ਰੋਮੀਆਂ 7
7
ਵਿਆਹੁਤਾ ਜੀਵਨ ਤੋਂ ਦ੍ਰਿਸ਼ਟਾਂਤ
1ਮੈਂ ਬਿਵਸਥਾ ਦੇ ਜਾਣਨ ਵਾਲਿਆਂ ਨੂੰ ਕਹਿੰਦਾ ਹਾਂ ਕਿ ਹੇ ਭਾਈਓ, ਕੀ ਤੁਸੀਂ ਨਹੀਂ ਜਾਣਦੇ ਕਿ ਜਦੋਂ ਤੱਕ ਮਨੁੱਖ ਜੀਉਂਦਾ ਰਹਿੰਦਾ ਹੈ ਉਦੋਂ ਤੱਕ ਬਿਵਸਥਾ ਉਸ ਦੇ ਉੱਤੇ ਪ੍ਰਭੁਤਾ ਕਰਦੀ ਹੈ? 2ਕਿਉਂਕਿ ਬਿਵਸਥਾ ਦੇ ਅਨੁਸਾਰ ਵਿਆਹੁਤਾ ਔਰਤ ਆਪਣੇ ਪਤੀ ਦੇ ਨਾਲ ਉਦੋਂ ਤੱਕ ਬੱਝੀ ਹੋਈ ਹੈ ਜਦੋਂ ਤੱਕ ਉਹ ਜੀਉਂਦਾ ਹੈ, ਪਰ ਜੇ ਪਤੀ ਮਰ ਜਾਵੇ ਤਾਂ ਉਹ ਪਤੀ ਦੀ ਬਿਵਸਥਾ ਤੋਂ ਅਜ਼ਾਦ ਹੋ ਜਾਂਦੀ ਹੈ। 3ਸੋ ਜੇ ਉਹ ਆਪਣੇ ਪਤੀ ਦੇ ਜੀਉਂਦੇ ਜੀ ਦੂਜਾ ਪਤੀ ਕਰ ਲਵੇ ਤਾਂ ਵਿਭਚਾਰਣ ਕਹਾਵੇਗੀ, ਪਰ ਜੇ ਪਤੀ ਦੀ ਮੌਤ ਹੋ ਜਾਵੇ ਤਾਂ ਉਹ ਬਿਵਸਥਾ ਤੋਂ ਅਜ਼ਾਦ ਹੋ ਜਾਂਦੀ ਹੈ ਅਤੇ ਦੂਜਾ ਪਤੀ ਕਰਨ 'ਤੇ ਵੀ ਵਿਭਚਾਰਣ ਨਹੀਂ ਕਹਾਵੇਗੀ।
4ਇਸ ਲਈ ਹੇ ਮੇਰੇ ਭਾਈਓ, ਤੁਸੀਂ ਵੀ ਮਸੀਹ ਦੀ ਦੇਹ ਦੇ ਦੁਆਰਾ ਬਿਵਸਥਾ ਲਈ ਮਰ ਗਏ ਕਿ ਉਸ ਦੂਜੇ ਦੇ ਹੋ ਜਾਓ ਜਿਹੜਾ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਤਾਂਕਿ ਅਸੀਂ ਪਰਮੇਸ਼ਰ ਲਈ ਫਲ ਦੇਈਏ। 5ਕਿਉਂਕਿ ਜਦੋਂ ਅਸੀਂ ਸਰੀਰਕ ਸੀ ਤਾਂ ਬਿਵਸਥਾ ਦੇ ਦੁਆਰਾ ਪਾਪ ਦੀਆਂ ਕਾਮਨਾਵਾਂ ਸਾਡੇ ਸਰੀਰਕ ਅੰਗਾਂ ਵਿੱਚ ਕੰਮ ਕਰਦੀਆਂ ਸਨ ਤਾਂਕਿ ਮੌਤ ਦੇ ਲਈ ਫਲ ਦੇਣ। 6ਪਰ ਹੁਣ ਬਿਵਸਥਾ ਦੇ ਲਈ ਮਰ ਕੇ ਜਿਸ ਵਿੱਚ ਅਸੀਂ ਬੱਝੇ ਹੋਏ ਸੀ ਇਸ ਤੋਂ ਅਜ਼ਾਦ ਕੀਤੇ ਗਏ ਤਾਂਕਿ ਅਸੀਂ ਪੁਰਾਣੀ ਲਿਖਤ#7:6 ਅੱਖਰ ਅਨੁਸਾਰ ਨਹੀਂ, ਸਗੋਂ ਆਤਮਾ ਦੀ ਨਵੀਂ ਲਿਖਤ ਅਨੁਸਾਰ ਸੇਵਾ ਕਰੀਏ।
ਬਿਵਸਥਾ ਅਤੇ ਪਾਪ
7ਤਾਂ ਅਸੀਂ ਕੀ ਕਹੀਏ? ਕੀ ਬਿਵਸਥਾ ਪਾਪ ਹੈ? ਬਿਲਕੁਲ ਨਹੀਂ! ਸਗੋਂ ਬਿਵਸਥਾ ਦੇ ਬਿਨਾਂ ਮੈਂ ਪਾਪ ਨੂੰ ਨਾ ਜਾਣਿਆ ਹੁੰਦਾ, ਕਿਉਂਕਿ ਜੇ ਬਿਵਸਥਾ ਨਾ ਕਹਿੰਦੀ ਕਿਲੋਭ ਨਾ ਕਰ#ਕੂਚ 20:17; ਬਿਵਸਥਾ 5:21 ਤਾਂ ਮੈਂ ਲੋਭ ਦੇ ਬਾਰੇ ਨਾ ਜਾਣਦਾ। 8ਪਰ ਪਾਪ ਨੇ ਹੁਕਮ ਦੇ ਰਾਹੀਂ ਮੌਕਾ ਪਾ ਕੇ ਮੇਰੇ ਅੰਦਰ ਹਰ ਤਰ੍ਹਾਂ ਦਾ ਲੋਭ ਪੈਦਾ ਕਰ ਦਿੱਤਾ, ਕਿਉਂਕਿ ਬਿਵਸਥਾ ਦੇ ਬਿਨਾਂ ਪਾਪ ਮੁਰਦਾ ਹੈ। 9ਇੱਕ ਸਮੇਂ ਮੈਂ ਵੀ ਬਿਵਸਥਾ ਦੇ ਬਿਨਾਂ ਜੀਉਂਦਾ ਸੀ, ਪਰ ਜਦੋਂ ਹੁਕਮ ਆਇਆ ਤਾਂ ਪਾਪ ਜੀਉਂਦਾ ਹੋ ਗਿਆ 10ਅਤੇ ਮੈਂ ਮਰ ਗਿਆ। ਜਿਹੜਾ ਹੁਕਮ ਜੀਵਨ ਦੇ ਲਈ ਸੀ ਉਹੀ ਮੇਰੇ ਲਈ ਮੌਤ ਬਣ ਗਿਆ, 11ਕਿਉਂਕਿ ਪਾਪ ਨੇ ਮੌਕਾ ਪਾ ਕੇ ਹੁਕਮ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਇਸ ਦੇ ਦੁਆਰਾ ਮੈਨੂੰ ਮਾਰ ਸੁੱਟਿਆ। 12ਇਸ ਲਈ ਬਿਵਸਥਾ ਪਵਿੱਤਰ ਹੈ ਅਤੇ ਹੁਕਮ ਵੀ ਪਵਿੱਤਰ, ਸੱਚਾ ਅਤੇ ਚੰਗਾ ਹੈ।
ਸਾਡੇ ਅੰਦਰ ਪਾਪ ਦੀ ਸਮੱਸਿਆ
13ਤਾਂ, ਕੀ ਜੋ ਚੰਗਾ ਹੈ ਉਹ ਮੇਰੇ ਲਈ ਮੌਤ ਬਣਿਆ? ਬਿਲਕੁਲ ਨਹੀਂ! ਸਗੋਂ ਪਾਪ ਉਸ ਚੰਗੇ ਦੇ ਦੁਆਰਾ ਮੇਰੇ ਲਈ ਮੌਤ ਬਣਿਆ ਤਾਂਕਿ ਪਾਪ ਪਰਗਟ ਹੋਵੇ ਤਾਂ ਜੋ ਹੁਕਮ ਦੇ ਰਾਹੀਂ ਪਾਪ ਅੱਤ ਬੁਰਾ ਠਹਿਰੇ।
14ਕਿਉਂਕਿ ਅਸੀਂ ਜਾਣਦੇ ਹਾਂ ਕਿ ਬਿਵਸਥਾ ਆਤਮਕ ਹੈ, ਪਰ ਮੈਂ ਸਰੀਰਕ ਹਾਂ ਅਤੇ ਪਾਪ ਦੇ ਹੱਥੀਂ ਵੇਚਿਆ ਗਿਆ ਹਾਂ। 15ਇਸ ਲਈ ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਦਾ ਹਾਂ, ਕਿਉਂਕਿ ਜੋ ਮੈਂ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ, ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਘਿਰਣਾ ਆਉਂਦੀ ਹੈ। 16ਸੋ ਜੇ ਮੈਂ ਉਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਮੈਂ ਬਿਵਸਥਾ ਨਾਲ ਸਹਿਮਤ ਹੁੰਦਾ ਹਾਂ ਕਿ ਇਹ ਚੰਗੀ ਹੈ। 17ਸੋ ਹੁਣ ਇਹ ਕਰਨ ਵਾਲਾ ਮੈਂ ਨਹੀਂ, ਸਗੋਂ ਉਹ ਪਾਪ ਹੈ ਜਿਹੜਾ ਮੇਰੇ ਵਿੱਚ ਵੱਸਦਾ ਹੈ। 18ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਵਿੱਚ ਅਰਥਾਤ ਮੇਰੇ ਸਰੀਰ ਵਿੱਚ ਕੋਈ ਭਲੀ ਗੱਲ ਵਾਸ ਨਹੀਂ ਕਰਦੀ। ਕਿਉਂਕਿ ਮੇਰੇ ਅੰਦਰ ਭਲਾ ਕਰਨ ਦੀ ਇੱਛਾ ਤਾਂ ਹੈ, ਪਰ ਭਲਾ ਮੇਰੇ ਕੋਲੋਂ ਨਹੀਂ ਹੁੰਦਾ। 19ਕਿਉਂਕਿ ਜੋ ਭਲਾਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੇਰੇ ਕੋਲੋਂ ਨਹੀਂ ਹੁੰਦੀ, ਪਰ ਜੋ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ, ਉਹੀ ਮੈਂ ਕਰਦਾ ਹਾਂ। 20ਸੋ ਹੁਣ ਜੇ ਮੈਂ ਉਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਇਸ ਨੂੰ ਕਰਨ ਵਾਲਾ ਮੈਂ ਨਹੀਂ, ਸਗੋਂ ਉਹ ਪਾਪ ਹੈ ਜਿਹੜਾ ਮੇਰੇ ਅੰਦਰ ਵਾਸ ਕਰਦਾ ਹੈ।
21ਇਸ ਲਈ ਮੈਂ ਇਹ ਨਿਯਮ ਵੇਖਦਾ ਹਾਂ ਕਿ ਜਦੋਂ ਮੈਂ ਭਲਾਈ ਕਰਨਾ ਚਾਹੁੰਦਾ ਹਾਂ ਤਾਂ ਬੁਰਾਈ ਮੇਰੇ ਨਾਲ ਹੀ ਰਹਿੰਦੀ ਹੈ। 22ਕਿਉਂਕਿ ਮੈਂ ਅੰਦਰੂਨੀ ਮਨੁੱਖ ਦੇ ਕਾਰਨ ਪਰਮੇਸ਼ਰ ਦੀ ਬਿਵਸਥਾ ਵਿੱਚ ਅਨੰਦ ਹੁੰਦਾ ਹਾਂ। 23ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿੱਚ ਇੱਕ ਹੋਰ ਬਿਵਸਥਾ ਵੇਖਦਾ ਹਾਂ ਜੋ ਮੇਰੀ ਬੁੱਧ ਦੀ ਬਿਵਸਥਾ ਦੇ ਵਿਰੁੱਧ ਲੜਦੀ ਹੈ ਅਤੇ ਮੈਨੂੰ ਪਾਪ ਦੀ ਬਿਵਸਥਾ ਦਾ ਜੋ ਮੇਰੇ ਸਰੀਰ ਦੇ ਅੰਗਾਂ ਵਿੱਚ ਹੈ, ਗੁਲਾਮ ਬਣਾ ਲੈਂਦੀ ਹੈ।
24ਮੈਂ ਕਿੰਨਾ ਮੰਦਭਾਗਾ ਮਨੁੱਖ ਹਾਂ! ਕੌਣ ਮੈਨੂੰ ਮੌਤ ਦੇ ਇਸ ਸਰੀਰ ਤੋਂ ਛੁਡਾਏਗਾ? 25ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦਾ ਧੰਨਵਾਦ ਹੋਵੇ! ਸੋ ਮੈਂ ਆਪਣੀ ਬੁੱਧ ਤੋਂ ਤਾਂ ਪਰਮੇਸ਼ਰ ਦੀ ਬਿਵਸਥਾ ਦੀ ਗੁਲਾਮੀ ਕਰਦਾ ਹਾਂ, ਪਰ ਸਰੀਰ ਤੋਂ ਪਾਪ ਦੀ ਬਿਵਸਥਾ ਦੀ।
നിലവിൽ തിരഞ്ഞെടുത്തിരിക്കുന്നു:
ਰੋਮੀਆਂ 7: PSB
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative

: