ਰਸੂਲਾਂ 24
24
ਫੇਲਿਕ੍ਸ ਦੇ ਸਾਹਮਣੇ ਪੌਲੁਸ ਦਾ ਮੁਕੱਦਮਾ
1ਪੰਜ ਦਿਨਾਂ ਬਾਅਦ ਮਹਾਂ ਜਾਜਕ ਹਨਾਨਿਯਾਹ ਕੁਝ ਬਜ਼ੁਰਗਾਂ ਅਤੇ ਤਰਤੁੱਲੁਸ ਨਾਮ ਦੇ ਵਕੀਲ#24:1 ਇੱਕ, “ਰੋਮਨ ਕਾਨੂੰਨ ਵਿੱਚ ਮਾਹਰ” ਜਾਂ, “ਦੇਸ਼ ਦੇ ਕਾਨੂੰਨਾਂ ਦਾ ਦੁਭਾਸ਼ੀਏ।” ਨਾਲ ਕੈਸਰਿਆ ਨੂੰ ਗਿਆ, ਅਤੇ ਉਨ੍ਹਾਂ ਨੇ ਰਾਜਪਾਲ ਅੱਗੇ ਪੌਲੁਸ ਦੇ ਵਿਰੁੱਧ ਦੋਸ਼ ਲਾਏ। 2ਅਤੇ ਜਦੋਂ ਪੌਲੁਸ ਨੂੰ ਬੁਲਾਇਆ ਗਿਆ, ਤਾਂ ਤਰਤੁੱਲੁਸ ਨੇ ਆਪਣਾ ਮੁਕੱਦਮਾ ਫੇਲਿਕ੍ਸ ਦੇ ਸਾਹਮਣੇ ਪੇਸ਼ ਕੀਤਾ: “ਇਸ ਲਈ ਜੋ ਅਸੀਂ ਤੁਹਾਡੇ ਕਾਰਨ ਵੱਡਾ ਸੁੱਖ ਭੋਗਦੇ ਹਾਂ, ਅਤੇ ਤੁਹਾਡੀ ਸਿਆਣਪ ਨਾਲ ਇਸ ਕੌਮ ਦੇ ਬਹੁਤ ਸਾਰੇ ਕੰਮਾਂ ਦਾ ਸੁਧਾਰ ਕੀਤਾ ਜਾਂਦਾ ਹੈ। 3ਹਰ ਜਗ੍ਹਾ ਅਤੇ ਹਰ ਤਰੀਕੇ ਨਾਲ, ਸਭ ਤੋਂ ਵਧ ਕੇ ਸ੍ਰੇਸ਼ਠ ਫੇਲਿਕ੍ਸ, ਅਸੀਂ ਇਸ ਨੂੰ ਡੂੰਘੇ ਸ਼ੁਕਰਗੁਜ਼ਾਰ ਨਾਲ ਮੰਨਦੇ ਹਾਂ। 4ਪਰ ਇਸ ਲਈ ਜੋ ਤੁਹਾਨੂੰ ਬਹੁਤ ਔਖਾ ਨਾ ਕਰਾਂ, ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਕਿਰਪਾ ਕਰਕੇ ਸਾਡੀਆਂ ਥੋੜੀਆਂ ਜਿਹੀਆਂ ਗੱਲਾਂ ਸੁਣ ਲਓ।
5“ਸਾਨੂੰ ਇਹ ਆਦਮੀ ਪਰੇਸ਼ਾਨ ਕਰਨ ਵਾਲਾ ਲੱਗਿਆ ਹੈ, ਜਿਸ ਨੇ ਸਾਰੀ ਦੁਨੀਆਂ ਦੇ ਯਹੂਦੀਆਂ ਵਿੱਚ ਦੰਗੇ ਭੜਕਾਏ ਸਨ। ਅਤੇ ਇਹ ਨਾਸਰੀ ਪੰਥ ਦਾ ਇੱਕ ਆਗੂ ਹੈ। 6ਅਤੇ ਉਸ ਨੇ ਹੈਕਲ#24:6 ਹੈਕਲ ਯਹੂਦਿਆਂ ਦਾ ਮੰਦਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਵੀ ਕੀਤੀ; ਇਸ ਲਈ ਅਸੀਂ ਉਸ ਨੂੰ ਫੜ ਲਿਆ। 7ਅਸੀਂ ਉਸ ਦਾ ਸਾਡੀ ਬਿਵਸਥਾ ਅਨੁਸਾਰ ਨਿਆਂ ਕੀਤਾ ਹੁੰਦਾ। ਪਰ ਸੈਨਾਪਤੀ ਲਾਇਸੀਅਸ ਆਇਆ ਅਤੇ ਉਸ ਨੂੰ ਬਹੁਤ ਹਿੰਸਾ ਨਾਲ ਸਾਡੇ ਕੋਲ ਲੈ ਗਿਆ,#24:7 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ। 