2 ਕੁਰਿੰਥੀਆਂ 10
10
ਪੌਲੁਸ ਦਾ ਅਧਿਕਾਰ
1ਹੁਣ ਮੈਂ ਪੌਲੁਸ, ਜੋ ਕਿ ਤੁਹਾਡੇ ਵਿਚਕਾਰ ਹੁੰਦਿਆਂ ਹਲੀਮ ਅਤੇ ਤੁਹਾਡੇ ਤੋਂ ਦੂਰ ਹੁੰਦਿਆਂ ਤੁਹਾਡੇ ਪ੍ਰਤੀ ਸਖ਼ਤ ਹਾਂ, ਮਸੀਹ ਦੀ ਹਲੀਮੀ ਅਤੇ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦਾ ਹਾਂ। 2ਮੇਰੀ ਇਹ ਬੇਨਤੀ ਹੈ ਕਿ ਜਦੋਂ ਮੈਂ ਉੱਥੇ ਆਵਾਂ ਤਾਂ ਮੈਨੂੰ ਦਲੇਰੀ ਨਾਲ ਅਜਿਹੀ ਸਖ਼ਤੀ ਨਾ ਵਿਖਾਉਣੀ ਪਵੇ ਜਿਹੀ ਮੈਂ ਉਨ੍ਹਾਂ ਲੋਕਾਂ ਦੇ ਪ੍ਰਤੀ ਵਿਖਾਉਣ ਲਈ ਸੋਚਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲੇ ਸਮਝਦੇ ਹਨ। 3ਭਾਵੇਂ ਅਸੀਂ ਸਰੀਰ ਵਿੱਚ ਚੱਲਦੇ ਫਿਰਦੇ ਹਾਂ, ਤਾਂ ਵੀ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ; 4ਕਿਉਂਕਿ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ, ਬਲਕਿ ਪਰਮੇਸ਼ਰ ਵੱਲੋਂ ਸ਼ਕਤੀਸ਼ਾਲੀ ਹਨ ਜਿਨ੍ਹਾਂ ਨਾਲ ਅਸੀਂ ਕਿਲ੍ਹਿਆਂ ਨੂੰ ਢਾਹੁੰਦੇ 5ਅਤੇ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਉੱਠਣ ਵਾਲੇ ਹਰੇਕ ਤਰਕ ਅਤੇ ਉੱਚੀ ਗੱਲ ਨੂੰ ਰੱਦ ਕਰਦੇ ਹਾਂ ਅਤੇ ਹਰੇਕ ਵਿਚਾਰ ਨੂੰ ਬੰਦੀ ਬਣਾ ਕੇ ਮਸੀਹ ਦਾ ਆਗਿਆਕਾਰੀ ਬਣਾ ਦਿੰਦੇ ਹਾਂ; 6ਅਤੇ ਜਦੋਂ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੀ ਅਣਆਗਿਆਕਾਰੀ ਨੂੰ ਸਜ਼ਾ ਦੇਣ ਲਈ ਤਿਆਰ ਹਾਂ।
7ਤੁਸੀਂ ਉਹੀ ਵੇਖਦੇ ਹੋ ਜੋ ਨਜ਼ਰ ਆਉਂਦਾ ਹੈ। ਜੇ ਕੋਈ ਆਪਣੇ ਆਪ ਨੂੰ ਮਸੀਹ ਦਾ ਮੰਨਦਾ ਹੈ ਤਾਂ ਉਹ ਆਪਣੇ ਆਪ ਵਿੱਚ ਫੇਰ ਇਸ ਗੱਲ ਉੱਤੇ ਵਿਚਾਰ ਕਰੇ ਕਿ ਜਿਸ ਤਰ੍ਹਾਂ ਉਹ ਮਸੀਹ ਦਾ ਹੈ ਉਸੇ ਤਰ੍ਹਾਂ ਅਸੀਂ ਵੀ ਹਾਂ। 8ਕਿਉਂਕਿ ਜੇ ਮੈਂ ਆਪਣੇ ਅਧਿਕਾਰ ਦੇ ਵਿਖੇ ਕੁਝ ਜ਼ਿਆਦਾ ਹੀ ਅਭਿਮਾਨ ਕਰਾਂ ਜੋ ਪ੍ਰਭੂ ਨੇ ਮੈਨੂੰ ਤੁਹਾਡੀ ਉੱਨਤੀ ਲਈ ਦਿੱਤਾ ਨਾ ਕਿ ਤੁਹਾਨੂੰ ਡੇਗਣ ਲਈ, ਤਾਂ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ। 9ਮੈਂ ਨਹੀਂ ਚਾਹੁੰਦਾ ਜੋ ਤੁਹਾਨੂੰ ਇਹ ਲੱਗੇ ਕਿ ਮੈਂ ਆਪਣੀਆਂ ਪੱਤ੍ਰੀਆਂ ਦੁਆਰਾ ਤੁਹਾਨੂੰ ਡਰਾ ਰਿਹਾ ਹਾਂ, 10ਕਿਉਂਕਿ ਕਈ ਕਹਿੰਦੇ ਹਨ, “ਉਸ ਦੇ ਪੱਤਰ ਤਾਂ ਗੰਭੀਰ ਅਤੇ ਸਖ਼ਤ ਹਨ, ਪਰ ਜਦੋਂ ਅਸੀਂ ਉਸ ਨੂੰ ਵੇਖਦੇ ਹਾਂ ਤਾਂ ਉਹ ਸਰੀਰਕ ਤੌਰ 'ਤੇ ਕਮਜ਼ੋਰ ਅਤੇ ਉਸ ਦੀਆਂ ਗੱਲਾਂ ਪ੍ਰਭਾਵਹੀਣ ਲੱਗਦੀਆਂ ਹਨ।” 11ਅਜਿਹਾ ਵਿਅਕਤੀ ਇਹ ਸਮਝ ਲਵੇ ਕਿ ਦੂਰ ਹੁੰਦਿਆਂ ਜਿਸ ਤਰ੍ਹਾਂ ਅਸੀਂ ਆਪਣੀਆਂ ਪੱਤ੍ਰੀਆਂ ਵਿੱਚ ਲਿਖਦੇ ਹਾਂ, ਉੱਥੇ ਮੌਜੂਦ ਹੋਣ 'ਤੇ ਆਪਣੇ ਕੰਮਾਂ ਵਿੱਚ ਵੀ ਉਸੇ ਤਰ੍ਹਾਂ ਦੇ ਹਾਂ।
12ਕਿਉਂਕਿ ਸਾਡਾ ਹੌਸਲਾ ਨਹੀਂ ਪੈਂਦਾ ਕਿ ਅਸੀਂ ਆਪਣੀ ਤੁਲਨਾ ਉਨ੍ਹਾਂ ਨਾਲ ਕਰੀਏ ਜਾਂ ਆਪਣੇ ਆਪ ਨੂੰ ਉਨ੍ਹਾਂ ਨਾਲ ਮਿਲਾਈਏ ਜਿਹੜੇ ਆਪਣੀ ਪ੍ਰਸ਼ੰਸਾ ਆਪੇ ਕਰਦੇ ਹਨ; ਪਰ ਜਦੋਂ ਉਹ ਆਪਣੇ ਆਪ ਨੂੰ ਆਪਣੇ ਨਾਲ ਨਾਪਦੇ ਅਤੇ ਆਪਣੇ ਆਪ ਨਾਲ ਆਪਣੀ ਤੁਲਨਾ ਕਰਦੇ ਹਨ ਤਾਂ ਬੇਸਮਝ ਠਹਿਰਦੇ ਹਨ। 13ਪਰ ਅਸੀਂ ਹੱਦੋਂ ਬਾਹਰ ਅਭਿਮਾਨ ਨਹੀਂ ਕਰਾਂਗੇ, ਸਗੋਂ ਆਪਣੇ ਉਸ ਸੇਵਾ-ਖੇਤਰ ਦੇ ਅਨੁਸਾਰ ਹੀ ਅਭਿਮਾਨ ਕਰਾਂਗੇ ਜੋ ਪਰਮੇਸ਼ਰ ਨੇ ਮਿਣ ਕੇ ਸਾਡੇ ਲਈ ਠਹਿਰਾਇਆ ਹੈ, ਜਿਸ ਦੀ ਹੱਦ ਤੁਹਾਡੇ ਤੱਕ ਪਹੁੰਚਦੀ ਹੈ। 14ਅਸੀਂ ਆਪਣੀ ਹੱਦ ਤੋਂ ਅੱਗੇ ਨਹੀਂ ਵੱਧ ਰਹੇ; ਇਹ ਤਦ ਹੁੰਦਾ ਜੇ ਅਸੀਂ ਤੁਹਾਡੇ ਤੱਕ ਨਾ ਪਹੁੰਚੇ ਹੁੰਦੇ, ਬਲਕਿ ਅਸੀਂ ਤਾਂ ਮਸੀਹ ਦੀ ਖੁਸ਼ਖ਼ਬਰੀ ਲੈ ਕੇ ਪਹਿਲਾਂ ਤੁਹਾਡੇ ਤੱਕ ਪਹੁੰਚੇ। 15ਅਸੀਂ ਦੂਜਿਆਂ ਦੀ ਮਿਹਨਤ ਉੱਤੇ ਹੱਦੋਂ ਵੱਧ ਅਭਿਮਾਨ ਨਹੀਂ ਕਰਦੇ, ਪਰ ਸਾਨੂੰ ਆਸ ਹੈ ਕਿ ਜਿਵੇਂ-ਜਿਵੇਂ ਤੁਹਾਡਾ ਵਿਸ਼ਵਾਸ ਵਧਦਾ ਹੈ ਉਸੇ ਤਰ੍ਹਾਂ ਤੁਹਾਡੇ ਦੁਆਰਾ ਸਾਡਾ ਸੇਵਾ-ਖੇਤਰ ਵੀ ਵਧਦਾ ਜਾਵੇਗਾ, 16ਤਾਂਕਿ ਅਸੀਂ ਤੁਹਾਡੇ ਤੋਂ ਅੱਗੇ ਦੇ ਇਲਾਕਿਆਂ ਵਿੱਚ ਖੁਸ਼ਖ਼ਬਰੀ ਸੁਣਾਈਏ, ਨਾ ਕਿ ਕਿਸੇ ਦੂਜੇ ਦੇ ਸੇਵਾ-ਖੇਤਰ ਵਿੱਚ ਕੀਤੇ ਗਏ ਕੰਮਾਂ 'ਤੇ ਅਭਿਮਾਨ ਕਰੀਏ। 17ਪਰ ਜਿਹੜਾ ਅਭਿਮਾਨ ਕਰਦਾ ਹੈ ਉਹ ਪ੍ਰਭੂ ਵਿੱਚ ਅਭਿਮਾਨ ਕਰੇ, 18ਕਿਉਂਕਿ ਪਰਵਾਨਯੋਗ ਉਹੀ ਹੈ ਜਿਸ ਦੀ ਪ੍ਰਸ਼ੰਸਾ ਪ੍ਰਭੂ ਕਰਦਾ ਹੈ, ਨਾ ਕਿ ਉਹ ਜਿਹੜਾ ਆਪਣੀ ਪ੍ਰਸ਼ੰਸਾ ਆਪ ਕਰਦਾ ਹੈ।
നിലവിൽ തിരഞ്ഞെടുത്തിരിക്കുന്നു:
2 ਕੁਰਿੰਥੀਆਂ 10: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative

: