Chapa ya Youversion
Ikoni ya Utafutaji

ਉਤਪਤ 6:1-4

ਉਤਪਤ 6:1-4 PCB

ਜਦੋਂ ਧਰਤੀ ਉੱਤੇ ਮਨੁੱਖਾਂ ਦੀ ਗਿਣਤੀ ਵੱਧਣ ਲੱਗੀ ਅਤੇ ਉਹਨਾਂ ਦੇ ਘਰ ਧੀਆਂ ਜੰਮੀਆਂ, ਤਾਂ ਪਰਮੇਸ਼ਵਰ ਦੇ ਪੁੱਤਰਾਂ ਨੇ ਵੇਖਿਆ ਕਿ ਮਨੁੱਖਾਂ ਦੀਆਂ ਧੀਆਂ ਸੋਹਣੀਆਂ ਹਨ, ਤਦ ਉਹਨਾਂ ਨੇ ਉਹਨਾਂ ਸਾਰੀਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਏ। ਤਦ ਯਾਹਵੇਹ ਨੇ ਆਖਿਆ, “ਮੇਰਾ ਆਤਮਾ ਮਨੁੱਖਾਂ ਨਾਲ ਸਦਾ ਲਈ ਨਹੀਂ ਲੜੇਗਾ, ਕਿਉਂਕਿ ਉਹ ਮਰਨਹਾਰ ਹਨ, ਉਹਨਾਂ ਦੇ ਦਿਨ ਇੱਕ ਸੌ ਵੀਹ ਸਾਲ ਹੋਣਗੇ।” ਉਹਨਾਂ ਦਿਨਾਂ ਵਿੱਚ ਦੈਂਤ ਧਰਤੀ ਉੱਤੇ ਸਨ, ਅਤੇ ਉਸ ਤੋਂ ਬਾਅਦ ਵੀ, ਜਦੋਂ ਪਰਮੇਸ਼ਵਰ ਦੇ ਪੁੱਤਰ ਮਨੁੱਖਾਂ ਦੀਆਂ ਧੀਆਂ ਕੋਲ ਗਏ ਅਤੇ ਉਹਨਾਂ ਤੋਂ ਬੱਚੇ ਪੈਦਾ ਹੋਏ। ਉਹ ਸੂਰਬੀਰ ਸਨ ਜਿਹੜੇ ਸ਼ੁਰੂ ਤੋਂ ਪ੍ਰਸਿੱਧ ਹੋਏ।