8ਉਸ ਦੀ ਖੁਦ ਜਾਂਚ ਕਰਕੇ ਤੁਸੀਂ ਉਨ੍ਹਾਂ ਸਾਰੇ ਦੋਸ਼ਾਂ ਦੀ ਸੱਚਾਈ ਜਾਣ ਜਾਓਗੇ ਜੋ ਅਸੀਂ ਉਸ ਦੇ ਖ਼ਿਲਾਫ਼ ਲਾ ਰਹੇ ਹਾਂ।”#24:6-8 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਹਨ।
9ਫਿਰ ਦੂਸਰੇ ਯਹੂਦੀਆਂ ਨੇ ਵੀ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਦਾਅਵਾ ਕਰਨ ਲੱਗੇ ਕਿ ਇਹ ਸਾਰੇ ਦੋਸ਼ ਸੱਚ ਹਨ।
10ਰਾਜਪਾਲ ਫੇਲਿਕ੍ਸ ਤੋਂ ਸੰਕੇਤ ਮਿਲਣ ਤੋਂ ਬਾਅਦ, ਪੌਲੁਸ ਨੇ ਜਵਾਬ ਦੇਣਾ ਸ਼ੁਰੂ ਕੀਤਾ, “ਮੈਂ ਜਾਣਦਾ ਹਾਂ ਕਿ ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦੇ ਨਿਆਂ ਅਧਿਕਾਰੀ ਰਹੇ ਹੋ; ਇਸ ਲਈ ਮੈਂ ਖੁਸ਼ੀ ਨਾਲ ਆਪਣੀ ਸਫ਼ਾਈ ਦਿੰਦਾ ਹਾਂ। 11ਤੁਸੀਂ ਇਸ ਸੱਚਾਈ ਦੀ ਪੁਸ਼ਟੀ ਕਰ ਸਕਦੇ ਹੋ ਕਿ ਮੈਂ ਸਿਰਫ ਬਾਰ੍ਹਾਂ ਦਿਨ ਪਹਿਲਾਂ ਯੇਰੂਸ਼ਲੇਮ ਵਿੱਚ ਬੰਦਗੀ ਕਰਨ ਲਈ ਗਿਆ ਸੀ। 12ਅਤੇ ਉਨ੍ਹਾਂ ਨੇ ਹੈਕਲ ਵਿੱਚ ਮੈਨੂੰ ਕਿਸੇ ਦੇ ਨਾਲ ਬਹਿਸ ਕਰਦੇ ਜਾਂ ਲੋਕਾਂ ਨੂੰ ਭੜਕਾਉਂਦੇ ਨਹੀਂ ਵੇਖਿਆ, ਨਾ ਤਾਂ ਪ੍ਰਾਰਥਨਾ ਸਥਾਨ ਵਿੱਚ, ਨਾ ਹੀ ਸ਼ਹਿਰ ਵਿੱਚ। 13ਇਹ ਲੋਕ ਨਾ ਤੁਹਾਨੂੰ ਸਾਬਤ ਕਰ ਸਕਦੇ ਉਹ ਇਲਜ਼ਾਮ ਜਿਹੜੇ ਮੇਰੇ ਤੇ ਲਗਾਏ ਜਾ ਰਹੇ ਹਨ। 14ਪਰ ਮੈਂ ਮੰਨਦਾ ਹਾਂ ਕਿ ਮੈਂ ਉਸ ਰਾਹ ਦੀ ਪਾਲਣਾ ਕਰਦਾ ਹਾਂ, ਜਿਸ ਨੂੰ ਉਹ ਪੰਥ ਕਹਿੰਦੇ ਹਨ। ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੀ ਉਪਾਸਨਾ ਕਰਦਾ ਹਾਂ, ਅਤੇ ਮੈਂ ਯਹੂਦੀ ਕਾਨੂੰਨ ਅਤੇ ਨਬੀਆਂ ਵਿੱਚ ਲਿਖੀਆਂ ਸਾਰੀਆਂ ਗੱਲਾਂ ਵਿੱਚ ਪੱਕਾ ਵਿਸ਼ਵਾਸ ਕਰਦਾ ਹਾਂ। 15ਅਤੇ ਮੈਨੂੰ ਪਰਮੇਸ਼ਵਰ ਵਿੱਚ ਉਹੀ ਉਮੀਦ ਹੈ ਜਿੰਨੀ ਇਨ੍ਹਾਂ ਆਦਮੀਆਂ ਨੇ ਆਪ ਕੀਤੀ ਹੈ, ਕਿ ਧਰਮੀ ਅਤੇ ਕੁਧਰਮੀ ਦੋਹਾਂ ਦਾ ਦੁਬਾਰਾ ਪੁਨਰ-ਉਥਾਨ ਹੋਵੇਗਾ। 16ਇਸ ਲਈ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੇ ਜ਼ਮੀਰ ਨੂੰ ਪਰਮੇਸ਼ਵਰ ਅਤੇ ਮਨੁੱਖ ਦੇ ਸਾਮ੍ਹਣੇ ਸਪੱਸ਼ਟ ਰੱਖਾਂ।
17“ਕਈ ਸਾਲਾਂ ਦੀ ਗ਼ੈਰਹਾਜ਼ਰੀ ਤੋਂ ਬਾਅਦ, ਮੈਂ ਯੇਰੂਸ਼ਲੇਮ ਆਇਆ ਕਿ ਆਪਣੇ ਗਰੀਬ ਲੋਕਾਂ ਲਈ ਤੋਹਫ਼ੇ ਲੈ ਕੇ ਅਤੇ ਭੇਟਾਂ ਦੇਣ ਆਇਆ। 18ਮੈਂ ਰਸਮੀ ਤੌਰ ਤੇ ਸ਼ੁੱਧ ਸੀ ਜਦੋਂ ਉਨ੍ਹਾਂ ਨੇ ਮੈਨੂੰ ਹੈਕਲ ਦੀਆਂ ਕਚਹਿਰੀਆਂ ਵਿੱਚ ਅਜਿਹਾ ਕਰਦਿਆਂ ਪਾਇਆ। ਮੇਰੇ ਨਾਲ ਕੋਈ ਭੀੜ ਨਹੀਂ ਸੀ, ਅਤੇ ਨਾ ਹੀ ਮੈਂ ਕਿਸੇ ਹੰਗਾਮੇ ਵਿੱਚ ਸ਼ਾਮਲ ਸੀ। 19ਪਰ ਏਸ਼ੀਆ ਪ੍ਰਾਂਤ ਦੇ ਕੁਝ ਯਹੂਦੀ ਹਨ, ਜਿਨ੍ਹਾਂ ਨੂੰ ਤੁਹਾਡੇ ਸਾਮ੍ਹਣੇ ਇੱਥੇ ਹੋਣਾ ਚਾਹੀਦਾ ਹੈ ਅਤੇ ਦੋਸ਼ ਲਾਉਣਾ ਚਾਹੀਦਾ ਹੈ ਜੇ ਉਨ੍ਹਾਂ ਦੇ ਕੋਲ ਮੇਰੇ ਵਿਰੁੱਧ ਕੁਝ ਹੈ। 20ਜਾਂ ਇਹ ਜਿਹੜੇ ਇੱਥੇ ਹਨ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਉਹ ਮਹਾਂਸਭਾ ਦੇ ਅੱਗੇ ਖੜ੍ਹੇ ਹੁੰਦੇ ਸਨ ਉਨ੍ਹਾਂ ਨੇ ਮੇਰੇ ਵਿੱਚ ਕਿਹੜਾ ਅਪਰਾਧ ਪਾਇਆ ਸੀ 21ਇਸ ਇੱਕ ਚੀਜ਼ ਨੂੰ ਛੱਡ ਕੇ, ਜੋ ਮੈਂ ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਆਖਿਆ, ‘ਮੁਰਦਿਆਂ ਦੇ ਜੀ ਉੱਠਣ ਵਿੱਚ ਮੇਰੇ ਵਿਸ਼ਵਾਸ ਦੇ ਕਾਰਨ ਅੱਜ ਤੁਹਾਡੇ ਸਾਹਮਣੇ ਮੁਕੱਦਮਾ ਚੱਲ ਰਿਹਾ ਹੈ।’ ”
22ਪਰ ਫੇਲਿਕ੍ਸ, ਜਿਹੜਾ ਇਸ ਪੰਥ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਹ ਕਹਿ ਕੇ ਉਹਨਾਂ ਨੂੰ ਟਾਲ ਦਿੱਤਾ, “ਜਦੋਂ ਲੁਸਿਯਸ ਸੈਨਾਪਤੀ ਆਵੇਗਾ, ਮੈਂ ਤੁਹਾਡੇ ਮੁਕੱਦਮੇ ਦਾ ਫੈਸਲਾ ਕਰਾਂਗਾ।” 23ਉਸ ਨੇ ਸੂਬੇਦਾਰ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਨੂੰ ਪਹਿਰਾ ਦੇਵੇ ਪਰ ਉਸ ਨੂੰ ਕੁਝ ਅਜ਼ਾਦੀ ਵੀ ਦੇਵੇ ਅਤੇ ਉਸ ਦੇ ਦੋਸਤਾਂ ਨੂੰ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਨਾ ਰੋਕੋ।
24ਕਈ ਦਿਨਾਂ ਬਾਅਦ ਫੇਲਿਕ੍ਸ ਆਪਣੀ ਪਤਨੀ ਡਸਿੱਲਾ ਨਾਲ ਆਇਆ, ਜੋ ਕਿ ਯਹੂਦੀ ਸੀ। ਉਸ ਨੇ ਪੌਲੁਸ ਨੂੰ ਬੁਲਾਇਆ ਅਤੇ ਉਸ ਨੂੰ ਸੁਣਿਆ ਜਿਵੇਂ ਉਸ ਨੇ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਬਾਰੇ ਗੱਲ ਕੀਤੀ ਸੀ। 25ਜਿਵੇਂ ਕਿ ਪੌਲੁਸ ਨੇ ਧਾਰਮਿਕਤਾ, ਸੰਜਮ ਅਤੇ ਆਉਣ ਵਾਲੇ ਨਿਆਂ ਬਾਰੇ ਗੱਲ ਕੀਤੀ, ਫੇਲਿਕ੍ਸ ਡਰ ਗਿਆ ਅਤੇ ਕਿਹਾ, “ਹੁਣ ਲਈ ਇਹ ਕਾਫ਼ੀ ਹੈ! ਤੂੰ ਜਾ ਸਕਦਾ। ਫਿਰ ਜਦੋਂ ਮੇਰੇ ਲਈ ਉਚਿਤ ਹੋਵਾਂਗਾ ਤਾਂ ਤੈਨੂੰ ਬੁਲਾਵਾਂਗਾ।” 26ਉਸੇ ਸਮੇਂ ਉਹ ਆਸ ਕਰ ਰਿਹਾ ਸੀ ਕਿ ਪੌਲੁਸ ਉਸ ਨੂੰ ਰਿਸ਼ਵਤ ਦੇਵੇਗਾ, ਇਸ ਲਈ ਉਸ ਨੇ ਅਕਸਰ ਉਸ ਨੂੰ ਬੁਲਾਇਆ ਅਤੇ ਉਸ ਨਾਲ ਗੱਲਬਾਤ ਕਰਦਾ ਹੁੰਦਾ ਸੀ।
27ਜਦੋਂ ਦੋ ਸਾਲ ਬੀਤ ਗਏ, ਫੇਲਿਕ੍ਸ ਦੀ ਜਗ੍ਹਾ ਪੋਰਸੀਅਸ ਫੇਸਤੁਸ ਹਾਕਮ ਬਣ ਕੇ ਆਇਆ, ਪਰ ਕਿਉਂਕਿ ਫੇਲਿਕ੍ਸ ਯਹੂਦੀਆਂ ਉੱਤੇ ਕਿਰਪਾ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਪੌਲੁਸ ਨੂੰ ਕੈਦ ਵਿੱਚ ਛੱਡ ਦਿੱਤਾ।
നിലവിൽ തിരഞ്ഞെടുത്തിരിക്കുന്നു:
ਰਸੂਲਾਂ 24: OPCV
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.