YouVersion Logo
Search Icon

ਪਰਮੇਸ਼ੁਰ ਨੂੰ ਪਹਿਲਾ ਸਥਾਨ ਦਿਓSample

ਪਰਮੇਸ਼ੁਰ ਨੂੰ ਪਹਿਲਾ ਸਥਾਨ ਦਿਓ

DAY 5 OF 5

"ਜਿੱਤ ਵਿੱਚ ਜੀਉਣ ਦੇ ਲਈ ਪੰਜ ਨੁਕਤਿਆਂ ਵਾਲੀ ਰਣਨੀਤੀ"।

ਇਹ ਭਾਗ ਪਾਪ ਅਤੇ ਪਰਤਾਵੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ 5 ਨੁਕਤੇ ਵਾਲੀ ਬਾਈਬਲ-ਆਧਾਰਿਤ ਰਣਨੀਤੀ ਪ੍ਰਦਾਨ ਕਰਦਾ ਹੈ। ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣਾ ਤੁਹਾਡੇ ਜੀਵਨ ਵਿੱਚ ਪਰਮੇਸ਼ੁਰ ਨੂੰ ਪਹਿਲਾ ਸਥਾਨ ਦੇਣ ਦਾ ਇੱਕ ਹੋਰ ਤਰੀਕਾ ਹੈ!

1. ਇਹ ਸਮਝੋ ਕਿ ਪਰਮੇਸ਼ੁਰ ਤੁਹਾਨੂੰ ਯਿਸੂ ਮਸੀਹ ਦੇ ਕੰਮ ਦੁਆਰਾ ਸੰਪੂਰਨ, ਪਵਿੱਤਰ ਅਤੇ ਨਿਰਦੋਸ਼ ਵਿਅਕਤੀ ਦੇ ਰੂਪ ਵਿੱਚ ਵੇਖਦਾ ਹੈ। (2 ਕੁਰਿੰਥੀਆਂ 5:21 ਪੜ੍ਹੋ।) ਕਈ ਵਾਰ ਦੋਸ਼-ਭਾਵਨਾ ਅਤੇ ਸ਼ਰਮਿੰਦਗੀ ਪਾਪ ਦੇ ਸਭ ਤੋਂ ਵਿਨਾਸ਼ਕਾਰੀ ਨਤੀਜੇ ਹੁੰਦੇ ਹਨ। ਇਹ ਸਮਝ ਲੈਣਾ ਕਿ ਉਨ੍ਹਾਂ ਲਈ ਜਿਹੜੇ ਮਸੀਹ ਵਿੱਚ ਹਨ, ਕੋਈ ਸਜ਼ਾ ਨਹੀਂ ਹੈ, ਭਾਵੇਂ ਉਨ੍ਹਾਂ ਦਾ ਪਾਪ ਜੋ ਵੀ ਹੋਵੇ, ਜਿੱਤ ਦਾ ਮੂਲ ਤੱਤ ਹੈ (ਰੋਮੀਆਂ 8:1)।

2. ਆਪਣੇ ਪਾਪਾਂ ਦਾ ਇਕਰਾਰ ਕਰੋ। (1 ਯੂਹੰਨਾ 1:9 ਪੜ੍ਹੋ।) ਆਪਣੇ ਪਾਪਾਂ ਦਾ ਇਕਰਾਰ ਕਰਨ ਦਾ ਮਤਲਬ ਹੈ ਪਹਿਲਾਂ ਉਨ੍ਹਾਂ ਪਾਪਾਂ ਨੂੰ ਆਪਣੇ ਦਿਲਾਂ ਅਤੇ ਦਿਮਾਗਾਂ ਵਿੱਚ ਸਵੀਕਾਰ ਕਰਨਾ ਅਤੇ ਫਿਰ ਉਨ੍ਹਾਂ ਦਾ ਪਰਮੇਸ਼ੁਰ ਅੱਗੇ ਇਕਰਾਰ ਕਰਨਾ। ਆਪਣੇ ਪਾਪਾਂ ਦਾ ਇਕਰਾਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਦੂਜਿਆਂ ਸਾਹਮਣੇ ਜਨਤਕ ਕਰਨਾ। ਇਕਰਾਰ ਤੁਹਾਡੇ ਅਤੇ ਪਰਮੇਸ਼ੁਰ ਦੇ ਵਿਚਕਾਰ ਹੈ।

