1
ਰਸੂਲਾਂ 2:38
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਪਤਰਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਤੁਹਾਡੇ ਵਿੱਚੋਂ ਹਰੇਕ ਜਨ, ਤੌਬਾ ਕਰੇ ਅਤੇ ਬਪਤਿਸਮਾ ਲਵੇ, ਯਿਸ਼ੂ ਮਸੀਹ ਦੇ ਨਾਮ ਵਿੱਚ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ। ਅਤੇ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਓਗੇ।
Konpare
Eksplore ਰਸੂਲਾਂ 2:38
2
ਰਸੂਲਾਂ 2:42
ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਲੈਣ ਵਿੱਚ, ਸੰਗਤੀ ਰੱਖਣ ਵਿੱਚ, ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ।
Eksplore ਰਸੂਲਾਂ 2:42
3
ਰਸੂਲਾਂ 2:4
ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਲੱਗ-ਅਲੱਗ ਭਾਸ਼ਾਵਾਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੇ ਯੋਗ ਬਣਾਇਆ।
Eksplore ਰਸੂਲਾਂ 2:4
4
ਰਸੂਲਾਂ 2:2-4
ਇਕਦਮ ਅਕਾਸ਼ ਵਿੱਚੋਂ ਇੱਕ ਆਵਾਜ਼ ਆਈ ਜਿਵੇਂ ਇੱਕ ਤੇਜ਼ ਹਵਾ ਦੇ ਵਗਣ ਦੀ ਆਵਾਜ਼ ਹੁੰਦੀ ਹੈ ਅਤੇ ਸਾਰਾ ਘਰ ਭਰ ਗਿਆ ਜਿੱਥੇ ਉਹ ਬੈਠੇ ਸਨ। ਤਦ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰ ਗਈਆਂ। ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਲੱਗ-ਅਲੱਗ ਭਾਸ਼ਾਵਾਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੇ ਯੋਗ ਬਣਾਇਆ।
Eksplore ਰਸੂਲਾਂ 2:2-4
5
ਰਸੂਲਾਂ 2:46-47
ਹਰ ਦਿਨ ਉਹ ਹੈਕਲ ਦੇ ਦਰਬਾਰਾਂ ਵਿੱਚ ਲਗਾਤਾਰ ਇਕੱਠੇ ਹੁੰਦੇ ਸਨ। ਉਹ ਘਰ-ਘਰ ਰੋਟੀ ਤੋੜਦੇ, ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ ਪਰਮੇਸ਼ਵਰ ਦੀ ਉਸਤਤ ਕਰਦੇ ਅਤੇ ਸਭਨਾਂ ਲੋਕਾਂ ਨੂੰ ਪਿਆਰੇ ਸਨ। ਅਤੇ ਪ੍ਰਭੂ ਦੀ ਦਯਾ ਨਾਲ ਹਰੇਕ ਦਿਨ ਉਨ੍ਹਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਦੀ ਮੰਡਲੀ ਵਿੱਚ ਮਿਲਾ ਦਿੰਦਾ ਸੀ।
Eksplore ਰਸੂਲਾਂ 2:46-47
6
ਰਸੂਲਾਂ 2:17
“ ‘ਅੰਤ ਦੇ ਦਿਨਾਂ ਵਿੱਚ, ਪਰਮੇਸ਼ਵਰ ਆਖਦਾ ਹੈ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ। ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਜੁਆਨ ਦਰਸ਼ਣ ਵੇਖਣਗੇ, ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ।
Eksplore ਰਸੂਲਾਂ 2:17
7
ਰਸੂਲਾਂ 2:44-45
ਸਾਰੇ ਵਿਸ਼ਵਾਸੀ ਇਕੱਠੇ ਰਹਿੰਦੇ ਸਨ ਅਤੇ ਸਾਰਿਆਂ ਵਸਤਾਂ ਵਿੱਚ ਸਾਂਝੇ ਭਾਈਵਾਲ ਸਨ। ਅਤੇ ਆਪਣੀ ਜਾਇਦਾਦ ਅਤੇ ਸਮਾਨ ਵੇਚ ਕੇ, ਹਰੇਕ ਨੂੰ ਉਸ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਵਿੱਚ ਵੰਡ ਦਿੰਦੇ ਸਨ।
Eksplore ਰਸੂਲਾਂ 2:44-45
8
ਰਸੂਲਾਂ 2:21
ਅਤੇ ਹਰੇਕ ਜਿਹੜਾ ਵੀ ਪ੍ਰਭੂ ਦਾ ਨਾਮ ਲੈ ਕੇ ਪੁਕਾਰਦਾ ਹੈ ਉਹ ਬਚਾਇਆ ਜਾਵੇਗਾ।’
Eksplore ਰਸੂਲਾਂ 2:21
9
ਰਸੂਲਾਂ 2:20
ਸੂਰਜ ਹਨ੍ਹੇਰੇ ਵਿੱਚ ਬਦਲ ਜਾਵੇਗਾ ਅਤੇ ਚੰਨ ਲਹੂ ਵਿੱਚ ਪ੍ਰਭੂ ਦੇ ਮਹਾਨ ਅਤੇ ਪ੍ਰਤਾਪੀ ਦਿਨ ਦੇ ਆਉਣ ਤੋਂ ਪਹਿਲਾਂ।
Eksplore ਰਸੂਲਾਂ 2:20
Akèy
Bib
Plan yo
Videyo