YouVersion logo
Dugme za pretraživanje

2 ਤਿਮੋਥਿਉਸ 3

3
1ਇਹ ਜਾਣ ਲੈ ਕਿ: ਆਖਰੀ ਦਿਨਾਂ ਵਿੱਚ ਬਹੁਤ ਭਿਆਨਕ ਸਮੇਂ ਆਉਣਗੇ। 2ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, ਪੈਸਿਆਂ ਦੇ ਪ੍ਰੇਮੀ, ਸ਼ੇਖੀ ਮਾਰਨ ਵਾਲੇ, ਹੰਕਾਰੀ, ਬਦਸਲੂਕੀ, ਆਪਣੇ ਮਾਤਾ-ਪਿਤਾ ਦੇ ਅਣ-ਆਗਿਆਕਾਰੀ, ਨਾਸ਼ੁਕਰੇ, ਅਪਵਿੱਤਰ, 3ਪਿਆਰ ਰਹਿਤ, ਮਾਫ਼ ਨਾ ਕਰਨ ਵਾਲੇ, ਬਦਨਾਮੀ ਕਰਨ ਵਾਲੇ, ਸੰਜਮ ਤੋਂ ਬਿਨ੍ਹਾਂ, ਸਖ਼ਤ ਸੁਭਾਅ, ਨੇਕੀ ਦੇ ਵੈਰੀ, 4ਧੋਖੇਬਾਜ਼, ਹਠੀ, ਹੰਕਾਰੀ, ਪਰਮੇਸ਼ਵਰ ਦੇ ਪ੍ਰੇਮੀ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। 5ਭਗਤੀ ਦਾ ਇੱਕ ਰੂਪ ਰੱਖਦੇ ਹੋਏ ਵੀ, ਉਸ ਦੀ ਸ਼ਕਤੀ ਦਾ ਇਨਕਾਰ ਕਰਨਗੇ। ਅਜਿਹੇ ਲੋਕਾਂ ਨਾਲ ਕੁਝ ਲੈਣਾ-ਦੇਣਾ ਨਾ ਰੱਖਣਾ।
6ਇਹ ਅਜਿਹੀ ਕਿਸਮ ਦੇ ਲੋਕ ਹਨ ਜੋ ਘਰਾਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉਹਨਾਂ ਦੁਰਬੱਲ ਔਰਤਾਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਹਰ ਕਿਸਮ ਦੀਆਂ ਭੈੜੀਆਂ ਇੱਛਾਵਾਂ ਪਿੱਛੇ ਚੱਲਦੀਆਂ ਹਨ, 7ਹਮੇਸ਼ਾ ਸਿੱਖਦੀਆਂ ਹਨ ਪਰ ਕਦੇ ਵੀ ਸੱਚ ਦੇ ਗਿਆਨ ਤੱਕ ਨਹੀਂ ਪਹੁੰਚਦੀਆਂ। 8ਜਿਵੇਂ ਯਾਨੇਸ ਅਤੇ ਜੈਂਬਰੇਸ ਨੇ ਮੋਸ਼ੇਹ ਦਾ ਵਿਰੋਧ ਕੀਤਾ ਸੀ, ਉਸੇ ਤਰ੍ਹਾਂ ਇਹ ਝੂਠੇ ਉਪਦੇਸ਼ਕ ਵੀ ਸੱਚਾਈ ਦਾ ਵਿਰੋਧ ਕਰਦੇ ਹਨ। ਇਹਨਾਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ, ਇਹ ਵਿਸ਼ਵਾਸ ਵਿੱਚ ਨਿਕੰਮੇ ਹਨ।#3:8 ਕੂਚ 7:11; 22; 9:11 9ਪਰ ਇਹ ਅੱਗੇ ਨਾ ਵੱਧਣਗੇ, ਉਹਨਾਂ ਦੋਵਾਂ ਦੇ ਸਮਾਨ, ਇਹਨਾਂ ਦੀ ਮੂਰਖਤਾ ਵੀ ਸਭ ਲੋਕਾਂ ਅੱਗੇ ਪ੍ਰਕਾਸ਼ ਹੋ ਜਾਵੇਗੀ।
ਤਿਮੋਥਿਉਸ ਨੂੰ ਅੰਤਿਮ ਕੰਮ ਸੌਂਪਣਾ
10ਹਾਲਾਂਕਿ, ਤੂੰ ਮੇਰੇ ਬਾਰੇ ਸਭ ਜਾਣਦਾ ਹੈ ਜਿਵੇਂ ਮੇਰਾ ਉਪਦੇਸ਼, ਮੇਰੇ ਜੀਵਨ ਬਾਰੇ, ਮੇਰੇ ਉਦੇਸ਼, ਵਿਸ਼ਵਾਸ, ਸਬਰ, ਪਿਆਰ, ਧੀਰਜ, 11ਸਤਾਏ ਜਾਣ ਅਤੇ ਦੁੱਖ ਸਹਿਣ ਬਾਰੇ ਅਤੇ ਅੰਤਾਕਿਆ, ਇਕੋਨਿਯਮ ਅਤੇ ਲੁਸਤ੍ਰਾ ਦੇ ਸ਼ਹਿਰਾਂ ਵਿੱਚ ਮੇਰੇ ਨਾਲ ਕੀ ਘਟਨਾਵਾਂ ਵਾਪਰੀਆਂ, ਕਿਵੇਂ ਮੈਂ ਸਤਾਵ ਸਿਹਾ। ਫਿਰ ਵੀ ਪਰਮੇਸ਼ਵਰ ਨੇ ਮੈਨੂੰ ਉਹਨਾਂ ਸਾਰਿਆਂ ਤੋਂ ਬਚਾਇਆ।#3:11 ਰਸੂ 13:14; 14:26 12ਅਸਲ ਵਿੱਚ, ਹਰ ਉਹ ਵਿਅਕਤੀ ਜਿਹੜਾ ਮਸੀਹ ਯਿਸ਼ੂ ਵਿੱਚ ਇੱਕ ਧਰਮੀ ਜੀਵਨ ਜਿਉਣਾ ਚਾਹੁੰਦਾ ਹੈ, ਸਤਾਇਆ ਜਾਏਗਾ, 13ਜਦ ਕਿ ਦੁਸ਼ਟ ਅਤੇ ਧੋਖਾ ਦੇਣ ਵਾਲੇ ਭੈੜੇ ਤੋਂ ਬਦਤਰ ਹੁੰਦੇ ਜਾਣਗੇ, ਧੋਖਾ ਦਿੰਦੇ ਅਤੇ ਧੋਖਾ ਖਾਂਦੇ ਰਹਿਣਗੇ। 14ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਅਤੇ ਸੱਚ ਮੰਨਿਆ ਟਿਕਿਆਂ ਰਹਿ ਕਿਉਂਕਿ ਤੂੰ ਜਾਣਦਾ ਹੈ ਕਿ ਕਿੰਨ੍ਹਾਂ ਕੋਲੋ ਸਿੱਖੀਆਂ ਹਨ, 15ਅਤੇ ਬਚਪਨ ਤੋਂ ਹੀ ਤੂੰ ਪਵਿੱਤਰ ਬਚਨਾਂ ਨੂੰ ਜਾਣਦਾ ਹੈ, ਜੋ ਤੈਨੂੰ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਦੁਆਰਾ ਮੁਕਤੀ ਲਈ ਬੁੱਧੀਮਾਨ ਬਣਾਉਣ ਦੇ ਯੋਗ ਹਨ, 16ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੇ ਆਤਮਾ ਦੁਆਰਾ ਰਚਿਆ ਗਿਆ ਹੈ ਅਤੇ ਧਾਰਮਿਕਤਾ ਦੀ ਸਿੱਖਿਆ, ਝਿੜਕਣ, ਸੁਧਾਰਨ ਅਤੇ ਸਿਖਲਾਈ ਲਈ ਲਾਭਦਾਇਕ ਹੈ, 17ਤਾਂ ਕਿ ਪਰਮੇਸ਼ਵਰ ਦਾ ਸੇਵਕ ਹਰ ਚੰਗੇ ਕੰਮ ਲਈ ਚੰਗੀ ਤਰ੍ਹਾਂ ਤਿਆਰ ਹੋ ਸਕੇ।

Istaknuto

Kopiraj

Uporedi

Podeli

None

Želiš li da tvoje istaknuto bude sačuvano na svim tvojim uređajima? Kreiraj nalog ili se prijavi