1
ਮੱਤੀ 26:41
Punjabi Standard Bible
PSB
ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ; ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”
موازنہ
تلاش ਮੱਤੀ 26:41
2
ਮੱਤੀ 26:38
ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਮੇਰਾ ਮਨ ਬਹੁਤ ਉਦਾਸ ਹੈ, ਐਨਾ ਕਿ ਮਰਨ ਦੇ ਦਰਜੇ ਤੱਕ। ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।”
تلاش ਮੱਤੀ 26:38
3
ਮੱਤੀ 26:39
ਫਿਰ ਉਹ ਥੋੜ੍ਹਾ ਅੱਗੇ ਗਿਆ ਅਤੇ ਮੂੰਹ ਪਰਨੇ ਲੰਮੇ ਪੈ ਕੇ ਇਹ ਪ੍ਰਾਰਥਨਾ ਕਰਨ ਲੱਗਾ,“ਹੇ ਮੇਰੇ ਪਿਤਾ, ਜੇ ਸੰਭਵ ਹੋਵੇ ਤਾਂ ਇਹ ਪਿਆਲਾ ਮੇਰੇ ਤੋਂ ਟਲ਼ ਜਾਵੇ; ਤਾਂ ਵੀ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਸਗੋਂ ਉਹ ਜੋ ਤੂੰ ਚਾਹੁੰਦਾ ਹੈਂ।”
تلاش ਮੱਤੀ 26:39
4
ਮੱਤੀ 26:28
ਕਿਉਂਕਿ ਇਹਨੇਮ ਦਾ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।
تلاش ਮੱਤੀ 26:28
5
ਮੱਤੀ 26:26
ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਕਿਹਾ,“ਲਵੋ, ਖਾਓ; ਇਹ ਮੇਰਾ ਸਰੀਰ ਹੈ।”
تلاش ਮੱਤੀ 26:26
6
ਮੱਤੀ 26:27
ਫਿਰ ਉਸ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ,“ਤੁਸੀਂ ਸਾਰੇ ਇਸ ਵਿੱਚੋਂ ਪੀਓ
تلاش ਮੱਤੀ 26:27
7
ਮੱਤੀ 26:40
ਫਿਰ ਉਸ ਨੇ ਚੇਲਿਆਂ ਦੇ ਕੋਲ ਆ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਕਿਹਾ,“ਕੀ ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ?
تلاش ਮੱਤੀ 26:40
8
ਮੱਤੀ 26:29
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਉਸ ਦਿਨ ਤੱਕ ਦਾਖਰਸ ਕਦੇ ਨਾ ਪੀਵਾਂਗਾ ਜਦੋਂ ਤੱਕ ਮੈਂ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਨਵਾਂ ਨਾ ਪੀਵਾਂ।”
تلاش ਮੱਤੀ 26:29
9
ਮੱਤੀ 26:75
ਤਦ ਪਤਰਸ ਨੂੰ ਉਹ ਗੱਲ ਯਾਦ ਆਈ ਜੋ ਯਿਸੂ ਨੇ ਉਸ ਨੂੰ ਕਹੀ ਸੀ,“ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰ ਤੂੰ ਮੇਰਾ ਇਨਕਾਰ ਕਰੇਂਗਾ!” ਤਦ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।
تلاش ਮੱਤੀ 26:75
10
ਮੱਤੀ 26:46
ਉੱਠੋ, ਚੱਲੀਏ! ਵੇਖੋ, ਮੈਨੂੰ ਫੜਵਾਉਣ ਵਾਲਾ ਨੇੜੇ ਆ ਪਹੁੰਚਿਆ ਹੈ।”
تلاش ਮੱਤੀ 26:46
11
ਮੱਤੀ 26:52
ਤਦ ਯਿਸੂ ਨੇ ਉਸ ਨੂੰ ਕਿਹਾ,“ਆਪਣੀ ਤਲਵਾਰ ਮਿਆਨ ਵਿੱਚ ਰੱਖ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ ਉਹ ਸਭ ਤਲਵਾਰ ਨਾਲ ਨਾਸ ਹੋਣਗੇ।
تلاش ਮੱਤੀ 26:52
صفحہ اول
بائبل
مطالعاتی منصوبہ
Videos