1
ਮਾਰਕਸ 13:13
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਡੇ ਨਾਲ ਨਫ਼ਰਤ ਕਰੇਂਗਾ, ਪਰ ਉਹ ਜਿਹੜਾ ਅੰਤ ਤੱਕ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਹੀ ਬਚਾਇਆ ਜਾਵੇਗਾ।
Compare
ਮਾਰਕਸ 13:13ਪੜਚੋਲ ਕਰੋ
2
ਮਾਰਕਸ 13:33
ਖਬ਼ਰਦਾਰ! ਜਾਗਦੇ ਰਹੋ ਤੁਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਦੋਂ ਆਵੇਗਾ।
ਮਾਰਕਸ 13:33ਪੜਚੋਲ ਕਰੋ
3
ਮਾਰਕਸ 13:11
ਜਦੋਂ ਤੁਹਾਨੂੰ ਬੰਦੀ ਬਣਾਇਆ ਜਾਵੇ ਅਤੇ ਤੁਹਾਡੇ ਉੱਤੇ ਮਕੱਦਮਾ ਚਲਾਇਆ ਜਾਵੇ ਤਾਂ ਤੁਸੀਂ ਚਿੰਤਾ ਨਾ ਕਰਨਾ ਕਿ ਤੁਸੀਂ ਕੀ ਬੋਲਾਂਗੇ ਪਰ ਜੋ ਕੁਝ ਉਸ ਸਮੇਂ ਤੁਹਾਨੂੰ ਦਿੱਤਾ ਜਾਵੇ ਉਹ ਹੀ ਬੋਲਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਪਰ ਪਵਿੱਤਰ ਆਤਮਾ ਹੋਵੇਗਾ।
ਮਾਰਕਸ 13:11ਪੜਚੋਲ ਕਰੋ
4
ਮਾਰਕਸ 13:31
ਸਵਰਗ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੇ ਵੀ ਨਹੀਂ ਟਲਣਗੇ।
ਮਾਰਕਸ 13:31ਪੜਚੋਲ ਕਰੋ
5
ਮਾਰਕਸ 13:32
“ਪਰ ਉਸ ਦਿਨ ਜਾਂ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪੁੱਤਰ, ਪਰ ਸਿਰਫ ਪਿਤਾ ਜਾਣਦਾ ਹੈ।
ਮਾਰਕਸ 13:32ਪੜਚੋਲ ਕਰੋ
6
ਮਾਰਕਸ 13:7
ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂਂ ਅਫਵਾਹਾਂ ਬਾਰੇ ਸੁਣੋ, ਤਾਂ ਚਿੰਤਤ ਨਾ ਹੋਣਾ। ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅਜੇ ਅੰਤ ਨਹੀਂ ਹੋਵੇਗਾ।
ਮਾਰਕਸ 13:7ਪੜਚੋਲ ਕਰੋ
7
ਮਾਰਕਸ 13:35-37
“ਇਸ ਲਈ ਜਾਗਦੇ ਰਹੋ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਘਰ ਦਾ ਮਾਲਕ ਕਦੋਂ ਵਾਪਸ ਆਵੇਗਾ ਚਾਹੇ ਸ਼ਾਮ ਨੂੰ, ਜਾਂ ਅੱਧੀ ਰਾਤ ਨੂੰ, ਜਾਂ ਕੁੱਕੜ ਦੇ ਬਾਂਗ ਦੇਣ ਵੇਲੇ। ਤਾਂ ਅਜਿਹਾ ਨਾ ਹੋਵੇ ਜੋ ਉਹ ਅਚਾਨਕ ਆਣ ਕੇ ਤੁਹਾਨੂੰ ਸੁੱਤਾ ਪਾਵੇ ਮੈਂ ਤੁਹਾਨੂੰ ਜੋ ਕਹਿੰਦਾ ਹਾਂ, ਮੈਂ ਹਰ ਇੱਕ ਨੂੰ ਕਹਿੰਦਾ ਹਾਂ: ‘ਜਾਗਦੇ ਰਹੋ।’ ”
ਮਾਰਕਸ 13:35-37ਪੜਚੋਲ ਕਰੋ
8
ਮਾਰਕਸ 13:8
ਰਾਸ਼ਟਰ-ਰਾਸ਼ਟਰ ਦੇ ਵਿਰੁੱਧ, ਅਤੇ ਰਾਜ-ਰਾਜ ਦੇ ਵਿਰੁੱਧ ਉੱਠੇਗਾ। ਅਤੇ ਥਾਂ-ਥਾਂ ਭੁਚਾਲ ਆਉਣਗੇ ਅਤੇ ਕਾਲ ਪੈਣਗੇ। ਇਹ ਸਭ ਘਟਨਾਵਾਂ ਪੀੜਾਂ ਦਾ ਅਰੰਭ ਹੋਣਗੀਆਂ।
ਮਾਰਕਸ 13:8ਪੜਚੋਲ ਕਰੋ
9
ਮਾਰਕਸ 13:10
ਅਤੇ ਇਸ ਤੋਂ ਪਹਿਲਾਂ ਸਾਰੀਆਂ ਕੌਮਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ।
ਮਾਰਕਸ 13:10ਪੜਚੋਲ ਕਰੋ
10
ਮਾਰਕਸ 13:6
ਬਹੁਤ ਸਾਰੇ ਮੇਰੇ ਨਾਮ ਤੇ ਆਉਣਗੇ, ਅਤੇ ਦਾਅਵਾ ਕਰਨਗੇ, ‘ਮੈਂ ਉਹ ਹਾਂ,’ ਅਤੇ ਬਹੁਤਿਆਂ ਨੂੰ ਧੋਖਾ ਦੇਣਗੇ।
ਮਾਰਕਸ 13:6ਪੜਚੋਲ ਕਰੋ
11
ਮਾਰਕਸ 13:9
“ਤੁਸੀਂ ਸਾਵਧਾਨ ਹੋ ਜਾਓ। ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਕੋਰੜੇ ਮਾਰੇ ਜਾਣਗੇ। ਤੁਹਾਨੂੰ ਮੇਰੇ ਨਾਮ ਦੇ ਕਾਰਨ ਰਾਜਪਾਲਾਂ ਅਤੇ ਰਾਜਿਆਂ ਦੇ ਸਾਹਮਣੇ ਗਵਾਹ ਬਣ ਕੇ ਖੜ੍ਹਾ ਕੀਤਾ ਜਾਵੇਗਾ।
ਮਾਰਕਸ 13:9ਪੜਚੋਲ ਕਰੋ
12
ਮਾਰਕਸ 13:22
ਕਿਉਂਕਿ ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਉਹ ਚਿੰਨ੍ਹ ਅਤੇ ਅਚਰਜ਼ ਕੰਮ ਵਿਖਾਉਣਗੇ ਜੇ ਹੋ ਸਕੇ, ਤਾਂ ਉਹ ਪਰਮੇਸ਼ਵਰ ਦੇ ਚੁਣਿਆ ਹੋਇਆ ਨੂੰ ਵੀ ਭਰਮਾ ਲੈਣਗੇ।
ਮਾਰਕਸ 13:22ਪੜਚੋਲ ਕਰੋ
13
ਮਾਰਕਸ 13:24-25
“ਪਰ ਉਹਨਾਂ ਦਿਨਾਂ ਵਿੱਚ, ਇਸ ਪਰੇਸ਼ਾਨੀ ਦੇ ਬਾਅਦ, “ ‘ਸੂਰਜ ਹਨੇਰਾ ਹੋ ਜਾਵੇਗਾ, ਅਤੇ ਚੰਦਰਮਾ ਆਪਣੀ ਰੋਸ਼ਨੀ ਨਹੀਂ ਦੇਵੇਗਾ; ਤਾਰੇ ਅਕਾਸ਼ ਤੋਂ ਡਿੱਗ ਪੈਣਗੇ, ਅਤੇ ਅਕਾਸ਼ ਦੀਆਂਂ ਸ਼ਕਤੀਆਂ ਹਿਲਾਈਆਂ ਜਾਣਗੀਆਂ।’
ਮਾਰਕਸ 13:24-25ਪੜਚੋਲ ਕਰੋ
Home
ਬਾਈਬਲ
Plans
ਵੀਡੀਓ