3. ਜਵਾਬਦੇਹ ਬਣੋ। (ਯਾਕੂਬ 5:16 ਪੜ੍ਹੋ।) ਕਿਸੇ ਨਜ਼ਦੀਕੀ ਭਰੋਸੇਮੰਦ ਮਸੀਹੀ ਦੋਸਤ, ਪਾਸਟਰ ਜਾਂ ਪਰਿਵਾਰਕ ਮੈਂਬਰ ਨੂੰ ਲੱਭਣਾ ਜਿਸ ਉੱਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ, ਇਸ ਯੁੱਧ ਵਿੱਚ ਜਵਾਬਦੇਹੀ ਅਤੇ ਪ੍ਰਾਰਥਨਾ - ਸਹਾਇਤਾ ਸ਼ੁਰੂ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ।

4. ਪਰਤਾਵੇ ਦੇ ਸਰੋਤਾਂ ਤੋਂ ਬਚੋ। (ਯਾਕੂਬ 1:13-15 ਪੜ੍ਹੋ।) ਇਸ ਨੂੰ ਲਾਗੂ ਕਰਨਾ ਸਭ ਤੋਂ ਚੁਣੌਤੀਪੂਰਨ ਗੱਲ ਹੈ ਅਤੇ ਇਸ ਲਈ ਕੁਝ ਰਚਨਾਤਮਕ ਸੋਚ ਅਤੇ ਯੋਜਨਾ ਦੀ ਲੋੜ ਹੁੰਦੀ ਹੈ। ਸੱਚਾਈ ਇਹ ਹੈ ਕਿ ਜੇ ਤੁਸੀਂ ਪਰਤਾਵੇ ਤੋਂ ਬਚ ਸਕਦੇ ਹੋ, ਤਾਂ ਤੁਸੀਂ ਪਾਪ ਤੋਂ ਬਚੋਗੇ।

5. ਪਰਮੇਸ਼ੁਰ ਦਾ ਬਚਨ ਪੜ੍ਹੋ। (ਜ਼ਬੂਰਾਂ ਦੀ ਪੋਥੀ 119:11 ਪੜ੍ਹੋ।) ਪਰਮੇਸ਼ੁਰ ਦਾ ਬਚਨ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਜਦੋਂ ਅਸੀਂ “ਇਸ ਨੂੰ ਆਪਣੇ ਦਿਲ ਵਿੱਚ ਲੁਕਾਉਂਦੇ ਹਾਂ,” ਤਾਂ ਇਹ ਸਾਨੂੰ ਪਰਤਾਵੇ ਅਤੇ ਪਾਪ ਨੂੰ ਨਾਂਹ ਕਹਿਣ ਦੀ ਖ਼ਾਸ ਤਾਕਤ ਦਿੰਦਾ ਹੈ।

About this Plan

ਪਰਮੇਸ਼ੁਰ ਨੂੰ ਪਹਿਲਾ ਸਥਾਨ ਦਿਓ

ਸਾਡੇ ਜੀਵਨ ਵਿੱਚ ਪਰਮੇਸ਼ੁਰ ਨੂੰ ਪਹਿਲਾ ਸਥਾਨ ਦੇਣਾ ਇੱਕ ਵਾਰ ਦੀ ਘਟਨਾ ਨਹੀਂ ਹੈ . . . ਇਹ ਹਰ ਮਸੀਹੀ ਵਿਅਕਤੀ ਲਈ ਜੀਵਨ ਭਰ ਦੀ ਪ੍ਰਕਿਰਿਆ ਹੈ। ਭਾਵੇਂ ਤੁਸੀਂ ਵਿਸ਼ਵਾਸ ਵਿੱਚ ਨਵੇਂ ਹੋ ਜਾਂ ਮਸੀਹ ਦੇ ਇੱਕ "ਅਨੁਭਵੀ" ਚੇਲੇ ਹੋ, ਤੁਹਾਨੂੰ ਇਹ ਯੋਜਨਾ ਸਮਝਣ ਅਤੇ ਲਾਗੂ ਕਰਨ ਵਿੱਚ ਅਸਾਨ ਲੱਗੇਗੀ ਅਤੇ ਜੇਤੂ ਮਸੀਹੀ ਜੀਵਨ ਲਈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਰਣਨੀਤੀ ਮਿਲੇਗੀ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More