ਰੋਮੀਆਂ 16
16
ਭੈਣ ਫ਼ੀਬੀ ਦੀ ਪ੍ਰਸ਼ੰਸਾ
1ਹੁਣ ਮੈਂ ਸਾਡੀ ਭੈਣ ਫ਼ੀਬੀ ਨੂੰ ਜਿਹੜੀ ਕੰਖਰਿਯਾ ਦੀ ਕਲੀਸਿਯਾ ਦੀ ਸੇਵਕਾ ਹੈ, ਤੁਹਾਡੇ ਸਪੁਰਦ ਕਰਦਾ ਹਾਂ 2ਕਿ ਉਸ ਨੂੰ ਪ੍ਰਭੂ ਵਿੱਚ ਗ੍ਰਹਿਣ ਕਰੋ ਜਿਵੇਂ ਕਿ ਸੰਤਾਂ#16:2 ਅਰਥਾਤ ਪਵਿੱਤਰ ਲੋਕਾਂ ਨੂੰ ਯੋਗ ਹੈ ਅਤੇ ਜਿਸ ਕਿਸੇ ਗੱਲ ਵਿੱਚ ਉਸ ਨੂੰ ਤੁਹਾਡੀ ਜ਼ਰੂਰਤ ਹੋਵੇ ਉਸ ਵਿੱਚ ਉਸ ਦੀ ਸਹਾਇਤਾ ਕਰੋ, ਕਿਉਂਕਿ ਉਹ ਬਹੁਤਿਆਂ ਲਈ ਅਤੇ ਮੇਰੇ ਲਈ ਵੀ ਸਹਾਇਕਣ ਬਣੀ।
ਸਲਾਮ
3ਪਰਿਸਕਾ ਅਤੇ ਅਕੂਲਾ ਨੂੰ ਸਲਾਮ ਕਹਿਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਸਹਿਕਰਮੀ ਹਨ, 4ਜਿਨ੍ਹਾਂ ਨੇ ਮੇਰੀ ਜਾਨ ਦੀ ਖਾਤਰ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਇਆ। ਕੇਵਲ ਮੈਂ ਹੀ ਨਹੀਂ, ਸਗੋਂ ਪਰਾਈਆਂ ਕੌਮਾਂ ਦੀਆਂ ਸਭ ਕਲੀਸਿਆਵਾਂ ਵੀ ਉਨ੍ਹਾਂ ਦਾ ਧੰਨਵਾਦ ਕਰਦੀਆਂ ਹਨ। 5ਉਸ ਕਲੀਸਿਯਾ ਨੂੰ ਵੀ ਜਿਹੜੀ ਉਨ੍ਹਾਂ ਦੇ ਘਰ ਵਿੱਚ ਹੈ, ਸਲਾਮ ਕਹਿਣਾ। ਮੇਰੇ ਪਿਆਰੇ ਇਪੈਨੇਤੁਸ ਨੂੰ ਸਲਾਮ ਕਹਿਣਾ ਜਿਹੜਾ ਮਸੀਹ ਲਈ ਅਸਿਯਾ#16:5 ਏਸ਼ੀਆ ਦਾ ਪੱਛਮੀ ਹਿੱਸਾ ਦਾ ਪਹਿਲਾ ਫਲ ਹੈ। 6ਮਰਿਯਮ ਨੂੰ ਸਲਾਮ ਕਹਿਣਾ ਜਿਸ ਨੇ ਤੁਹਾਡੇ#16:6 ਕੁਝ ਹਸਤਲੇਖਾਂ ਵਿੱਚ “ਤੁਹਾਡੇ” ਦੇ ਸਥਾਨ 'ਤੇ “ਸਾਡੇ” ਲਿਖਿਆ ਹੈ। ਲਈ ਬਹੁਤ ਮਿਹਨਤ ਕੀਤੀ। 7ਅੰਦਰੁਨਿਕੁਸ ਅਤੇ ਯੂਨਿਯਾਸ ਨੂੰ ਸਲਾਮ ਕਹਿਣਾ ਜਿਹੜੇ ਮੇਰੇ ਰਿਸ਼ਤੇਦਾਰ ਅਤੇ ਸੰਗੀ ਕੈਦੀ ਹਨ ਅਤੇ ਰਸੂਲਾਂ ਵਿੱਚ ਨੇਕਨਾਮ ਅਤੇ ਮਸੀਹ ਵਿੱਚ ਮੇਰੇ ਤੋਂ ਪਹਿਲਾਂ ਦੇ ਹਨ। 8ਪ੍ਰਭੂ ਵਿੱਚ ਮੇਰੇ ਪਿਆਰੇ ਅੰਪਲਿਯਾਤੁਸ ਨੂੰ ਸਲਾਮ ਕਹਿਣਾ। 9ਮਸੀਹ ਵਿੱਚ ਸਾਡੇ ਸਹਿਕਰਮੀ ਉਰਬਾਨੁਸ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਸਲਾਮ ਕਹਿਣਾ। 10ਅਪਿੱਲੇਸ ਨੂੰ ਜਿਹੜਾ ਮਸੀਹ ਵਿੱਚ ਪਰਵਾਨਯੋਗ ਹੈ, ਸਲਾਮ ਕਹਿਣਾ। ਅਰਿਸਤੁਬੂਲੁਸ ਦੇ ਘਰਾਣੇ ਨੂੰ ਸਲਾਮ ਕਹਿਣਾ। 11ਮੇਰੇ ਰਿਸ਼ਤੇਦਾਰ ਹੇਰੋਦਿਯੋਨ ਨੂੰ ਸਲਾਮ ਕਹਿਣਾ। ਨਰਕਿੱਸੁਸ ਦੇ ਘਰਾਣੇ ਵਿੱਚੋਂ ਜਿਹੜੇ ਪ੍ਰਭੂ ਵਿੱਚ ਹਨ, ਉਨ੍ਹਾਂ ਨੂੰ ਸਲਾਮ ਕਹਿਣਾ। 12ਤਰੁਫ਼ੈਨਾ ਅਤੇ ਤਰੁਫ਼ੋਸਾ ਨੂੰ ਜਿਹੜੀਆਂ ਪ੍ਰਭੂ ਵਿੱਚ ਮਿਹਨਤ ਕਰ ਰਹੀਆਂ ਹਨ, ਸਲਾਮ ਕਹਿਣਾ। ਪਿਆਰੀ ਪਰਸੀਸ ਨੂੰ ਸਲਾਮ ਕਹਿਣਾ ਜਿਸ ਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ। 13ਰੂਫ਼ੁਸ ਨੂੰ ਜਿਹੜਾ ਪ੍ਰਭੂ ਵਿੱਚ ਚੁਣਿਆ ਹੋਇਆ ਹੈ ਅਤੇ ਉਸ ਦੀ ਮਾਤਾ ਨੂੰ ਜੋ ਮੇਰੀ ਵੀ ਮਾਤਾ ਹੈ, ਸਲਾਮ ਕਹਿਣਾ। 14ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਤੁਰਬਾਸ, ਹਿਰਮਾਸ ਅਤੇ ਉਨ੍ਹਾਂ ਦੇ ਨਾਲ ਦੇ ਭਾਈਆਂ ਨੂੰ ਸਲਾਮ ਕਹਿਣਾ। 15ਫਿਲੁਲੁਗੁਸ ਅਤੇ ਯੂਲਿਯਾ, ਨੇਰਿਯੁਸ ਅਤੇ ਉਸ ਦੀ ਭੈਣ ਅਤੇ ਉਲੁੰਪਾਸ ਅਤੇ ਉਨ੍ਹਾਂ ਦੇ ਨਾਲ ਦੇ ਸਾਰੇ ਸੰਤਾਂ ਨੂੰ ਸਲਾਮ ਕਹਿਣਾ। 16ਪਵਿੱਤਰ ਚੁੰਮੇ ਨਾਲ ਇੱਕ ਦੂਜੇ ਨੂੰ ਸਲਾਮ ਕਹੋ। ਮਸੀਹ ਦੀਆਂ ਸਭ ਕਲੀਸਿਆਵਾਂ ਤੁਹਾਨੂੰ ਸਲਾਮ ਕਹਿੰਦੀਆਂ ਹਨ।
ਫੁੱਟ ਪਾਉਣ ਵਾਲਿਆਂ ਤੋਂ ਸਾਵਧਾਨ
17ਹੁਣ ਹੇ ਭਾਈਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਉਸ ਸਿੱਖਿਆ ਦੇ ਉਲਟ ਜਿਹੜੀ ਤੁਸੀਂ ਪਾਈ ਹੈ, ਫੁੱਟਾਂ ਪਾਉਂਦੇ ਅਤੇ ਠੋਕਰ ਖੁਆਉਣ ਦਾ ਕਾਰਨ ਬਣਦੇ ਹਨ ਉਨ੍ਹਾਂ 'ਤੇ ਨਜ਼ਰ ਰੱਖੋ ਅਤੇ ਉਨ੍ਹਾਂ ਤੋਂ ਪਰੇ ਰਹੋ। 18ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਨਹੀਂ, ਸਗੋਂ ਆਪਣੇ ਪੇਟ ਦੀ ਸੇਵਾ ਕਰਦੇ ਹਨ ਅਤੇ ਆਪਣੀਆਂ ਚਿਕਨੀਆਂ ਚੋਪੜੀਆਂ ਅਤੇ ਚਾਪਲੂਸੀ ਵਾਲੀਆਂ ਗੱਲਾਂ ਨਾਲ ਸਿੱਧੇ-ਸਾਦੇ ਲੋਕਾਂ ਦੇ ਮਨਾਂ ਨੂੰ ਭਰਮਾ ਦਿੰਦੇ ਹਨ।
ਆਖਰੀ ਹਿਦਾਇਤ
19ਤੁਹਾਡੀ ਆਗਿਆਕਾਰੀ ਦੀ ਚਰਚਾ ਸਭਨਾਂ ਮਨੁੱਖਾਂ ਤੱਕ ਪਹੁੰਚੀ ਹੈ; ਇਸ ਕਰਕੇ ਮੈਂ ਤੁਹਾਡੇ ਵਿਖੇ ਅਨੰਦ ਕਰਦਾ ਹਾਂ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਭਲਾਈ ਦੇ ਲਈ ਬੁੱਧਵਾਨ ਅਤੇ ਬੁਰਾਈ ਦੇ ਲਈ ਭੋਲੇ ਬਣੋ। 20ਸ਼ਾਂਤੀ ਦਾ ਪਰਮੇਸ਼ਰ ਛੇਤੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਹੇਠ ਕੁਚਲੇਗਾ। ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਬਣੀ ਰਹੇ।
21ਮੇਰਾ ਸਹਿਕਰਮੀ ਤਿਮੋਥਿਉਸ ਅਤੇ ਲੂਕਿਯੁਸ ਅਤੇ ਯਸੋਨ ਅਤੇ ਸੋਸੀਪਤਰੁਸ ਅਤੇ ਮੇਰੇ ਰਿਸ਼ਤੇਦਾਰ ਤੁਹਾਨੂੰ ਸਲਾਮ ਕਹਿੰਦੇ ਹਨ। 22ਮੈਂ ਤਰਤਿਯੁਸ ਜਿਹੜਾ ਇਸ ਪੱਤ੍ਰੀ ਦਾ ਲਿਖਣ ਵਾਲਾ ਹਾਂ, ਪ੍ਰਭੂ ਵਿੱਚ ਤੁਹਾਨੂੰ ਸਲਾਮ ਕਹਿੰਦਾ ਹਾਂ। 23ਮੇਰੀ ਅਤੇ ਸਾਰੀ ਕਲੀਸਿਯਾ ਦੀ ਪਰਾਹੁਣਚਾਰੀ ਕਰਨ ਵਾਲਾ ਗਾਯੁਸ ਤੁਹਾਨੂੰ ਸਲਾਮ ਕਹਿੰਦਾ ਹੈ। ਨਗਰ ਦਾ ਖਜ਼ਾਨਚੀ ਇਰਸਤੁਸ ਅਤੇ ਭਾਈ ਕੁਆਰਤੁਸ ਤੁਹਾਨੂੰ ਸਲਾਮ ਕਹਿੰਦੇ ਹਨ। 24[ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਭਨਾਂ ਦੇ ਨਾਲ ਬਣੀ ਰਹੇ। ਆਮੀਨ।]#16:24 ਕੁਝ ਹਸਤਲੇਖਾਂ ਵਿੱਚ ਇਹ ਆਇਤ ਵੀ ਪਾਈ ਜਾਂਦੀ ਹੈ।
ਪਰਮੇਸ਼ਰ ਦੀ ਉਸਤਤ
25ਹੁਣ ਉਸ ਦੀ ਜਿਹੜਾ ਤੁਹਾਨੂੰ ਮੇਰੀ ਖੁਸ਼ਖ਼ਬਰੀ ਅਰਥਾਤ ਯਿਸੂ ਮਸੀਹ ਦੇ ਪ੍ਰਚਾਰ ਦੇ ਅਨੁਸਾਰ ਦ੍ਰਿੜ੍ਹ ਕਰ ਸਕਦਾ ਹੈ, ਉਸ ਭੇਤ ਦੇ ਪਰਕਾਸ਼ ਦੇ ਅਨੁਸਾਰ ਜਿਹੜਾ ਅਨੰਤ ਕਾਲ ਤੋਂ ਗੁਪਤ ਰੱਖਿਆ ਗਿਆ ਸੀ 26ਪਰ ਹੁਣ ਪਰਗਟ ਕੀਤਾ ਗਿਆ ਅਤੇ ਅਨਾਦੀ ਪਰਮੇਸ਼ਰ ਦੇ ਹੁਕਮ ਅਨੁਸਾਰ ਨਬੀਆਂ ਦੀਆਂ ਲਿਖਤਾਂ ਰਾਹੀਂ ਸਭ ਪਰਾਈਆਂ ਕੌਮਾਂ ਨੂੰ ਦੱਸਿਆ ਗਿਆ ਕਿ ਉਹ ਵਿਸ਼ਵਾਸ ਦੇ ਆਗਿਆਕਾਰੀ ਹੋ ਜਾਣ, 27ਉਸੇ ਇੱਕੋ-ਇੱਕ ਬੁੱਧਵਾਨ ਪਰਮੇਸ਼ਰ ਦੀ ਮਹਿਮਾ ਯਿਸੂ ਮਸੀਹ ਦੇ ਰਾਹੀਂ ਯੁਗੋ-ਯੁਗ ਹੁੰਦੀ ਰਹੇ। ਆਮੀਨ।
നിലവിൽ തിരഞ്ഞെടുത്തിരിക്കുന്നു:
ਰੋਮੀਆਂ 16: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative

: