1 ਕੁਰਿੰਥੀਆਂ 16

16
ਦਾਨ ਦੇ ਸੰਬੰਧ ਵਿੱਚ
1ਹੁਣ ਸੰਤਾਂ#16:1 ਅਰਥਾਤ ਯਹੂਦੀ ਵਿਸ਼ਵਾਸੀਆਂ ਲਈ ਉਗਰਾਹੇ ਜਾਣ ਵਾਲੇ ਦਾਨ ਦੇ ਸੰਬੰਧ ਵਿੱਚ: ਜਿਸ ਤਰ੍ਹਾਂ ਮੈਂ ਗਲਾਤਿਯਾ ਦੀਆਂ ਕਲੀਸਿਆਵਾਂ ਨੂੰ ਹਿਦਾਇਤ ਕੀਤੀ ਤੁਸੀਂ ਵੀ ਉਸੇ ਤਰ੍ਹਾਂ ਕਰੋ। 2ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਜਣਾ ਜੋ ਉਸ ਨੇ ਕਮਾਇਆ ਹੋਵੇ ਉਸ ਦੇ ਅਨੁਸਾਰ ਵੱਖਰਾ ਰੱਖ ਲਵੇ, ਤਾਂਕਿ ਅਜਿਹਾ ਨਾ ਹੋਵੇ ਕਿ ਮੇਰੇ ਆਉਣ 'ਤੇ ਉਗਰਾਹੀ ਕੀਤੀ ਜਾਵੇ। 3ਜਦੋਂ ਮੈਂ ਆਵਾਂਗਾ ਤਾਂ ਜਿਨ੍ਹਾਂ ਨੂੰ ਤੁਸੀਂ ਚਾਹੋਗੇ ਮੈਂ ਉਨ੍ਹਾਂ ਨੂੰ ਚਿੱਠੀਆਂ ਦੇ ਕੇ ਭੇਜਾਂਗਾ ਕਿ ਤੁਹਾਡਾ ਦਾਨ ਯਰੂਸ਼ਲਮ ਪਹੁੰਚਾ ਦੇਣ। 4ਜੇ ਮੇਰਾ ਵੀ ਜਾਣਾ ਉਚਿਤ ਹੋਇਆ ਤਾਂ ਉਹ ਮੇਰੇ ਨਾਲ ਜਾਣਗੇ।
ਯਾਤਰਾ ਸੰਬੰਧੀ ਯੋਜਨਾਵਾਂ
5ਜਦੋਂ ਵੀ ਮੈਂ ਮਕਦੂਨਿਯਾ ਹੋ ਕੇ ਲੰਘਾਂਗਾ ਤਾਂ ਤੁਹਾਡੇ ਕੋਲ ਆਵਾਂਗਾ ਕਿਉਂਕਿ ਮੈਂ ਮਕਦੂਨਿਯਾ ਹੋ ਕੇ ਲੰਘਣਾ ਹੈ 6ਅਤੇ ਹੋ ਸਕਦਾ ਹੈ ਕਿ ਮੈਂ ਤੁਹਾਡੇ ਕੋਲ ਠਹਿਰਾਂ, ਬਲਕਿ ਸਰਦੀਆਂ ਵੀ ਬਿਤਾਵਾਂ ਤਾਂਕਿ ਤੁਸੀਂ ਮੈਨੂੰ ਅੱਗੇ ਜਿੱਥੇ ਮੈਂ ਜਾਣਾ ਹੋਵੇ, ਵਿਦਾ ਕਰੋ। 7ਮੈਂ ਜਾਂਦਾ-ਜਾਂਦਾ ਤੁਹਾਨੂੰ ਨਹੀਂ ਮਿਲਣਾ ਚਾਹੁੰਦਾ, ਕਿਉਂਕਿ ਮੈਨੂੰ ਆਸ ਹੈ ਕਿ ਜੇ ਪ੍ਰਭੂ ਦੀ ਆਗਿਆ ਹੋਈ ਤਾਂ ਮੈਂ ਕੁਝ ਸਮਾਂ ਤੁਹਾਡੇ ਕੋਲ ਠਹਿਰਾਂਗਾ। 8ਪਰ ਪੰਤੇਕੁਸਤ ਤੱਕ ਮੈਂ ਅਫ਼ਸੁਸ ਵਿੱਚ ਹੀ ਰਹਾਂਗਾ, 9ਕਿਉਂਕਿ ਮੇਰੇ ਲਈ ਸੇਵਕਾਈ ਦਾ ਇੱਕ ਵੱਡਾ ਅਤੇ ਪ੍ਰਭਾਵਸ਼ਾਲੀ ਦਰਵਾਜ਼ਾ ਖੁੱਲ੍ਹਾ ਹੈ ਅਤੇ ਵਿਰੋਧ ਕਰਨ ਵਾਲੇ ਬਹੁਤ ਹਨ।
10ਜੇ ਤਿਮੋਥਿਉਸ ਤੁਹਾਡੇ ਕੋਲ ਆਵੇ ਤਾਂ ਧਿਆਨ ਰੱਖਣਾ ਕਿ ਉਹ ਤੁਹਾਡੇ ਕੋਲ ਨਿਸ਼ਚਿੰਤ ਰਹੇ, ਕਿਉਂਕਿ ਉਹ ਵੀ ਮੇਰੇ ਵਾਂਗ ਪ੍ਰਭੂ ਦਾ ਕੰਮ ਕਰਦਾ ਹੈ। 11ਕੋਈ ਉਸ ਨੂੰ ਤੁੱਛ ਨਾ ਸਮਝੇ, ਸਗੋਂ ਤੁਸੀਂ ਉਸ ਨੂੰ ਸ਼ਾਂਤੀ ਨਾਲ ਅੱਗੇ ਤੋਰ ਦੇਣਾ ਤਾਂਕਿ ਉਹ ਮੇਰੇ ਕੋਲ ਆ ਸਕੇ, ਕਿਉਂ ਜੋ ਮੈਂ ਭਾਈਆਂ ਸਮੇਤ ਉਸ ਦੀ ਉਡੀਕ ਕਰ ਰਿਹਾ ਹਾਂ।
12ਹੁਣ ਭਾਈ ਅਪੁੱਲੋਸ ਦੇ ਬਾਰੇ: ਮੈਂ ਉਸ ਨੂੰ ਬਹੁਤ ਬੇਨਤੀ ਕੀਤੀ ਕਿ ਉਹ ਵੀ ਭਾਈਆਂ ਦੇ ਨਾਲ ਤੁਹਾਡੇ ਕੋਲ ਆਵੇ, ਪਰ ਇਸ ਵਾਰ ਉਸ ਦੀ ਆਉਣ ਦੀ ਬਿਲਕੁਲ ਇੱਛਾ ਨਹੀਂ ਸੀ। ਫਿਰ ਵੀ, ਜਦੋਂ ਉਸ ਨੂੰ ਮੌਕਾ ਮਿਲੇਗਾ ਤਾਂ ਉਹ ਆਵੇਗਾ।
ਆਖਰੀ ਹਿਦਾਇਤਾਂ
13ਜਾਗਦੇ ਰਹੋ, ਵਿਸ਼ਵਾਸ ਵਿੱਚ ਦ੍ਰਿੜ੍ਹ ਰਹੋ, ਪੁਰਖਾਰਥ ਕਰੋ, ਤਕੜੇ ਹੋਵੋ। 14ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਕੀਤੇ ਜਾਣ।
15ਹੇ ਭਾਈਓ, ਤੁਸੀਂ ਸਤਫਨਾਸ ਦੇ ਘਰਾਣੇ ਨੂੰ ਜਾਣਦੇ ਹੋ ਕਿ ਉਹ ਅਖਾਯਾ ਦਾ ਪਹਿਲਾ ਫਲ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਸੰਤਾਂ#16:15 ਅਰਥਾਤ ਪਵਿੱਤਰ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ 16ਕਿ ਤੁਸੀਂ ਵੀ ਅਜਿਹਿਆਂ ਦੇ ਅਤੇ ਉਨ੍ਹਾਂ ਸਭਨਾਂ ਦੇ ਅਧੀਨ ਹੋਵੋ ਜਿਹੜੇ ਇਸ ਕੰਮ ਵਿੱਚ ਸਹਿਕਰਮੀ ਅਤੇ ਮਿਹਨਤੀ ਹਨ। 