1 ਕੁਰਿੰਥੀਆਂ 8

8
ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ
1ਹੁਣ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਦੇ ਵਿਖੇ: ਅਸੀਂ ਜਾਣਦੇ ਹਾਂ ਕਿ ਅਸੀਂ ਸਭ ਗਿਆਨਵਾਨ ਹਾਂ। ਗਿਆਨ ਘਮੰਡੀ ਬਣਾਉਂਦਾ ਹੈ, ਪਰ ਪ੍ਰੇਮ ਉਸਾਰਦਾ ਹੈ। 2ਜੇ ਕਿਸੇ ਨੂੰ ਲੱਗਦਾ ਹੈ ਕਿ ਉਹ ਕੁਝ ਜਾਣਦਾ ਹੈ ਤਾਂ ਉਸ ਨੇ ਅਜੇ ਤੱਕ ਉਸ ਤਰ੍ਹਾਂ ਨਹੀਂ ਜਾਣਿਆ ਜਿਸ ਤਰ੍ਹਾਂ ਜਾਣਨਾ ਚਾਹੀਦਾ ਹੈ। 3ਪਰ ਜੇ ਕੋਈ ਪਰਮੇਸ਼ਰ ਨੂੰ ਪਿਆਰ ਕਰਦਾ ਹੈ ਤਾਂ ਪਰਮੇਸ਼ਰ ਉਸ ਨੂੰ ਜਾਣਦਾ ਹੈ। 4ਇਸ ਲਈ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਦੇ ਵਿਖੇ ਅਸੀਂ ਜਾਣਦੇ ਹਾਂ ਕਿ ਮੂਰਤੀ ਸੰਸਾਰ ਵਿੱਚ ਕੁਝ ਨਹੀਂ ਹੈ; ਇੱਕ ਤੋਂ ਇਲਾਵਾ ਹੋਰ ਕੋਈ ਪਰਮੇਸ਼ਰ ਨਹੀਂ ਹੈ। 5ਭਾਵੇਂ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਈ ਹਨ ਜਿਹੜੇ ਦੇਵਤੇ ਅਖਵਾਉਂਦੇ ਹਨ, ਜਿਵੇਂ ਕਿ ਬਹੁਤ ਸਾਰੇ ਦੇਵਤੇ ਅਤੇ ਬਹੁਤ ਸਾਰੇ ਪ੍ਰਭੂ ਹਨ ਵੀ, 6ਤਾਂ ਵੀ ਸਾਡੇ ਲਈ ਇੱਕੋ ਪਰਮੇਸ਼ਰ ਅਰਥਾਤ ਪਿਤਾ ਹੈ ਜਿਸ ਤੋਂ ਸਾਰੀਆਂ ਵਸਤਾਂ ਹਨ ਅਤੇ ਅਸੀਂ ਉਸੇ ਦੇ ਲਈ ਹਾਂ; ਇੱਕੋ ਪ੍ਰਭੂ ਹੈ ਅਰਥਾਤ ਯਿਸੂ ਮਸੀਹ ਜਿਸ ਦੇ ਰਾਹੀਂ ਸਭ ਵਸਤਾਂ ਹਨ ਅਤੇ ਅਸੀਂ ਵੀ ਉਸੇ ਦੇ ਰਾਹੀਂ ਹਾਂ।
7ਪਰ ਸਭ ਨੂੰ ਇਹ ਗਿਆਨ ਨਹੀਂ ਹੈ; ਬਲਕਿ ਕਈ ਹੁਣ ਤੱਕ ਮੂਰਤੀਆਂ ਦੇ ਆਦੀ ਹਨ ਅਤੇ ਜਦੋਂ ਉਹ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਖਾਂਦੇ ਹਨ ਤਾਂ ਉਨ੍ਹਾਂ ਦਾ ਵਿਵੇਕ ਨਿਰਬਲ ਹੋਣ ਕਰਕੇ ਅਸ਼ੁੱਧ ਹੋ ਜਾਂਦਾ ਹੈ। 8ਪਰ ਭੋਜਨ ਸਾਨੂੰ ਪਰਮੇਸ਼ਰ ਦੇ ਨੇੜੇ ਨਹੀਂ ਲਿਜਾਵੇਗਾ; ਜੇ ਨਹੀਂ ਖਾਂਦੇ ਤਾਂ ਕੋਈ ਹਾਨੀ ਨਹੀਂ ਅਤੇ ਜੇ ਖਾਂਦੇ ਹਾਂ ਤਾਂ ਕੋਈ ਲਾਭ ਨਹੀਂ। 9ਪਰ ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡਾ ਇਹ ਅਧਿਕਾਰ ਨਿਰਬਲਾਂ ਲਈ ਠੋਕਰ ਦਾ ਕਾਰਨ ਬਣ ਜਾਵੇ। 10ਕਿਉਂਕਿ ਜੇ ਕੋਈ ਤੈਨੂੰ ਜਿਸ ਨੂੰ ਇਸ ਬਾਰੇ ਗਿਆਨ ਹੈ, ਮੂਰਤੀ ਦੇ ਮੰਦਰ ਵਿੱਚ ਬੈਠਾ ਖਾਂਦਾ ਹੋਇਆ ਵੇਖੇ, ਤਾਂ ਕੀ ਉਸ ਦਾ ਵਿਵੇਕ ਨਿਰਬਲ ਹੋਣ ਕਰਕੇ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਖਾਣ ਲਈ ਦਲੇਰ ਨਹੀਂ ਹੋਵੇਗਾ? 11ਸੋ ਤੇਰੇ ਗਿਆਨ ਦੇ ਕਾਰਨ ਇੱਕ ਨਿਰਬਲ ਵਿਅਕਤੀ ਅਰਥਾਤ ਉਹ ਭਾਈ ਨਾਸ ਹੁੰਦਾ ਹੈ ਜਿਸ ਦੇ ਲਈ ਮਸੀਹ ਨੇ ਆਪਣੀ ਜਾਨ ਦਿੱਤੀ। 12ਸੋ ਜਦੋਂ ਤੁਸੀਂ ਭਾਈਆਂ ਦੇ ਵਿਰੁੱਧ ਇਸ ਤਰ੍ਹਾਂ ਪਾਪ ਕਰਕੇ ਉਨ੍ਹਾਂ ਦੇ ਨਿਰਬਲ ਵਿਵੇਕ ਨੂੰ ਠੇਸ ਪਹੁੰਚਾਉਂਦੇ ਹੋ ਤਾਂ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ। 13ਇਸ ਲਈ ਜੇ ਮੇਰਾ ਖਾਣਾ-ਪੀਣਾ ਮੇਰੇ ਭਾਈ ਲਈ ਠੋਕਰ ਦਾ ਕਾਰਨ ਬਣਦਾ ਹੈ ਤਾਂ ਮੈਂ ਕਦੇ ਮਾਸ ਨਹੀਂ ਖਾਵਾਂਗਾ, ਕਿਤੇ ਅਜਿਹਾ ਨਾ ਹੋਵੇ ਕਿ ਮੈਂ ਆਪਣੇ ਭਾਈ ਦੇ ਲਈ ਠੋਕਰ ਦਾ ਕਾਰਨ ਬਣਾਂ।

നിലവിൽ തിരഞ്ഞെടുത്തിരിക്കുന്നു:

1 ਕੁਰਿੰਥੀਆਂ 8: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക