1
ਉਤਪਤ 9:12-13
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਅਤੇ ਪਰਮੇਸ਼ਵਰ ਨੇ ਆਖਿਆ, “ਇਹ ਉਸ ਨੇਮ ਦੀ ਨਿਸ਼ਾਨੀ ਹੈ ਜੋ ਮੈਂ ਆਪਣੇ ਅਤੇ ਤੁਹਾਡੇ ਵਿਚਕਾਰ ਅਤੇ ਤੁਹਾਡੇ ਨਾਲ ਹਰ ਜੀਵਤ ਪ੍ਰਾਣੀ ਵਿੱਚ ਬੰਨ੍ਹਦਾ ਹਾਂ, ਇਹ ਇੱਕ ਨੇਮ ਸਾਰੀਆਂ ਪੀੜ੍ਹੀਆਂ ਲਈ ਹੈ। ਮੈਂ ਬੱਦਲਾਂ ਵਿੱਚ ਆਪਣੀ ਸਤਰੰਗੀ ਪੀਂਘ ਰੱਖੀ ਹੈ, ਇਹ ਮੇਰੇ ਅਤੇ ਧਰਤੀ ਦੇ ਵਿਚਕਾਰ ਨੇਮ ਦਾ ਚਿੰਨ੍ਹ ਹੋਵੇਗਾ।
Compare
ਉਤਪਤ 9:12-13ਪੜਚੋਲ ਕਰੋ
2
ਉਤਪਤ 9:16
ਜਦੋਂ ਵੀ ਬੱਦਲਾਂ ਵਿੱਚ ਸਤਰੰਗੀ ਪੀਂਘ ਦਿਖਾਈ ਦੇਵੇਗੀ, ਮੈਂ ਇਸਨੂੰ ਵੇਖਾਂਗਾ ਤਾਂ ਜੋ ਪਰਮੇਸ਼ਵਰ ਅਤੇ ਧਰਤੀ ਉੱਤੇ ਹਰ ਪ੍ਰਕਾਰ ਦੇ ਸਾਰੇ ਜੀਵਾਂ ਦੇ ਵਿਚਕਾਰ ਸਦੀਵੀ ਨੇਮ ਨੂੰ ਯਾਦ ਕਰਾਂਗਾ।”
ਉਤਪਤ 9:16ਪੜਚੋਲ ਕਰੋ
3
ਉਤਪਤ 9:6
“ਜੋ ਕੋਈ ਮਨੁੱਖਾਂ ਦਾ ਲਹੂ ਵਹਾਉਂਦਾ ਹੈ, ਮਨੁੱਖਾਂ ਦੁਆਰਾ ਉਹਨਾਂ ਦਾ ਲਹੂ ਵਹਾਇਆ ਜਾਵੇਗਾ; ਕਿਉਂਕਿ ਪਰਮੇਸ਼ਵਰ ਨੇ ਮਨੁੱਖ ਨੂੰ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਹੈ।
ਉਤਪਤ 9:6ਪੜਚੋਲ ਕਰੋ
4
ਉਤਪਤ 9:1
ਤਦ ਪਰਮੇਸ਼ਵਰ ਨੇ ਨੋਹ ਅਤੇ ਉਸਦੇ ਪੁੱਤਰਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਨੂੰ ਕਿਹਾ, “ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਧਰਤੀ ਨੂੰ ਭਰ ਦਿਓ।
ਉਤਪਤ 9:1ਪੜਚੋਲ ਕਰੋ
5
ਉਤਪਤ 9:3
ਹਰ ਚੀਜ਼ ਜੋ ਜਿਉਂਦੀ ਹੈ ਅਤੇ ਚੱਲਦੀ ਹੈ ਤੁਹਾਡੇ ਲਈ ਭੋਜਨ ਹੋਵੇਗੀ। ਜਿਵੇਂ ਮੈਂ ਤੁਹਾਨੂੰ ਹਰੇ ਪੌਦੇ ਦਿੱਤੇ ਸਨ, ਹੁਣ ਮੈਂ ਤੁਹਾਨੂੰ ਸਭ ਕੁਝ ਦਿੰਦਾ ਹਾਂ।
ਉਤਪਤ 9:3ਪੜਚੋਲ ਕਰੋ
6
ਉਤਪਤ 9:2
ਤੇਰਾ ਭੈਅ ਅਤੇ ਡਰ ਧਰਤੀ ਦੇ ਸਾਰੇ ਦਰਿੰਦਿਆਂ ਉੱਤੇ, ਅਕਾਸ਼ ਦੇ ਸਾਰੇ ਪੰਛੀਆਂ ਉੱਤੇ, ਧਰਤੀ ਉੱਤੇ ਚੱਲਣ ਵਾਲੇ ਹਰੇਕ ਪ੍ਰਾਣੀ ਉੱਤੇ ਅਤੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਪੈ ਜਾਵੇਗਾ, ਕਿਉਂ ਜੋ ਉਹ ਤੁਹਾਡੇ ਹੱਥਾਂ ਵਿੱਚ ਦਿੱਤੇ ਗਏ ਹਨ।
ਉਤਪਤ 9:2ਪੜਚੋਲ ਕਰੋ
7
ਉਤਪਤ 9:7
ਤੁਸੀਂ ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਧਰਤੀ ਨੂੰ ਭਰ ਦਿਓ।”
ਉਤਪਤ 9:7ਪੜਚੋਲ ਕਰੋ
Home
ਬਾਈਬਲ
Plans
ਵੀਡੀਓ