ਰੋਮੀਆਂ 15

15
ਦੂਜਿਆਂ ਦੀ ਉੱਨਤੀ ਕਰੋ
1ਹੁਣ ਅਸੀਂ ਜਿਹੜੇ ਬਲਵੰਤ ਹਾਂ ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਕਮਜ਼ੋਰੀਆਂ ਨੂੰ ਸਹਿ ਲਈਏ ਅਤੇ ਆਪਣੇ ਆਪ ਨੂੰ ਖੁਸ਼ ਨਾ ਕਰੀਏ। 2ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੇ ਭਲੇ ਲਈ ਉਸ ਨੂੰ ਖੁਸ਼ ਰੱਖੇ ਤਾਂਕਿ ਉਸ ਦੀ ਉੱਨਤੀ ਹੋਵੇ। 3ਕਿਉਂਕਿ ਮਸੀਹ ਨੇ ਵੀ ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ, ਪਰ ਜਿਵੇਂ ਲਿਖਿਆ ਹੈ:“ਤੇਰੇ ਨਿੰਦਕਾਂ ਦੀ ਨਿੰਦਾ ਮੇਰੇ ਉੱਤੇ ਆ ਪਈ।”#ਜ਼ਬੂਰ 69:9 4ਕਿਉਂਕਿ ਜੋ ਕੁਝ ਪਹਿਲਾਂ ਲਿਖਿਆ ਗਿਆ ਉਹ ਸਾਡੀ ਸਿੱਖਿਆ ਲਈ ਲਿਖਿਆ ਗਿਆ ਤਾਂਕਿ ਅਸੀਂ ਧੀਰਜ ਅਤੇ ਲਿਖਤਾਂ ਦੇ ਦਿਲਾਸੇ ਤੋਂ ਆਸ ਰੱਖੀਏ। 5ਹੁਣ ਧੀਰਜ ਅਤੇ ਦਿਲਾਸੇ ਦਾ ਪਰਮੇਸ਼ਰ ਤੁਹਾਨੂੰ ਇਹ ਬਖਸ਼ੇ ਕਿ ਮਸੀਹ ਯਿਸੂ ਦੇ ਅਨੁਸਾਰ ਆਪਸ ਵਿੱਚ ਇੱਕ ਮਨ ਹੋਵੋ, 6ਤਾਂਕਿ ਤੁਸੀਂ ਇੱਕ ਮਨ ਅਤੇ ਇੱਕ ਅਵਾਜ਼ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦੀ ਮਹਿਮਾ ਕਰੋ।
ਮਿਲ ਕੇ ਪਰਮੇਸ਼ਰ ਦੀ ਮਹਿਮਾ ਕਰੋ
7ਇਸ ਕਰਕੇ ਇੱਕ ਦੂਜੇ ਨੂੰ ਗ੍ਰਹਿਣ ਕਰੋ ਜਿਵੇਂ ਮਸੀਹ ਨੇ ਵੀ ਪਰਮੇਸ਼ਰ ਦੀ ਮਹਿਮਾ ਲਈ ਤੁਹਾਨੂੰ#15:7 ਕੁਝ ਹਸਤਲੇਖਾਂ ਵਿੱਚ “ਤੁਹਾਨੂੰ” ਦੇ ਸਥਾਨ 'ਤੇ “ਸਾਨੂੰ” ਲਿਖਿਆ ਹੈ। ਗ੍ਰਹਿਣ ਕੀਤਾ। 8ਮੈਂ ਕਹਿੰਦਾ ਹਾਂ ਕਿ ਪਰਮੇਸ਼ਰ ਦੀ ਸਚਾਈ ਦੀ ਖਾਤਰ#15:8 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ” ਲਿਖਿਆ ਹੈ। ਮਸੀਹ ਸੁੰਨਤੀਆਂ ਦਾ ਸੇਵਕ ਬਣ ਗਿਆ ਤਾਂਕਿ ਪੁਰਖਿਆਂ ਨਾਲ ਕੀਤੇ ਵਾਇਦਿਆਂ ਨੂੰ ਪੱਕਾ ਕਰੇ 9ਅਤੇ ਪਰਾਈਆਂ ਕੌਮਾਂ ਪਰਮੇਸ਼ਰ ਦੀ ਦਇਆ ਲਈ ਉਸ ਦੀ ਵਡਿਆਈ ਕਰਨ, ਜਿਵੇਂ ਲਿਖਿਆ ਹੈ:
ਇਸੇ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ
ਤੇਰੀ ਵਡਿਆਈ ਕਰਾਂਗਾ
ਅਤੇ ਤੇਰੇ ਨਾਮ ਦਾ ਜਸ ਗਾਵਾਂਗਾ। # ਜ਼ਬੂਰ 18:49
10ਉਹ ਫੇਰ ਕਹਿੰਦਾ ਹੈ:
ਹੇ ਪਰਾਈਓ ਕੌਮੋ,
ਉਸ ਦੀ ਪਰਜਾ ਦੇ ਨਾਲ ਅਨੰਦ ਮਨਾਓ। # ਬਿਵਸਥਾ 32:43
11ਅਤੇ ਫੇਰ:
ਹੇ ਸਭ ਪਰਾਈਓ ਕੌਮੋ,
ਪ੍ਰਭੂ ਦੀ ਉਸਤਤ ਕਰੋ;
ਸਭ ਲੋਕ ਉਸ ਦੀ ਪ੍ਰਸ਼ੰਸਾ ਕਰਨ।
12ਯਸਾਯਾਹ ਫੇਰ ਕਹਿੰਦਾ ਹੈ,
“ਯੱਸੀ ਦੀ ਜੜ੍ਹ ਪਰਗਟ ਹੋਵੇਗੀ
ਅਤੇ ਉਹ ਜਿਹੜਾ ਪਰਾਈਆਂ ਕੌਮਾਂ ਉੱਤੇ
ਰਾਜ ਕਰਨ ਲਈ ਉੱਠੇਗਾ,
ਪਰਾਈਆਂ ਕੌਮਾਂ ਉਸ ਉੱਤੇ ਆਸ ਰੱਖਣਗੀਆਂ।” # ਯਸਾਯਾਹ 11:10
13ਹੁਣ ਆਸ ਦਾ ਪਰਮੇਸ਼ਰ ਤੁਹਾਨੂੰ ਵਿਸ਼ਵਾਸ ਕਰਨ ਵਿੱਚ ਵੱਡੇ ਅਨੰਦ ਅਤੇ ਸ਼ਾਂਤੀ ਨਾਲ ਭਰੇ ਤਾਂਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥਾ ਦੁਆਰਾ ਆਸ ਨਾਲ ਭਰਪੂਰ ਹੋ ਜਾਓ।
ਪਰਾਈਆਂ ਕੌਮਾਂ ਵਿੱਚ ਪੌਲੁਸ ਦੀ ਸੇਵਾ
14ਹੇ ਮੇਰੇ ਭਾਈਓ, ਮੈਨੂੰ ਤੁਹਾਡੇ ਵਿਖੇ ਤਸੱਲੀ ਹੈ ਕਿ ਤੁਸੀਂ ਭਲਾਈ ਨਾਲ ਭਰਪੂਰ ਅਤੇ ਸੰਪੂਰਨ ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ ਦੂਜੇ ਨੂੰ ਚਿਤਾਉਣ ਦੇ ਵੀ ਯੋਗ ਹੋ, 15ਤਾਂ ਵੀ#15:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਹੇ ਭਾਈਓ,” ਲਿਖਿਆ ਹੈ। ਮੈਂ ਤੁਹਾਨੂੰ ਯਾਦ ਕਰਾਉਣ ਲਈ ਕੁਝ ਗੱਲਾਂ ਦੇ ਵਿਖੇ ਬੜੀ ਦਲੇਰੀ ਨਾਲ ਲਿਖਿਆ ਹੈ। ਇਹ ਉਸ ਕਿਰਪਾ ਦੇ ਕਾਰਨ ਹੋਇਆ ਜੋ ਮੈਨੂੰ ਪਰਮੇਸ਼ਰ ਤੋਂ ਮਿਲੀ ਹੈ 16ਕਿ ਮੈਂ ਪਰਾਈਆਂ ਕੌਮਾਂ ਦੇ ਲਈ ਮਸੀਹ ਯਿਸੂ ਦਾ ਸੇਵਕ ਬਣ ਕੇ ਯਾਜਕ ਵਾਂਗ ਪਰਮੇਸ਼ਰ ਦੀ ਖੁਸ਼ਖ਼ਬਰੀ ਦੀ ਸੇਵਾ ਦਾ ਕੰਮ ਕਰਾਂ ਤਾਂਕਿ ਪਰਾਈਆਂ ਕੌਮਾਂ ਪਵਿੱਤਰ ਆਤਮਾ ਦੇ ਰਾਹੀਂ ਪਵਿੱਤਰ ਹੋ ਕੇ ਭੇਟ ਦੇ ਰੂਪ ਵਿੱਚ ਗ੍ਰਹਿਣਯੋਗ ਹੋਣ। 17ਇਸ ਲਈ ਜੋ ਕੁਝ ਮੈਂ ਮਸੀਹ ਯਿਸੂ ਵਿੱਚ ਪਰਮੇਸ਼ਰ ਲਈ ਕੀਤਾ, ਮੈਨੂੰ ਉਸ 'ਤੇ ਮਾਣ ਹੈ। 18ਕਿਉਂਕਿ ਮੈਂ ਉਨ੍ਹਾਂ ਕੰਮਾਂ ਤੋਂ ਇਲਾਵਾ ਹੋਰ ਕੁਝ ਕਹਿਣ ਦਾ ਹੌਸਲਾ ਨਹੀਂ ਕਰਾਂਗਾ ਜੋ ਮਸੀਹ ਨੇ ਪਰਾਈਆਂ ਕੌਮਾਂ ਦੀ ਆਗਿਆਕਾਰੀ ਲਈ ਵਚਨ ਅਤੇ ਕੰਮਾਂ ਦੁਆਰਾ, 19ਚਿੰਨ੍ਹਾਂ ਅਤੇ ਅਚੰਭਿਆਂ ਦੀ ਸ਼ਕਤੀ ਦੁਆਰਾ ਅਤੇ ਪਰਮੇਸ਼ਰ ਦੇ ਆਤਮਾ ਦੀ ਸਮਰੱਥਾ ਦੁਆਰਾ ਮੇਰੇ ਰਾਹੀਂ ਕੀਤੇ। ਇਸੇ ਕਰਕੇ ਮੈਂ ਯਰੂਸ਼ਲਮ ਤੋਂ ਲੈ ਕੇ ਆਲੇ-ਦੁਆਲੇ ਇੱਲੁਰਿਕੁਨ ਤੱਕ ਮਸੀਹ ਦੀ ਖੁਸ਼ਖ਼ਬਰੀ ਦਾ ਪੂਰਾ ਪ੍ਰਚਾਰ ਕੀਤਾ। 20ਸੋ ਮੇਰੀ ਇਹੋ ਅਭਿਲਾਸ਼ਾ ਹੈ ਕਿ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ, ਉੱਥੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਾਂ ਤਾਂਕਿ ਮੈਂ ਦੂਜੇ ਦੀ ਨੀਂਹ ਉੱਤੇ ਉਸਾਰੀ ਨਾ ਕਰਾਂ, 21ਜਿਵੇਂ ਲਿਖਿਆ ਹੈ:
ਜਿਨ੍ਹਾਂ ਨੂੰ ਉਸ ਦੇ ਬਾਰੇ ਨਹੀਂ
ਦੱਸਿਆ ਗਿਆ,
ਉਹ ਵੇਖਣਗੇ ਅਤੇ ਜਿਨ੍ਹਾਂ ਨਹੀਂ ਸੁਣਿਆ,
ਉਹ ਸਮਝਣਗੇ। # ਯਸਾਯਾਹ 52:15
ਪੌਲੁਸ ਵੱਲੋਂ ਯਾਤਰਾ ਦੀ ਯੋਜਨਾ
22ਇਸੇ ਕਰਕੇ ਮੈਨੂੰ ਬਹੁਤ ਵਾਰ ਤੁਹਾਡੇ ਕੋਲ ਆਉਣ ਤੋਂ ਰੁਕਣਾ ਪਿਆ। 23ਪਰ ਹੁਣ ਇਨ੍ਹਾਂ ਇਲਾਕਿਆਂ ਵਿੱਚ ਮੇਰੇ ਕੰਮ ਲਈ ਹੋਰ ਥਾਂ ਨਾ ਰਿਹਾ ਅਤੇ ਮੇਰੀ ਬਹੁਤ ਸਾਲਾਂ ਤੋਂ ਤੁਹਾਡੇ ਕੋਲ ਆਉਣ ਦੀ ਇੱਛਾ ਵੀ ਰਹੀ ਹੈ, 24ਜਦੋਂ ਵੀ ਮੈਂ ਹਿਸਪਾਨਿਯਾ#15:24 ਆਧੁਨਿਕ ਨਾਮ ਸਪੇਨ ਨੂੰ ਜਾਵਾਂ ਤਾਂ ਆਸ ਕਰਦਾ ਹਾਂ ਕਿ ਜਾਂਦੇ ਹੋਏ ਤੁਹਾਨੂੰ ਮਿਲਾਂ ਅਤੇ ਕੁਝ ਸਮਾਂ ਤੁਹਾਡੀ ਸੰਗਤ ਤੋਂ ਤ੍ਰਿਪਤ ਹੋ ਕੇ ਤੁਹਾਡੇ ਵੱਲੋਂ ਅੱਗੇ ਤੋਰਿਆ ਜਾਵਾਂ। 25ਪਰ ਹੁਣ ਮੈਂ ਸੰਤਾਂ#15:25 ਅਰਥਾਤ ਯਹੂਦੀ ਵਿਸ਼ਵਾਸੀਆਂ ਦੀ ਸਹਾਇਤਾ ਕਰਨ ਲਈ ਯਰੂਸ਼ਲਮ ਨੂੰ ਜਾ ਰਿਹਾ ਹਾਂ, 26ਕਿਉਂਕਿ ਮਕਦੂਨਿਯਾ ਅਤੇ ਅਖਾਯਾ ਦੇ ਵਿਸ਼ਵਾਸੀਆਂ ਨੂੰ ਚੰਗਾ ਲੱਗਾ ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਜਿਹੜੇ ਗਰੀਬ ਹਨ ਉਨ੍ਹਾਂ ਲਈ ਸਹਾਇਤਾ ਭੇਜਣ, 27ਕਿਉਂ ਜੋ ਪਰਾਈਆਂ ਕੌਮਾਂ ਨੂੰ ਚੰਗਾ ਲੱਗਾ ਅਤੇ ਉਹ ਸੰਤਾਂ ਦੇ ਕਰਜ਼ਦਾਰ ਹਨ; ਕਿਉਂਕਿ ਜੇ ਪਰਾਈਆਂ ਕੌਮਾਂ ਸੰਤਾਂ ਦੀਆਂ ਆਤਮਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਭੌਤਿਕ ਵਸਤਾਂ ਨਾਲ ਵੀ ਸੰਤਾਂ ਦੀ ਸਹਾਇਤਾ ਕਰਨ। 28ਸੋ ਇਹ ਕੰਮ ਪੂਰਾ ਕਰਕੇ ਅਤੇ ਇਹ ਸਹਾਇਤਾ ਉਨ੍ਹਾਂ ਨੂੰ ਪਹੁੰਚਾ ਕੇ ਮੈਂ ਤੁਹਾਡੇ ਕੋਲੋਂ ਹੁੰਦਾ ਹੋਇਆ ਹਿਸਪਾਨਿਯਾ ਨੂੰ ਜਾਵਾਂਗਾ। 29ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ#15:29 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਦੇ ਸੁਸਸਾਚਾਰ” ਲਿਖਿਆ ਹੈ। ਦੀ ਭਰਪੂਰ ਬਰਕਤ ਨਾਲ ਆਵਾਂਗਾ।
30ਹੇ ਭਾਈਓ, ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਤੇ ਆਤਮਾ ਦੇ ਪ੍ਰੇਮ ਦੁਆਰਾ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾਵਾਂ ਕਰਨ ਵਿੱਚ ਮੇਰੇ ਨਾਲ ਲੱਗੇ ਰਹੋ 31ਕਿ ਮੈਂ ਯਹੂਦਿਯਾ ਦੇ ਅਵਿਸ਼ਵਾਸੀਆਂ ਤੋਂ ਬਚਾਇਆ ਜਾਵਾਂ ਅਤੇ ਯਰੂਸ਼ਲਮ ਲਈ ਮੇਰੀ ਸੇਵਾ ਸੰਤਾਂ ਨੂੰ ਗ੍ਰਹਿਣਯੋਗ ਹੋਵੇ 32ਤਾਂਕਿ ਮੈਂ ਪਰਮੇਸ਼ਰ ਦੀ ਇੱਛਾ ਨਾਲ ਅਨੰਦ ਸਹਿਤ ਤੁਹਾਡੇ ਕੋਲ ਆ ਸਕਾਂ ਅਤੇ ਤੁਹਾਡੇ ਨਾਲ ਅਰਾਮ ਪਾਵਾਂ।
33ਹੁਣ ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਸਭਨਾਂ ਦੇ ਨਾਲ ਹੋਵੇ। ਆਮੀਨ।

നിലവിൽ തിരഞ്ഞെടുത്തിരിക്കുന്നു:

ਰੋਮੀਆਂ 15: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക