Ir al contenido

ਕਹਾਉਤਾਂ 28

28
1ਦੁਸ਼ਟ ਭੱਜਦੇ ਹਨ ਭਾਵੇਂ ਕੋਈ ਪਿੱਛਾ ਨਾ ਕਰੇ,
ਪਰ ਧਰਮੀ ਸ਼ੇਰ ਵਾਂਙੁ ਦਲੇਰ ਹਨ।
2ਦੇਸ਼ ਦੇ ਵਿੱਚ ਅਪਰਾਧ ਦੇ ਕਾਰਨ ਉਸ ਦੇ ਹਾਕਮ ਬਦਲਦੇ ਰਹਿੰਦੇ ਹਨ,
ਪਰ ਸਿਆਣੇ ਅਤੇ ਗਿਆਨਵਾਨ ਮਨੁੱਖ ਦੇ ਦੁਆਰਾ ਉਸ ਦਾ ਚੰਗਾ ਪ੍ਰਬੰਧ ਲੰਮੇ ਸਮੇਂ ਤੱਕ ਬਣਿਆ ਰਹੇਗਾ।
3ਇੱਕ ਹਾਕਮ ਜਿਹੜਾ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ,
ਉਸ ਮੀਂਹ ਵਰਗਾ ਹੈ ਜੋ ਕੋਈ ਫ਼ਸਲ ਨਹੀਂ ਛੱਡਦਾ।
4ਉਪਦੇਸ਼ ਨੂੰ ਤਿਆਗਣ ਵਾਲੇ ਦੁਸ਼ਟ ਦੀ ਉਸਤਤ ਕਰਦੇ ਹਨ,
ਪਰ ਜਿਹੜੇ ਉਸ ਨੂੰ ਮੰਨਦੇ ਹਨ ਉਨ੍ਹਾਂ ਦਾ ਵਿਰੋਧ ਕਰਦੇ ਹਨ।
5ਕੁਕਰਮੀ ਇਹ ਨਹੀਂ ਸਮਝਦੇ ਕਿ ਸਹੀ ਕੀ ਹੈ,
ਪਰ ਜਿਹੜੇ ਯਾਹਵੇਹ ਨੂੰ ਭਾਲਦੇ ਹਨ ਉਹ ਇਸ ਨੂੰ ਪੂਰੀ ਤਰ੍ਹਾਂ ਸਮਝਦੇ ਹਨ।
6ਗਰੀਬ ਜਿਹੜਾ ਖਰਿਆਈ ਨਾਲ ਚਲਦਾ ਹੈ
ਉਸ ਅਮੀਰ ਨਾਲੋਂ ਚੰਗਾ ਹੈ ਜਿਹੜਾ ਭੈੜੇ ਰਾਹ ਚਲਦਾ ਹੈ।
7ਇੱਕ ਸਮਝਦਾਰ ਪੁੱਤਰ ਸਿੱਖਿਆ ਨੂੰ ਮੰਨਦਾ ਹੈ,
ਪਰ ਪੇਟੂਆਂ ਦਾ ਸਾਥੀ ਆਪਣੇ ਪਿਤਾ ਦੀ ਬੇਇੱਜ਼ਤੀ ਕਰਵਾਉਂਦਾ ਹੈ।
8ਜੋ ਕੋਈ ਗਰੀਬਾਂ ਤੋਂ ਵਿਆਜ ਜਾਂ ਲਾਭ ਲੈ ਕੇ ਦੌਲਤ ਵਿੱਚ ਵਾਧਾ ਕਰਦਾ ਹੈ,
ਉਹ ਕਿਸੇ ਹੋਰ ਲਈ ਇਕੱਠਾ ਕਰਦਾ ਹੈ, ਜੋ ਗਰੀਬਾਂ ਉੱਤੇ ਕਿਰਪਾ ਕਰੇਗਾ।
9ਜੇ ਕੋਈ ਮੇਰੇ ਉਪਦੇਸ਼ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ,
ਤਾਂ ਉਹ ਦੀਆਂ ਪ੍ਰਾਰਥਨਾਵਾਂ ਵੀ ਘਿਣਾਉਣੀਆਂ ਹਨ।
10ਜਿਹੜਾ ਸਿੱਧੇ ਲੋਕਾਂ ਨੂੰ ਭੈੜੇ ਰਾਹ ਵੱਲ ਲੈ ਜਾਂਦਾ ਹੈ,
ਆਪਣੇ ਆਪ ਵਿੱਚ ਡਿੱਗ ਪਵੇਗਾ।
ਪਰ ਨਿਰਦੋਸ਼ਾਂ ਨੂੰ ਚੰਗੀ ਵਿਰਾਸਤ ਮਿਲੇਗੀ।
11ਅਮੀਰ ਲੋਕ ਆਪਣੀ ਨਿਗਾਹ ਵਿੱਚ ਸਿਆਣੇ ਹਨ।
ਜਿਹੜਾ ਗਰੀਬ ਅਤੇ ਸਮਝਦਾਰ ਹੈ ਉਹ ਵੇਖਦਾ ਹੈ ਕਿ ਉਹ ਕਿੰਨੇ ਕੁਰਾਹੇ ਪਏ ਹੋਏ ਹਨ।
12ਜਦੋਂ ਧਰਮੀ ਦੀ ਜਿੱਤ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਹੈ।
ਪਰ ਜਦੋਂ ਦੁਸ਼ਟ ਸੱਤਾ ਵਿੱਚ ਆਉਂਦਾ ਹੈ, ਲੋਕ ਲੁਕ ਜਾਂਦੇ ਹਨ।
13ਜਿਹੜਾ ਆਪਣੇ ਪਾਪਾਂ ਨੂੰ ਛੁਪਾਉਂਦਾ ਹੈ ਉਹ ਸਫਲ ਨਹੀਂ ਹੁੰਦਾ,
ਪਰ ਜਿਹੜਾ ਉਨ੍ਹਾਂ ਨੂੰ ਮੰਨਦਾ ਅਤੇ ਤਿਆਗਦਾ ਹੈ ਉਸ ਉੱਤੇ ਦਇਆ ਹੁੰਦੀ ਹੈ।
14ਮੁਬਾਰਕ ਹੈ ਉਹ ਜਿਹੜਾ ਪਰਮੇਸ਼ਵਰ ਦੇ ਅੱਗੇ ਸਦਾ ਕੰਬਦਾ ਹੈ,
ਪਰ ਜਿਹੜਾ ਆਪਣੇ ਮਨ ਨੂੰ ਕਠੋਰ ਬਣਾਉਂਦਾ ਹੈ ਉਹ ਮੁਸੀਬਤ ਵਿੱਚ ਪੈਂਦਾ ਹੈ।
15ਇੱਕ ਗਰਜਦੇ ਸ਼ੇਰ ਜਾਂ ਰਿੱਛ ਵਾਂਗ
ਇੱਕ ਬੇਸਹਾਰਾ ਲੋਕਾਂ ਉੱਤੇ ਇੱਕ ਦੁਸ਼ਟ ਹਾਕਮ ਹੈ।
16ਇੱਕ ਜ਼ਾਲਮ ਹਾਕਮ ਲੁੱਟ-ਖਸੁੱਟ ਕਰਦਾ ਹੈ,
ਪਰ ਜਿਹੜਾ ਨਫ਼ਰਤ ਨਾਲ ਨਫ਼ਰਤ ਕਰਦਾ ਹੈ, ਉਹ ਲੰਮਾ ਰਾਜ ਭੋਗੇਗਾ।
17ਜੋ ਕੋਈ ਵੀ ਕਤਲ ਦੇ ਦੋਸ਼ ਤੋਂ ਦੁਖੀ ਹੁੰਦਾ ਹੈ
ਕਬਰ ਵਿੱਚ ਪਨਾਹ ਲਵੇਗਾ;
ਕੋਈ ਵੀ ਉਹਨਾਂ ਨੂੰ ਰੋਕ ਨਾ ਲਵੇ।
18ਜਿਸ ਦੀ ਚਾਲ ਨਿਰਦੋਸ਼ ਹੈ ਉਹ ਸੁਰੱਖਿਅਤ ਹੈ,
ਪਰ ਜਿਸ ਦੇ ਰਾਹ ਭੈੜੇ ਹਨ ਉਹ ਟੋਏ ਵਿੱਚ ਡਿੱਗਣਗੇ।
19ਜਿਹੜੇ ਆਪਣੀ ਜ਼ਮੀਨ ਵਿੱਚ ਕੰਮ ਕਰਦੇ ਹਨ, ਉਨ੍ਹਾਂ ਕੋਲ ਬਹੁਤ ਸਾਰਾ ਭੋਜਨ ਹੋਵੇਗਾ,
ਪਰ ਜਿਹੜੇ ਲੋਕ ਕਲਪਨਾਵਾਂ ਦਾ ਪਿੱਛਾ ਕਰਦੇ ਹਨ, ਉਨ੍ਹਾਂ ਦੀ ਗਰੀਬੀ ਭਰੀ ਹੋਵੇਗੀ।
20ਇੱਕ ਵਫ਼ਾਦਾਰ ਵਿਅਕਤੀ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਜਾਣਗੀਆਂ,
ਪਰ ਜਿਹੜਾ ਅਮੀਰ ਬਣਨ ਦਾ ਚਾਹਵਾਨ ਹੈ, ਸਜ਼ਾ ਤੋਂ ਨਾ ਬਚੇਗਾ।
21ਪੱਖਪਾਤ ਕਰਨਾ ਚੰਗਾ ਨਹੀਂ ਹੈ,
ਫਿਰ ਵੀ ਇੱਕ ਵਿਅਕਤੀ ਰੋਟੀ ਦੇ ਇੱਕ ਟੁਕੜੇ ਲਈ ਗਲਤ ਕੰਮ ਕਰੇਗਾ।
22ਕੰਜੂਸ ਅਮੀਰ ਬਣਨ ਲਈ ਉਤਾਵਲੇ ਹਨ,
ਅਤੇ ਇਹ ਨਹੀਂ ਜਾਣਦੇ ਕਿ ਗਰੀਬੀ ਉਨ੍ਹਾਂ ਦੀ ਉਡੀਕ ਕਰ ਰਹੀ ਹੈ।
23ਜਿਹੜਾ ਵਿਅਕਤੀ ਕਿਸੇ ਨੂੰ ਝਿੜਕਦਾ ਹੈ ਅੰਤ ਵਿੱਚ ਉਹ ਖੁਸ਼ਹਾਲ ਹੁੰਦਾ ਹੈ,
ਉਸ ਦੀ ਬਜਾਏ ਜਿਸ ਦੀ ਜੀਭ ਚਾਪਲੂਸੀ ਕਰਦੀ ਹੈ।
24ਜੋ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਲੁੱਟਦਾ ਹੈ
ਅਤੇ ਆਖਦਾ ਹੈ, “ਇਹ ਗਲਤ ਨਹੀਂ ਹੈ,”
ਉਸ ਨੂੰ ਤਬਾਹ ਕਰਨ ਵਾਲੇ ਦਾ ਸਾਥੀ ਹੈ।
25ਲਾਲਚੀ ਝਗੜੇ ਨੂੰ ਭੜਕਾਉਂਦੇ ਹਨ,
ਪਰ ਜਿਹੜੇ ਯਾਹਵੇਹ ਵਿੱਚ ਭਰੋਸਾ ਰੱਖਦੇ ਹਨ ਉਹ ਖੁਸ਼ਹਾਲ ਹੋਣਗੇ।
26ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਹਨ, ਉਹ ਮੂਰਖ ਹਨ,
ਪਰ ਜਿਹੜੇ ਸਿਆਣਪ ਨਾਲ ਚੱਲਦੇ ਹਨ, ਉਹ ਸੁਰੱਖਿਅਤ ਰਹਿੰਦੇ ਹਨ।
27ਜਿਹੜੇ ਗਰੀਬਾਂ ਨੂੰ ਦਿੰਦੇ ਹਨ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ,
ਪਰ ਜਿਹੜੇ ਉਨ੍ਹਾਂ ਵੱਲ ਅੱਖਾਂ ਬੰਦ ਕਰਦੇ ਹਨ ਉਹ ਬਹੁਤ ਸਾਰੇ ਸਰਾਪ ਪਾਉਂਦੇ ਹਨ।
28ਜਦੋਂ ਦੁਸ਼ਟ ਸੱਤਾ ਵਿੱਚ ਆਉਂਦੇ ਹਨ, ਲੋਕ ਲੁਕ ਜਾਂਦੇ ਹਨ।
ਪਰ ਜਦੋਂ ਦੁਸ਼ਟ ਨਾਸ ਹੋ ਜਾਂਦੇ ਹਨ, ਧਰਮੀ ਵਧਦੇ ਹਨ।