YouVersion logo
Dugme za pretraživanje

ਤੀਤੁਸ 2

2
ਖੁਸ਼ਖ਼ਬਰੀ ਦੀ ਖ਼ਾਤਰ ਭਲਾ ਕਰਨਾ
1ਤੂੰ ਉਹ ਬਚਨ ਸਿਖਾ ਜੋ ਖਰੀ ਸਿੱਖਿਆ ਸਿਖਾਉਣ ਲਈ ਉਚਿਤ ਹੋਵੇ। 2ਜੋ ਬਜ਼ੁਰਗਾਂ ਨੂੰ ਸੁਚੇਤ ਅਤੇ ਗੰਭੀਰ ਅਤੇ ਸੰਜਮ ਰੱਖਣ ਵਾਲਾ, ਅਤੇ ਉਨ੍ਹਾਂ ਦਾ ਵਿਸ਼ਵਾਸ ਅਤੇ ਪਿਆਰ ਅਤੇ ਧੀਰਜ ਕਰਨ ਵਾਲਾ ਹੋਵੇ।
3ਇਸੇ ਤਰ੍ਹਾਂ, ਬਜ਼ੁਰਗ ਔਰਤਾਂ ਦਾ ਆਚਰਣ ਆਦਰ ਵਾਲੇ ਲੋਕਾਂ ਵਰਗਾ ਹੋਣਾ ਚਾਹੀਦਾ ਹੈ, ਉਹ ਦੋਸ਼ੀ ਜਾਂ ਦਾਖਰਸ ਪੀਣ ਦੀਆਂ ਆਦੀ ਨਾ ਹੋਣ; ਪਰ ਚੰਗੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ। 4ਫਿਰ ਉਹ ਜਵਾਨ ਔਰਤਾਂ ਨੂੰ ਅਜਿਹੀ ਸਿੱਖਿਆ ਦੇਣ, ਜੋ ਓਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪਿਆਰ ਕਰਨ, 5ਸਵੈ-ਨਿਯੰਤ੍ਰਿਤ ਅਤੇ ਪਵਿੱਤਰ, ਘਰ ਸੰਭਾਲਣ ਵਾਲੀਆਂ, ਦਿਆਲੂ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ, ਤਾਂ ਜੋ ਕੋਈ ਵੀ ਪਰਮੇਸ਼ਵਰ ਦੇ ਬਚਨ ਨੂੰ ਬਦਨਾਮ ਨਾ ਕਰੇ।
6ਇਸੇ ਤਰ੍ਹਾਂ, ਨੌਜਵਾਨਾਂ ਨੂੰ ਸੰਜਮ ਰੱਖਣ ਲਈ ਉਤਸ਼ਾਹਿਤ ਕਰ। 7ਅਤੇ ਤੂੰ ਸਭ ਗੱਲਾਂ ਵਿੱਚ ਆਪਣੇ ਆਪ ਨੂੰ ਭਲੇ ਕੰਮਾਂ ਦਾ ਚੰਗਾ ਨਮੂਨਾ ਬਣਾ। ਤੇਰੀ ਸਿੱਖਿਆ ਗੰਭੀਰਤਾਈ ਅਤੇ ਸਚਿਆਈ ਨਾਲ ਹੋਵੇ। 8ਤੇਰੇ ਬਚਨਾਂ ਵਿੱਚ ਖਰਿਆਈ ਹੋਵੇ ਤਾਂ ਜੋ ਵਿਰੋਧੀ ਨੂੰ ਸਾਡੇ ਬਚਨਾਂ ਉੱਤੇ ਦੋਸ਼ ਲਾਉਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।
9ਨੌਕਰਾਂ ਨੂੰ ਹਰ ਗੱਲ ਵਿੱਚ ਆਪਣੇ ਮਾਲਕਾਂ ਦੇ ਅਧੀਨ ਰਹਿਣਾ ਸਿਖਾ, ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨ, ਅਤੇ ਉਹਨਾਂ ਨੂੰ ਵਾਪਸ ਜਵਾਬ ਨਾ ਦੇਣ, 10ਅਤੇ ਉਨ੍ਹਾਂ ਦੇ ਮਾਲਕਾਂ ਨਾਲ ਚੋਰੀ ਚਲਾਕੀ ਨਾ ਕਰਨ ਸਗੋਂ ਪੂਰੀ ਜ਼ਿੰਮੇਵਾਰੀ ਵਿਖਾਉਣ ਕਿ ਉਨ੍ਹਾਂ ਤੇ ਪੂਰਾ ਭਰੋਸਾ ਕੀਤਾ ਜਾ ਸਕੇ, ਜੋ ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ ਸਿੱਖਿਆ ਨੂੰ ਸ਼ੋਭਾ ਮਿਲੇ।
11ਕਿਉਂਕਿ ਪਰਮੇਸ਼ਵਰ ਦੀ ਕਿਰਪਾ ਸਾਰੇ ਲੋਕਾਂ ਦੀ ਮੁਕਤੀ ਲਈ ਪ੍ਰਗਟ ਹੋਈ। 12ਇਹ ਸਾਨੂੰ ਸਿਖਾਉਂਦੀ ਹੈ ਕਿ ਅਧਰਮ ਅਤੇ ਦੁਨਿਆਵੀ ਇੱਛਾਵਾਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਯੁੱਗ ਵਿੱਚ ਸਵੈ-ਨਿਯੰਤ੍ਰਿਤ, ਧਾਰਮਿਕਤਾ ਅਤੇ ਈਸ਼ਵਰੀ ਜੀਵਨ ਬਤੀਤ ਕਰੀਏ, 13ਅਤੇ ਉਸ ਪਵਿੱਤਰ ਆਸ ਦੀ ਅਤੇ ਆਪਣੇ ਮਹਾਨ ਪਰਮੇਸ਼ਵਰ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੀ ਮਹਿਮਾ ਦੇ ਦੁਬਾਰਾ ਵਾਪਸ ਪ੍ਰਗਟ ਹੋਣ ਦੀ ਉਡੀਕ ਕਰੀਏ। 14ਮਸੀਹ ਯਿਸ਼ੂ ਨੇ ਆਪਣੇ ਆਪ ਨੂੰ ਸਾਡੇ ਲਈ ਸਾਨੂੰ ਸਾਰੀ ਬੁਰਾਈ ਤੋਂ ਛੁਟਕਾਰਾ ਦੇਣ ਅਤੇ ਆਪਣੇ ਲਈ ਇੱਕ ਅਜਿਹੇ ਲੋਕਾਂ ਨੂੰ ਸ਼ੁੱਧ ਕਰਨ ਲਈ ਦਿੱਤਾ#2:14 ਦਿੱਤਾ ਮਸੀਹ ਨੇ ਸਾਨੂੰ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ।, ਜੋ ਉਸ ਦੇ ਆਪਣੇ ਹਨ, ਜੋ ਭਲਾ ਕਰਨ ਲਈ ਉਤਸੁਕ ਹਨ।#2:14 ਕੂਚ 19:5; ਬਿਵ 4:20; 7:6; 14:2; ਜ਼ਬੂ 72:14; 130:8; ਹਿਜ਼ 37:23
15ਫਿਰ, ਇਹਨਾਂ ਨੂੰ ਬਚਨਾਂ ਜੋ ਤੈਨੂੰ ਕਲੀਸਿਆ ਨੂੰ ਸਿਖਾਉਣਾ ਚਾਹੀਦਾ ਹੈ। ਉਤਸ਼ਾਹਿਤ ਕਰ ਅਤੇ ਸਾਰੇ ਅਧਿਕਾਰ ਨਾਲ ਝਿੜਕ। ਕੋਈ ਤੈਨੂੰ ਤੁਛ ਨਾ ਜਾਣੇ।

Trenutno izabrano:

ਤੀਤੁਸ 2: PCB

Istaknuto

Kopiraj

Uporedi

Podeli

None

Želiš li da tvoje istaknuto bude sačuvano na svim tvojim uređajima? Kreiraj nalog ili se prijavi