ਗਲਾਤੀਯਾ 2:15-16
ਗਲਾਤੀਯਾ 2:15-16 CL-NA
ਅਸੀਂ ਜਨਮ ਤੋਂ ਯਹੂਦੀ ਹਾਂ, ਪਾਪੀ ਪਰਾਈਆਂ ਕੌਮਾਂ ਵਿੱਚੋਂ ਨਹੀਂ ਪਰ ਫਿਰ ਵੀ ਅਸੀਂ ਜਾਣਦੇ ਹਾਂ ਕਿ ਮਨੁੱਖ ਦਾ ਪਰਮੇਸ਼ਰ ਨਾਲ ਨੇਕ ਸੰਬੰਧ ਵਿਵਸਥਾ ਦੇ ਕੰਮਾਂ ਦੁਆਰਾ ਨਹੀਂ ਸਗੋਂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਦੁਆਰਾ ਹੁੰਦਾ ਹੈ । ਇਸੇ ਕਾਰਨ ਅਸੀਂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ ਹੈ ਕਿ ਵਿਵਸਥਾ ਦੇ ਕੰਮਾਂ ਦੁਆਰਾ ਨਹੀਂ ਸਗੋਂ ਮਸੀਹ ਵਿੱਚ ਵਿਸ਼ਵਾਸ ਕਰਨ ਦੁਆਰਾ ਸਾਡਾ ਪਰਮੇਸ਼ਰ ਦੇ ਨਾਲ ਨੇਕ ਸੰਬੰਧ ਹੋਵੇ । ਪਵਿੱਤਰ-ਗ੍ਰੰਥ ਦੇ ਅਨੁਸਾਰ, “ਕੋਈ ਵੀ ਮਨੁੱਖ ਪਰਮੇਸ਼ਰ ਦੇ ਸਾਹਮਣੇ ਵਿਵਸਥਾ ਦੇ ਕੰਮਾਂ ਦੁਆਰਾ ਨੇਕ ਨਹੀਂ ਠਹਿਰੇਗਾ ।”





