ਰੋਮੀਆਂ 6
6
ਮਸੀਹ ਵਿੱਚ ਨਵਾਂ ਜੀਵਨ
1ਤਾਂ ਅਸੀਂ ਕੀ ਕਹੀਏ? ਕੀ ਅਸੀਂ ਪਾਪ ਕਰਦੇ ਰਹੀਏ ਤਾਂਕਿ ਕਿਰਪਾ ਬਹੁਤੀ ਹੋਵੇ? 2ਬਿਲਕੁਲ ਨਹੀਂ! ਅਸੀਂ ਜਿਹੜੇ ਪਾਪ ਦੇ ਲਈ ਮਰ ਗਏ, ਫਿਰ ਕਿਵੇਂ ਇਸ ਵਿੱਚ ਜੀਵਨ ਬਿਤਾਈਏ? 3ਜਾਂ ਕੀ ਤੁਸੀਂ ਨਹੀਂ ਜਾਣਦੇ ਕਿ ਜਿੰਨਿਆਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ ਉਨ੍ਹਾਂ ਉਸ ਦੀ ਮੌਤ ਦਾ ਬਪਤਿਸਮਾ ਲਿਆ? 4ਸੋ ਮੌਤ ਦਾ ਬਪਤਿਸਮਾ ਲੈਣ ਕਰਕੇ ਅਸੀਂ ਉਸ ਦੇ ਨਾਲ ਦਫ਼ਨਾਏ ਗਏ ਤਾਂਕਿ ਜਿਸ ਤਰ੍ਹਾਂ ਪਿਤਾ ਦੇ ਤੇਜ ਦੁਆਰਾ ਮਸੀਹ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਉਸੇ ਤਰ੍ਹਾਂ ਅਸੀਂ ਵੀ ਜੀਵਨ ਦੇ ਨਵੇਂ ਰਾਹ ਵਿੱਚ ਚੱਲੀਏ। 5ਕਿਉਂਕਿ ਜੇ ਅਸੀਂ ਉਸ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਇੱਕ ਕੀਤੇ ਗਏ ਹਾਂ ਤਾਂ ਉਸ ਦੇ ਪੁਨਰ-ਉਥਾਨ ਵਿੱਚ ਵੀ ਇੱਕ ਕੀਤੇ ਜਾਵਾਂਗੇ, 6ਕਿਉਂ ਜੋ ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਮਨੁੱਖੀ ਸੁਭਾਅ ਉਸ ਦੇ ਨਾਲ ਸਲੀਬ ਚੜ੍ਹਾਇਆ ਗਿਆ ਤਾਂਕਿ ਪਾਪ ਦਾ ਸਰੀਰ ਨਾਸ ਹੋ ਜਾਵੇ ਅਤੇ ਅਸੀਂ ਅੱਗੇ ਤੋਂ ਇਸ ਦੀ ਗੁਲਾਮੀ ਨਾ ਕਰੀਏ। 7ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਮੁਕਤ ਕੀਤਾ ਗਿਆ। 8ਪਰ ਜੇ ਅਸੀਂ ਮਸੀਹ ਦੇ ਨਾਲ ਮਰ ਗਏ ਤਾਂ ਸਾਨੂੰ ਵਿਸ਼ਵਾਸ ਹੈ ਕਿ ਉਸ ਦੇ ਨਾਲ ਜੀਵਾਂਗੇ ਵੀ, 9ਕਿਉਂਕਿ ਅਸੀਂ ਜਾਣਦੇ ਹਾਂ ਕਿ ਮਸੀਹ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਅਤੇ ਫਿਰ ਨਹੀਂ ਮਰੇਗਾ; ਹੁਣ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ। 10ਕਿਉਂਕਿ ਉਹ ਜਿਹੜਾ ਮਰਿਆ ਉਹ ਪਾਪ ਦੇ ਲਈ ਇੱਕੋ ਵਾਰ ਮਰਿਆ, ਪਰ ਉਹ ਜਿਹੜਾ ਜੀਉਂਦਾ ਹੈ ਉਹ ਪਰਮੇਸ਼ਰ ਦੇ ਲਈ ਜੀਉਂਦਾ ਹੈ। 11ਇਸ ਲਈ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਲਈ ਮਰੇ ਹੋਏ, ਪਰ#6:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਡੇ ਪ੍ਰਭੂ” ਲਿਖਿਆ ਹੈ। ਮਸੀਹ ਯਿਸੂ ਵਿੱਚ ਪਰਮੇਸ਼ਰ ਲਈ ਜੀਉਂਦੇ ਸਮਝੋ।
12ਸੋ ਪਾਪ ਨੂੰ ਆਪਣੇ ਮਰਨਹਾਰ ਸਰੀਰ ਉੱਤੇ ਰਾਜ ਨਾ ਕਰਨ ਦਿਓ ਕਿਤੇ ਅਜਿਹਾ ਨਾ ਹੋਵੇ ਕਿ ਇਸ ਦੀਆਂ ਬੁਰੀਆਂ ਲਾਲਸਾਵਾਂ ਦੇ ਅਧੀਨ ਹੋ ਜਾਓ, 13ਨਾ ਹੀ ਆਪਣੇ ਸਰੀਰ ਦੇ ਅੰਗਾਂ ਨੂੰ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਸੌਂਪੋ, ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਜਾਣ ਕੇ ਆਪਣੇ ਸਰੀਰ ਦੇ ਅੰਗਾਂ ਨੂੰ ਧਾਰਮਿਕਤਾ ਦੇ ਹਥਿਆਰ ਹੋਣ ਲਈ ਪਰਮੇਸ਼ਰ ਨੂੰ ਸੌਂਪ ਦਿਓ। 14ਤਦ ਪਾਪ ਤੁਹਾਡੇ ਉੱਤੇ ਰਾਜ ਨਹੀਂ ਕਰੇਗਾ, ਕਿਉਂਕਿ ਤੁਸੀਂ ਬਿਵਸਥਾ ਦੇ ਨਹੀਂ, ਸਗੋਂ ਕਿਰਪਾ ਦੇ ਅਧੀਨ ਹੋ।
ਧਾਰਮਿਕਤਾ ਦੇ ਦਾਸ
15ਤਾਂ ਕੀ? ਕੀ ਅਸੀਂ ਪਾਪ ਕਰਨ ਵਿੱਚ ਲੱਗੇ ਰਹੀਏ ਕਿਉਂਕਿ ਅਸੀਂ ਬਿਵਸਥਾ ਦੇ ਨਹੀਂ ਸਗੋਂ ਕਿਰਪਾ ਦੇ ਅਧੀਨ ਹਾਂ? ਬਿਲਕੁਲ ਨਹੀਂ! 16ਕੀ ਤੁਸੀਂ ਨਹੀਂ ਜਾਣਦੇ ਕਿ ਜਿਸ ਦੀ ਆਗਿਆਕਾਰੀ ਲਈ ਤੁਸੀਂ ਆਪਣੇ ਆਪ ਨੂੰ ਦਾਸਾਂ ਵਾਂਗ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਕਿਉਂਕਿ ਤੁਸੀਂ ਉਸ ਦੀ ਆਗਿਆ ਮੰਨਦੇ ਹੋ; ਭਾਵੇਂ ਪਾਪ ਦੇ ਜਿਸ ਦਾ ਨਤੀਜਾ ਮੌਤ ਹੈ, ਭਾਵੇਂ ਆਗਿਆਕਾਰੀ ਦੇ ਜਿਸ ਦਾ ਨਤੀਜਾ ਧਾਰਮਿਕਤਾ ਹੈ। 17ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਭਾਵੇਂ ਤੁਸੀਂ ਪਾਪ ਦੇ ਗੁਲਾਮ ਸੀ, ਤਾਂ ਵੀ ਤੁਸੀਂ ਮਨ ਤੋਂ ਉਸ ਸਿੱਖਿਆ ਦੀ ਆਗਿਆਕਾਰੀ ਕੀਤੀ ਜਿਸ ਦੇ ਲਈ ਤੁਸੀਂ ਸੌਂਪੇ ਗਏ 18ਅਤੇ ਪਾਪ ਤੋਂ ਅਜ਼ਾਦ ਹੋ ਕੇ ਧਾਰਮਿਕਤਾ ਦੇ ਦਾਸ ਬਣ ਗਏ।
19ਤੁਹਾਡੀ ਸਰੀਰਕ ਨਿਰਬਲਤਾ ਦੇ ਕਾਰਨ ਮੈਂ ਮਨੁੱਖੀ ਨਜ਼ਰੀਏ ਤੋਂ ਕਹਿੰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਅੰਗਾਂ ਨੂੰ ਅਸ਼ੁੱਧਤਾ ਅਤੇ ਕੁਧਰਮ ਲਈ ਕੁਧਰਮ ਦੇ ਦਾਸ ਬਣਾ ਕੇ ਸੌਂਪ ਦਿੱਤਾ ਉਸੇ ਤਰ੍ਹਾਂ ਹੁਣ ਆਪਣੇ ਅੰਗਾਂ ਨੂੰ ਪਵਿੱਤਰਤਾ ਲਈ ਧਾਰਮਿਕਤਾ ਦੇ ਦਾਸ ਬਣਾ ਕੇ ਸੌਂਪ ਦਿਓ। 20ਕਿਉਂਕਿ ਜਦੋਂ ਤੁਸੀਂ ਪਾਪ ਦੇ ਦਾਸ ਸੀ ਤਾਂ ਤੁਸੀਂ ਧਾਰਮਿਕਤਾ ਤੋਂ ਅਜ਼ਾਦ ਸੀ। 21ਤਾਂ ਉਦੋਂ ਤੁਹਾਨੂੰ ਉਨ੍ਹਾਂ ਗੱਲਾਂ ਦਾ ਕੀ ਫਲ ਮਿਲਿਆ ਜਿਨ੍ਹਾਂ ਤੋਂ ਹੁਣ ਤੁਸੀਂ ਸ਼ਰਮਿੰਦਾ ਹੁੰਦੇ ਹੋ? ਕਿਉਂਕਿ ਉਨ੍ਹਾਂ ਗੱਲਾਂ ਦਾ ਅੰਤ ਮੌਤ ਹੈ। 22ਪਰ ਹੁਣ ਪਾਪ ਤੋਂ ਅਜ਼ਾਦ ਹੋ ਕੇ ਅਤੇ ਪਰਮੇਸ਼ਰ ਦੇ ਦਾਸ ਬਣ ਕੇ ਤੁਹਾਨੂੰ ਉਹ ਫਲ ਮਿਲਿਆ ਜਿਸ ਤੋਂ ਪਵਿੱਤਰਤਾ ਪ੍ਰਾਪਤ ਹੁੰਦੀ ਹੈ ਅਤੇ ਜਿਸ ਦਾ ਅੰਤ ਸਦੀਪਕ ਜੀਵਨ ਹੈ। 23ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦਾ ਵਰਦਾਨ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਸਦੀਪਕ ਜੀਵਨ ਹੈ।
നിലവിൽ തിരഞ്ഞെടുത്തിരിക്കുന്നു:
ਰੋਮੀਆਂ 6: PSB
ഹൈലൈറ്റ് ചെയ്യുക
പങ്ക് വെക്കു
പകർത്തുക

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative

: