1
ਲੂਕਸ 14:26
ਪੰਜਾਬੀ ਮੌਜੂਦਾ ਤਰਜਮਾ
PCB
“ਜੇ ਕੋਈ ਮੇਰੇ ਕੋਲ ਆਉਂਦਾ ਹੈ ਅਤੇ ਆਪਣੇ ਮਾਤਾ-ਪਿਤਾ, ਪਤਨੀ, ਬੱਚਿਆਂ ਅਤੇ ਭੈਣ-ਭਰਾਵਾਂ ਨਾਲ ਨਫ਼ਰਤ ਨਹੀਂ ਕਰਦਾ, ਹਾਂ ਇੱਥੋਂ ਤੱਕ ਕਿ ਉਹਨਾਂ ਦੀ ਆਪਣੀ ਜਾਨ ਨੂੰ ਵੀ ਅਜਿਹਾ ਵਿਅਕਤੀ ਮੇਰਾ ਚੇਲਾ ਨਹੀਂ ਹੋ ਸਕਦਾ।
Bera saman
Njòttu ਲੂਕਸ 14:26
2
ਲੂਕਸ 14:27
ਅਤੇ ਜਿਹੜਾ ਆਪਣੀ ਸਲੀਬ ਨਹੀਂ ਚੁੱਕਦਾ ਅਤੇ ਮੇਰੇ ਪਿੱਛੇ ਨਹੀਂ ਚੱਲਦਾ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
Njòttu ਲੂਕਸ 14:27
3
ਲੂਕਸ 14:11
ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ।”
Njòttu ਲੂਕਸ 14:11
4
ਲੂਕਸ 14:33
ਇਸੇ ਤਰ੍ਹਾਂ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਚੇਲਾ ਨਹੀਂ ਹੋ ਸਕਦਾ ਜੇ ਉਹ ਆਪਣਾ ਸਭ ਕੁਝ ਤਿਆਗ ਨਾ ਦੇਵੇ।
Njòttu ਲੂਕਸ 14:33
5
ਲੂਕਸ 14:28-30
“ਮੰਨ ਲਓ ਕਿ ਤੁਹਾਡੇ ਵਿੱਚੋਂ ਕੋਈ ਇਮਾਰਤ ਬਣਾਉਣਾ ਚਾਹੁੰਦਾ ਹੈ। ਕੀ ਤੁਸੀਂ ਪਹਿਲਾਂ ਬੈਠ ਕੇ ਖਰਚੇ ਦਾ ਅੰਦਾਜ਼ਾ ਨਹੀਂ ਲਗਾਓਗੇ ਕੀ ਇਸ ਨੂੰ ਪੂਰਾ ਕਰਨ ਲਈ ਪੈਸੇ ਹਨ ਵੀ ਜਾ ਨਹੀਂ? ਕਿਉਂਕਿ ਜੇ ਤੁਸੀਂ ਨੀਂਹ ਰੱਖਦੇ ਹੋ ਅਤੇ ਇਸ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੋ ਤਾਂ ਹਰ ਕੋਈ ਜੋ ਇਸ ਨੂੰ ਵੇਖਦਾ ਹੈ ਤੁਹਾਡਾ ਮਖੌਲ ਉਡਾਏਗਾ, ਇਹ ਕਹਿੰਦੇ ਹੋਏ, ‘ਇਸ ਵਿਅਕਤੀ ਨੇ ਉਸਾਰੀ ਸ਼ੁਰੂ ਤਾਂ ਕੀਤੀ ਪਰ ਪੂਰੀ ਨਹੀਂ ਕਰ ਸਕਿਆ।’
Njòttu ਲੂਕਸ 14:28-30
6
ਲੂਕਸ 14:13-14
ਪਰ ਜਦੋਂ ਤੁਸੀਂ ਦਾਅਵਤ ਦਿੰਦੇ ਹੋ ਤਾਂ ਗ਼ਰੀਬਾਂ, ਅਪੰਗਾਂ, ਲੰਗੜਿਆਂ ਅਤੇ ਅੰਨ੍ਹਿਆਂ ਨੂੰ ਸੱਦਾ ਦਿਓ। ਅਤੇ ਫਿਰ ਤੁਹਾਨੂੰ ਅਸੀਸ ਮਿਲੇਗੀ। ਭਾਵੇਂ ਉਹ ਤੁਹਾਨੂੰ ਇਸ ਦਾ ਬਦਲਾ ਨਹੀਂ ਦੇ ਸਕਦੇ ਪਰ ਧਰਮੀ ਲੋਕਾਂ ਦੇ ਦੁਬਾਰਾ ਜੀ ਉੱਠਣ ਦੇ ਮੌਕੇ ਤੇ ਤੁਹਾਨੂੰ ਇਸ ਦਾ ਬਦਲਾ ਦਿੱਤਾ ਜਾਵੇਗਾ।”
Njòttu ਲੂਕਸ 14:13-14
7
ਲੂਕਸ 14:34-35
“ਨਮਕ ਚੰਗਾ ਹੈ, ਪਰ ਜੇ ਨਮਕ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ? ਇਹ ਨਾ ਤਾਂ ਧਰਤੀ ਲਈ ਅਤੇ ਨਾ ਹੀ ਖਾਦ ਲਈ ਕਿਸੇ ਕੰਮ ਦਾ ਹੈ। ਇਸ ਨੂੰ ਬਾਹਰ ਸੁੱਟਿਆ ਜਾਂਦਾ ਹੈ। “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ।”
Njòttu ਲੂਕਸ 14:34-35
Heim
Biblía
Áætlanir
Myndbönd