2 ਕੁਰਿੰਥੀਆਂ 9

9
ਖੁੱਲ੍ਹਦਿਲੀ ਨਾਲ ਦੇਣਾ
1ਹੁਣ ਮੇਰੇ ਲਈ ਇਹ ਜ਼ਰੂਰੀ ਨਹੀਂ ਕਿ ਮੈਂ ਸੰਤਾਂ#9:1 ਅਰਥਾਤ ਯਹੂਦੀ ਵਿਸ਼ਵਾਸੀਆਂ ਦੀ ਸੇਵਾ ਦੇ ਵਿਖੇ ਤੁਹਾਨੂੰ ਲਿਖਾਂ, 2ਕਿਉਂਕਿ ਮੈਂ ਤੁਹਾਡੇ ਉੱਦਮ ਨੂੰ ਜਾਣਦਾ ਹਾਂ ਜਿਸ ਦੇ ਬਾਰੇ ਮੈਂ ਮਕਦੂਨਿਯਾ ਦੇ ਲੋਕਾਂ ਸਾਹਮਣੇ ਤੁਹਾਡੇ ਵਿਖੇ ਅਭਿਮਾਨ ਵੀ ਕਰਦਾ ਹਾਂ ਕਿ ਅਖਾਯਾ ਦੇ ਲੋਕ ਪਿਛਲੇ ਸਾਲ ਤੋਂ ਤਿਆਰ ਹਨ; ਤੁਹਾਡੀ ਲਗਨ ਨੇ ਬਹੁਤਿਆਂ ਨੂੰ ਉਤਸ਼ਾਹਿਤ ਕੀਤਾ ਹੈ। 3ਪਰ ਮੈਂ ਭਾਈਆਂ ਨੂੰ ਇਸ ਕਰਕੇ ਭੇਜ ਰਿਹਾ ਹਾਂ ਕਿ ਇਸ ਸੰਬੰਧ ਵਿੱਚ ਤੁਹਾਡੇ ਵਿਖੇ ਸਾਡਾ ਜੋ ਅਭਿਮਾਨ ਹੈ ਉਹ ਵਿਅਰਥ ਨਾ ਠਹਿਰੇ ਤਾਂਕਿ ਜਿਵੇਂ ਮੈਂ ਕਹਿੰਦਾ ਆਇਆ ਹਾਂ, ਤੁਸੀਂ ਤਿਆਰ ਵੀ ਰਹੋ; 4ਤਾਂਕਿ ਜੇ ਮਕਦੂਨਿਯਾ ਦੇ ਲੋਕ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਪਾਉਣ ਤਾਂ ਇਸ ਭਰੋਸੇ#9:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉੱਤੇ ਘਮੰਡ ਕਰਨ” ਲਿਖਿਆ ਹੈ। ਦੇ ਕਰਕੇ ਤੁਹਾਨੂੰ ਨਹੀਂ, ਸਗੋਂ ਮੈਂ ਕਹਿੰਦਾ ਹਾਂ ਕਿ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ। 5ਇਸ ਲਈ ਮੈਂ ਭਾਈਆਂ ਨੂੰ ਇਹ ਬੇਨਤੀ ਕਰਨਾ ਜ਼ਰੂਰੀ ਸਮਝਿਆ ਕਿ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਉਸ ਭੇਟ ਦਾ ਪਹਿਲਾਂ ਹੀ ਪ੍ਰਬੰਧ ਕਰ ਲੈਣ ਜਿਸ ਦਾ ਤੁਸੀਂ ਵਾਇਦਾ ਕੀਤਾ ਸੀ ਤਾਂਕਿ ਇਹ ਭੇਟ ਖੁੱਲ੍ਹਦਿਲੀ ਨਾਲ ਹੋਵੇ, ਨਾ ਕਿ ਮਜ਼ਬੂਰੀ ਨਾਲ।
6ਪਰ ਗੱਲ ਇਹ ਹੈ ਕਿ ਜਿਹੜਾ ਥੋੜ੍ਹਾ ਬੀਜਦਾ ਹੈ ਉਹ ਥੋੜ੍ਹਾ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਵੱਢੇਗਾ। 7ਹਰੇਕ ਵਿਅਕਤੀ ਉਸੇ ਤਰ੍ਹਾਂ ਦੇਵੇ ਜਿਸ ਤਰ੍ਹਾਂ ਉਸ ਨੇ ਆਪਣੇ ਮਨ ਵਿੱਚ ਠਾਣਿਆ ਹੈ, ਨਾ ਉਦਾਸੀ ਨਾਲ ਅਤੇ ਨਾ ਹੀ ਮਜ਼ਬੂਰੀ ਨਾਲ; ਕਿਉਂਕਿ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ। 8ਪਰਮੇਸ਼ਰ ਤੁਹਾਨੂੰ ਹਰ ਪ੍ਰਕਾਰ ਦੀ ਕਿਰਪਾ ਬਹੁਤਾਇਤ ਨਾਲ ਪ੍ਰਦਾਨ ਕਰ ਸਕਦਾ ਹੈ ਤਾਂਕਿ ਤੁਸੀਂ ਹਮੇਸ਼ਾ ਹਰ ਗੱਲ ਵਿੱਚ ਭਰਪੂਰ ਹੋ ਕੇ ਹਰੇਕ ਭਲੇ ਕੰਮ ਵਿੱਚ ਲੱਗੇ ਰਹੋ, 9ਜਿਵੇਂ ਲਿਖਿਆ ਹੈ:
ਉਸ ਨੇ ਖਿੰਡਾਇਆ, ਉਸ ਨੇ ਕੰਗਾਲਾਂ ਨੂੰ ਦਿੱਤਾ;
ਉਸ ਦੀ ਧਾਰਮਿਕਤਾ ਅਨੰਤ ਕਾਲ ਤੱਕ ਬਣੀ ਰਹਿੰਦੀ ਹੈ।
10ਹੁਣ ਉਹ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਲਈ ਰੋਟੀ ਦਿੰਦਾ ਹੈ, ਉਹੋ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਤੇ ਉਸ ਦਾ ਵਾਧਾ ਕਰੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫਲਾਂ ਨੂੰ ਵਧਾਵੇਗਾ। 11ਤੁਸੀਂ ਹਰ ਗੱਲ ਵਿੱਚ ਪੂਰੀ ਖੁੱਲ੍ਹਦਿਲੀ ਦੇ ਲਈ ਧਨੀ ਕੀਤੇ ਜਾਂਦੇ ਹੋ ਜੋ ਸਾਡੇ ਰਾਹੀਂ ਪਰਮੇਸ਼ਰ ਦੇ ਪ੍ਰਤੀ ਧੰਨਵਾਦ ਪੈਦਾ ਕਰਦੀ ਹੈ। 12ਕਿਉਂਕਿ ਦਾਨ ਦੀ ਇਹ ਸੇਵਾ ਨਾ ਕੇਵਲ ਸੰਤਾਂ#9:12 ਅਰਥਾਤ ਪਵਿੱਤਰ ਲੋਕਾਂ ਦੀਆਂ ਥੁੜ੍ਹਾਂ ਨੂੰ ਪੂਰਿਆਂ ਕਰਦੀ ਹੈ, ਬਲਕਿ ਪਰਮੇਸ਼ਰ ਦੇ ਪ੍ਰਤੀ ਬਹੁਤੇ ਧੰਨਵਾਦ ਦੇ ਰਾਹੀਂ ਵਧਦੀ ਵੀ ਜਾਂਦੀ ਹੈ। 13ਉਹ ਇਸ ਸੇਵਾ ਨੂੰ ਪ੍ਰਮਾਣ ਮੰਨ ਕੇ ਪਰਮੇਸ਼ਰ ਦੀ ਮਹਿਮਾ ਕਰਦੇ ਹਨ, ਕਿਉਂਕਿ ਤੁਸੀਂ ਅਧੀਨਤਾ ਨਾਲ ਮਸੀਹ ਦੀ ਖੁਸ਼ਖ਼ਬਰੀ ਦਾ ਇਕਰਾਰ ਕਰਦੇ ਹੋ ਅਤੇ ਉਨ੍ਹਾਂ ਲਈ ਅਤੇ ਸਭਨਾਂ ਲਈ ਖੁੱਲ੍ਹਦਿਲੀ ਨਾਲ ਦਿੰਦੇ ਹੋ। 14ਉਹ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਨ ਅਤੇ ਤੁਹਾਡੇ ਉੱਤੇ ਹੋਈ ਪਰਮੇਸ਼ਰ ਦੀ ਅਪਾਰ ਕਿਰਪਾ ਦੇ ਕਾਰਨ ਤੁਹਾਡੀ ਤਾਂਘ ਵੀ ਰੱਖਦੇ ਹਨ। 15ਪਰਮੇਸ਼ਰ ਦਾ ਧੰਨਵਾਦ ਹੋਵੇ ਉਸ ਦੇ ਉਸ ਦਾਨ ਲਈ ਜੋ ਵਰਣਨ ਤੋਂ ਬਾਹਰ ਹੈ।

നിലവിൽ തിരഞ്ഞെടുത്തിരിക്കുന്നു:

2 ਕੁਰਿੰਥੀਆਂ 9: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക