YouVersion logo
Dugme za pretraživanje

ਅਫ਼ਸੀਆਂ 3

3
ਪਰਾਈਆਂ ਕੌਮਾਂ ਦੇ ਲਈ ਪਰਮੇਸ਼ਵਰ ਦੀ ਅਦਭੁਤ ਯੋਜਨਾ
1ਇਸ ਕਾਰਨ ਕਰਕੇ ਮੈਂ, ਪੌਲੁਸ, ਤੁਹਾਡੇ ਲਈ ਗ਼ੈਰ-ਯਹੂਦੀਆਂ ਲਈ ਮਸੀਹ ਯਿਸ਼ੂ ਦਾ ਕੈਦੀ ਹਾਂ।
2ਯਕੀਨਨ ਤੁਸੀਂ ਪਰਮੇਸ਼ਵਰ ਦੀ ਕਿਰਪਾ ਦੇ ਪ੍ਰਬੰਧ ਬਾਰੇ ਸੁਣਿਆ ਹੋਵੇਗਾ ਜੋ ਤੁਹਾਡੇ ਲਈ ਮੈਨੂੰ ਦਿੱਤੀ ਗਈ ਸੀ, 3ਇਹ ਭੇਤ ਮੇਰੇ ਤੇ ਪ੍ਰਕਾਸ਼ ਦੁਆਰਾ ਪ੍ਰਗਟ ਹੋਇਆ ਹੈ, ਜਿਵੇਂ ਕਿ ਮੈਂ ਪਹਿਲਾਂ ਹੀ ਸੰਖੇਪ ਵਿੱਚ ਲਿਖਿਆ ਹੈ। 4ਇਸ ਨੂੰ ਪੜ੍ਹ ਕੇ ਤੁਸੀਂ ਜਾਣ ਸੱਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ। 5ਇਹ ਭੇਤ ਪਿਛਲੀਆਂ ਪੀੜ੍ਹੀਆਂ ਤੇ ਪ੍ਰਗਟ ਨਹੀਂ ਹੋਇਆ ਜਿਵੇਂ ਕਿ ਇਹ ਪਵਿੱਤਰ ਆਤਮਾ ਦੁਆਰਾ ਪਰਮੇਸ਼ਵਰ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਗਿਆ ਹੈ। 6ਇਹ ਭੇਤ ਇਹ ਹੈ ਕਿ ਖੁਸ਼ਖ਼ਬਰੀ ਦੁਆਰਾ ਗ਼ੈਰ-ਯਹੂਦੀ ਇਸਰਾਏਲ ਦੇ ਨਾਲ ਵਾਰਸ ਹਨ, ਇੱਕ ਸਰੀਰ ਦੇ ਅੰਗ ਹਨ, ਅਤੇ ਮਸੀਹ ਯਿਸ਼ੂ ਵਿੱਚ ਵਾਅਦੇ ਵਿੱਚ ਇਕੱਠੇ ਹਿੱਸੇਦਾਰ ਹਨ।
7ਪਰਮੇਸ਼ਵਰ ਦੀ ਕਿਰਪਾ ਜੋ ਉਹ ਦੀ ਸਮਰੱਥਾ ਦੇ ਕਾਰਨ ਮੇਰੇ ਉੱਤੇ ਹੋਈ ਉਹ ਦੇ ਦਾਨ ਅਨੁਸਾਰ ਮੈਂ ਉਸ ਖੁਸ਼ਖਬਰੀ ਦਾ ਸੇਵਕ ਬਣ ਗਿਆ। 8ਹਾਲਾਂਕਿ ਮੈਂ ਸਾਰੇ ਪ੍ਰਭੂ ਦੇ ਲੋਕਾਂ ਨਾਲੋਂ ਸਭ ਤੋਂ ਛੋਟਾ ਹਾਂ, ਫਿਰ ਵੀ ਇਹ ਕਿਰਪਾ ਮੈਨੂੰ ਦਿੱਤੀ ਗਈ ਕਿ ਮੈਂ ਗ਼ੈਰ-ਯਹੂਦੀਆਂ ਨੂੰ ਮਸੀਹ ਦੇ ਬੇਅੰਤ ਖਜ਼ਾਨੇ ਦਾ ਪ੍ਰਚਾਰ ਕਰ ਸਕਾਂ, 9ਅਤੇ ਸਾਰਿਆਂ ਨੂੰ ਇਹ ਭੇਤ ਪ੍ਰਗਟ ਕਰ ਸਕਾਂ ਜੋ ਪਿਛਲੇ ਯੁੱਗਾਂ ਤੋਂ ਪਰਮੇਸ਼ਵਰ ਵਿੱਚ ਲੁਕਿਆ ਹੋਇਆ ਸੀ ਜਿਸ ਨੇ ਸਭ ਕੁਝ ਬਣਾਇਆ ਹੈ। 10ਤਾਂ ਜੋ ਪਰਮੇਸ਼ਵਰ ਦੇ ਕਈ ਪ੍ਰਕਾਰ ਦਾ ਗਿਆਨ ਹੁਣ ਕਲੀਸਿਆ ਦੁਆਰਾ ਸਵਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਅਧਿਕਾਰਾਂ ਉੱਤੇ ਪ੍ਰਗਟ ਕੀਤਾ ਜਾ ਸਕੇ, 11ਇਹ ਸਦੀਪਕ ਯੋਜਨਾ ਸੀ ਜੋ ਪਰਮੇਸ਼ਵਰ ਨੇ ਮਸੀਹ ਯਿਸ਼ੂ ਸਾਡੇ ਪ੍ਰਭੂ ਵਿੱਚ ਪੂਰੀ ਕੀਤੀ। 12ਮਸੀਹ ਅਤੇ ਉਸ ਵਿੱਚ ਸਾਡੀ ਨਿਹਚਾ ਕਰਕੇ ਅਸੀਂ ਸੁਤੰਤਰਤਾ ਅਤੇ ਵਿਸ਼ਵਾਸ ਨਾਲ ਪਰਮੇਸ਼ਵਰ ਦੇ ਕੋਲ ਜਾ ਸਕਦੇ ਹਾਂ। 13ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਤੁਹਾਡੇ ਦੁੱਖਾਂ ਦੇ ਕਾਰਨ ਨਿਰਾਸ਼ ਨਾ ਹੋਵੋ, ਜੋ ਤੁਹਾਡੀ ਮਹਿਮਾ ਹਨ।
ਅਫ਼ਸੀਆਂ ਲਈ ਪ੍ਰਾਰਥਨਾ
14ਇਸੇ ਕਾਰਨ ਮੈਂ ਪਿਤਾ ਦੇ ਅੱਗੇ ਗੋਡੇ ਟੇਕਦਾ ਹਾਂ, 15ਜਿਸ ਤੋਂ ਸਵਰਗ ਅਤੇ ਧਰਤੀ ਉੱਤੇ ਹਰ ਪਰਿਵਾਰ ਦਾ ਨਾਮ ਰੱਖਿਆ ਜਾਂਦਾ ਹੈ। 16ਤਾਂ ਜੋ ਉਹ ਆਪਣੀ ਪਵਿੱਤਰ ਆਤਮਾ ਦੁਆਰਾ ਆਪਣੀ ਮਹਿਮਾ ਦੇ ਅਨੁਸਾਰ ਤੁਹਾਡੀ ਜ਼ਮੀਰ ਨੂੰ ਸ਼ਕਤੀ ਦੇ ਸਕੇ, 17ਤਾਂ ਜੋ ਮਸੀਹ ਵਿਸ਼ਵਾਸ ਦੁਆਰਾ ਤੁਹਾਡੇ ਦਿਲਾਂ ਵਿੱਚ ਸਥਾਪਤ ਹੋ ਸਕੇ ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਪਿਆਰ ਵਿੱਚ ਮਜ਼ਬੂਤ ਅਤੇ ਸਥਿਰ ਹੋ ਸਕੋ, 18ਤੁਸੀਂ ਸਾਰੇ ਪਵਿੱਤਰ ਲੋਕ ਮਸੀਹ ਦੇ ਪਿਆਰ ਦੀ ਲੰਬਾਈ, ਚੌੜਾਈ, ਉਚਾਈ ਅਤੇ ਡੂੰਘਾਈ ਨੂੰ ਚੰਗੀ ਤਰ੍ਹਾਂ ਸਮਝੋ, 19ਅਤੇ ਮਸੀਹ ਦੇ ਉਸ ਪਿਆਰ ਨੂੰ ਜਾਣੋ, ਜੋ ਗਿਆਨ ਤੋਂ ਪਰੇ ਹੈ, ਤਾਂ ਜੋ ਪਰਮੇਸ਼ਵਰ ਦੀ ਸਾਰੀ ਸੰਪੂਰਨਤਾ ਤੁਹਾਡੇ ਵਿੱਚ ਸਥਾਪਿਤ ਹੋਵੇ।
20ਹੁਣ ਉਹ ਦੀ ਜਿਹੜਾ ਅਜਿਹਾ ਸਮਰੱਥੀ ਹੈ ਕਿ ਜੋ ਕੁਝ ਅਸੀਂ ਮੰਗਦੇ ਜਾਂ ਸੋਚਦੇ ਹਾਂ ਉਸ ਨਾਲੋਂ ਅੱਤ ਵਧੀਕ ਕਰ ਸਕਦਾ ਹੈ ਉਹ ਸਮਰੱਥ ਜੋ ਸਾਡੇ ਅੰਦਰ ਕੰਮ ਕਰ ਰਹੀ ਹੈ। 21ਉਸ ਦੀ ਕਲੀਸਿਆ ਅਤੇ ਮਸੀਹ ਯਿਸ਼ੂ ਵਿੱਚ ਸਾਰੀਆਂ ਪੀੜ੍ਹੀਆਂ ਵਿੱਚ ਸਦਾ ਅਤੇ ਸਦਾ ਲਈ ਮਹਿਮਾ ਹੋਵੇ! ਆਮੀਨ।

Istaknuto

Kopiraj

Uporedi

Podeli

None

Želiš li da tvoje istaknuto bude sačuvano na svim tvojim uređajima? Kreiraj nalog ili se prijavi