2 ਕੁਰਿੰਥੀਆਂ 1
1
ਸਲਾਮ
1ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ, ਮੇਰੇ ਅਤੇ ਭਾਈ ਤਿਮੋਥਿਉਸ ਵੱਲੋਂ ਪਰਮੇਸ਼ਰ ਦੀ ਉਸ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਤੇ ਉਨ੍ਹਾਂ ਸਭਨਾਂ ਸੰਤਾਂ#1:1 ਅਰਥਾਤ ਪਵਿੱਤਰ ਲੋਕਾਂ ਨੂੰ ਜਿਹੜੇ ਸਾਰੇ ਅਖਾਯਾ ਵਿੱਚ ਹਨ; 2ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
ਦਿਲਾਸੇ ਦਾ ਪਰਮੇਸ਼ਰ
3ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਹੜਾ ਸੰਪੂਰਨ ਦਇਆ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ਰ ਹੈ। 4ਉਹ ਸਾਡੇ ਹਰ ਕਸ਼ਟ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਤਾਂਕਿ ਅਸੀਂ ਉਸ ਦਿਲਾਸੇ ਨਾਲ ਜੋ ਅਸੀਂ ਪਰਮੇਸ਼ਰ ਤੋਂ ਪਾਇਆ ਹੈ ਉਨ੍ਹਾਂ ਨੂੰ ਵੀ ਦਿਲਾਸਾ ਦੇ ਸਕੀਏ ਜਿਹੜੇ ਕਿਸੇ ਤਰ੍ਹਾਂ ਦੇ ਕਸ਼ਟ ਵਿੱਚ ਹਨ। 5ਕਿਉਂਕਿ ਜਿਸ ਤਰ੍ਹਾਂ ਮਸੀਹ ਦੇ ਦੁੱਖ ਸਾਡੇ ਲਈ ਬਹੁਤੇ ਹਨ ਉਸੇ ਤਰ੍ਹਾਂ ਮਸੀਹ ਦੇ ਰਾਹੀਂ ਸਾਡਾ ਦਿਲਾਸਾ ਵੀ ਬਹੁਤਾ ਹੈ। 6ਜੇ ਅਸੀਂ ਕਸ਼ਟ ਸਹਿੰਦੇ ਹਾਂ ਤਾਂ ਇਹ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ; ਜੇ ਅਸੀਂ ਦਿਲਾਸਾ ਪਾਉਂਦੇ ਹਾਂ ਤਾਂ ਇਹ ਵੀ ਤੁਹਾਡੇ ਦਿਲਾਸੇ#1:6 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਮੁਕਤੀ” ਲਿਖਿਆ ਹੈ। ਲਈ ਹੈ ਜਿਸ ਨਾਲ ਤੁਹਾਡੇ ਅੰਦਰ ਉਨ੍ਹਾਂ ਦੁੱਖਾਂ ਨੂੰ ਸਹਿਣ ਦਾ ਧੀਰਜ ਪੈਦਾ ਹੁੰਦਾ ਹੈ ਜੋ ਅਸੀਂ ਵੀ ਸਹਿੰਦੇ ਹਾਂ। 7ਤੁਹਾਡੇ ਲਈ ਸਾਡੀ ਆਸ ਪੱਕੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਦੁੱਖਾਂ ਵਿੱਚ ਸਾਂਝੀ ਹੋ ਉਸੇ ਤਰ੍ਹਾਂ ਦਿਲਾਸੇ ਵਿੱਚ ਵੀ ਸਾਂਝੀ ਹੋ।
8ਹੇ ਭਾਈਓ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਉਸ ਕਸ਼ਟ ਤੋਂ ਅਣਜਾਣ ਰਹੋ ਜੋ ਅਸਿਯਾ#1:8 ਏਸ਼ੀਆ ਦਾ ਪੱਛਮੀ ਹਿੱਸਾ ਵਿੱਚ ਸਾਡੇ ਉੱਤੇ ਪਿਆ ਕਿਉਂਕਿ ਅਸੀਂ ਅਜਿਹੇ ਬੋਝ ਹੇਠ ਦੱਬ ਗਏ ਜੋ ਸਾਡੇ ਸਹਿਣ ਤੋਂ ਬਾਹਰ ਸੀ, ਇੱਥੋਂ ਤੱਕ ਕਿ ਸਾਡਾ ਜੀਉਣਾ ਵੀ ਔਖਾ ਹੋ ਗਿਆ। 9ਬਲਕਿ ਅਸੀਂ ਆਪਣੇ ਮਨ ਵਿੱਚ ਸੋਚਿਆ ਕਿ ਸਾਡੇ ਲਈ ਮੌਤ ਦੀ ਆਗਿਆ ਹੋ ਚੁੱਕੀ ਹੈ ਤਾਂਕਿ ਅਸੀਂ ਆਪਣੇ ਆਪ 'ਤੇ ਨਹੀਂ, ਸਗੋਂ ਉਸ ਪਰਮੇਸ਼ਰ ਉੱਤੇ ਭਰੋਸਾ ਰੱਖੀਏ ਜਿਹੜਾ ਮੁਰਦਿਆਂ ਨੂੰ ਜਿਵਾਉਂਦਾ ਹੈ। 10ਅਜਿਹੀ ਭਿਆਨਕ ਮੌਤ ਤੋਂ ਉਸੇ ਨੇ ਸਾਨੂੰ ਬਚਾਇਆ ਤੇ ਬਚਾਵੇਗਾ ਅਤੇ ਅਸੀਂ ਉਸੇ 'ਤੇ ਆਸ ਰੱਖੀ ਹੈ ਕਿ ਉਹ ਅੱਗੇ ਵੀ ਬਚਾਉਂਦਾ ਰਹੇਗਾ। 11ਤੁਸੀਂ ਵੀ ਆਪਣੀਆਂ ਪ੍ਰਾਰਥਨਾਵਾਂ ਦੁਆਰਾ ਸਾਡੀ ਸਹਾਇਤਾ ਕਰਦੇ ਰਹੋ ਤਾਂਕਿ ਸਾਡੇ ਨਮਿੱਤ ਬਹੁਤ ਸਾਰੇ ਲੋਕ ਉਸ ਕਿਰਪਾ ਦੇ ਲਈ ਧੰਨਵਾਦ ਕਰਨ ਜੋ ਬਹੁਤਿਆਂ ਦੀਆਂ ਪ੍ਰਾਰਥਨਾਵਾਂ ਦੇ ਦੁਆਰਾ ਸਾਨੂੰ ਮਿਲੀ।
12ਕਿਉਂਕਿ ਸਾਡੇ ਵਿਵੇਕ ਦੀ ਇਹ ਗਵਾਹੀ ਹੈ ਕਿ ਅਸੀਂ ਸੰਸਾਰ ਵਿੱਚ, ਖਾਸ ਕਰਕੇ ਤੁਹਾਡੇ ਪ੍ਰਤੀ ਸਰੀਰਕ ਗਿਆਨ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ਰ ਦੀ ਕਿਰਪਾ ਦੇ ਅਨੁਸਾਰ ਇਮਾਨਦਾਰੀ ਅਤੇ ਸਚਾਈ ਨਾਲ ਵਿਹਾਰ ਕੀਤਾ। 13ਅਸੀਂ ਤੁਹਾਨੂੰ ਹੋਰ ਕੁਝ ਨਹੀਂ, ਪਰ ਕੇਵਲ ਉਹੋ ਲਿਖ ਰਹੇ ਹਾਂ ਜੋ ਤੁਸੀਂ ਪੜ੍ਹਦੇ ਅਤੇ ਸਮਝਦੇ ਵੀ ਹੋ ਅਤੇ ਮੈਨੂੰ ਆਸ ਹੈ ਕਿ ਤੁਸੀਂ ਪੂਰੀ ਤਰ੍ਹਾਂ ਸਮਝ ਜਾਓਗੇ, 14ਜਿਵੇਂ ਤੁਸੀਂ ਕੁਝ ਹੱਦ ਤੱਕ ਸਾਨੂੰ ਸਮਝ ਵੀ ਲਿਆ ਹੈ ਕਿ ਸਾਡੇ ਪ੍ਰਭੂ ਯਿਸੂ ਦੇ ਦਿਨ ਅਸੀਂ ਤੁਹਾਡੇ ਅਭਿਮਾਨ ਦਾ ਅਤੇ ਤੁਸੀਂ ਸਾਡੇ ਅਭਿਮਾਨ ਦਾ ਕਾਰਨ ਹੋਵੋਗੇ।
ਪੌਲੁਸ ਦੀ ਯਾਤਰਾ ਸੰਬੰਧੀ ਯੋਜਨਾ ਵਿੱਚ ਤਬਦੀਲੀ
15ਇਸੇ ਭਰੋਸੇ ਨਾਲ ਮੈਂ ਪਹਿਲਾਂ ਤੁਹਾਡੇ ਕੋਲ ਆਉਣਾ ਚਾਹੁੰਦਾ ਸੀ ਤਾਂਕਿ ਤੁਹਾਨੂੰ ਦੂਜੀ ਵਾਰ ਬਰਕਤ ਮਿਲੇ 16ਅਰਥਾਤ ਤੁਹਾਡੇ ਕੋਲੋਂ ਹੁੰਦਾ ਹੋਇਆ ਮਕਦੂਨਿਯਾ ਨੂੰ ਜਾਵਾਂ ਅਤੇ ਫਿਰ ਮਕਦੂਨਿਯਾ ਤੋਂ ਤੁਹਾਡੇ ਕੋਲ ਆਵਾਂ ਤੇ ਤੁਹਾਡੇ ਦੁਆਰਾ ਯਹੂਦਿਯਾ ਨੂੰ ਵਿਦਾ ਕੀਤਾ ਜਾਵਾਂ। 17ਜਦੋਂ ਮੈਂ ਇਹ ਫੈਸਲਾ ਕੀਤਾ ਤਾਂ ਕੀ ਮੈਂ ਗੰਭੀਰ ਨਹੀਂ ਸੀ? ਜਾਂ ਮੈਂ ਜਿਨ੍ਹਾਂ ਗੱਲਾਂ ਦੀ ਯੋਜਨਾ ਬਣਾਉਂਦਾ ਹਾਂ ਕੀ ਸਰੀਰ ਦੇ ਅਨੁਸਾਰ ਬਣਾਉਂਦਾ ਹਾਂ ਕਿ ਮੈਂ ਇੱਕੋ ਸਮੇਂ ਹਾਂ-ਹਾਂ ਵੀ ਕਰਾਂ ਅਤੇ ਨਾਂਹ-ਨਾਂਹ ਵੀ? 18ਜਿਸ ਤਰ੍ਹਾਂ ਪਰਮੇਸ਼ਰ ਵਫ਼ਾਦਾਰ ਹੈ ਉਸੇ ਤਰ੍ਹਾਂ ਸਾਡੀ ਗੱਲ ਵਿੱਚ ਤੁਹਾਡੇ ਲਈ “ਹਾਂ” ਅਤੇ “ਨਾਂਹ” ਦੋਵੇਂ ਨਹੀਂ ਪਾਏ ਜਾਂਦੇ। 19ਕਿਉਂਕਿ ਪਰਮੇਸ਼ਰ ਦਾ ਪੁੱਤਰ ਯਿਸੂ ਮਸੀਹ ਜਿਸ ਦਾ ਪ੍ਰਚਾਰ ਸਾਡੇ ਦੁਆਰਾ ਅਰਥਾਤ ਮੇਰੇ, ਸਿਲਵਾਨੁਸ ਅਤੇ ਤਿਮੋਥਿਉਸ ਦੇ ਦੁਆਰਾ ਤੁਹਾਡੇ ਵਿਚਕਾਰ ਕੀਤਾ ਗਿਆ, ਉਹ “ਹਾਂ” ਅਤੇ “ਨਾਂਹ” ਦੋਵੇਂ ਨਹੀਂ ਸੀ, ਸਗੋਂ ਉਸ ਵਿੱਚ “ਹਾਂ” ਹੀ ਰਹੀ ਹੈ। 20ਕਿਉਂ ਜੋ ਪਰਮੇਸ਼ਰ ਦੇ ਜਿੰਨੇ ਵੀ ਵਾਇਦੇ ਹਨ ਉਹ ਮਸੀਹ ਵਿੱਚ “ਹਾਂ” ਹੀ ਹਨ। ਇਸ ਲਈ ਉਸੇ ਦੁਆਰਾ ਅਸੀਂ ਪਰਮੇਸ਼ਰ ਦੀ ਮਹਿਮਾ ਲਈ “ਆਮੀਨ” ਵੀ ਕਹਿੰਦੇ ਹਾਂ। 21ਪਰ ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਦ੍ਰਿੜ੍ਹ ਕਰਦਾ ਹੈ ਅਤੇ ਜਿਸ ਨੇ ਸਾਨੂੰ ਮਸਹ ਕੀਤਾ ਹੈ ਉਹ ਪਰਮੇਸ਼ਰ ਹੀ ਹੈ। 22ਉਸ ਨੇ ਸਾਡੇ ਉੱਤੇ ਮੋਹਰ ਵੀ ਲਾਈ ਹੈ ਅਤੇ ਬਿਆਨੇ ਦੇ ਤੌਰ 'ਤੇ ਆਪਣਾ ਆਤਮਾ ਸਾਡੇ ਮਨਾਂ ਵਿੱਚ ਦਿੱਤਾ ਹੈ।
23ਮੈਂ ਪਰਮੇਸ਼ਰ ਨੂੰ ਆਪਣੀ ਜਾਨ ਦਾ ਗਵਾਹ ਮੰਨ ਕੇ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਹੀ ਹੁਣ ਤੱਕ ਕੁਰਿੰਥੁਸ ਨਹੀਂ ਆਇਆ। 24ਇਹ ਨਹੀਂ ਕਿ ਅਸੀਂ ਤੁਹਾਡੇ ਵਿਸ਼ਵਾਸ 'ਤੇ ਆਪਣਾ ਹੱਕ ਜਤਾਉਂਦੇ ਹਾਂ, ਸਗੋਂ ਅਸੀਂ ਤੁਹਾਡੇ ਅਨੰਦ ਲਈ ਤੁਹਾਡੇ ਸਹਿਕਰਮੀ ਹਾਂ, ਕਿਉਂਕਿ ਤੁਸੀਂ ਵਿਸ਼ਵਾਸ ਦੁਆਰਾ ਕਾਇਮ ਰਹੇ ਹੋ।
നിലവിൽ തിരഞ്ഞെടുത്തിരിക്കുന്നു:
2 ਕੁਰਿੰਥੀਆਂ 1: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative

: