1
ਮੱਤੀ 13:23
Punjabi Standard Bible
PSB
ਪਰ ਜੋ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣਦਾ ਅਤੇ ਸਮਝਦਾ ਹੈ। ਇਹ ਜ਼ਰੂਰ ਫਲ ਦਿੰਦਾ ਹੈ; ਕੋਈ ਸੌ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ।”
موازنہ
تلاش ਮੱਤੀ 13:23
2
ਮੱਤੀ 13:22
ਜੋ ਕੰਡਿਆਲੀਆਂ ਝਾੜੀਆਂ ਵਿੱਚ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣਦਾ ਹੈ ਪਰ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ ਵਚਨ ਨੂੰ ਦਬਾ ਦਿੰਦਾ ਹੈ ਅਤੇ ਇਹ ਫਲਹੀਣ ਰਹਿ ਜਾਂਦਾ ਹੈ।
تلاش ਮੱਤੀ 13:22
3
ਮੱਤੀ 13:19
ਜਦੋਂ ਕੋਈ ਰਾਜ ਦਾ ਵਚਨ ਸੁਣਦਾ ਹੈ ਪਰ ਸਮਝਦਾ ਨਹੀਂ, ਤਦ ਜੋ ਉਸ ਦੇ ਮਨ ਵਿੱਚ ਬੀਜਿਆ ਗਿਆ ਸੀ ਦੁਸ਼ਟ ਆ ਕੇ ਉਸ ਨੂੰ ਖੋਹ ਲੈਂਦਾ ਹੈ; ਇਹ ਉਹ ਹੈ ਜੋ ਰਾਹ ਦੇ ਕਿਨਾਰੇ ਬੀਜਿਆ ਗਿਆ ਸੀ।
تلاش ਮੱਤੀ 13:19
4
ਮੱਤੀ 13:20-21
ਜੋ ਪਥਰੀਲੀ ਥਾਂ 'ਤੇ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣ ਕੇ ਤੁਰੰਤ ਖੁਸ਼ੀ ਨਾਲ ਸਵੀਕਾਰ ਕਰ ਲੈਂਦਾ ਹੈ, ਪਰ ਆਪਣੇ ਵਿੱਚ ਜੜ੍ਹ ਨਹੀਂ ਰੱਖਦਾ ਅਤੇ ਥੋੜ੍ਹੇ ਸਮੇਂ ਲਈ ਹੁੰਦਾ ਹੈ। ਪਰ ਜਦੋਂ ਵਚਨ ਦੇ ਕਾਰਨ ਦੁੱਖ ਜਾਂ ਸਤਾਓ ਆਉਂਦਾ ਹੈ ਤਾਂ ਉਹ ਤੁਰੰਤ ਠੋਕਰ ਖਾਂਦਾ ਹੈ।
تلاش ਮੱਤੀ 13:20-21
5
ਮੱਤੀ 13:44
“ਸਵਰਗ ਦਾ ਰਾਜ ਖੇਤ ਵਿੱਚ ਲੁਕੇ ਉਸ ਖਜ਼ਾਨੇ ਵਰਗਾ ਹੈ ਜੋ ਇੱਕ ਮਨੁੱਖ ਨੂੰ ਲੱਭਿਆ ਅਤੇ ਉਸ ਨੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਮਾਰੇ ਜਾ ਕੇ ਆਪਣਾ ਸਭ ਕੁਝ ਵੇਚਿਆ ਤੇ ਉਸ ਖੇਤ ਨੂੰ ਖਰੀਦ ਲਿਆ।
تلاش ਮੱਤੀ 13:44
6
ਮੱਤੀ 13:8
ਪਰ ਕੁਝ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਫਲੇ; ਕੋਈ ਸੌ ਗੁਣਾ ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ।
تلاش ਮੱਤੀ 13:8
7
ਮੱਤੀ 13:30
ਵਾਢੀ ਤੱਕ ਦੋਹਾਂ ਨੂੰ ਇਕੱਠੇ ਵਧਣ ਦਿਓ ਅਤੇ ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਸਾੜਨ ਲਈ ਉਸ ਦੀਆਂ ਪੂਲੀਆਂ ਬੰਨ੍ਹੋ, ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮ੍ਹਾ ਕਰੋ’।”
تلاش ਮੱਤੀ 13:30
صفحہ اول
بائبل
مطالعاتی منصوبہ
Videos