17ਮੈਂ ਸਤਫਨਾਸ, ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਨਾਲ ਅਨੰਦ ਹਾਂ, ਕਿਉਂਕਿ ਤੁਹਾਡੀ ਕਮੀ ਨੂੰ ਇਨ੍ਹਾਂ ਨੇ ਪੂਰਾ ਕਰ ਦਿੱਤਾ ਹੈ। 18ਇਨ੍ਹਾਂ ਨੇ ਮੇਰੀ ਅਤੇ ਤੁਹਾਡੀ ਆਤਮਾ ਨੂੰ ਤਾਜ਼ਾ ਕੀਤਾ ਹੈ, ਇਸ ਲਈ ਅਜਿਹੇ ਵਿਅਕਤੀਆਂ ਨੂੰ ਮਹੱਤਵ ਦਿਓ।
ਸਲਾਮ
19ਅਸਿਯਾ#16:19 ਏਸ਼ੀਆ ਦਾ ਪੱਛਮੀ ਹਿੱਸਾ ਦੀਆਂ ਕਲੀਸਿਆਵਾਂ ਤੁਹਾਨੂੰ ਸਲਾਮ ਕਹਿੰਦੀਆਂ ਹਨ। ਅਕੂਲਾ ਅਤੇ ਪਰਿਸਕਾ ਅਤੇ ਉਹ ਕਲੀਸਿਯਾ ਜਿਹੜੀ ਉਨ੍ਹਾਂ ਦੇ ਘਰ ਵਿੱਚ ਇਕੱਠੀ ਹੁੰਦੀ ਹੈ, ਤੁਹਾਨੂੰ ਪ੍ਰਭੂ ਵਿੱਚ ਦਿਲੀ ਸਲਾਮ ਕਹਿੰਦੀ ਹੈ। 20ਸਾਰੇ ਭਾਈ ਤੁਹਾਨੂੰ ਸਲਾਮ ਕਹਿੰਦੇ ਹਨ। ਪਵਿੱਤਰ ਚੁੰਮੇ ਨਾਲ ਇੱਕ ਦੂਜੇ ਨੂੰ ਸਲਾਮ ਕਹੋ।
21ਮੇਰਾ ਪੌਲੁਸ ਦਾ ਆਪਣੇ ਹੱਥੀਂ ਲਿਖਿਆ ਸਲਾਮ। 22ਜੇ ਕੋਈ ਪ੍ਰਭੂ#16:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ ਮਸੀਹ” ਲਿਖਿਆ ਹੈ। ਨਾਲ ਪਿਆਰ ਨਹੀਂ ਕਰਦਾ ਤਾਂ ਉਹ ਸਰਾਪੀ ਹੋਵੇ; ਹੇ ਪ੍ਰਭੂ, ਆ!#16:22 ਅਰਾਮੀ ਵਿੱਚ “ਮਾਰਾਨਾਥਾ” 23ਪ੍ਰਭੂ ਯਿਸੂ#16:23 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਦੀ ਕਿਰਪਾ ਤੁਹਾਡੇ ਨਾਲ ਹੋਵੇ। 24ਮਸੀਹ ਯਿਸੂ ਵਿੱਚ ਤੁਹਾਨੂੰ ਸਭਨਾਂ ਨੂੰ ਮੇਰਾ ਪਿਆਰ। ਆਮੀਨ।#16:24 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।

നിലവിൽ തിരഞ്ഞെടുത്തിരിക്കുന്നു:

1 ਕੁਰਿੰਥੀਆਂ 16: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക