ਉਤਪਤ 10

10
ਨੋਹ ਦੀ ਵੰਸ਼ਾਵਲੀ
1ਇਹ ਨੋਹ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਦੀ ਵੰਸ਼ਾਵਲੀ ਹੈ, ਉਨ੍ਹਾਂ ਦੇ ਪੁੱਤਰ ਜੋ ਜਲ ਪਰਲੋ ਦੇ ਬਾਅਦ ਪੈਦਾ ਹੋਏ ਸਨ।
ਯਾਫ਼ਥ ਦੀ ਵੰਸ਼ਾਵਲੀ
2ਯਾਫ਼ਥ ਦੇ ਪੁੱਤਰ:
ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮੇਸ਼ੇਕ ਅਤੇ ਤੀਰਾਸ।
3ਗੋਮਰ ਦੇ ਪੁੱਤਰ:
ਅਸ਼ਕਨਜ਼, ਰਿਫ਼ਥ ਅਤੇ ਤੋਗਰਮਾਹ।
4ਯਾਵਾਨ ਦੇ ਪੁੱਤਰ:
ਅਲੀਸ਼ਾਹ, ਤਰਸ਼ੀਸ਼, ਕਿੱਤੀ ਅਤੇ ਰੋਦਾਨੀ। 5(ਇਨ੍ਹਾਂ ਵਿੱਚੋਂ ਸਮੁੰਦਰੀ ਲੋਕ ਆਪੋ-ਆਪਣੀ ਕੌਮਾਂ ਵਿੱਚ ਆਪੋ-ਆਪਣੇ ਕਬੀਲਿਆਂ ਦੁਆਰਾ ਆਪਣੇ ਇਲਾਕਿਆਂ ਵਿੱਚ ਫੈਲ ਗਏ, ਹਰੇਕ ਦੀ ਆਪਣੀ ਭਾਸ਼ਾ ਸੀ।)
ਹਾਮ ਦੀ ਵੰਸ਼ਾਵਲੀ
6ਹਾਮ ਦੇ ਪੁੱਤਰ:
ਕੂਸ਼, ਮਿਸਰਾਇਮ, ਪੂਟ ਅਤੇ ਕਨਾਨ।
7ਕੂਸ਼ ਦੇ ਪੁੱਤਰ:
ਸ਼ਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ।
ਰਾਮਾਹ ਦੇ ਪੁੱਤਰ:
ਸ਼ਬਾ ਅਤੇ ਦਦਾਨ।
8ਕੂਸ਼ ਨਿਮਰੋਦ ਦਾ ਪਿਤਾ ਸੀ, ਜੋ ਧਰਤੀ ਉੱਤੇ ਇੱਕ ਸ਼ਕਤੀਸ਼ਾਲੀ ਯੋਧਾ ਬਣਿਆ। 9ਉਹ ਯਾਹਵੇਹ ਦੇ ਅੱਗੇ ਇੱਕ ਸ਼ਕਤੀਸ਼ਾਲੀ ਸ਼ਿਕਾਰੀ ਸੀ ਇਸੇ ਲਈ ਕਿਹਾ ਜਾਂਦਾ ਹੈ, “ਨਿਮਰੋਦ ਵਾਂਗ, ਯਾਹਵੇਹ ਅੱਗੇ ਇੱਕ ਸ਼ਕਤੀਸ਼ਾਲੀ ਸ਼ਿਕਾਰੀ।” 10ਉਸ ਦੇ ਰਾਜ ਦੀ ਸ਼ੁਰੂਆਤ ਸ਼ਿਨਾਰ ਦੇ ਦੇਸ਼ ਬਾਬੇਲ, ਉਰੂਕ, ਅੱਕਦ ਅਤੇ ਕਾਲਨੇਹ ਸਨ, 11ਉਸ ਦੇਸ਼ ਤੋਂ ਉਹ ਅੱਸ਼ੂਰ ਨੂੰ ਗਿਆ, ਜਿੱਥੇ ਉਸ ਨੇ ਨੀਨਵਾਹ, ਰਹੋਬੋਥ ਈਰ ਕਾਲਾਹ, 12ਅਤੇ ਰੇਸੇਨ ਨਗਰ ਨੂੰ ਬਣਾਇਆ, ਜੋ ਨੀਨਵਾਹ ਅਤੇ ਕਾਲਾਹ ਦੇ ਵਿਚਕਾਰ ਹੈ ਜੋ ਇੱਕ ਵੱਡਾ ਸ਼ਹਿਰ ਹੈ।
13ਮਿਸਰਾਇਮ ਦੇ ਪੁੱਤਰ ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ, 14ਪਤਰੂਸੀ, ਕੁਸਲੂਹੀ (ਜਿਨ੍ਹਾਂ ਵਿੱਚੋਂ ਫ਼ਲਿਸਤੀ ਆਏ) ਅਤੇ ਕਫ਼ਤੋਰੀ।
15ਕਨਾਨ ਦੇ ਵੰਸ਼ ਵਿੱਚ ਸੀਦੋਨ ਉਸ ਦਾ ਪਹਿਲਾ ਪੁੱਤਰ ਸੀ, ਤਦ ਹਿੱਤੀ 16ਯਬੂਸੀ, ਅਮੋਰੀ, ਗਿਰਗਾਸ਼ੀ, 17ਹਿੱਵੀਆਂ, ਅਰਕੀ, ਸੀਨੀ, 18ਅਰਵਾਦੀ, ਜ਼ਮਾਰੀ ਅਤੇ ਹਮਾਥੀ।
(ਬਾਅਦ ਵਿੱਚ ਕਨਾਨੀਆਂ ਦੇ ਗੋਤ ਖਿੰਡ ਗਏ 19ਅਤੇ ਕਨਾਨ ਦੀਆਂ ਹੱਦਾਂ ਸੀਦੋਨ ਤੋਂ ਗਰਾਰ ਤੱਕ ਗਾਜ਼ਾ ਤੱਕ ਪਹੁੰਚ ਗਈਆਂ ਅਤੇ ਫਿਰ ਸੋਦੋਮ, ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਤੋਂ ਲੈ ਕੇ ਲਾਸ਼ਾ ਤੱਕ ਪਹੁੰਚ ਗਈਆਂ।)
20ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸ਼ਾ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।
ਸ਼ੇਮ ਦੀ ਵੰਸ਼ਾਵਲੀ
21ਸ਼ੇਮ ਦੇ ਵੀ ਪੁੱਤਰ ਪੈਦਾ ਹੋਏ, ਜਿਸ ਦਾ ਵੱਡਾ ਭਰਾ ਯਾਫ਼ਥ ਸੀ। ਸ਼ੇਮ ਏਬਰ ਦੇ ਸਾਰੇ ਪੁੱਤਰਾਂ ਦਾ ਪੂਰਵਜ ਸੀ।
22ਸ਼ੇਮ ਦੇ ਪੁੱਤਰ:
ਏਲਾਮ, ਅੱਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ ਸਨ।
23ਅਰਾਮ ਦੇ ਪੁੱਤਰ:
ਊਜ਼, ਹੂਲ, ਗੇਥੇਰ ਅਤੇ ਮੇਸ਼ੇਕ।
24ਅਰਪਕਸ਼ਦ ਸ਼ੇਲਾਹ ਦਾ ਪਿਤਾ ਸੀ, ਅਤੇ ਸ਼ੇਲਾਹ ਏਬਰ ਦਾ ਪਿਤਾ ਸੀ।
25ਏਬਰ ਦੇ ਦੋ ਪੁੱਤਰ ਪੈਦਾ ਹੋਏ:
ਇੱਕ ਦਾ ਨਾਮ ਪੇਲੇਗ ਰੱਖਿਆ ਗਿਆ ਕਿਉਂਕਿ ਉਸਦੇ ਸਮੇਂ ਵਿੱਚ ਧਰਤੀ ਵੰਡੀ ਗਈ ਸੀ। ਉਸਦੇ ਭਰਾ ਦਾ ਨਾਮ ਯੋਕਤਾਨ ਸੀ।
26ਯੋਕਤਾਨ ਦੇ ਪੁੱਤਰ ਅਲਮੋਦਾਦ, ਸ਼ੈਲਫ਼, ਹਜ਼ਰਮਾਵੇਥ, ਯਰਹ, 27ਹਦੋਰਾਮ, ਊਜ਼ਾਲ, ਦਿਕਲਾਹ, 28ਓਬਾਲ, ਅਬੀਮਾਏਲ, ਸ਼ਬਾ, 29ਓਫੀਰ, ਹਵੀਲਾਹ ਅਤੇ ਯੋਬਾਬ। ਇਹ ਸਾਰੇ ਯੋਕਤਾਨ ਦੇ ਪੁੱਤਰ ਸਨ।
30(ਉਹ ਇਲਾਕਾ ਜਿੱਥੇ ਉਹ ਰਹਿੰਦੇ ਸਨ, ਮੇਸ਼ਾ ਤੋਂ ਲੈ ਕੇ ਪੂਰਬੀ ਪਹਾੜੀ ਦੇਸ਼ ਵਿੱਚ ਸਫ਼ਰ ਤੱਕ ਫੈਲਿਆ ਹੋਇਆ ਸੀ।)
31ਇਹ ਸ਼ੇਮ ਦੇ ਪੁੱਤਰ ਆਪਣੇ ਗੋਤਾਂ, ਬੋਲੀਆਂ, ਆਪਣੇ ਇਲਾਕਿਆਂ ਅਤੇ ਕੌਮਾਂ ਵਿੱਚ ਹਨ।
32ਇਹ ਨੋਹ ਦੇ ਪੁੱਤਰਾਂ ਦੇ ਘਰਾਣੇ ਹਨ, ਉਹਨਾਂ ਦੀਆਂ ਕੌਮਾਂ ਦੇ ਅਨੁਸਾਰ, ਉਹਨਾਂ ਦੀਆਂ ਕੌਮਾਂ ਵਿੱਚ, ਉਹਨਾਂ ਦੀਆਂ ਵੰਸ਼ਾਵਲੀਆਂ ਹਨ। ਇਨ੍ਹਾਂ ਵਿੱਚੋਂ ਸਾਰੀਆਂ ਕੌਮਾਂ ਜਲ ਪਰਲੋ ਤੋਂ ਬਾਅਦ ਧਰਤੀ ਉੱਤੇ ਫੈਲ ਗਈਆਂ।

Chwazi Kounye ya:

ਉਤਪਤ 10: OPCV

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte