2 ਕੁਰਿੰਥੀਆਂ 12
12
ਪਰਮੇਸ਼ਰ ਦੀ ਕਿਰਪਾ
1ਮੇਰੇ ਲਈ ਅਭਿਮਾਨ ਕਰਨਾ ਲਾਭਦਾਇਕ ਤਾਂ ਨਹੀਂ, ਪਰ ਜ਼ਰੂਰੀ ਹੈ। ਹੁਣ ਮੈਂ ਪ੍ਰਭੂ ਵੱਲੋਂ ਮਿਲੇ ਦਰਸ਼ਨਾਂ ਅਤੇ ਪ੍ਰਕਾਸ਼ਨਾਂ ਦੀ ਗੱਲ ਕਰਾਂਗਾ; 2ਮੈਂ ਮਸੀਹ ਵਿੱਚ ਇੱਕ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਜੇ ਅਕਾਸ਼ ਤੱਕ ਉਠਾਇਆ ਗਿਆ; ਮੈਂ ਨਹੀਂ ਜਾਣਦਾ ਕਿ ਸਰੀਰ ਸਮੇਤ ਜਾਂ ਸਰੀਰ ਤੋਂ ਬਿਨਾਂ, ਇਹ ਪਰਮੇਸ਼ਰ ਹੀ ਜਾਣਦਾ ਹੈ। 3ਮੈਂ ਇਹ ਜਾਣਦਾ ਹਾਂ ਕਿ ਇਹ ਮਨੁੱਖ, ਪਤਾ ਨਹੀਂ ਸਰੀਰ ਸਮੇਤ ਜਾਂ ਸਰੀਰ ਤੋਂ ਬਿਨਾਂ ਪਰਮੇਸ਼ਰ ਹੀ ਜਾਣਦਾ ਹੈ, 4ਫ਼ਿਰਦੌਸ 'ਤੇ ਉਠਾਇਆ ਗਿਆ ਅਤੇ ਉਸ ਨੇ ਅਜਿਹੀਆਂ ਗੱਲਾਂ ਸੁਣੀਆਂ ਜੋ ਵਰਣਨ ਤੋਂ ਬਾਹਰ ਹਨ ਅਤੇ ਜਿਨ੍ਹਾਂ ਨੂੰ ਬੋਲਣ ਦੀ ਆਗਿਆ ਮਨੁੱਖ ਨੂੰ ਨਹੀਂ। 5ਅਜਿਹੇ ਮਨੁੱਖ ਦੇ ਵਿਖੇ ਮੈਂ ਅਭਿਮਾਨ ਕਰਾਂਗਾ ਪਰ ਮੈਂ ਆਪਣੇ ਵਿਖੇ ਅਭਿਮਾਨ ਨਹੀਂ ਕਰਾਂਗਾ, ਸਿਵਾਏ ਆਪਣੀਆਂ ਨਿਰਬਲਤਾਈਆਂ ਦੇ। 6ਜੇ ਮੈਂ ਅਭਿਮਾਨ ਕਰਨਾ ਵੀ ਚਾਹਾਂ ਤਾਂ ਮੂਰਖ ਨਹੀਂ ਠਹਿਰਾਂਗਾ, ਕਿਉਂਕਿ ਮੈਂ ਸੱਚ ਹੀ ਕਹਾਂਗਾ। ਪਰ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ, ਤਾਂਕਿ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵਧਕੇ ਸਮਝੇ ਜਿਵੇਂ ਉਹ ਮੈਨੂੰ ਵੇਖਦਾ ਜਾਂ ਮੇਰੇ ਕੋਲੋਂ ਸੁਣਦਾ ਹੈ। 7ਸੋ ਇਸ ਲਈ ਕਿ ਮੈਂ ਪ੍ਰਕਾਸ਼ਨਾਂ ਦੀ ਬਹੁਤਾਇਤ ਕਰਕੇ ਫੁੱਲ ਨਾ ਜਾਵਾਂ, ਮੈਨੂੰ ਇਸ ਤੋਂ ਬਚਾਈ ਰੱਖਣ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਇੱਕ ਦੂਤ ਤਾਂਕਿ ਉਹ ਮੈਨੂੰ ਦੁੱਖ ਦੇਵੇ। 8ਇਸ ਦੇ ਬਾਰੇ ਮੈਂ ਤਿੰਨ ਵਾਰ ਪ੍ਰਭੂ ਨੂੰ ਬੇਨਤੀ ਕੀਤੀ ਕਿ ਇਹ ਮੇਰੇ ਤੋਂ ਦੂਰ ਹੋ ਜਾਵੇ। 9ਪਰ ਉਸ ਨੇ ਮੈਨੂੰ ਕਿਹਾ,“ਮੇਰੀ ਕਿਰਪਾ ਤੇਰੇ ਲਈ ਕਾਫੀ ਹੈ, ਕਿਉਂਕਿ ਮੇਰੀ ਸਮਰੱਥਾ ਨਿਰਬਲਤਾ ਵਿੱਚ ਸਿੱਧ ਹੁੰਦੀ ਹੈ।” ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਦੇ ਵਿਖੇ ਹੋਰ ਵੱਡੇ ਅਨੰਦ ਨਾਲ ਅਭਿਮਾਨ ਕਰਾਂਗਾ ਤਾਂਕਿ ਮਸੀਹ ਦੀ ਸਮਰੱਥਾ ਮੇਰੇ ਉੱਤੇ ਛਾਇਆ ਕਰਦੀ ਰਹੇ। 10ਇਸ ਕਰਕੇ ਮੈਂ ਮਸੀਹ ਦੇ ਨਮਿੱਤ ਆਪਣੀਆਂ ਨਿਰਬਲਤਾਈਆਂ ਵਿੱਚ, ਨਿਰਾਦਰਾਂ ਵਿੱਚ, ਥੁੜ੍ਹਾਂ ਵਿੱਚ ਅਤੇ ਸਤਾਓ ਅਤੇ ਪਰੇਸ਼ਾਨੀਆਂ ਵਿੱਚ ਪ੍ਰਸੰਨ ਹਾਂ, ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਉਦੋਂ ਹੀ ਮੈਂ ਬਲਵੰਤ ਹੁੰਦਾ ਹਾਂ।
ਰਸੂਲ ਹੋਣ ਦੇ ਚਿੰਨ੍ਹ
11ਮੈਂ#12:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਘਮੰਡ ਕਰਕੇ” ਲਿਖਿਆ ਹੈ। ਮੂਰਖ ਬਣ ਗਿਆ ਹਾਂ; ਤੁਸੀਂ ਹੀ ਮੈਨੂੰ ਇਸ ਦੇ ਲਈ ਮਜ਼ਬੂਰ ਕੀਤਾ। ਤੁਹਾਨੂੰ ਤਾਂ ਮੇਰੀ ਪ੍ਰਸ਼ੰਸਾ ਕਰਨੀ ਚਾਹੀਦੀ ਸੀ, ਕਿਉਂਕਿ ਭਾਵੇਂ ਮੈਂ ਕੁਝ ਨਹੀਂ ਹਾਂ, ਤਾਂ ਵੀ ਉਨ੍ਹਾਂ ਵੱਡੇ ਤੋਂ ਵੱਡੇ ਰਸੂਲਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹਾਂ। 12ਸੱਚਮੁੱਚ ਪੂਰੇ ਧੀਰਜ ਸਹਿਤ ਚਿੰਨ੍ਹਾਂ, ਅਚੰਭਿਆਂ ਅਤੇ ਚਮਤਕਾਰਾਂ ਦੁਆਰਾ ਤੁਹਾਡੇ ਵਿਚਕਾਰ ਰਸੂਲ ਹੋਣ ਦੇ ਚਿੰਨ੍ਹ ਵੀ ਵਿਖਾਏ ਗਏ। 13ਤੁਹਾਨੂੰ ਕਿਹੜੀ ਗੱਲ ਵਿੱਚ ਦੂਜੀਆਂ ਕਲੀਸਿਆਵਾਂ ਨਾਲੋਂ ਘੱਟ ਸਮਝਿਆ ਗਿਆ, ਸਿਵਾਏ ਇਸ ਦੇ ਕਿ ਮੈਂ ਆਪ ਤੁਹਾਡੇ ਉੱਤੇ ਬੋਝ ਨਹੀਂ ਬਣਿਆ? ਮੇਰੀ ਇਸ ਗਲਤੀ ਨੂੰ ਮਾਫ਼ ਕਰੋ।
ਕੁਰਿੰਥੁਸ ਲਈ ਪੌਲੁਸ ਦੀ ਚਿੰਤਾ
14ਵੇਖੋ, ਮੈਂ ਤੀਜੀ ਵਾਰ ਤੁਹਾਡੇ ਕੋਲ ਆਉਣ ਲਈ ਤਿਆਰ ਹਾਂ। ਮੈਂ ਤੁਹਾਡੇ 'ਤੇ ਬੋਝ ਨਹੀਂ ਬਣਾਂਗਾ, ਕਿਉਂਕਿ ਮੈਂ ਤੁਹਾਡੀਆਂ ਚੀਜ਼ਾਂ ਨੂੰ ਨਹੀਂ ਪਰ ਤੁਹਾਨੂੰ ਚਾਹੁੰਦਾ ਹਾਂ। ਮਾਤਾ-ਪਿਤਾ ਨੂੰ ਬੱਚਿਆਂ ਦੇ ਲਈ ਜੋੜਨਾ ਚਾਹੀਦਾ ਹੈ, ਨਾ ਕਿ ਬੱਚਿਆਂ ਨੂੰ ਮਾਤਾ-ਪਿਤਾ ਦੇ ਲਈ। 15ਮੈਂ ਤੁਹਾਡੇ ਪ੍ਰਾਣਾਂ ਲਈ ਵੱਡੇ ਅਨੰਦ ਨਾਲ ਖਰਚ ਕਰਾਂਗਾ ਅਤੇ ਖਰਚ ਹੋ ਜਾਵਾਂਗਾ। ਜੇ ਮੈਂ ਤੁਹਾਨੂੰ ਵੱਧ ਪਿਆਰ ਕਰਾਂ, ਤਾਂ ਕੀ ਮੈਨੂੰ ਘੱਟ ਪਿਆਰ ਮਿਲਣਾ ਚਾਹੀਦਾ ਹੈ? 16ਕੁਝ ਵੀ ਹੋਵੇ ਮੈਂ ਤੁਹਾਡੇ 'ਤੇ ਬੋਝ ਨਹੀਂ ਬਣਿਆ, ਫਿਰ ਵੀ ਕੋਈ ਕਹਿੰਦਾ ਹੈ ਕਿ ਮੈਂ ਚਤਰਾਈ ਨਾਲ ਤੁਹਾਨੂੰ ਧੋਖਾ ਦੇ ਕੇ ਫਸਾ ਲਿਆ। 17ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਕੀ ਉਨ੍ਹਾਂ ਦੁਆਰਾ ਮੈਂ ਤੁਹਾਡਾ ਕੋਈ ਫਾਇਦਾ ਚੁੱਕਿਆ? 18ਮੈਂ ਤੀਤੁਸ ਨੂੰ ਤੁਹਾਡੇ ਕੋਲ ਆਉਣ ਦੀ ਬੇਨਤੀ ਕੀਤੀ ਅਤੇ ਉਸ ਦੇ ਨਾਲ ਇੱਕ ਭਾਈ ਨੂੰ ਭੇਜਿਆ। ਕੀ ਤੀਤੁਸ ਨੇ ਤੁਹਾਡਾ ਫਾਇਦਾ ਚੁੱਕਿਆ? ਕੀ ਅਸੀਂ ਇੱਕੋ ਆਤਮਾ ਦੁਆਰਾ ਨਹੀਂ ਚੱਲੇ? ਕੀ ਅਸੀਂ ਇੱਕੋ ਪੈੜ ਉੱਤੇ ਨਹੀਂ ਤੁਰੇ?
19ਤੁਸੀਂ ਹੁਣ ਤੱਕ#12:19 ਕੁਝ ਹਸਤਲੇਖਾਂ ਵਿੱਚ “ਹੁਣ ਤੱਕ” ਦੇ ਸਥਾਨ 'ਤੇ “ਫਿਰ ਤੋਂ” ਲਿਖਿਆ ਹੈ। ਇਹੋ ਸੋਚ ਰਹੇ ਹੋ ਕਿ ਅਸੀਂ ਤੁਹਾਡੇ ਸਾਹਮਣੇ ਆਪਣਾ ਪੱਖ ਪੇਸ਼ ਕਰ ਰਹੇ ਹਾਂ। ਅਸੀਂ ਤਾਂ ਪਰਮੇਸ਼ਰ ਦੇ ਸਨਮੁੱਖ ਮਸੀਹ ਵਿੱਚ ਬੋਲਦੇ ਹਾਂ; ਹੇ ਪਿਆਰਿਓ, ਸਾਰੀਆਂ ਗੱਲਾਂ ਤੁਹਾਡੀ ਉੱਨਤੀ ਲਈ ਹੀ ਹਨ। 20ਮੈਨੂੰ ਡਰ ਹੈ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਆ ਕੇ ਤੁਹਾਨੂੰ ਜਿਹਾ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ ਅਤੇ ਮੈਨੂੰ ਵੀ ਜਿਹਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਨਾ ਪਾਓ; ਕਿਤੇ ਇਹ ਨਾ ਹੋਵੇ ਕਿ ਤੁਹਾਡੇ ਵਿਚਕਾਰ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਨਿੰਦਾ, ਚੁਗਲੀ, ਹੰਕਾਰ ਅਤੇ ਗੜਬੜੀ ਹੋਵੇ। 21ਇਹ ਨਾ ਹੋਵੇ ਕਿ ਜਦੋਂ ਮੈਂ ਫੇਰ ਆਵਾਂ ਤਾਂ ਮੇਰਾ ਪਰਮੇਸ਼ਰ ਮੈਨੂੰ ਤੁਹਾਡੇ ਸਾਹਮਣੇ ਸ਼ਰਮਿੰਦਿਆਂ ਕਰੇ ਅਤੇ ਮੈਨੂੰ ਉਨ੍ਹਾਂ ਬਹੁਤਿਆਂ ਦੇ ਲਈ ਸੋਗ ਕਰਨਾ ਪਵੇ ਜਿਨ੍ਹਾਂ ਪਹਿਲਾਂ ਪਾਪ ਕੀਤੇ ਅਤੇ ਅਸ਼ੁੱਧਤਾ, ਵਿਭਚਾਰ ਅਤੇ ਲੁੱਚਪੁਣੇ ਦੇ ਉਨ੍ਹਾਂ ਕੰਮਾਂ ਤੋਂ ਜੋ ਉਨ੍ਹਾਂ ਕੀਤੇ, ਤੋਬਾ ਨਹੀਂ ਕੀਤੀ।
നിലവിൽ തിരഞ്ഞെടുത്തിരിക്കുന്നു:
2 ਕੁਰਿੰਥੀਆਂ 12: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative