1 ਕੁਰਿੰਥੀਆਂ 9
9
ਰਸੂਲਾਂ ਦੇ ਅਧਿਕਾਰ
1ਕੀ ਮੈਂ ਅਜ਼ਾਦ ਨਹੀਂ? ਕੀ ਮੈਂ ਰਸੂਲ ਨਹੀਂ? ਕੀ ਮੈਂ ਸਾਡੇ ਪ੍ਰਭੂ ਯਿਸੂ#9:1 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਨੂੰ ਨਹੀਂ ਵੇਖਿਆ? ਕੀ ਤੁਸੀਂ ਪ੍ਰਭੂ ਵਿੱਚ ਮੇਰੀ ਮਿਹਨਤ ਨਹੀਂ ਹੋ? 2ਭਾਵੇਂ ਮੈਂ ਦੂਜਿਆਂ ਲਈ ਰਸੂਲ ਨਹੀਂ ਹਾਂ, ਫਿਰ ਵੀ ਤੁਹਾਡੇ ਲਈ ਤਾਂ ਹਾਂ; ਕਿਉਂਕਿ ਤੁਸੀਂ ਪ੍ਰਭੂ ਵਿੱਚ ਮੇਰੇ ਰਸੂਲਪੁਣੇ ਦੀ ਮੋਹਰ ਹੋ।
3ਮੇਰੇ ਜਾਂਚਣ ਵਾਲਿਆਂ ਨੂੰ ਮੇਰਾ ਇਹ ਉੱਤਰ ਹੈ: 4ਕੀ ਸਾਨੂੰ ਖਾਣ-ਪੀਣ ਦਾ ਅਧਿਕਾਰ ਨਹੀਂ? 5ਕੀ ਦੂਜੇ ਰਸੂਲਾਂ, ਪ੍ਰਭੂ ਦੇ ਭਰਾਵਾਂ ਅਤੇ ਕੇਫ਼ਾਸ ਦੀ ਤਰ੍ਹਾਂ ਸਾਨੂੰ ਵੀ ਅਧਿਕਾਰ ਨਹੀਂ ਕਿ ਇੱਕ ਵਿਸ਼ਵਾਸੀ ਪਤਨੀ ਨੂੰ ਨਾਲ ਲੈ ਕੇ ਚੱਲੀਏ? 6ਜਾਂ ਕੇਵਲ ਮੈਨੂੰ ਅਤੇ ਬਰਨਬਾਸ ਨੂੰ ਹੀ ਇਹ ਅਧਿਕਾਰ ਨਹੀਂ ਕਿ ਕੰਮ ਕਰਨਾ ਛੱਡ ਦੇਈਏ? 7ਕੌਣ ਹੈ ਜਿਹੜਾ ਆਪਣੇ ਖਰਚੇ 'ਤੇ ਸਿਪਾਹੀ ਦੀ ਨੌਕਰੀ ਕਰਦਾ ਹੈ? ਕੌਣ ਹੈ ਜਿਹੜਾ ਅੰਗੂਰ ਦਾ ਬਾਗ ਲਾ ਕੇ ਉਸ ਦਾ ਫਲ ਨਹੀਂ ਖਾਂਦਾ? ਜਾਂ ਕੌਣ ਹੈ ਜਿਹੜਾ ਇੱਜੜ ਦੀ ਚਰਵਾਹੀ ਕਰਦਾ ਹੈ, ਪਰ ਇੱਜੜ ਦਾ ਦੁੱਧ ਨਹੀਂ ਪੀਂਦਾ? 8ਕੀ ਮੈਂ ਇਹ ਗੱਲਾਂ ਮਨੁੱਖੀ ਨਜ਼ਰੀਏ ਤੋਂ ਕਹਿੰਦਾ ਹਾਂ? ਕੀ ਬਿਵਸਥਾ ਵੀ ਇਹੋ ਨਹੀਂ ਕਹਿੰਦੀ? 9ਕਿਉਂਕਿ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੈ:“ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚਾੜ੍ਹ।”#ਬਿਵਸਥਾ 25:4 ਕੀ ਪਰਮੇਸ਼ਰ ਨੂੰ ਬਲਦਾਂ ਦੀ ਚਿੰਤਾ ਹੈ? 10ਕੀ ਉਹ ਇਹ ਸਾਡੇ ਲਈ ਨਹੀਂ ਕਹਿੰਦਾ? ਇਹ ਸਾਡੇ ਲਈ ਹੀ ਲਿਖਿਆ ਗਿਆ, ਕਿਉਂਕਿ ਵਾਹੀ ਕਰਨ ਵਾਲੇ ਨੂੰ ਆਸ ਨਾਲ ਵਾਹੀ ਕਰਨੀ ਚਾਹੀਦੀ ਹੈ ਅਤੇ ਗਾਹੁਣ ਵਾਲੇ ਨੂੰ ਹਿੱਸਾ ਪ੍ਰਾਪਤ ਕਰਨ ਦੀ ਆਸ ਨਾਲ ਗਾਹੁਣਾ ਚਾਹੀਦਾ ਹੈ। 11ਜੇ ਅਸੀਂ ਤੁਹਾਡੇ ਲਈ ਆਤਮਕ ਵਸਤਾਂ ਬੀਜੀਆਂ, ਤਾਂ ਕੀ ਤੁਹਾਡੇ ਤੋਂ ਭੌਤਿਕ ਵਸਤਾਂ ਦੀ ਫ਼ਸਲ ਵੱਢਣਾ ਕੋਈ ਬਹੁਤ ਵੱਡੀ ਗੱਲ ਹੈ? 12ਜੇ ਹੋਰਾਂ ਨੂੰ ਤੁਹਾਡੇ ਉੱਤੇ ਇਹ ਅਧਿਕਾਰ ਹੈ ਤਾਂ ਕੀ ਸਾਨੂੰ ਹੋਰ ਵੀ ਵਧਕੇ ਨਹੀਂ?
ਪਰ ਅਸੀਂ ਇਸ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ, ਸਗੋਂ ਸਭ ਕੁਝ ਸਹਿ ਲੈਂਦੇ ਹਾਂ ਤਾਂਕਿ ਸਾਡੇ ਵੱਲੋਂ ਮਸੀਹ ਦੀ ਖੁਸ਼ਖ਼ਬਰੀ ਵਿੱਚ ਕੋਈ ਰੁਕਾਵਟ ਨਾ ਪਵੇ। 13ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜੇ ਹੈਕਲ ਵਿੱਚ ਸੇਵਾ ਕਰਦੇ ਹਨ ਉਹ ਹੈਕਲ ਦੀਆਂ ਚੀਜ਼ਾਂ ਵਿੱਚੋਂ ਖਾਂਦੇ ਹਨ ਅਤੇ ਜਿਹੜੇ ਜਗਵੇਦੀ 'ਤੇ ਸੇਵਾ ਕਰਦੇ ਹਨ ਉਹ ਜਗਵੇਦੀ ਤੋਂ ਆਪਣਾ ਹਿੱਸਾ ਲੈਂਦੇ ਹਨ? 14ਇਸੇ ਤਰ੍ਹਾਂ ਪ੍ਰਭੂ ਨੇ ਇਹ ਵੀ ਠਹਿਰਾਇਆ ਹੈ ਕਿ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਖੁਸ਼ਖ਼ਬਰੀ ਤੋਂ ਆਪਣੀ ਜੀਵਕਾ ਚਲਾਉਣ, 15ਪਰ ਮੈਂ ਇਨ੍ਹਾਂ ਵਿੱਚੋਂ ਕਿਸੇ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ। ਇਹ ਗੱਲਾਂ ਮੈਂ ਇਸ ਲਈ ਨਹੀਂ ਲਿਖੀਆਂ ਕਿ ਮੇਰੇ ਲਈ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਕਿਉਂਕਿ ਇਸ ਦੀ ਬਜਾਇ ਮੇਰੇ ਲਈ ਮਰ ਜਾਣਾ ਚੰਗਾ ਹੈ ਕਿ ਕੋਈ ਮੇਰੇ ਅਭਿਮਾਨ ਨੂੰ ਵਿਅਰਥ ਕਰੇ। 16ਜੇ ਮੈਂ ਖੁਸ਼ਖ਼ਬਰੀ ਸੁਣਾਵਾਂ ਤਾਂ ਮੇਰੇ ਲਈ ਕੋਈ ਘਮੰਡ ਦੀ ਗੱਲ ਨਹੀਂ, ਕਿਉਂਕਿ ਇਹ ਤਾਂ ਮੇਰੇ ਲਈ ਜ਼ਰੂਰੀ ਹੈ। ਜੇ ਮੈਂ ਖੁਸ਼ਖ਼ਬਰੀ ਨਾ ਸੁਣਾਵਾਂ ਤਾਂ ਮੇਰੇ ਉੱਤੇ ਹਾਏ! 17ਕਿਉਂਕਿ ਜੇ ਮੈਂ ਸਵੈ-ਇੱਛਾ ਨਾਲ ਇਹ ਕਰਦਾ ਹਾਂ ਤਾਂ ਮੇਰੇ ਲਈ ਪ੍ਰਤਿਫਲ ਹੈ, ਪਰ ਜੇ ਮੈਂ ਇੱਛਾ ਤੋਂ ਬਿਨਾਂ ਕਰਦਾ ਹਾਂ, ਤਾਂ ਵੀ ਪ੍ਰਬੰਧਕ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ। 18ਤਾਂ ਫਿਰ ਮੇਰਾ ਕੀ ਪ੍ਰਤਿਫਲ ਹੈ? ਇਹ ਕਿ ਜਦੋਂ ਮੈਂ#9:18 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ ਦੀ” ਲਿਖਿਆ ਹੈ। ਖੁਸ਼ਖ਼ਬਰੀ ਸੁਣਾਵਾਂ ਤਾਂ ਇਸ ਨੂੰ ਮੁਫ਼ਤ ਦੇਵਾਂ ਅਤੇ ਖੁਸ਼ਖ਼ਬਰੀ ਵਿੱਚ ਮੇਰਾ ਜੋ ਅਧਿਕਾਰ ਹੈ ਉਸ ਦੀ ਦੁਰਵਰਤੋਂ ਨਾ ਕਰਾਂ।
19ਕਿਉਂਕਿ ਭਾਵੇਂ ਮੈਂ ਸਭਨਾਂ ਤੋਂ ਅਜ਼ਾਦ ਹਾਂ, ਤਾਂ ਵੀ ਮੈਂ ਆਪਣੇ ਆਪ ਨੂੰ ਸਭ ਦਾ ਗੁਲਾਮ ਬਣਾਇਆ ਤਾਂਕਿ ਹੋਰ ਵੀ ਬਹੁਤ ਸਾਰਿਆਂ ਨੂੰ ਖਿੱਚ ਲਿਆਵਾਂ। 20ਮੈਂ ਯਹੂਦੀਆਂ ਦੇ ਲਈ ਯਹੂਦੀ ਬਣਿਆ ਕਿ ਯਹੂਦੀਆਂ ਨੂੰ ਖਿੱਚ ਲਿਆਵਾਂ ਅਤੇ ਜਿਹੜੇ ਬਿਵਸਥਾ ਦੇ ਅਧੀਨ ਹਨ ਉਨ੍ਹਾਂ ਲਈ ਮੈਂ ਬਿਵਸਥਾ ਦੇ ਅਧੀਨ ਨਾ ਹੁੰਦੇ ਹੋਏ ਵੀ ਬਿਵਸਥਾ ਦੇ ਅਧੀਨ ਜਿਹਾ ਬਣਿਆ ਤਾਂਕਿ ਉਨ੍ਹਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ, ਖਿੱਚ ਲਿਆਵਾਂ। 21ਮੈਂ, ਜੋ ਪਰਮੇਸ਼ਰ ਦੀ ਬਿਵਸਥਾ ਤੋਂ ਰਹਿਤ ਨਹੀਂ ਸਗੋਂ ਮਸੀਹ ਦੀ ਬਿਵਸਥਾ ਦੇ ਅਧੀਨ ਹਾਂ, ਬਿਵਸਥਾਹੀਣਾਂ ਲਈ ਬਿਵਸਥਾਹੀਣ ਜਿਹਾ ਬਣਿਆ ਤਾਂਕਿ ਬਿਵਸਥਾਹੀਣਾਂ ਨੂੰ ਖਿੱਚ ਲਿਆਵਾਂ। 22ਨਿਰਬਲਾਂ ਲਈ ਮੈਂ ਨਿਰਬਲ ਬਣਿਆ ਤਾਂਕਿ ਨਿਰਬਲਾਂ ਨੂੰ ਖਿੱਚ ਲਿਆਵਾਂ; ਮੈਂ ਸਭਨਾਂ ਲਈ ਸਭ ਕੁਝ ਬਣਿਆ ਤਾਂਕਿ ਕਿਸੇ ਨਾ ਕਿਸੇ ਤਰ੍ਹਾਂ ਕੁਝ ਨੂੰ ਬਚਾ ਲਵਾਂ। 23ਮੈਂ ਸਭ ਕੁਝ ਖੁਸ਼ਖ਼ਬਰੀ ਦੇ ਲਈ ਕਰਦਾ ਹਾਂ ਤਾਂਕਿ ਹੋਰਨਾਂ ਦੇ ਨਾਲ ਇਸ ਦਾ ਸਹਿਭਾਗੀ ਬਣ ਜਾਵਾਂ।
24ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਦੇ ਮੈਦਾਨ ਵਿੱਚ ਦੌੜਦੇ ਤਾਂ ਸਾਰੇ ਹਨ, ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ? ਸੋ ਇਸ ਤਰ੍ਹਾਂ ਦੌੜੋ ਕਿ ਇਨਾਮ ਤੁਹਾਨੂੰ ਹੀ ਮਿਲੇ। 25ਹਰੇਕ ਖਿਡਾਰੀ ਸਭਨਾਂ ਗੱਲਾਂ ਵਿੱਚ ਸੰਜਮ ਰੱਖਦਾ ਹੈ। ਉਹ ਤਾਂ ਨਾਸਵਾਨ ਤਾਜ ਨੂੰ, ਪਰ ਅਸੀਂ ਅਵਿਨਾਸੀ ਤਾਜ ਨੂੰ ਪ੍ਰਾਪਤ ਕਰਨ ਲਈ ਇਹ ਕਰਦੇ ਹਾਂ। 26ਇਸ ਲਈ ਮੈਂ ਦੌੜਦਾ ਹਾਂ, ਪਰ ਬਿਨ ਟੀਚਾ ਨਹੀਂ; ਮੈਂ ਮੁੱਕੇਬਾਜ਼ ਵਾਂਗ ਲੜਦਾ ਹਾਂ, ਪਰ ਹਵਾ ਨੂੰ ਮਾਰਨ ਵਾਲੇ ਵਾਂਗ ਨਹੀਂ। 27ਸਗੋਂ ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਵੱਸ ਵਿੱਚ ਕਰਦਾ ਹਾਂ, ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਦੂਜਿਆਂ ਨੂੰ ਪ੍ਰਚਾਰ ਕਰਕੇ ਆਪ ਅਯੋਗ ਠਹਿਰਾਂ।
നിലവിൽ തിരഞ്ഞെടുത്തിരിക്കുന്നു:
1 ਕੁਰਿੰਥੀਆਂ 9: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative