦਰਵਾਜ਼ੇ ਉੱਤੇ ਪਰਦਾ ਲਗਾ ਦਿੱਤਾ। 29ਉਸ ਨੇ ਹੋਮ ਬਲੀ ਦੀ ਜਗਵੇਦੀ ਡੇਰੇ ਦੇ ਦਰਵਾਜ਼ੇ, ਮੰਡਲੀ ਦੇ ਤੰਬੂ ਦੇ ਕੋਲ ਰੱਖੀ ਅਤੇ ਉਸ ਉੱਤੇ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਚੜ੍ਹਾਈਆਂ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
30ਉਸ ਨੇ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਹੌਦ ਰੱਖੀ ਅਤੇ ਉਸ ਵਿੱਚ ਧੋਣ ਲਈ ਪਾਣੀ ਪਾਇਆ। 31ਅਤੇ ਮੋਸ਼ੇਹ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸਨੂੰ ਆਪਣੇ ਹੱਥ ਪੈਰ ਧੋਣ ਲਈ ਵਰਤਦੇ ਸਨ। 32ਜਦੋਂ ਵੀ ਉਹ ਮੰਡਲੀ ਦੇ ਤੰਬੂ ਵਿੱਚ ਵੜਦੇ ਸਨ ਜਾਂ ਜਗਵੇਦੀ ਦੇ ਨੇੜੇ ਜਾਂਦੇ ਸਨ ਤਾਂ ਉਹ ਇਸ਼ਨਾਨ ਕਰਦੇ ਹੁੰਦੇ ਸਨ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
33ਤਦ ਮੋਸ਼ੇਹ ਨੇ ਡੇਰੇ ਅਤੇ ਜਗਵੇਦੀ ਦੇ ਦੁਆਲੇ ਵਿਹੜਾ ਬਣਾਇਆ ਅਤੇ ਵਿਹੜੇ ਦੇ ਦਰਵਾਜ਼ੇ ਉੱਤੇ ਪਰਦਾ ਲਗਾ ਦਿੱਤਾ ਅਤੇ ਇਸ ਤਰ੍ਹਾਂ ਮੋਸ਼ੇਹ ਨੇ ਕੰਮ ਪੂਰਾ ਕੀਤਾ।
ਯਾਹਵੇਹ ਦੀ ਮਹਿਮਾ
34ਤਦ ਮੰਡਲੀ ਵਾਲੇ ਤੰਬੂ ਨੂੰ ਬੱਦਲ ਨੇ ਢੱਕ ਲਿਆ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ। 35ਮੋਸ਼ੇਹ ਮੰਡਲੀ ਦੇ ਤੰਬੂ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਸੀ ਕਿਉਂਕਿ ਬੱਦਲ ਉਸ ਉੱਤੇ ਟਿਕ ਗਿਆ ਸੀ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ ਸੀ।
36ਇਸਰਾਏਲੀਆਂ ਦੀ ਸਾਰੀ ਯਾਤਰਾ ਵਿੱਚ, ਜਦੋਂ ਵੀ ਬੱਦਲ ਡੇਰੇ ਦੇ ਉੱਪਰੋਂ ਉੱਠਦਾ ਸੀ, ਫਿਰ ਉਸ ਉੱਥੋਂ ਨਿਕਲਦੇ ਸਨ; 37ਪਰ ਜੇ ਬੱਦਲ ਨਹੀਂ ਉੱਠਦਾ, ਤਾਂ ਉਹ ਬਾਹਰ ਨਹੀਂ ਨਿਕਲੇ ਜਦੋਂ ਤੱਕ ਇਹ ਉੱਠਿਆ ਨਹੀਂ ਸੀ। 38ਇਸ ਲਈ ਯਾਹਵੇਹ ਦਾ ਬੱਦਲ ਦਿਨ ਨੂੰ ਡੇਰੇ ਉੱਤੇ ਅਤੇ ਰਾਤ ਨੂੰ ਬੱਦਲ ਵਿੱਚ ਅੱਗ, ਸਾਰੇ ਇਸਰਾਏਲੀਆਂ ਦੀ ਨਜ਼ਰ ਵਿੱਚ ਉਹਨਾਂ ਦੇ ਸਾਰੇ ਸਫ਼ਰ ਦੌਰਾਨ ਸੀ।

നിലവിൽ തിരഞ്ഞെടുത്തിരിക്കുന്നു:

ਕੂਚ 40: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക