ਰੋਮੀਆਂ 7
7
ਬਿਵਸਥਾ ਤੋਂ ਮੁਕਤ, ਮਸੀਹ ਦਾ ਬੰਦੀ
1ਭਰਾਵੋ ਅਤੇ ਭੈਣੋ, ਤੁਸੀਂ ਜਿਹੜੇ ਬਿਵਸਥਾ ਨੂੰ ਜਾਣਦੇ ਹੋ, ਕੀ ਤੁਹਾਨੂੰ ਨਹੀਂ ਪਤਾ ਕਿ ਕੋਈ ਵੀ ਵਿਅਕਤੀ ਤੇ ਬਿਵਸਥਾ ਦਾ ਅਧਿਕਾਰ ਉਦੋਂ ਤੱਕ ਹੈ ਜਦੋਂ ਤੱਕ ਉਹ ਵਿਅਕਤੀ ਜਿਉਂਦਾ ਹੈ? 2ਉਦਾਹਰਣ ਦੇ ਲਈ, ਬਿਵਸਥਾ ਦੁਆਰਾ ਇੱਕ ਵਿਆਹੀ ਔਰਤ ਜਿੰਨੀ ਦੇਰ ਤੱਕ ਉਸ ਦਾ ਪਤੀ ਜਿੰਦਾ ਹੈ ਉਸ ਬਿਵਸਥਾ ਦੇ ਬੰਧਨ ਵਿੱਚ ਹੈ, ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਔਰਤ ਉਸ ਬਿਵਸਥਾ ਤੋਂ ਮੁਕਤ ਹੋ ਜਾਂਦੀ ਹੈ ਜਿਸ ਦੁਆਰਾ ਉਹ ਆਪਣੇ ਪਤੀ ਦੇ ਬੰਧਨ ਵਿੱਚ ਸੀ। 3ਇਸ ਲਈ, ਜੇ ਉਸ ਦਾ ਪਤੀ ਜਿਉਂਦਾ ਹੈ, ਅਤੇ ਉਹ ਔਰਤ ਕਿਸੇ ਹੋਰ ਆਦਮੀ ਨਾਲ ਰਹੇ ਤਾਂ ਵਿਭਚਾਰਨ ਅਖਵਾਏਗੀ। ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਉਸ ਬਿਵਸਥਾ ਤੋਂ ਮੁਕਤ ਹੈ ਅਤੇ ਜੇ ਉਹ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਉਂਦੀ ਹੈ, ਤਾਂ ਉਹ ਵਿਭਚਾਰਨ ਨਹੀਂ ਹੈ।
4ਸੋ ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਵੀ ਮਸੀਹ ਦੇ ਸਰੀਰ ਰਾਹੀਂ ਬਿਵਸਥਾ ਦੇ ਵੱਲੋਂ ਮਰ ਗਏ ਤਾਂ ਜੋ ਤੁਸੀਂ ਇੱਕ-ਦੂਜੇ ਦੇ ਹੋ ਸਕੋ ਅਰਥਾਤ ਉਸ ਦੇ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਜੋ ਅਸੀਂ ਪਰਮੇਸ਼ਵਰ ਲਈ ਫ਼ਲ ਦੇ ਸਕੀਏ। 5ਕਿਉਂਕਿ ਜਦੋਂ ਅਸੀਂ ਪਾਪੀ ਸੁਭਾਅ ਦੇ ਅੰਦਰ ਸੀ, ਪਾਪੀ ਇੱਛਾਵਾਂ ਜੋ ਬਿਵਸਥਾ ਦੇ ਦੁਆਰਾ ਸਾਡੇ ਅੰਗਾਂ ਨੂੰ ਪ੍ਰੇਰਿਤ ਕਰਦੀਆਂ ਸਨ ਕਿ ਅਸੀਂ ਮੌਤ ਦੇ ਲਈ ਫ਼ਲ ਲਿਆ ਸਕੀਏ। 6ਪਰ ਹੁਣ ਸਾਨੂੰ ਬਿਵਸਥਾ ਤੋਂ ਮੁਕਤ ਕਰ ਦਿੱਤਾ ਗਿਆ ਹੈ, ਕਿਉਂਕਿ ਅਸੀਂ ਇਸ ਦੇ ਲਈ ਮਰ ਗਏ ਹਾਂ ਅਤੇ ਹੁਣ ਅਸੀਂ ਬਿਵਸਥਾ ਦੇ ਗੁਲਾਮ ਨਹੀਂ ਹਾਂ। ਇਸ ਲਈ ਅਸੀਂ ਪਵਿੱਤਰ ਆਤਮਾ ਦੇ ਨਵੇਂ ਤਰੀਕੇ ਨਾਲ ਸੇਵਾ ਕਰੀਏ, ਨਾ ਕਿ ਬਿਵਸਥਾ ਦੇ ਪੁਰਾਣੇ ਤਰੀਕੇ ਦੇ ਅਨੁਸਾਰ।
ਬਿਵਸਥਾ ਅਤੇ ਪਾਪ
7ਤਾਂ ਫਿਰ ਅਸੀਂ ਕੀ ਕਹਾਂਗੇ? ਕੀ ਬਿਵਸਥਾ ਪਾਪ ਹੈ? ਬਿਲਕੁੱਲ ਨਹੀਂ! ਪਰ, ਜੇ ਬਿਵਸਥਾ ਤੋਂ ਬਿਨ੍ਹਾਂ ਮੈਨੂੰ ਇਹ ਨਾ ਪਤਾ ਹੁੰਦਾ ਕਿ ਪਾਪ ਕੀ ਸੀ। ਕਿਉਂਕਿ ਮੈਂ ਇਹ ਨਹੀਂ ਜਾਣਦਾ ਸੀ ਕਿ ਅਸਲ ਵਿੱਚ ਲਾਲਚ ਕੀ ਹੈ? ਜੇ ਬਿਵਸਥਾ ਇਹ ਨਾ ਕਹਿੰਦੀ, “ਤੁਸੀਂ ਲਾਲਚ ਨਾ ਕਰੋ।”#7:7 ਰੋਮ 3:20 8ਪਰ ਪਾਪ ਨੇ ਇਸ ਹੁਕਮ ਦੀ ਵਰਤੋਂ ਕਰਕੇ ਮੇਰੇ ਅੰਦਰ ਹਰ ਕਿਸਮ ਦੀਆਂ ਲੋਭੀਆਂ ਇੱਛਾਵਾਂ ਨੂੰ ਪੈਦਾ ਕੀਤਾ। ਕਿਉਂਕਿ ਬਿਵਸਥਾ ਤੋਂ ਬਿਨਾਂ ਪਾਪ ਮੁਰਦਾ ਹੈ। 9ਇੱਕ ਵਾਰ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ; ਪਰ ਜਦੋਂ ਆਗਿਆ ਆਈ ਤਾਂ ਪਾਪ ਜੀ ਪਿਆ ਅਤੇ ਮੈਂ ਮਰ ਗਿਆ। 10ਮੈਂ ਇਹ ਪਾਇਆ ਕਿ ਜਿਹੜਾ ਹੁਕਮਨਾਮਾ ਜੀਵਨ ਸੀ ਅਸਲ ਵਿੱਚ ਉਹ ਮੇਰੇ ਲਈ ਮੌਤ ਲੈ ਕੇ ਆਇਆ। 11ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਦੁਆਰਾ ਮੈਨੂੰ ਧੋਖਾ ਦਿੱਤਾ, ਅਤੇ ਹੁਕਮ ਨੇ ਮੈਨੂੰ ਮੌਤ ਦੇ ਘਾਟ ਉਤਾਰ ਦਿੱਤਾ। 12ਇਸ ਲਈ, ਬਿਵਸਥਾ ਪਵਿੱਤਰ ਹੈ ਅਤੇ ਇਸ ਦੇ ਹੁਕਮ ਵੀ ਪਵਿੱਤਰ, ਧਰਮੀ ਅਤੇ ਚੰਗੇ ਹਨ।
13ਪਰ ਇਹ ਕਿਵੇਂ ਹੋ ਸਕਦਾ ਹੈ? ਕੀ ਬਿਵਸਥਾ, ਜੋ ਭਲੀ ਹੈ, ਮੇਰੀ ਮੌਤ ਦਾ ਕਾਰਨ ਬਣੀ? ਬਿਲਕੁੱਲ ਨਹੀਂ! ਇਹ ਪਾਪ ਸੀ ਜਿਸ ਨੇ ਭਲਾਈ ਦੀ ਵਰਤੋਂ ਕੀਤੀ ਅਤੇ ਮੇਰੇ ਲਈ ਮੌਤ ਲਿਆਂਦੀ ਕਿ ਪਾਪ ਦਾ ਅਸਲੀ ਸੁਭਾਅ ਪ੍ਰਗਟ ਹੋ ਸਕੇ ਅਤੇ ਇਸ ਲਈ, ਹੁਕਮ ਦੁਆਰਾ ਪਾਪ ਨੂੰ ਹੋਰ ਵੀ ਭਿਆਨਕ ਦਿਖਾਇਆ ਗਿਆ ਹੈ।
14ਅਸੀਂ ਜਾਣਦੇ ਹਾਂ ਕਿ ਬਿਵਸਥਾ ਆਤਮਿਕ ਹੈ; ਪਰ ਮੈਂ ਸਰੀਰਕ ਹਾਂ ਅਤੇ ਮੈਂ ਪਾਪ ਦੇ ਗੁਲਾਮ ਵਜੋਂ ਵੇਚਿਆ ਗਿਆ ਹਾਂ। 15ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਾਂ। ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ, ਪਰ ਜਿਸ ਤੋਂ ਮੈਂ ਨਫ਼ਰਤ ਕਰਦਾ ਹਾਂ ਉਹ ਕਰਦਾ ਹਾਂ। 16ਅਤੇ ਜੇ ਮੈਂ ਉਹ ਕਰਦਾ ਹਾਂ ਜੋ ਮੈਂ ਨਹੀਂ ਕਰਨਾ ਚਾਹੁੰਦਾ, ਤਾਂ ਮੈਂ ਸਹਿਮਤ ਹਾਂ ਕਿ ਬਿਵਸਥਾ ਚੰਗੀ ਹੈ। 17ਇਸ ਲਈ ਹੁਣ ਇਹ ਕੰਮ ਮੈਂ ਨਹੀਂ ਕਰਦਾ ਪਰ ਮੇਰੇ ਅੰਦਰ ਵੱਸਦਾ ਪਾਪ ਕਰਦਾ ਹੈ। 18ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਨਹੀਂ ਹੈ, ਭਾਵ ਇਹ ਮੇਰੇ ਪਾਪੀ ਸੁਭਾਅ ਵਿੱਚ ਹੁੰਦਾ ਹੈ। ਕਿਉਂਕਿ ਮੈਂ ਭਲਾ ਕਰਨਾ ਚਾਹੁੰਦਾ ਹਾਂ, ਪਰ ਮੇਰੇ ਕੋਲੋਂ ਹੁੰਦਾ ਨਹੀਂ। 19ਕਿਉਂਕਿ ਮੈਂ ਉਹ ਭਲਾ ਨਹੀਂ ਕਰਦਾ ਜੋ ਮੈਂ ਕਰਨਾ ਚਾਹੁੰਦਾ ਹਾਂ, ਪਰ ਜੋ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ ਇਹ ਮੈਂ ਕਰਦਾ ਰਹਿੰਦਾ ਹਾਂ। 20ਜੇ ਹੁਣ ਮੈਂ ਉਹ ਕਰਦਾ ਹਾਂ ਜੋ ਮੈਨੂੰ ਨਹੀਂ ਕਰਨਾ ਚਾਹੀਦਾ, ਤਾਂ ਇਹ ਮੈਂ ਨਹੀਂ ਜੋ ਕਰਦਾ ਹਾਂ, ਪਰ ਇਹ ਮੇਰੇ ਅੰਦਰ ਰਹਿੰਦਾ ਪਾਪ ਹੈ ਜੋ ਇਹ ਕਰਦਾ ਹੈ।
21ਇਸ ਲਈ ਮੈਨੂੰ ਇਸ ਸੱਚ ਦਾ ਅਹਿਸਾਸ ਹੈ ਕਿ ਜਿੱਥੇ ਮੈਂ ਭਲਾਈ ਕਰਨਾ ਚਾਹੁੰਦਾ ਹਾਂ, ਉੱਥੇ ਮੇਰੇ ਕੋਲ ਬੁਰਾਈ ਹੁੰਦੀ ਹੈ। 22ਕਿਉਂਕਿ ਮੇਰਾ ਮਨ ਪਰਮੇਸ਼ਵਰ ਦੀ ਬਿਵਸਥਾ ਵਿੱਚ ਪ੍ਰਸੰਨ ਹੁੰਦਾ ਹਾਂ; 23ਪਰ ਮੈਂ ਆਪਣੇ ਮਨ ਦੇ ਅੰਦਰ ਇੱਕ ਹੋਰ ਕਾਨੂੰਨ ਕੰਮ ਕਰਦਾ ਦੇਖਦਾ ਹੈ, ਜੋ ਮੇਰੇ ਮਨ ਦੀ ਬਿਵਸਥਾ ਵਿਰੁੱਧ ਲੜਦਾ ਹੈ ਅਤੇ ਇਹ ਮੈਨੂੰ ਪਾਪ ਦਾ ਕੈਦੀ ਬਣਾ ਰਿਹਾ ਹੈ ਜੋ ਮੇਰੇ ਅੰਦਰ ਕੰਮ ਕਰਦਾ ਹੈ। 24ਮੈਂ ਕਿੰਨਾ ਮੰਦਭਾਗੀ ਮਨੁੱਖ ਹਾਂ! ਮੈਨੂੰ ਇਸ ਸਰੀਰ ਤੋਂ ਕੌਣ ਬਚਾਵੇਗਾ ਜਿਹੜਾ ਮੌਤ ਦੇ ਅਧੀਨ ਹੈ? 25ਪਰਮੇਸ਼ਵਰ ਦਾ ਧੰਨਵਾਦ ਕਰੋ, ਜਿਹੜਾ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਰਾਹੀਂ ਸਾਨੂੰ ਬਚਾਉਂਦਾ ਹੈ!
ਇਸ ਲਈ ਮੈਂ ਆਪਣੇ ਮਨ ਵਿੱਚ ਪਰਮੇਸ਼ਵਰ ਦੀ ਬਿਵਸਥਾ ਦਾ ਇੱਕ ਗੁਲਾਮ ਹਾਂ, ਪਰ ਮੇਰੇ ਪਾਪੀ ਸਰੀਰ ਵਿੱਚ ਮੈਂ ਪਾਪ ਦੇ ਨੇਮ ਦਾ ਗੁਲਾਮ ਹਾਂ।
Chwazi Kounye ya:
ਰੋਮੀਆਂ 7: PCB
Pati Souliye
Kopye
Konpare
Pataje
Ou vle gen souliye ou yo sere sou tout aparèy ou yo? Enskri oswa konekte
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.
