1
ਮਾਰਕਸ 11:24
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋਂਗੇ, ਵਿਸ਼ਵਾਸ ਕਰੋ ਕਿ ਤੁਸੀਂ ਇਸ ਨੂੰ ਪ੍ਰਾਪਤ ਕਰ ਲਿਆ ਹੈ, ਅਤੇ ਇਹ ਤੁਹਾਡਾ ਹੋਵੇਗਾ।
Compare
ਮਾਰਕਸ 11:24ਪੜਚੋਲ ਕਰੋ
2
ਮਾਰਕਸ 11:23
ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਕੋਈ ਇਸ ਪਹਾੜ ਨੂੰ ਕਹੇ, ‘ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ,’ ਅਤੇ ਆਪਣੇ ਦਿਲ ਵਿੱਚ ਕੋਈ ਸ਼ੱਕ ਨਾ ਕਰੇ, ਪਰ ਵਿਸ਼ਵਾਸ ਕਰੇ ਕਿ ਜੋ ਉਹ ਕਹਿੰਦਾ ਹੈ ਉਹ ਹੋਵੇਗਾ, ਉਹਨਾਂ ਲਈ ਅਜਿਹਾ ਹੋ ਜਾਵੇਗਾ।
ਮਾਰਕਸ 11:23ਪੜਚੋਲ ਕਰੋ
3
ਮਾਰਕਸ 11:25
ਅਤੇ ਜਦੋਂ ਤੁਸੀਂ ਖੜੇ ਹੋ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡੇ ਦਿਲ ਵਿੱਚ ਕਿਸੇ ਦੇ ਵਿਰੁੱਧ ਕੁਝ ਹੋਵੇ, ਤਾਂ ਉਹਨਾਂ ਨੂੰ ਮਾਫ਼ ਕਰ ਦਿਓ, ਤਾਂ ਜੋ ਤੁਹਾਡਾ ਸਵਰਗੀ ਪਿਤਾ ਤੁਹਾਡਿਆਂ ਪਾਪਾਂ ਨੂੰ ਮਾਫ਼ ਕਰੇ।
ਮਾਰਕਸ 11:25ਪੜਚੋਲ ਕਰੋ
4
ਮਾਰਕਸ 11:22
ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖੋ।
ਮਾਰਕਸ 11:22ਪੜਚੋਲ ਕਰੋ
5
ਮਾਰਕਸ 11:17
ਅਤੇ ਜਦੋਂ ਉਸਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਉਸਨੇ ਕਿਹਾ, “ਕੀ ਇਹ ਵਚਨ ਵਿੱਚ ਨਹੀਂ ਲਿਖਿਆ: ‘ਮੇਰਾ ਘਰ ਸਾਰੀਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ’? ਪਰ ਤੁਸੀਂ ਇਸ ਨੂੰ ‘ਡਾਕੂਆਂ ਦੀ ਗੁਫ਼ਾ ਬਣਾ ਦਿੱਤਾ ਹੈ।’ ”
ਮਾਰਕਸ 11:17ਪੜਚੋਲ ਕਰੋ
6
ਮਾਰਕਸ 11:9
ਜਿਹੜੇ ਅੱਗੇ-ਪਿੱਛੇ ਤੁਰੇ ਆਉਂਦੇ ਸਨ ਉਹ ਉੱਚੀ ਆਵਾਜ਼ ਵਿੱਚ ਆਖਣ ਲੱਗੇ, “ਹੋਸਨਾ!” “ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!”
ਮਾਰਕਸ 11:9ਪੜਚੋਲ ਕਰੋ
7
ਮਾਰਕਸ 11:10
“ਮੁਬਾਰਕ ਹੈ ਸਾਡੇ ਪਿਤਾ ਦਾਵੀਦ ਦਾ ਆਉਣ ਵਾਲਾ ਰਾਜ!” “ਹੋਸਨਾ ਉੱਚੇ ਸਵਰਗ ਦੇ ਵਿੱਚ!”
ਮਾਰਕਸ 11:10ਪੜਚੋਲ ਕਰੋ
Home
ਬਾਈਬਲ
Plans
ਵੀਡੀਓ