ਅਫ਼ਸੁਸ 2
2
ਮੌਤ ਤੋਂ ਜੀਵਨ ਵੱਲ
1 #
ਕੁਲੁ 2:13
ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੀ । 2ਉਸ ਸਮੇਂ ਤੁਸੀਂ ਇਸ ਸੰਸਾਰ ਦੇ ਬੁਰੇ ਰਾਹਾਂ ਉੱਤੇ ਚੱਲਦੇ ਸੀ ਅਤੇ ਉਸ ਆਤਮਾ ਦੇ ਅਧੀਨ ਸੀ ਜਿਹੜੀ ਅਕਾਸ਼ੀ ਸ਼ਕਤੀਆਂ ਦੀ ਅਧਿਕਾਰੀ ਹੈ । ਇਹ ਆਤਮਾ ਇਸ ਸਮੇਂ ਉਹਨਾਂ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਜਿਹੜੇ ਪਰਮੇਸ਼ਰ ਦੇ ਹੁਕਮ ਨਹੀਂ ਮੰਨਦੇ । 3ਇੱਕ ਸਮਾਂ ਸੀ ਜਦੋਂ ਅਸੀਂ ਵੀ ਉਹਨਾਂ ਵਰਗੇ ਸੀ । ਅਸੀਂ ਵੀ ਆਪਣੀਆਂ ਸਰੀਰਕ ਕਾਮਨਾਵਾਂ ਦੇ ਵਿੱਚ ਫਸੇ ਹੋਏ ਸੀ ਅਤੇ ਆਪਣੇ ਸਰੀਰ ਅਤੇ ਮਨ ਦੀ ਇੱਛਾ ਦੇ ਅਨੁਸਾਰ ਚੱਲਦੇ ਸੀ । ਇਸ ਤਰ੍ਹਾਂ ਅਸੀਂ ਵੀ ਦੂਜਿਆਂ ਵਾਂਗ ਪਰਮੇਸ਼ਰ ਦੇ ਕ੍ਰੋਧ ਦੇ ਹੱਕਦਾਰ ਸੀ ।
4ਪਰ ਪਰਮੇਸ਼ਰ ਦੀ ਦਇਆ ਕਿੰਨੀ ਵੱਡੀ ਹੈ ਅਤੇ ਉਹਨਾਂ ਦਾ ਪਿਆਰ ਕਿੰਨਾ ਮਹਾਨ ਹੈ । 5ਅਸੀਂ ਤਾਂ ਆਪਣੇ ਅਪਰਾਧਾਂ ਦੇ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸੀ ਪਰ ਉਹਨਾਂ ਨੇ ਸਾਨੂੰ ਮਸੀਹ ਦੇ ਨਾਲ ਜਿਊਂਦਾ ਕਰ ਦਿੱਤਾ ਹੈ । ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਮੁਕਤ ਕੀਤੇ ਗਏ ਹੋ । 6ਉਹਨਾਂ ਨੇ ਮਸੀਹ ਯਿਸੂ ਦੇ ਨਾਲ ਸਾਨੂੰ ਜਿਊਂਦਾ ਕੀਤਾ ਅਤੇ ਸਵਰਗ ਵਿੱਚ ਉਹਨਾਂ ਦੇ ਨਾਲ ਬਿਠਾਇਆ । 7ਪਰਮੇਸ਼ਰ ਨੇ ਇਹ ਇਸ ਲਈ ਕੀਤਾ ਕਿ ਉਹ ਅੱਗੇ ਆਉਣ ਵਾਲੇ ਯੁੱਗਾਂ ਵਿੱਚ ਮਸੀਹ ਯਿਸੂ ਦੇ ਦੁਆਰਾ ਸਾਡੇ ਉੱਤੇ ਹੋਈ ਅਤਿ ਮਹਾਨ ਕਿਰਪਾ ਨੂੰ ਪ੍ਰਗਟ ਕਰਨ । 8ਕਿਉਂਕਿ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਵਿਸ਼ਵਾਸ ਦੇ ਦੁਆਰਾ ਮੁਕਤੀ ਪ੍ਰਾਪਤ ਕੀਤੀ ਹੈ । ਇਹ ਤੁਹਾਡੇ ਵੱਲੋਂ ਨਹੀਂ ਸਗੋਂ ਪਰਮੇਸ਼ਰ ਦਾ ਵਰਦਾਨ ਹੈ । 9ਇਹ ਕਰਮਾਂ ਦਾ ਨਤੀਜਾ ਨਹੀਂ ਹੈ ਇਸ ਲਈ ਇਸ ਉੱਤੇ ਹੰਕਾਰ ਨਹੀਂ ਕੀਤਾ ਜਾ ਸਕਦਾ । 10ਅਸੀਂ ਪਰਮੇਸ਼ਰ ਦੀ ਰਚਨਾ ਹਾਂ, ਉਹਨਾਂ ਨੇ ਸਾਨੂੰ ਮਸੀਹ ਯਿਸੂ ਵਿੱਚ ਭਲੇ ਕੰਮਾਂ ਲਈ ਰਚਿਆ, ਜਿਹੜੇ ਉਹਨਾਂ ਨੇ ਪਹਿਲਾਂ ਹੀ ਸਾਡੇ ਕਰਨ ਦੇ ਲਈ ਤਿਆਰ ਕੀਤੇ ਹਨ ।
ਮਸੀਹ ਵਿੱਚ ਏਕਤਾ
11ਇਸ ਲਈ ਯਾਦ ਰੱਖੋ ਕਿ ਪਹਿਲਾਂ ਤੁਸੀਂ ਜਿਹੜੇ ਜਨਮ ਤੋਂ ਪਰਾਈ ਕੌਮ ਹੋ ਅਤੇ ‘ਸੁੰਨਤੀਆਂ’ ਦੁਆਰਾ ਹੱਥਾਂ ਨਾਲ ਕੀਤੀ ਰਸਮ ਕਾਰਨ ‘ਅਸੁੰਨਤੀ’ ਅਖਵਾਉਂਦੇ ਸੀ । 12ਉਸ ਸਮੇਂ ਤੁਸੀਂ ਮਸੀਹ ਤੋਂ ਅਲੱਗ ਸੀ । ਤੁਸੀਂ ਇਸਰਾਏਲ ਕੌਮ ਦੀ ਨਾਗਰਿਕਤਾ ਤੋਂ ਵੱਖ ਅਤੇ ਵਾਅਦੇ ਵਾਲੇ ਨੇਮ ਤੋਂ ਦੂਰ ਸੀ । ਉਸ ਸਮੇਂ ਤੁਸੀਂ ਇਸ ਸੰਸਾਰ ਵਿੱਚ ਆਸ ਤੋਂ ਬਿਨਾਂ ਅਤੇ ਪਰਮੇਸ਼ਰ ਤੋਂ ਵਾਂਝੇ ਸੀ 13ਪਰ ਹੁਣ ਮਸੀਹ ਯਿਸੂ ਦੇ ਵਿੱਚ ਤੁਸੀਂ ਜਿਹੜੇ ਉਸ ਸਮੇਂ ਦੂਰ ਸੀ, ਮਸੀਹ ਦੇ ਖ਼ੂਨ ਦੁਆਰਾ ਨੇੜੇ ਲਿਆਂਦੇ ਗਏ ਹੋ । 14ਮਸੀਹ ਆਪ ਸਾਡਾ ਮਿਲਾਪ ਹਨ । ਉਹਨਾਂ ਨੇ ਯਹੂਦੀਆਂ ਅਤੇ ਪਰਾਈਆਂ ਕੌਮਾਂ ਨੂੰ ਇੱਕ ਕੀਤਾ ਹੈ । ਉਹਨਾਂ ਨੇ ਆਪਣੇ ਸਰੀਰ ਦੁਆਰਾ ਜੁਦਾਈ ਅਤੇ ਵੈਰ-ਭਾਵ ਦੀ ਕੰਧ ਨੂੰ ਢਾਹ ਦਿੱਤਾ ਹੈ । 15#ਕੁਲੁ 2:14ਉਹਨਾਂ ਨੇ ਵਿਵਸਥਾ ਦੇ ਹੁਕਮਾਂ ਅਤੇ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਤਾਂ ਜੋ ਯਹੂਦੀਆਂ ਅਤੇ ਪਰਾਈਆਂ ਕੌਮਾਂ ਵਿੱਚੋਂ ਇੱਕ ਸਾਂਝੀ ਕੌਮ ਪੈਦਾ ਕਰਨ ਜਿਹੜੀ ਉਹਨਾਂ ਵਿੱਚ ਇੱਕ ਹੋ ਜਾਵੇ ਅਤੇ ਇਸ ਤਰ੍ਹਾਂ ਸ਼ਾਂਤੀ ਕਾਇਮ ਰਹੇ 16#ਕੁਲੁ 1:20ਅਤੇ ਉਹਨਾਂ ਨੇ ਆਪਣੀ ਸਲੀਬੀ ਮੌਤ ਦੇ ਦੁਆਰਾ ਦੋਨਾਂ ਕੌਮਾਂ ਦੇ ਵਿਚਕਾਰ ਵੈਰ ਨੂੰ ਖ਼ਤਮ ਕਰ ਕੇ, ਇੱਕ ਕੌਮ ਦੇ ਰੂਪ ਵਿੱਚ ਸਾਡਾ ਪਰਮੇਸ਼ਰ ਦੇ ਨਾਲ ਮੇਲ ਕਰਵਾਇਆ । 17#ਯਸਾ 57:19ਮਸੀਹ ਨੇ ਆ ਕੇ ਤੁਹਾਡੇ ਲਈ ਜਿਹੜੇ ਪਰਮੇਸ਼ਰ ਤੋਂ ਦੂਰ ਸੀ ਅਤੇ ਯਹੂਦੀਆਂ ਲਈ ਵੀ ਜਿਹੜੇ ਉਹਨਾਂ ਦੇ ਨੇੜੇ ਸੀ, ਸ਼ਾਂਤੀ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ । 18ਇਸ ਲਈ ਮਸੀਹ ਦੇ ਦੁਆਰਾ, ਸਾਨੂੰ ਦੋਵੇਂ ਕੌਮਾਂ ਨੂੰ ਇੱਕੋ ਆਤਮਾ ਵਿੱਚ ਪਿਤਾ ਦੇ ਸਾਹਮਣੇ ਜਾਣ ਦਾ ਬਰਾਬਰ ਅਧਿਕਾਰ ਮਿਲਿਆ ਹੈ ।
19ਇਸ ਲਈ ਤੁਸੀਂ ਹੁਣ ਵਿਦੇਸ਼ੀ ਅਤੇ ਓਪਰੇ ਨਹੀਂ ਰਹੇ ਸਗੋਂ ਤੁਸੀਂ ਪਰਮੇਸ਼ਰ ਦੇ ਲੋਕਾਂ ਦੇ ਨਾਲ ਸਹਿ-ਨਾਗਰਿਕ ਅਤੇ ਪਰਮੇਸ਼ਰ ਦੇ ਪਰਿਵਾਰ ਦਾ ਹਿੱਸਾ ਹੋ । 20ਤੁਸੀਂ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣਾਏ ਗਏ ਹੋ ਜਿਸ ਦੇ ਕੋਨੇ ਦਾ ਪੱਥਰ ਮਸੀਹ ਯਿਸੂ ਆਪ ਹਨ 21ਅਤੇ ਯਿਸੂ ਵਿੱਚ ਸਾਰੀ ਇਮਾਰਤ ਮਿਲ ਕੇ ਪ੍ਰਭੂ ਦਾ ਪਵਿੱਤਰ ਹੈਕਲ ਬਣਦਾ ਜਾਂਦਾ ਹੈ 22ਅਤੇ ਉਹਨਾਂ ਵਿੱਚ ਹੀ ਦੂਜਿਆਂ ਦੇ ਨਾਲ ਤੁਹਾਡੀ ਵੀ ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਦਾ ਨਿਵਾਸ ਸਥਾਨ ਹੋਣ ਲਈ ਉਸਾਰੀ ਹੋ ਰਹੀ ਹੈ ।
Currently Selected:
ਅਫ਼ਸੁਸ 2: CL-NA
Highlight
Share
ਕਾਪੀ।
Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India

: