1
ਮੱਤੀ 28:19-20
Punjabi Standard Bible
PSB
ਇਸ ਲਈ ਤੁਸੀਂ ਜਾ ਕੇ ਸਭ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਨ੍ਹਾਂ ਨੂੰ ਉਨ੍ਹਾਂ ਸਭ ਗੱਲਾਂ ਦੀ ਪਾਲਣਾ ਕਰਨਾ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ, ਮੈਂ ਸੰਸਾਰ ਦੇ ਅੰਤ ਤੱਕ ਸਦਾ ਤੁਹਾਡੇ ਨਾਲ ਹਾਂ।”
Σύγκριση
Διαβάστε ਮੱਤੀ 28:19-20
2
ਮੱਤੀ 28:18
ਤਦ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਕਿਹਾ,“ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।
Διαβάστε ਮੱਤੀ 28:18
3
ਮੱਤੀ 28:5-6
ਪਰ ਸਵਰਗਦੂਤ ਨੇ ਔਰਤਾਂ ਨੂੰ ਕਿਹਾ, “ਤੁਸੀਂ ਨਾ ਡਰੋ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨੂੰ ਜਿਹੜਾ ਸਲੀਬ 'ਤੇ ਚੜ੍ਹਾਇਆ ਗਿਆ ਸੀ ਲੱਭਦੀਆਂ ਹੋ। ਉਹ ਇੱਥੇ ਨਹੀਂ ਹੈ, ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ; ਆਓ, ਉਸ ਥਾਂ ਨੂੰ ਵੇਖੋ ਜਿੱਥੇ ਉਸ ਨੂੰ ਰੱਖਿਆ ਗਿਆ ਸੀ
Διαβάστε ਮੱਤੀ 28:5-6
4
ਮੱਤੀ 28:10
ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਡਰੋ ਨਾ! ਜਾਓ ਮੇਰੇ ਭਾਈਆਂ ਨੂੰ ਖ਼ਬਰ ਦਿਓ ਕਿ ਉਹ ਗਲੀਲ ਨੂੰ ਜਾਣ; ਉੱਥੇ ਉਹ ਮੈਨੂੰ ਵੇਖਣਗੇ।”
Διαβάστε ਮੱਤੀ 28:10
5
ਮੱਤੀ 28:12-15
ਤਦ ਉਨ੍ਹਾਂ ਨੇ ਬਜ਼ੁਰਗਾਂ ਦੇ ਨਾਲ ਇਕੱਠੇ ਹੋ ਕੇ ਵਿਉਂਤ ਬਣਾਈ ਅਤੇ ਸਿਪਾਹੀਆਂ ਨੂੰ ਬਹੁਤ ਸਾਰੇ ਪੈਸੇ ਦਿੱਤੇ ਅਤੇ ਕਿਹਾ, “ਤੁਸੀਂ ਇਹ ਕਹਿਣਾ ਕਿ ਰਾਤ ਨੂੰ ਜਦੋਂ ਅਸੀਂ ਸੌਂ ਰਹੇ ਸੀ ਤਾਂ ਉਸ ਦੇ ਚੇਲੇ ਆ ਕੇ ਉਸ ਨੂੰ ਚੁਰਾ ਕੇ ਲੈ ਗਏ। ਜੇ ਇਹ ਗੱਲ ਰਾਜਪਾਲ ਦੇ ਕੰਨਾਂ ਤੱਕ ਪਹੁੰਚੀ ਤਾਂ ਅਸੀਂ ਉਸ ਨੂੰ ਸਮਝਾ ਦਿਆਂਗੇ ਅਤੇ ਤੁਹਾਨੂੰ ਪਰੇਸ਼ਾਨੀ ਤੋਂ ਬਚਾ ਲਵਾਂਗੇ।” ਸੋ ਉਨ੍ਹਾਂ ਨੇ ਪੈਸੇ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੂੰ ਸਿਖਾਇਆ ਗਿਆ ਸੀ। ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਪ੍ਰਚਲਿਤ ਹੈ।
Διαβάστε ਮੱਤੀ 28:12-15
Αρχική
Αγία Γραφή
Σχέδια
Βίντεο