1
ਮੱਤੀ 28:19-20
ਪਵਿੱਤਰ ਬਾਈਬਲ (Revised Common Language North American Edition)
CL-NA
ਇਸ ਲਈ ਜਾਓ, ਸਾਰੀਆਂ ਕੌਮਾਂ ਨੂੰ ਚੇਲੇ ਬਣਾਓ, ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ । ਅਤੇ ਉਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾਓ ਜਿਹਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਦੇਖੋ, ਯੁੱਗ ਦੇ ਅੰਤ ਤੱਕ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ।”
موازنہ
تلاش ਮੱਤੀ 28:19-20
2
ਮੱਤੀ 28:18
ਫਿਰ ਯਿਸੂ ਨੇ ਉਹਨਾਂ ਦੇ ਕੋਲ ਆ ਕੇ ਕਿਹਾ, “ਸਵਰਗ ਵਿੱਚ ਅਤੇ ਧਰਤੀ ਦੇ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ ।
تلاش ਮੱਤੀ 28:18
3
ਮੱਤੀ 28:5-6
ਸਵਰਗਦੂਤ ਨੇ ਔਰਤਾਂ ਨੂੰ ਕਿਹਾ, “ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ । ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨੂੰ ਲੱਭ ਰਹੀਆਂ ਹੋ ਜਿਹੜੇ ਸਲੀਬ ਉੱਤੇ ਚੜ੍ਹਾਏ ਗਏ ਸਨ । ਉਹ ਇੱਥੇ ਨਹੀਂ ਹਨ । ਉਹ ਆਪਣੇ ਵਚਨ ਦੇ ਅਨੁਸਾਰ ਜੀਅ ਉੱਠੇ ਹਨ । ਆਓ, ਉਹ ਥਾਂ ਦੇਖੋ ਜਿੱਥੇ ਉਹ ਰੱਖੇ ਗਏ ਸਨ ।
تلاش ਮੱਤੀ 28:5-6
4
ਮੱਤੀ 28:10
ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ ! ਜਾਓ, ਅਤੇ ਮੇਰੇ ਭਰਾਵਾਂ ਨੂੰ ਕਹੋ ਕਿ ਉਹ ਗਲੀਲ ਨੂੰ ਜਾਣ । ਉੱਥੇ ਉਹ ਮੇਰੇ ਦਰਸ਼ਨ ਕਰਨਗੇ ।”
تلاش ਮੱਤੀ 28:10
5
ਮੱਤੀ 28:12-15
ਮਹਾਂ-ਪੁਰੋਹਿਤ ਅਤੇ ਬਜ਼ੁਰਗ ਆਗੂ ਆਪਸ ਵਿੱਚ ਮਿਲੇ ਅਤੇ ਜਦੋਂ ਉਹਨਾਂ ਨੇ ਯੋਜਨਾ ਬਣਾ ਲਈ ਤਾਂ ਉਹਨਾਂ ਨੇ ਬਹੁਤ ਸਾਰਾ ਧਨ ਸਿਪਾਹੀਆਂ ਨੂੰ ਦੇ ਕੇ ਉਹਨਾਂ ਨੂੰ ਕਿਹਾ, “ਤੁਸੀਂ ਇਹ ਕਹਿਣਾ ਕਿ ਜਦੋਂ ਅਸੀਂ ਸੌਂ ਰਹੇ ਸੀ ਤਾਂ ਉਸ ਦੇ ਚੇਲੇ ਰਾਤ ਨੂੰ ਆਏ ਅਤੇ ਉਸ ਦੀ ਲਾਸ਼ ਨੂੰ ਚੋਰੀ ਕਰ ਕੇ ਲੈ ਗਏ । ਜੇਕਰ ਇਹ ਗੱਲ ਰਾਜਪਾਲ ਦੇ ਕੰਨਾਂ ਤੱਕ ਪਹੁੰਚ ਗਈ ਤਾਂ ਅਸੀਂ ਸਭ ਸਾਂਭ ਲਵਾਂਗੇ । ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ।” ਪਹਿਰੇਦਾਰਾਂ ਨੇ ਧਨ ਲੈ ਲਿਆ ਅਤੇ ਜਿਸ ਤਰ੍ਹਾਂ ਉਹਨਾਂ ਨੂੰ ਸਿਖਾਇਆ ਗਿਆ ਸੀ ਉਸੇ ਤਰ੍ਹਾਂ ਕੀਤਾ । ਇਹ ਚਰਚਾ ਸਾਰੇ ਪਾਸੇ ਫੈਲ ਗਈ ਜੋ ਕਿ ਅੱਜ ਦੇ ਦਿਨ ਤੱਕ ਯਹੂਦੀਆਂ ਵਿੱਚ ਮਸ਼ਹੂਰ ਹੈ ।
تلاش ਮੱਤੀ 28:12-15